ਹਰਿਆਣਾ

ਆਨਲਾਈਨ ਪੜ੍ਹਾਈ ਦੇ ਵਿਦਿਆਰਥੀਆਂ ’ਤੇ ਮਾੜੇ ਪ੍ਰਭਾਵ ਸਾਹਮਣੇ ਆਏ

January 13, 2022 12:50 PM

ਸਿਰਸਾ, 12 ਜਨਵਰੀ : ਸੁਰਿੰਦਰ ਪਾਲ ਸਿੰਘ: ਅੱਲੜ ਉਮਰ ਵਿਚ ਅਸ਼ਲੀਲਤਾਂ ਫੈਲਾਉਣ ਲਈ ਸਕਰੀਨ( ਪਰਦੇ) ਦੇ ਮਾਰੂ ਪ੍ਰਭਾਵ ਤੋ ਹਰ ਕੋਈ ਵਾਕਫ਼ ਹੈ ਅਤੇ ਇਸਦੇ ਭੈੜੇ ਪ੍ਰਭਾਵ ਨੂੰ ਰੋਕਣਾ ਭਾਰਤ ਦੇ ਹਰ ਨਾਗਰਿਕ ਦਾ ਫਰਜ਼ ਹੈ। ਇਸ ਵਿਚ ਵੀ ਕੋਈ ਸ਼ੱਕ ਨਹੀ ਕਿ ਇਸ ਜਾਗਰੁਤਾ ਤੋ ਨਾਗਰਿਕ ਅਵੇਸਲੇ ਹਨ ਜਿਸ ਕਰਕੇ ਉਨ੍ਹਾਂ ਦੇ ਅੱਲੜ ਉਮਰ ਦੇ ਬੱਚੇ ਮਨੋਰੋਗਾਂ ਦੇ ਸ਼ਿਕਾਰ ਹੋ ਰਹੇ ਹਨ। ਇਸੇ ਤਰਾਂ ਦੇ ਕੇਸ ਵਿਚ ਸਿਰਸਾ ਦੇ ਸਰਕਾਰੀ ਹਸਪਤਾਲ ਦੇ ਮਨੋਰੋਗ ਮਾਹਰ ਡਾ: ਪੰਕਜ ਸ਼ਰਮਾ ਨੇ ਬੱਚਿਆਂ ਤੇ ਮਾਪਿਆਂ ਨੂੰ ਬੱਚਿਆਂ ਦੀਆਂ ਆਦਤਾਂ ਪ੍ਰਤੀ ਚੇਤੰਨ ਰਹਿਣ ਦੀ ਜ਼ਰੂਰਤ ਤੇ ਜ਼ੋਰ ਦਿਦਿਆਂ ਕਿਹਾ ਹੈ ਕਿ ਕੋਰਾਨਾ ਕਾਲ ਦੀ ਪਹਿਲੀ ਅਤੇ ਦੂਜੀ ਲਹਿਰ ਖਤਮ ਹੋਣ ਦੇ ਬਾਅਦ ਆਨਲਾਇਨ ਪੜ੍ਹਾਈ ਦੇ ਸਾਇਡ ਇਫੈਕਟ ਸਾਹਮਣੇ ਆਏ ਹਨ।
ਮਨੋਰੋਗ ਮਾਹਰ ਡਾ: ਪੰਕਜ ਸ਼ਰਮਾ ਨੇ ਆਪਣੇ ਕੋਲ ਆਏ ਇਕ ਅਜੀਬ ਕੇਸ ਦਾ ਜਿਕਰ ਕਰਦੇ ਕਿਹਾ ਕਿ ਮਾਪੇ ਆਪਣੀ 12 ਸਾਲ ਦੀ ਧੀ ਨੂੰ ਨਾਲ ਲੈ ਕੇ ਆਏ ਜਿਸ ਵਿਚ ਵਿਦਿਆਰਥਣ ਦੇ ਮਾਪਿਆਂ ਵਲੋਂ ਅਜੀਬ ਪੱਖ ਰਖਿਆ ਗਿਆ ਕਿ ਕੁੜੀ ਦਾ ਵਿਆਹ ਕਰਨਾਂ ਹੈ। ਉਨ੍ਹਾਂ ਕਿਹਾ ਕਿ ਲੜਕੀ ਦੀ ਕੀਤੀ ਗਈ ਕਾਊਸਿਲਿੰਗ ਦੌਰਾਨ ਪਤਾ ਚਲਿਆ ਕਿ ਆਨ ਲਾਈਨ ਪੜ੍ਹਾਈ ਦੇ ਦੌਰਾਨ ਵਿਦਿਆਰਥਣ ਪੂਰਨ ਕੰਟੇਟ (ਜਕੜ) ਦੀ ਐਡਿਕਟ ਹੋ ਗਈ ਤੇ ਉਨ੍ਹਾਂ ਆਪਣੀ ਸੂਝ ਨਾਲ ਕੇਸ ਨੂੰ ਸਫਲਤਾ ਪੂਰਵਕ ਸੁਲਝਾਇਆ ਅਤੇ ਮਾਪਿਆਂ ਨੂੰ ਸਾਰਥਕ ਸੁਝਾਅ ਦਿੱਤੇ।
ਉਨ੍ਹਾਂ ਕਿਹਾ ਕਿ ਇੱਕ ਹੋਰ ਕੇਸ ਵਿਚ ਬੱਚੇ ਨੇ ਸਕੂਲ ਜਾਣ ਤੋ ਹੀ ਇਨਕਾਰ ਕਰ ਦਿੱਤਾ। ਇਸੇ ਤਰਾਂ ਕਈ ਬੱਚਿਆਂ ਨੇ ਆਪਣੇ ਮਾਪਿਆਂ ਸਾਹਮਣੇ ਅਜੀਬ ਮੰਗਾਂ ਰੱਖੀਆਂ। ਡਾ: ਪੰਕਜ ਸ਼ਰਮਾ ਨੇ ਬੱਚਿਆਂ ਦੇ ਮਾਤਾ ਪਿਤਾ ਨੂੰ ਸੁਝਾਓ ਦਿੰਦੇ ਕਿਹਾ ਕਿ ਬੱਚਿਆਂ ਦੀ ਆਨਲਾਇਨ ਪੜ੍ਹਾਈ ਦੌਰਾਨ ਮਾਪੇ ਉਨ੍ਹਾਂ ਦੀ ਮਾਨਿਟਰਿੰਗ ਕਰਨ, ਬੱਚੇ ਲੋੜ ਵੇਲੇ ਹੀ ਮੋਬਾਇਲ ਦਾ ਇਸਤੇਮਾਲ ਕਰਨ, ਜੇਕਰ ਬੱਚੇ ਦਾ ਹਾਵਭਾਵ ਬਦਲਿਆ ਹੈ ਤਾਂ ਇਸਨੂੰ ਹਲਕੇ ਵਿੱਚ ਨਾ ਲੈਣ, ਬੱਚਾ ਕਮਰੇ ਵਿੱਚ ਇਕੱਲਾ ਰਹਿਣਾ ਪਸੰਦ ਕਰੇ ਤਾਂ ਤੁਰੰਤ ਧਿਆਨ ਦਿਓ। ਬੱਚਿਆ ਨਾਲ ਘਰ ਵਿਚ ਮਿੱਤਰ ਬਣਕੇ ਵਿਚਾਰ ਸਾਂਝੇ ਕਰੋ। ਉਨ੍ਹਾਂ ਕਿਹਾ ਕਿ ਜੇਕਰ ਬੱਚੇ ਦਾ ਵਿਵਹਾਰ ਇਕਦਮ ਬਦਲ ਗਿਆ ਤਾਂ ਕਿਸੇ ਮਨੇਵਿਗਿਆਨੀ ਜਾਂ ਤਰਕਸ਼ੀਲ ਵਿਅਕਤੀ ਨਾਲ ਸੰਪਰਕ ਕਰੋ। ਊਨ੍ਹਾਂ ਕਿਹਾ ਕਿ ਅਸੀਂ ਆਨਲਾਇਨ ਪੜ੍ਹਾਈ ਲਿਖਾਈ ਤੋ ਪਿੱਛਾ ਤਾਂ ਨਹੀਂ ਛੁਡਾ ਸਕਦੇ ਪਰ ਸਾਨੂੰ ਬੱਚਿਆਂ ਦਾ ਮਨੋਵਿਗਿਆਨ ਸੱਮਝਣ ਲਈ ਉਨ੍ਹਾਂ ਦਾ ਮਿੱਤਰ ਬਨਣਾ ਹੋਵੇਗਾ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਹਰਿਆਣਾ ਖ਼ਬਰਾਂ

ਚੋਣਾਂ ’ਚ ਫੁੱਟ ਪਾਊ ਸ਼ਕਤੀਆਂ ਤੋਂ ਸੁਚੇਤ ਰਹਿਣ ਦੀ ਲੋੜ : ਭਾਈ ਰਣਜੀਤ ਸਿੰਘ

ਪੁੁਸਤਕ ਸੱਭਿਆਚਾਰ ਸਿਰਜਣਾ ਸਮੇਂ ਦੀ ਲੋੜ : ਐਨਐਸ ਪ੍ਰੇਮੀ

ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਨੇ ਨਾਰੀ ਸ਼ਕਤੀ ਪੁਰਸਕਾਰ 2021 ਲਈ ਆਨਲਾਈਨ ਬਿਨੈ, ਨਾਮਜ਼ਦਗੀਆਂ ਮੰਗੀਆਂ

ਡਾ. ਹਰਵਿੰਦਰ ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਦੇ ਐਸੋਸੀਏਟ ਮੈਂਬਰ ਨਿਯੁਕਤ

ਸਮਾਜ ਸੇਵੀ ਸੰਸਥਾ ਨੇ ਕੋਰੋਨਾ ਮਹਾਮਾਰੀ ਸਬੰਧੀ ਜਾਗਰੂਕਤਾ ਕੈਂਪ ਲਗਾਇਆ

ਵਿਧਾਨ ਸਭਾ ਸਪੀਕਰ ਨੂੰ ਮੰਗ ਪੱਤਰ ਦਿੱਤਾ

ਪਿਹੋਵਾ ਹਲਕੇ ਦੀਆਂ ਮੁਸ਼ਕਲਾਂ ਉਪ ਮੁੱਖ ਮੰਤਰੀ ਤੱਕ ਪਹੁੰਚਾਉਣਗੇ : ਪ੍ਰੋਫੈਸਰ ਰਣਧੀਰ ਸਿੰਘ

ਐਸਬੀਆਈ ਦੇ ਕਰਮਚਾਰੀ ਦੱਸ ਕੇ ਪੁੱਛਿਆ ਓਟੀਪੀ, ਕ੍ਰੈਡਿਟ ਕਾਰਡ ਨਾਲ ਕੱਢੇ 94 ਹਜ਼ਾਰ 209 ਰੁਪਏ, ਕੇਸ ਦਰਜ

ਡੀਸੀ ਪੰਚਕੂਲਾ ਨੇ 19 ਜਨਵਰੀ ਤੱਕ ਮਹਾਮਾਰੀ ਅਲਰਟ ਕੀਤਾ ਜਾਰੀ

ਸੂਬੇਦਾਰ ਰਮੇਸ਼ ਚੰਦਰ ਦਾ ਜੱਦੀ ਪਿੰਡ ਜਾਣੀ ’ਚ ਕੀਤਾ ਅੰਤਿਮ ਸੰਸਕਾਰ