ਹਰਿਆਣਾ

ਸਿਰਸਾ ਜ਼ਿਲ੍ਹੇ ਦੇ ਕਿਸਾਨ ਯੂਰੀਆ ਖਾਦ ਲੈਣ ਲਈ ਤਰਸੇ

January 13, 2022 12:51 PM

ਸੁਰਿੰਦਰ ਪਾਲ ਸਿੰਘ
ਕਾਲਾਂਵਾਲੀ, 12 ਜਨਵਰੀ : ਸਿਰਸਾ ਜ਼ਿਲ੍ਹੇ ਦੀਆਂ ਮੰਡੀਆਂ ਵਿਚ ਅੰਨਦਾਤਿਆਂ ਨੂੰ ਡੀਏਪੀ ਮਗਰੋ ਯੂਰੀਆ ਖਾਦ ਲੈਣ ਲਈ ਜਦੋ ਜਹਿਦ ਕਰਨੀ ਪੈ ਰਹੀ ਹੈ। ਯੂਰੀਆ ਖਾਦ ਲੈਣ ਲਈ ਕਿਸਾਨਾਂ ਨੂੰ ਸਵੇਰੇ ਕੜਾਕੇ ਦੀ ਠੰਡ ਵਿੱਚ ਲਾਈਨਾਂ ‘ਚ ਲੱਗਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਤੇ ਆਥਣ ਤੱਕ ਵੀ ਕਿਸਾਨ ਖਾਦ ਲੈਣ ਵਿੱਚ ਸਫਲ ਨਹੀਂ ਹੋ ਰਹੇ। ਸਿਰਸਾ ਖੇਤਰ ਦੀ ਭਾਰਤੀ ਕਿਸਾਨ ਯੂਨੀਅਨ(ਏਕਤਾ) ਦੇ ਪ੍ਰਧਾਨ ਲਖਵਿੰਦਰ ਸਿੰਘ ਔਲਖ ਅਤੇ ਉਪ ਪ੍ਰਧਾਨ ਅਰਵਿੰਦਰ ਭਾਊ (ਰੋੜੀ) ਅਤੇ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਮਨਦੀਪ ਨਥਵਾਨ ਸਮੇਤ ਹਰਿਆਣਾ ਦੀਆਂ ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਪਹਿਲਾਂ ਕਣਕ, ਸਰ੍ਹੋਂ ਤੇ ਆਲੂਆਂ ਦੀ ਬੀਜਾਈ ਲਈ ਡੀਏਪੀ ਖਾਦ ਲਈ ਕਿਸਾਨਾਂ ਨੂੰ ਵੱਡੀਆਂ ਮੁਸਕਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਹੁਣ ਜਦੋਂ ਯੂਰੀਆ ਖਾਦ ਦੀ ਲੋੜ ਹੈ ਤਾਂ ਉਹ ਨਹੀਂ ਮਿਲ ਰਹੀ। ਕਿਸਾਨਾਂ ਨੇ ਦੱਸਿਆ ਕਿ ਔਰਤਾਂ ਨੂੰ ਵੀ ਖਾਦ ਲਈ ਕਈ ਕਈ ਘੰਟੇ ਲਾਈਨਾਂ ‘ਚ ਖੜ੍ਹਾ ਹੋਣਾ ਪੈ ਰਿਹਾ ਹੈ। ਕਿਸਾਨਾਂ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਲੋੜੀਂਦੀ ਖਾਦ ਵੇਲੇ ਸਿਰ ਮੁਹੱਈਆ ਕਰਵਾਈ ਜਾਏ। ਦੂਜੇ ਪਾਸੇ ਖੇਤੀਬਾੜੀ ਦੇ ਅਧਿਕਾਰੀ ਡਾ: ਸੁਖਦੇਵ ਕੰਬੋਜ਼ ਨੇ ਦੱਸਿਆ ਹੈ ਕਿ ਯੂਰੀਆ ਖਾਦ ਦੀ ਕੋਈ ਕਮੀ ਨਹੀਂ ਖਾਦ ਆ ਰਹੀ ਹੈ ਜਿਸ ਨੂੰ ਸੁਸਾਇਟੀਆਂ ਤੇ ਫੈਕਸ ਦੇ ਜਰੀਏ ਕਿਸਾਨਾਂ ‘ਚ ਵੰਡੀ ਜਾ ਰਹੀ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਮੀਂਹ ਪੈਣ ਮਗਰੋਂ ਇਕ ਦਮ ਯੂਰੀਆ ਖਾਦ ਦੀ ਮੰਗ ਵੱਧ ਗਈ ਹੈ,ਜਿਸ ਕਾਰਨ ਥੋੜ੍ਹੀ ਕਿਸਾਨਾਂ ਨੂੰ ਮੁ੍ਰਸ਼ਕਲ ਹੋ ਰਹੀ ਹੈ।.

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਹਰਿਆਣਾ ਖ਼ਬਰਾਂ

ਚੋਣਾਂ ’ਚ ਫੁੱਟ ਪਾਊ ਸ਼ਕਤੀਆਂ ਤੋਂ ਸੁਚੇਤ ਰਹਿਣ ਦੀ ਲੋੜ : ਭਾਈ ਰਣਜੀਤ ਸਿੰਘ

ਪੁੁਸਤਕ ਸੱਭਿਆਚਾਰ ਸਿਰਜਣਾ ਸਮੇਂ ਦੀ ਲੋੜ : ਐਨਐਸ ਪ੍ਰੇਮੀ

ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਨੇ ਨਾਰੀ ਸ਼ਕਤੀ ਪੁਰਸਕਾਰ 2021 ਲਈ ਆਨਲਾਈਨ ਬਿਨੈ, ਨਾਮਜ਼ਦਗੀਆਂ ਮੰਗੀਆਂ

ਡਾ. ਹਰਵਿੰਦਰ ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਦੇ ਐਸੋਸੀਏਟ ਮੈਂਬਰ ਨਿਯੁਕਤ

ਸਮਾਜ ਸੇਵੀ ਸੰਸਥਾ ਨੇ ਕੋਰੋਨਾ ਮਹਾਮਾਰੀ ਸਬੰਧੀ ਜਾਗਰੂਕਤਾ ਕੈਂਪ ਲਗਾਇਆ

ਵਿਧਾਨ ਸਭਾ ਸਪੀਕਰ ਨੂੰ ਮੰਗ ਪੱਤਰ ਦਿੱਤਾ

ਪਿਹੋਵਾ ਹਲਕੇ ਦੀਆਂ ਮੁਸ਼ਕਲਾਂ ਉਪ ਮੁੱਖ ਮੰਤਰੀ ਤੱਕ ਪਹੁੰਚਾਉਣਗੇ : ਪ੍ਰੋਫੈਸਰ ਰਣਧੀਰ ਸਿੰਘ

ਐਸਬੀਆਈ ਦੇ ਕਰਮਚਾਰੀ ਦੱਸ ਕੇ ਪੁੱਛਿਆ ਓਟੀਪੀ, ਕ੍ਰੈਡਿਟ ਕਾਰਡ ਨਾਲ ਕੱਢੇ 94 ਹਜ਼ਾਰ 209 ਰੁਪਏ, ਕੇਸ ਦਰਜ

ਡੀਸੀ ਪੰਚਕੂਲਾ ਨੇ 19 ਜਨਵਰੀ ਤੱਕ ਮਹਾਮਾਰੀ ਅਲਰਟ ਕੀਤਾ ਜਾਰੀ

ਸੂਬੇਦਾਰ ਰਮੇਸ਼ ਚੰਦਰ ਦਾ ਜੱਦੀ ਪਿੰਡ ਜਾਣੀ ’ਚ ਕੀਤਾ ਅੰਤਿਮ ਸੰਸਕਾਰ