ਹਰਿਆਣਾ

ਕੋਰੋਨਾ ਨਾਲ ਮਰਨ ਵਾਲਿਆਂ ਦੇ ਵਾਰਸਾਂ ਨੂੰ ਮਿਲਣਗੇ 50 ਹਜ਼ਾਰ ਰੁਪਏ : ਡੀ.ਸੀ.

January 13, 2022 12:55 PM

ਪੀ. ਪੀ. ਵਰਮਾ
ਪੰਚਕੂਲਾ, 12 ਜਨਵਰੀ : ਸੂਬੇ ਵਿੱਚ ਕੋਵਿਡ-19 ਨਾਲ ਮਰਨ ਵਾਲਿਆਂ ਨੂੰ ਸਰਕਾਰ ਮ੍ਰਿਤਕ ਦੇ ਪਰਿਵਾਰ ਨੂੰ 50 ਹਜ਼ਾਰ ਰੁਪਏ ਦੀ ਐਕਸ-ਗ੍ਰੇਸ਼ੀਆ ਸਹਾਇਤਾ ਪ੍ਰਦਾਨ ਕਰਨ ਦਾ ਫੈਸਲਾ ਕੀਤਾ ਹੈ। ਇਸਦੇ ਲਈ, ਬਿਨੈਕਾਰ ਨੂੰ ਅੰਤੋਦਿਆ ਸਰਲ ਪੋਰਟਲ ’ਤੇ ਆਨਲਾਈਨ ਅਪਲਾਈ ਕਰਨਾ ਹੋਵੇਗਾ। ਡਿਪਟੀ ਕਮਿਸ਼ਨਰ ਮਹਾਵੀਰ ਕੌਸ਼ਿਕ ਨੇ ਦੱਸਿਆ ਕਿ ਰਾਜ ਸਰਕਾਰ ਨੇ ਇਸ ਸੇਵਾ ਨੂੰ ਪਰਿਵਾਰਕ ਸ਼ਨਾਖਤੀ ਕਾਰਡ ਨਾਲ ਜੋੜ ਕੇ ਇਸ ਪ੍ਰਕਿਰਿਆ ਨੂੰ ਅੱਗੇ ਵਧਾਉਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਬਿਨੈਕਾਰ ਨੂੰ ਆਪਣੀ ਅਰਜੀ ਦੇ ਨਾਲ ਆਪਣੇ ਪਰਿਵਾਰਕ ਮੈਂਬਰਾਂ ਦੇ ਮੌਤ ਸਰਟੀਫਿਕੇਟ ਅਤੇ ਮੈਡੀਕਲ ਇਲਾਜ ਸਰਟੀਫਿਕੇਟ ਦੀ ਕਾਪੀ ਨੱਥੀ ਕਰਨੀ ਪਵੇਗੀ। ਉਨ੍ਹਾਂ ਕਿਹਾ ਕਿ ਬਿਨੈ ਪੱਤਰ ਦੇ ਦਾਅਵਿਆਂ ਦਾ ਨਿਪਟਾਰਾ ਬਿਨੈ ਪੱਤਰ ਦੀ ਮਿਤੀ ਤੋਂ 30 ਦਿਨਾਂ ਦੇ ਅੰਦਰ-ਅੰਦਰ ਕਰ ਦਿੱਤਾ ਜਾਵੇਗਾ ਅਤੇ ਸਹਾਇਤਾ ਲਾਭਪਾਤਰੀ ਦੇ ਬੈਂਕ ਖਾਤੇ ਵਿੱਚ ਵੰਡੀ ਜਾਵੇਗੀ।
ਸ੍ਰੀ ਕੌਸ਼ਿਕ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਲੋਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਸਰਕਾਰ ਵੱਲੋਂ ਜ਼ਿਲ੍ਹਾ ਪੱਧਰ ’ਤੇ ਦੋ ਸ਼ਿਕਾਇਤ ਨਿਵਾਰਨ ਕਮੇਟੀਆਂ ਦਾ ਗਠਨ ਵੀ ਕੀਤਾ ਗਿਆ ਹੈ। ਪੀੜਤ ਵਿਅਕਤੀ ਆਪਣੀਆਂ ਸ਼ਿਕਾਇਤਾਂ ਲਈ ਡਿਪਟੀ ਕਮਿਸ਼ਨਰ ਜਾਂ ਵਧੀਕ ਡਿਪਟੀ ਕਮਿਸਨਰ ਦਫਤਰਾਂ ਵਿੱਚ ਸ਼ਿਕਾਇਤ ਦੇ ਸਕਦੇ ਹਨ। ਉਨ੍ਹਾਂ ਨੇ ਦੱਸਿਆ ਕਿ ਅੰਤੋਦਿਆ ਸਰਲ ਪੋਰਟਲ ‘ਤੇ ਕਲਿੱਕ ਕਰਨ ਨਾਲ, ਪੋਰਟਲ ਦੇ ਹੋਮਪੇਜ ’ਤੇ ਖੱਬੇ ਪਾਸੇ ‘ਮ੍ਰਿਤਕ ਦੇ ਵਾਰਸਾਂ ਨੂੰ ਐਕਸ-ਗ੍ਰੇਸੀਆ ਸਹਾਇਤਾ‘ ਦੀ ਯੋਜਨਾ ਉਪਲਬਧ ਹੈ। ਐਪਲੀਕੇਸਨ ਨੂੰ ਪੋਰਟਲ ’ਤੇ ਮੋਬਾਈਲ ਤੇ ਕੰਪਿਊਟਰ ਤੋਂ ਓਟੀਪੀ ਤਿਆਰ ਕਰਕੇ ਅਤੇ ਵੱਖ-ਵੱਖ ਦਸਤਾਵੇਜਾਂ ਨੂੰ ਅਪਲੋਡ ਕਰਕੇ ਬਣਾਇਆ ਜਾਣਾ ਚਾਹੀਦਾ ਹੈ। ਡਿਪਟੀ ਕਮਿਸਨਰ ਨੇ ਕਿਹਾ ਕਿ ਪੇਂਡੂ ਖੇਤਰਾਂ ਦੇ ਸਮੂਹ ਬੀ.ਡੀ.ਪੀ.ਓਜ ਅਤੇ ਸਹਿਰੀ ਖੇਤਰ ਦੇ ਮਿਉਂਸਪਲ ਅਧਿਕਾਰੀ ਇਸ ਸਕੀਮ ਸਬੰਧੀ ਲੋਕਾ ਨੂੰ ਜਾਣੂ ਕਰਵਾਉਣ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਹਰਿਆਣਾ ਖ਼ਬਰਾਂ

ਚੋਣਾਂ ’ਚ ਫੁੱਟ ਪਾਊ ਸ਼ਕਤੀਆਂ ਤੋਂ ਸੁਚੇਤ ਰਹਿਣ ਦੀ ਲੋੜ : ਭਾਈ ਰਣਜੀਤ ਸਿੰਘ

ਪੁੁਸਤਕ ਸੱਭਿਆਚਾਰ ਸਿਰਜਣਾ ਸਮੇਂ ਦੀ ਲੋੜ : ਐਨਐਸ ਪ੍ਰੇਮੀ

ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਨੇ ਨਾਰੀ ਸ਼ਕਤੀ ਪੁਰਸਕਾਰ 2021 ਲਈ ਆਨਲਾਈਨ ਬਿਨੈ, ਨਾਮਜ਼ਦਗੀਆਂ ਮੰਗੀਆਂ

ਡਾ. ਹਰਵਿੰਦਰ ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਦੇ ਐਸੋਸੀਏਟ ਮੈਂਬਰ ਨਿਯੁਕਤ

ਸਮਾਜ ਸੇਵੀ ਸੰਸਥਾ ਨੇ ਕੋਰੋਨਾ ਮਹਾਮਾਰੀ ਸਬੰਧੀ ਜਾਗਰੂਕਤਾ ਕੈਂਪ ਲਗਾਇਆ

ਵਿਧਾਨ ਸਭਾ ਸਪੀਕਰ ਨੂੰ ਮੰਗ ਪੱਤਰ ਦਿੱਤਾ

ਪਿਹੋਵਾ ਹਲਕੇ ਦੀਆਂ ਮੁਸ਼ਕਲਾਂ ਉਪ ਮੁੱਖ ਮੰਤਰੀ ਤੱਕ ਪਹੁੰਚਾਉਣਗੇ : ਪ੍ਰੋਫੈਸਰ ਰਣਧੀਰ ਸਿੰਘ

ਐਸਬੀਆਈ ਦੇ ਕਰਮਚਾਰੀ ਦੱਸ ਕੇ ਪੁੱਛਿਆ ਓਟੀਪੀ, ਕ੍ਰੈਡਿਟ ਕਾਰਡ ਨਾਲ ਕੱਢੇ 94 ਹਜ਼ਾਰ 209 ਰੁਪਏ, ਕੇਸ ਦਰਜ

ਡੀਸੀ ਪੰਚਕੂਲਾ ਨੇ 19 ਜਨਵਰੀ ਤੱਕ ਮਹਾਮਾਰੀ ਅਲਰਟ ਕੀਤਾ ਜਾਰੀ

ਸੂਬੇਦਾਰ ਰਮੇਸ਼ ਚੰਦਰ ਦਾ ਜੱਦੀ ਪਿੰਡ ਜਾਣੀ ’ਚ ਕੀਤਾ ਅੰਤਿਮ ਸੰਸਕਾਰ