ਪੰਜਾਬ

ਸੀਵਰ ਪਾਉਣ ਤੋਂ ਦੋ ਮਹੀਨੇ ਬਾਅਦ ਵੀ ਨਹੀਂ ਹੋਈ ਸੜਕ ਦੀ ਮੁਰੰਮਤ, ਲੋਕ ਪ੍ਰੇਸ਼ਾਨ

January 13, 2022 12:29 PM

ਲਖਵੀਰ ਸਿੰਘ
ਮੋਰਿੰਡਾ, 12 ਜਨਵਰੀ : ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦੀ ਮੋਰਿੰਡਾ ਰਿਹਾਇਸ਼ ਨੂੰ ਜਾਣ ਵਾਲੀ ਪੁਰਾਣੀ ਐੱਨ.ਐੱਚ. 95 ਸੜਕ ਦੀ ਹਾਲਤ ਪਿਛਲੇ ਤਿੰਨ ਮਹੀਨਿਆਂ ਤੋਂ ਤਰਸਯੋਗ ਬਣੀ ਹੋਈ ਹੈ। ਸੀਵਰ ਪਾਉਣ ਤੋਂ 2 ਮਹੀਨੇ ਬਾਦ ਵੀ ਲਗਭਗ ਪੌਣਾ ਕਿੱਲੋਮੀਟਰ ਲੰਮੀ ਸੜਕ ਨੂੰ ਨਾ ਤਾਂ ਸਵਾਰਿਆ ਗਿਆ ਹੈ ਤੇ ਨਾ ਹੀ ਕਿਨਾਰਿਆਂ ’ਤੇ ਪਏ ਵੱਡੇ-ਵੱਡੇ ਟੋਇਆਂ ਨੂੰ ਭਰਿਆ ਗਿਆ ਹੈ। ਇਸ ਸੜਕ ਦੇ ਆਸੇ-ਪਾਸੇ ਬਣੀਆਂ ਦੁਕਾਨਾਂ ਦੇ ਮਾਲਿਕ ਕਾਫੀ ਪਰੇਸ਼ਾਨ ਹਨ, ਕਿਉਂਕਿ ਉਹਨਾਂ ਦਾ ਕਾਰੋਬਾਰ ਪੂਰੀ ਤਰਾਂ ਠੱਪ ਹੋਇਆ ਪਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਪਿੰਦਰ ਸਿੰਘ ਭੰਗੂ ਸਾਬਕਾ ਚੇਅਰਮੈਨ ਮਾਰਕਿਟ ਕਮੇਟੀ ਮੋਰਿੰਡਾ, ਸੁਖਦੇਵ ਸਿੰਘ, ਵਰਿੰਦਰ ਸਿੰਘ, ਕੇਵਲ ਕ੍ਰਿਸ਼ਨ, ਮਨਜੀਤ ਸਿੰਘ ਟੋਨੀ, ਜਗਪਾਲ ਸਿੰਘ ਕੰਗ, ਜੁਗਰਾਜ ਸਿੰਘ, ਦਲਜੀਤ ਸਿੰਘ, ਭੁਪਿੰਦਰ ਸਿੰਘ ਆਦਿ ਨੇ ਦੱਸਿਆ ਕਿ ਮੁੱਖ ਮੰਤਰੀ ਵਲੋਂ ਮੋਰਿੰਡਾ ਵਿੱਚ ਵਿਕਾਸ ਕਾਰਜ ਲੋਕਾਂ ਦੀ ਸਹੂਲਤ ਲਈ ਕਰਵਾਏ ਜਾ ਰਹੇ ਹਨ, ਪ੍ਰੰਤੂ ਅਜੇ ਤੱਕ ਸੀਵਰੇਜ ਦਾ ਪਾਣੀ ਸੀਵਰ ਵਿੱਚੋਂ ਨਹੀਂ ਜਾਣ ਲੱਗਾ, ਬਲਕਿ ਉਲਟਾ ਲੋਕਾਂ ਲਈ ਸੜਕ ’ਤੇ ਪਈ ਮਿੱਟੀ ਤੋਂ ਚਿੱਕੜ, ਧੂੜ ਨੇ ਸਿਰਦਰਦੀ ਪੈਦਾ ਕੀਤੀ ਹੋਈ ਹੈ। ਇਸੇ ਤਰਾਂ ਬੱਸ ਸਟੈਂਡ ਨਜਦੀਕ ਅੰਡਰ ਬਰਿੱਜ ਨੇ ਵੀ ਲਗਭਗ 100 ਦੁਕਾਨਦਾਰਾਂ ਦਾ ਕਾਰੋਬਾਰ ਬਿਲਕੁਲ ਖਤਮ ਕਰ ਦਿੱਤਾ ਹੈ। ਕਈ ਦੁਕਾਨਦਾਰ ਤਾਂ ਵਿਆਜ ’ਤੇ ਪੈਸਾ ਲੈ ਕੇ ਆਪਣੀ ਰੋਜੀ-ਰੋਟੀ ਚਲਾ ਰਹੇ ਹਨ। ਲਖਵੀਰ ਸਿੰਘ ਲਵਲੀ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਵਲੋਂ ਕਈ ਵਾਰੀ ਅੰਡਰ ਬਰਿੱਜ ਦੀ ਉਸਾਰੀ ਨੂੰ ਲੈ ਕੇ ਇਸ ਨੂੰ ਚਾਲੂ ਕਰਨ ਦੇ ਦਾਅਵੇ ਕੀਤੇ ਹਨ। ਦੋ ਦਿਵਾਲੀਆਂ ਵੀ ਲੰਘ ਚੁੱਕੀਆਂ ਹਨ, ਪ੍ਰੰਤੂ ਅੰਡਰ ਬਰਿੱਜ ਦਾ ਕੰਮ ਅਜੇ ਤੱਕ ਵੀ ਨੇਪਰੇ ਨਹੀਂ ਚੜਿਆ। ਉਪਰੋਕਤ ਵਿਅਕਤੀਆਂ ਦਾ ਕਹਿਣਾ ਹੈ ਕਿ ਅਗਰ ਮਹਿਕਮਿਆਂ ਦਾ ਆਪਸੀ ਤਾਲਮੇਲ ਸਹੀ ਹੁੰਦਾ ਤਾਂ ਹੁਣ ਤੱਕ ਤਾਂ ਸੜਕ ਦੇ ਕਿਨਾਰਿਆਂ ’ਤੇ ਪਏ ਖੱਡੇ ਭਰੇ ਜਾ ਸਕਦੇ ਸਨ। ਪ੍ਰੰਤੂ ਪੀ.ਡਬਲਿਊ.ਡੀ. ਵਾਲੇ ਕਹਿ ਰਹੇ ਹਨ ਕਿ ਸਾਡੇ ਕੋਲ ਨਗਰ ਕੌਂਸਲ ਵਲੋਂ ਸੜਕ ਦੀ ਉਸਾਰੀ ਲਈ ਪੈਸੇ ਜਮਾਂ ਕਰਵਾਏ ਜਾਣੇ ਸਨ, ਜੋ ਕਿ ਅਜੇ ਤੱਕ ਜਮਾਂ ਨਹੀਂ ਕਰਵਾਏ ਗਏ। ਇਸ ਸਬੰਧ ਵਿੱਚ ਜਦੋਂ ਕਾਰਜਸਾਧਕ ਅਫਸਰ ਮੋਰਿੰਡਾ ਅਸ਼ੋਕ ਪਥਰੀਆ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਪੀ.ਡਬਲਿਊ.ਡੀ ਪੰਜਾਬ ਦੇ ਸਕੱਤਰ ਨਾਲ ਮੁੱਖ ਮੰਤਰੀ ਪੰਜਾਬ ਦੇ ਓ.ਐੱਸ.ਡੀ. ਮਨਕਮਲ ਸਿੰਘ ਚਾਹਲ ਨਾਲ ਫੋਨ ’ਤੇ ਗੱਲਬਾਤ ਕਰਵਾ ਦਿੱਤੀ ਗਈ ਸੀ। ਇਸ ਸਬੰਧ ਵਿੱਚ ਜਦੋਂ ਪੀ.ਡਬਲਿਊ.ਡੀ. ਵਿਭਾਗ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹਨਾਂ ਨੇ ਫੋਨ ਹੀ ਨਹੀਂ ਚੁੱਕਿਆ। ਹੁਣ ਵੇਖਣਾ ਇਹ ਹੋਵੇਗਾ ਕਿ ਕਦੋਂ ਤੱਕ ਪੈਸੇ ਜਮਾਂ ਹੋਣਗੇ ਤੇ ਕਦੋਂ ਪੁਰਾਣੀ ਐੱਨ.ਐੱਚ. 95 ਸੜਕ ਦੀ ਉਸਾਰੀ ਸ਼ੁਰੂ ਹੋਵੇਗੀ ?

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਪੰਜਾਬ ਖ਼ਬਰਾਂ

ਸ਼ਾਕਾਹਾਰੀ ਸੁਆਦ ਲਈ ਦੇਸ਼ ਭਗਤ ਯੂਨੀਵਰਸਿਟੀ ਨੇ ਲਾਂਚ ਕੀਤਾ ਵੈਜੀ ਗ੍ਰੀਨ

‘ਆਪ’ ਉਮੀਦਵਾਰ ਤੇ ਥਾਣੇਦਾਰ ਦੇ ਪਰਿਵਾਰ ’ਤੇ ਠੱਗੀ ਦੇ ਦੋਸ਼

ਸੜਕ ਹਾਦਸੇ ’ਚ ਪੁੱਤ ਦੀ ਮੌਤ, ਮਾਂ ਗੰਭੀਰ ਜ਼ਖ਼ਮੀ

ਬਸੰਤ ਰੁੱਤ ਦੇ ਮੱਦੇਨਜ਼ਰ ਸ਼ਹਿਰ ’ਚ ਚਾਈਨਾ ਡੋਰ ਦੀ ਭਰਮਾਰ, ਪ੍ਰਸ਼ਾਸਨ ਬੇਖ਼ਬਰ

ਸ਼ਹਿਰ ਦੇ ਦੋ ਵਾਰਡਾਂ ਦੇ ਵਸਨੀਕ ਗੰਧਲਾ ਪਾਣੀ ਪੀਣ ਲਈ ਮਜਬੂਰ

ਨੰਗਲ ਨਗਰ ਕੌਂਸਲ ਨੇ ਸਤਲੁਜ ਦਰਿਆ ਕੰਢੇ ਬਣਾਇਆ ਸ਼ਾਨਦਾਰ ਤੇ ਅਤਿਆਧੁਨਿਕ ਸਹੂਲਤਾਂ ਵਾਲਾ ਪੈਲੇਸ

ਵਲੰਟੀਅਰਾਂ ਦੀ ਭਰਵੀਂ ਹਾਜ਼ਰੀ ’ਚ ਲਾਡੀ ਢੋਸ ਵੱਲੋਂ ਚੋਣ ਦਫ਼ਤਰ ਦਾ ਉਦਘਾਟਨ

ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਣ ’ਤੇ ਪਾਰਟੀ ਵਰਕਰਾਂ ’ਚ ਖ਼ੁਸ਼ੀ ਦੀ ਲਹਿਰ

ਬੱਚਿਆਂ ਨੂੰ ਠੰਢ ਤੇ ਕੋਰੋਨਾ ਤੋਂ ਬਚਾਅ ਸੰਬੰਧੀ ਜਾਗਰੂਕ ਕੀਤਾ

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ 13 ਉਮੀਦਵਾਰਾਂ ਦੀ ਤੀਜੀ ਸੂਚੀ ਕੀਤੀ ਜਾਰੀ