ਪੰਜਾਬ

ਰੂਪਨਗਰ : ਇੱਕ ਦਿਨ ’ਚ ਆਏ 285 ਨਵੇਂ ਮਾਮਲੇ

January 13, 2022 11:30 AM

ਰਾਜਨ ਵੋਹਰਾ
ਰੂਪਨਗਰ/12 ਜਨਵਰੀ : ਜ਼ਿਲ੍ਹੇ ਵਿਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੇ ਮਾਮਲਿਆਂ ’ਚ ਬੁੱਧਵਾਰ ਨੂੰ ਤੇਜ਼ੀ ਨਾਲ ਵਾਧਾ ਹੋਇਆ। 285 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 691 ਹੋ ਗਈ ਹੈ।
ਸ਼ਹਿਰ ਦੇ ਕਈ ਹਿੱਸਿਆਂ ਨੂੰ ਕੰਟੇਨਮੈਂਟ ਜ਼ੋਨ ਬਣਾ ਦਿੱਤਾ ਗਿਆ ਹੈ। ਕੋਰੋਨਾ ਮਹਾਂਮਾਰੀ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਜ਼ਿਲ੍ਹੇ ਅੰਦਰ ਲਗਾਤਾਰ ਵੱਧਣ ਨਾਲ ਨਾਲ ਚਿੰਤਾਂ ਦਾ ਵਿਸ਼ਾ ਬਣ ਗਿਆ ਹੈ । ਅੱਜ ਜ਼ਿਲ੍ਹੇ ਅੰਦਰ ਸਿਹਤ ਵਿਭਾਗ ਦੀ ਰਿਪੋਟ ਅਨੁਸਾਰ 285 ਨਵੇਂ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ, ਜਿਨ੍ਹਾਂ ਵਿਚ 11 ਸਟਾਫ਼ ਨਰਸਾਂ ਵੀ ਸ਼ਾਮਲ ਹਨ। ਜਿਸ ਨਾਲ ਐਕਟਿਵ ਕੇਸਾ ਦੀ ਗਿਣਤੀ ਹੁਣ 691ਹੋ ਗਈ ਹੈ, ਜਿਨ੍ਹਾਂ ’ਚੋਂ 688 ਪੀੜਤਾ ਨੂੰ ਉਨ੍ਹਾਂ ਦੇ ਘਰਾਂ ਵਿਚ ਇਕਾਂਤਵਾਸ ਕੀਤਾ ਗਿਆ ਹੈ ਅਤੇ 24 ਪੀੜਤਾ ਨੂੰ ਛੁੱਟੀ ਕੀਤੀ ਗਈ ਹੈ।
ਸਿਵਲ ਸਰਜਨ ਰੂਪਨਗਰ ਡਾਕਟਰ ਪਰਮਿੰਦਰ ਕੁਮਾਰ ਨੇ ਕਿਹਾਕਿ ਜ਼ਿਲ੍ਹੇ ਅੰਦਰ ਵੱਖ-ਵੱਖ ਬਲਾਕਾਂ ਵਿਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 691 ਹੈ। ਉਨ੍ਹਾਂ ਕਿਹਾ ਕਿ ਰੂਪਨਗਰ ਦੇ ਸ਼ਹਿਰ ਦੇ ਏਰੀਏਂ ਦੇ ਗਿਆਨੀ ਜੈਲ ਸਿੰਘ ਨਗਰ ਨੂੰ ਮਾਈਕ੍ਰੋ ਕੰਟੇਨਮੈਂਟ ਜ਼ੋਨ ਅਤੇ ਆਈਆਈਟੀ ਰੋਪੜ ਤੇ ਨਰਸਿੰਗ ਕਾਲਜ ਰੂਪਨਗਰ ਨੂੰ ਕੰਟੇਨਮੈਂਟ ਜ਼ੋਨ ਐਲਾਨਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਜ਼ਿਲ੍ਹੇ ਅੰਦਰ ਵੱਖ-ਵੱਖ ਸਮਾਜਸੇਵੀ ਸੰਸਥਾਂਵਾਂ ਦੇ ਸਹਿਯੋਗ ਨਾਲ ਕੋਵਿਡ ਵੈਕਸੀਨ ਦੇ ਕੈਂਪ ਵੀ ਲਗਾਏ ਜਾ ਰਹੇ ਹਨ ਅਤੇ ਸਿਹਤ ਕਾਮਿਆਂ ਵੱਲੋਂ ਸੈਪਲਿੰਗ ਵੀ ਕੀਤੀ ਜਾ ਰਹੀ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਪੰਜਾਬ ਖ਼ਬਰਾਂ

ਸ਼ਾਕਾਹਾਰੀ ਸੁਆਦ ਲਈ ਦੇਸ਼ ਭਗਤ ਯੂਨੀਵਰਸਿਟੀ ਨੇ ਲਾਂਚ ਕੀਤਾ ਵੈਜੀ ਗ੍ਰੀਨ

‘ਆਪ’ ਉਮੀਦਵਾਰ ਤੇ ਥਾਣੇਦਾਰ ਦੇ ਪਰਿਵਾਰ ’ਤੇ ਠੱਗੀ ਦੇ ਦੋਸ਼

ਸੜਕ ਹਾਦਸੇ ’ਚ ਪੁੱਤ ਦੀ ਮੌਤ, ਮਾਂ ਗੰਭੀਰ ਜ਼ਖ਼ਮੀ

ਬਸੰਤ ਰੁੱਤ ਦੇ ਮੱਦੇਨਜ਼ਰ ਸ਼ਹਿਰ ’ਚ ਚਾਈਨਾ ਡੋਰ ਦੀ ਭਰਮਾਰ, ਪ੍ਰਸ਼ਾਸਨ ਬੇਖ਼ਬਰ

ਸ਼ਹਿਰ ਦੇ ਦੋ ਵਾਰਡਾਂ ਦੇ ਵਸਨੀਕ ਗੰਧਲਾ ਪਾਣੀ ਪੀਣ ਲਈ ਮਜਬੂਰ

ਨੰਗਲ ਨਗਰ ਕੌਂਸਲ ਨੇ ਸਤਲੁਜ ਦਰਿਆ ਕੰਢੇ ਬਣਾਇਆ ਸ਼ਾਨਦਾਰ ਤੇ ਅਤਿਆਧੁਨਿਕ ਸਹੂਲਤਾਂ ਵਾਲਾ ਪੈਲੇਸ

ਵਲੰਟੀਅਰਾਂ ਦੀ ਭਰਵੀਂ ਹਾਜ਼ਰੀ ’ਚ ਲਾਡੀ ਢੋਸ ਵੱਲੋਂ ਚੋਣ ਦਫ਼ਤਰ ਦਾ ਉਦਘਾਟਨ

ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਣ ’ਤੇ ਪਾਰਟੀ ਵਰਕਰਾਂ ’ਚ ਖ਼ੁਸ਼ੀ ਦੀ ਲਹਿਰ

ਬੱਚਿਆਂ ਨੂੰ ਠੰਢ ਤੇ ਕੋਰੋਨਾ ਤੋਂ ਬਚਾਅ ਸੰਬੰਧੀ ਜਾਗਰੂਕ ਕੀਤਾ

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ 13 ਉਮੀਦਵਾਰਾਂ ਦੀ ਤੀਜੀ ਸੂਚੀ ਕੀਤੀ ਜਾਰੀ