ਕਾਰੋਬਾਰ

ਪ੍ਰਚੂਨ ਮਹਿੰਗਾਈ ਦਰ ਦਸੰਬਰ ’ਚ ਵਧ ਕੇ 5.59 ਫੀਸਦੀ ’ਤੇ ਰਹੀ

January 13, 2022 11:09 AM

ਏਜੰਸੀਆਂ
ਨਵੀਂ ਦਿੱਲੀ/12 ਜਨਵਰੀ : ਵਧਦੀ ਮਹਿੰਗਾਈ ਨਾਲ ਆਮ ਆਦਮੀ ਦਾ ਬਜਟ ਵਿਗੜਦਾ ਜਾ ਰਿਹਾ ਹੈ, ਉਥੇ ਵਧਦੀ ਤੇਲ ਦੀ ਕੀਮਤ ਘੱਟ ਹੋਣ ਦਾ ਨਾ ਨਹੀਂ ਲੈ ਰਹੀ ਹੈ। ਦੂਜੇ ਪਾਸੇ ਬਚੀ ਕਸਰ ਮਹਿੰਗੇ ਪੈਟਰੋਲ ਅਤੇ ਬਿਜਲੀ ਨੇ ਪੂਰੀ ਕਰ ਦਿੱਤੀ ਹੈ, ਜਿਸ ਦੇ ਚੱਲਦੇ ਦਸੰਬਰ 2021 ’ਚ ਪ੍ਰਚੂਨ ਮਹਿੰਗਾਈ ਦਰ 5.59 ਫੀਸਦੀ ’ਤੇ ਪਹੁੰਚ ਗਈ ਹੈ।
ਦੱਸਣਾ ਬਣਦਾ ਹੈ ਕਿ ਭਾਰਤ ਰਿਜਰਵ ਬੈਂਕ ਵੱਲੋਂ ਤੈਅ ਕੀਤੀ ਗਈ ਮਹਿੰਗਾਈ ਦਰ ਦੀ ਜ਼ਿਆਦਾਤਰ ਸੀਮਾ ਦੇ ਬੇਹਦ ਕਰੀਬ ਦਾ ਅੰਕੜਾ ਹੈ। ਰਾਸ਼ਟਰੀ ਅੰਕੜਾ ਦਫਤਰ (ਐਨਐਸਓ) ਨੇ ਬੁੱਧਵਾਰ ਨੂੰ ਪ੍ਰਚੂਨ ਮਹਿੰਗਾਈ ਦਰ ਦੇ ਅੰਕੜੇ ਜਾਰੀ ਕੀਤੇ ਹਨ। ਜਾਰੀ ਅੰਕੜਿਆਂ ਮੁਤਾਬਕ ਅਨਾਜ ਅਤੇ ਰਾਸ਼ਨ ਦੀਆਂ ਕੀਮਤਾਂ ’ਚ ਵਾਧੇ ਦੇ ਚੱਲਦੇ ਮਹਿੰਗਾਈ ਦਰ ਵਧੀ ਹੈ। ਦਸੰਬਰ ’ਚ ਖੁਰਾਕ ਮਹਿੰਗਾਈ ਵਧ ਕੇ 4.05 ਫੀਸਦੀ ਹੋ ਗਈ ਜੋ ਨਵੰਬਰ ਮਹੀਨੇ ’ਚ 1.87 ਫੀਸਦੀ ਸੀ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ