ਹਰਿਆਣਾ

ਮਾਘੀ ਮੌਕੇ ਡੇਰਾ ਬਾਬਾ ਭੂਮਣਸ਼ਾਹ ਵਿਖੇ ਲੱਗੀਆਂ ਰੌਣਕਾਂ

January 13, 2022 01:00 PM

ਸੁਰਿੰਦਰ ਪਾਲ ਸਿੰਘ
ਸਿਰਸਾ, 12 ਜਨਵਰੀ : ਸਿਰਸਾ ਖੇਤਰ ਦੇ ਪਿੰਡ ਮੱਲੇਵਾਲਾ ਵਿਖੇ ਸੰਗਤਾਂ ਦੀ ਸ਼ਰਧਾ ਦਾ ਕੇੇਂਦਰ ਬਣੇ ਡੇਰਾ ਬਾਬਾ ਭੂਮਣਸ਼ਾਹ ਵਿਖੇ ਮਾਘੀ ਮੇਲੇ ਨੂੰ ਲੈ ਤਿਆਰੀਆਂ ਜੋਰਾਂ ਤੇ ਹਨ। ਮਾਘੀ ਮੇਲੇ ਮੌਕੇ ਡੇਰਾ ਬਾਬਾ ਭੂਮਣਸ਼ਾਹ ਵਿਖੇ ਹਰਿਆਣਾ ਅਤੇ ਪੰਜਾਬ ਤੋ ਭਾਰੀ ਗਿਣਤੀ ਵਿੱਚ ਸ਼ਰਧਾਲੂ ਪੁੱਜਦੇ ਹਨ। ਡੇਰੇ ਦੇ ਗੱਦੀਨਸ਼ੀਨ ਸੰਤ ਬਾਬਾ ਹਰਨਾਮ ਦਾਸ ਨੇ ਦੱਸਿਆ ਕਿ ਹਰ ਸਾਲ ਮਾਘੀ ਮੇੇਲਾ ਮਨਾਇਆ ਜਾਂਦਾ ਹੈ ਅਤੇ ਹੁਣ 274 ਵਾਂ ਮਾਘੀ ਮੇਲਾ ਮਨਾਇਆ ਜਾ ਰਿਹਾ ਹੈ,ਜਿਸਨੂੰ ਲੈ ਕੇ ਬੀਤੇ 10 ਦਿਨਾਂ ਤੋ ਸੇਵਾ ਕਾਰਜ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅੱਜ ਡੇਰੇ ਵਿਚ ਦੰਦਾਂ ਦਾ ਫਰੀ ਕੈਂਪ ਅਤੇ ਆਯੁਰਵੇਦ ਕੈਂਪ ਵੀ ਲਾਏ ਗਏ। ਉਨ੍ਹਾਂ ਕਿਹਾ ਕਿ ਡੇਰਾ ਪਰਬੰਧਕਾਂ ਵੱਲੋਂ ਕੋਵਿਡ ਪ੍ਰੋਟੋਕਾਲ ਦਾ ਸੱਖਤੀ ਨਾਲ ਪਾਲਣ ਕੀਤਾ ਗਿਆ ਅਤੇ ਸਾਰਿਆਂ ਲਈ ਮਾਸਕ ਅਤੇ ਸੇਨੈਟਾਇਜ਼ਰ ਲਾਜ਼ਮੀ ਕੀਤਾ ਗਿਆ। ਸੰਤ ਬਾਬਾ ਹਰਨਾਮ ਦਾਸ ਨੇ ਦੱਸਿਆ ਕਿ 14 ਜਨਵਰੀ ਨੂੰ ਹਵਨ ਦੇ ਬਾਅਦ ਅਖੰਡ ਪਾਠ ਦਾ ਭੋਗ ਪਾਇਆ ਜਾਵੇਗਾ ਅਤੇ ਇਸਦੇ ਬਾਅਦ ਸੰਤ ਸਮੇਲਨ ਅਤੇ ਕੀਰਤਨ ਕੀਤਾ ਜਾਵੇਗਾ ਜਿਸ ਵਿੱਚ ਬਾਬਾ ਬਾਬਾ ਭੂਮਣਸ਼ਾਹ ਦੇ ਜੀਵਨ ਉੱਤੇ ਪ੍ਰਕਾਸ਼ ਪਾਉਦੇ ਹੋਏ ਉਨ੍ਹਾਂ ਦੀਆਂ ਸਿਖਿਆਵਾਂ ਦਾ ਸੁਨੇਹਾ ਸ਼ਰਧਾਲੂਆਂ ਨੂੰ ਦਿੱਤਾ ਜਾਵੇਗਾ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਹਰਿਆਣਾ ਖ਼ਬਰਾਂ

ਚੋਣਾਂ ’ਚ ਫੁੱਟ ਪਾਊ ਸ਼ਕਤੀਆਂ ਤੋਂ ਸੁਚੇਤ ਰਹਿਣ ਦੀ ਲੋੜ : ਭਾਈ ਰਣਜੀਤ ਸਿੰਘ

ਪੁੁਸਤਕ ਸੱਭਿਆਚਾਰ ਸਿਰਜਣਾ ਸਮੇਂ ਦੀ ਲੋੜ : ਐਨਐਸ ਪ੍ਰੇਮੀ

ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਨੇ ਨਾਰੀ ਸ਼ਕਤੀ ਪੁਰਸਕਾਰ 2021 ਲਈ ਆਨਲਾਈਨ ਬਿਨੈ, ਨਾਮਜ਼ਦਗੀਆਂ ਮੰਗੀਆਂ

ਡਾ. ਹਰਵਿੰਦਰ ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਦੇ ਐਸੋਸੀਏਟ ਮੈਂਬਰ ਨਿਯੁਕਤ

ਸਮਾਜ ਸੇਵੀ ਸੰਸਥਾ ਨੇ ਕੋਰੋਨਾ ਮਹਾਮਾਰੀ ਸਬੰਧੀ ਜਾਗਰੂਕਤਾ ਕੈਂਪ ਲਗਾਇਆ

ਵਿਧਾਨ ਸਭਾ ਸਪੀਕਰ ਨੂੰ ਮੰਗ ਪੱਤਰ ਦਿੱਤਾ

ਪਿਹੋਵਾ ਹਲਕੇ ਦੀਆਂ ਮੁਸ਼ਕਲਾਂ ਉਪ ਮੁੱਖ ਮੰਤਰੀ ਤੱਕ ਪਹੁੰਚਾਉਣਗੇ : ਪ੍ਰੋਫੈਸਰ ਰਣਧੀਰ ਸਿੰਘ

ਐਸਬੀਆਈ ਦੇ ਕਰਮਚਾਰੀ ਦੱਸ ਕੇ ਪੁੱਛਿਆ ਓਟੀਪੀ, ਕ੍ਰੈਡਿਟ ਕਾਰਡ ਨਾਲ ਕੱਢੇ 94 ਹਜ਼ਾਰ 209 ਰੁਪਏ, ਕੇਸ ਦਰਜ

ਡੀਸੀ ਪੰਚਕੂਲਾ ਨੇ 19 ਜਨਵਰੀ ਤੱਕ ਮਹਾਮਾਰੀ ਅਲਰਟ ਕੀਤਾ ਜਾਰੀ

ਸੂਬੇਦਾਰ ਰਮੇਸ਼ ਚੰਦਰ ਦਾ ਜੱਦੀ ਪਿੰਡ ਜਾਣੀ ’ਚ ਕੀਤਾ ਅੰਤਿਮ ਸੰਸਕਾਰ