ਪੰਜਾਬ

ਕਾਂਗਰਸ ਸਰਕਾਰ ਵੱਲੋਂ ਬੰਦ ਕੀਤੀਆਂ ਸਹੂਲਤਾਂ ਪਹਿਲ ਦੇ ਆਧਾਰ ’ਤੇ ਸ਼ੁਰੂ ਕੀਤੀਆਂ ਜਾਣਗੀਆਂ : ਬੀਬੀ ਵਿਰਕ

January 13, 2022 01:41 PM

ਰਾਜ ਖੁਰਮੀ
ਭਵਾਨੀਗੜ੍ਹ, 12 ਜਨਵਰੀ : ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਬੀਬੀ ਪਰਮਜੀਤ ਕੌਰ ਵਿਰਕ ਨੇ ਵਿਧਾਨ ਸਭਾ ਹਲਕਾ ਸੰਗਰੂਰ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਵਿਨਰਜੀਤ ਸਿੰਘ ਗੋਲਡੀ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ ਆਪਣੀਆਂ ਟੀਮਾਂ ਪੂਰੀ ਤਰ੍ਹਾਂ ਸਰਗਰਮ ਕੀਤੀਆਂ ਹੋਈਆਂ ਹਨ। ਅੱਜ ਪਾਰਟੀ ਦਫਤਰ ਵਿਖੇ ਆਪਣੀ ਟੀਮ ਦੇ ਮੈਂਬਰਾਂ ਸਮੇਤ ਗੱਲਬਾਤ ਕਰਦਿਆਂ ਬੀਬੀ ਵਿਰਕ ਨੇ ਕਿਹਾ ਕਿ ਪਿੰਡਾਂ ਅਤੇ ਸ਼ਹਿਰਾਂ ਵਿਚ ਵਿਨਰਜੀਤ ਗੋਲਡੀ ਦੀ ਚੋਣ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਉਹਨਾਂ ਕਿਹਾ ਕਿ ਲੋਕ ਅੱਜ ਵੀ ਸ. ਪ੍ਰਕਾਸ਼ ਸਿੰਘ ਬਾਦਲ ਵੱਲੋਂ ਦਿੱਤੀਆਂ ਸਹੂਲਤਾਂ ਨੂੰ ਯਾਦ ਕਰ ਰਹੇ ਹਨ ਜਿੰਨ੍ਹਾਂ ਨੂੰ ਕਾਂਗਰਸ ਸਰਕਾਰ ਵੱਲੋਂ ਆਉਂਦਿਆਂ ਹੀ ਪਖਪਾਤ ਅਪਣਾਉਂਦਿਆਂ ਬੰਦ ਕਰ ਦਿੱਤਾ ਗਿਆ ਹੈ।
ਬੀਬੀ ਵਿਰਕ ਨੇ ਕਿਹਾ ਕਿ ਅਕਾਲੀ ਬਸਪਾ ਗਠਜੋੜ ਦੀ ਸਰਕਾਰ ਸੱਤਾ ਸੰਭਾਲਦਿਆਂ ਹੀ ਵਿਨਰਜੀਤ ਸਿੰਘ ਗੋਲਡੀ ਵੱਲੋਂ ਬੰਦ ਕੀਤੀਆਂ ਸਕੀਮਾਂ ਨੂੰ ਦੁਬਾਰਾ ਲਾਗੂ ਕਰਨਾ ਪਹਿਲਾ ਫਰਜ ਹੋਵੇਗਾ। ਇਸ ਮੌਕੇ ਦਫਤਰ ਇੰਚਾਰਜ ਸਵਰਨ ਸਿੰਘ ਗੰਗਾ ਸਿੰਘ ਵਾਲਾ, ਸੁਖਵਿੰਦਰ ਕੌਰ ਸਾਬਕਾ ਸਰਪੰਚ ਨਾਨਕਪੁਰਾ, ਕ੍ਰਿਸ਼ਨ ਸਿੰਘ ਮੰਗਵਾਲ, ਹਰਜੀਤ ਕੌਰ, ਹਰਮਨਦੀਪ ਕੌਰ, ਰਮਨਜੋਤ ਕੌਰ, ਸਰਬਜੀਤ ਕੌਰ, ਅਰਸਦੀਪ ਕੌਰ, ਗੁਰਮੀਤ ਕੌਰ, ਸੀਮਾ ਰਾਣੀ, ਸੁਖਦੀਪ ਛੰਨਾ, ਮਨਦੀਪ ਕੌਰ, ਸਾਫੀ, ਇਸ਼ਪ੍ਰੀਤ ਕੌਰ, ਰਾਣੀ ਛੰਨਾ, ਸੁਖਵਿੰਦਰ ਕੌਰ ਅਤੇ ਮਨਪ੍ਰੀਤ ਕੌਰ ਹਾਜਰ ਸਨ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਪੰਜਾਬ ਖ਼ਬਰਾਂ

ਸ਼ਾਕਾਹਾਰੀ ਸੁਆਦ ਲਈ ਦੇਸ਼ ਭਗਤ ਯੂਨੀਵਰਸਿਟੀ ਨੇ ਲਾਂਚ ਕੀਤਾ ਵੈਜੀ ਗ੍ਰੀਨ

‘ਆਪ’ ਉਮੀਦਵਾਰ ਤੇ ਥਾਣੇਦਾਰ ਦੇ ਪਰਿਵਾਰ ’ਤੇ ਠੱਗੀ ਦੇ ਦੋਸ਼

ਸੜਕ ਹਾਦਸੇ ’ਚ ਪੁੱਤ ਦੀ ਮੌਤ, ਮਾਂ ਗੰਭੀਰ ਜ਼ਖ਼ਮੀ

ਬਸੰਤ ਰੁੱਤ ਦੇ ਮੱਦੇਨਜ਼ਰ ਸ਼ਹਿਰ ’ਚ ਚਾਈਨਾ ਡੋਰ ਦੀ ਭਰਮਾਰ, ਪ੍ਰਸ਼ਾਸਨ ਬੇਖ਼ਬਰ

ਸ਼ਹਿਰ ਦੇ ਦੋ ਵਾਰਡਾਂ ਦੇ ਵਸਨੀਕ ਗੰਧਲਾ ਪਾਣੀ ਪੀਣ ਲਈ ਮਜਬੂਰ

ਨੰਗਲ ਨਗਰ ਕੌਂਸਲ ਨੇ ਸਤਲੁਜ ਦਰਿਆ ਕੰਢੇ ਬਣਾਇਆ ਸ਼ਾਨਦਾਰ ਤੇ ਅਤਿਆਧੁਨਿਕ ਸਹੂਲਤਾਂ ਵਾਲਾ ਪੈਲੇਸ

ਵਲੰਟੀਅਰਾਂ ਦੀ ਭਰਵੀਂ ਹਾਜ਼ਰੀ ’ਚ ਲਾਡੀ ਢੋਸ ਵੱਲੋਂ ਚੋਣ ਦਫ਼ਤਰ ਦਾ ਉਦਘਾਟਨ

ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਣ ’ਤੇ ਪਾਰਟੀ ਵਰਕਰਾਂ ’ਚ ਖ਼ੁਸ਼ੀ ਦੀ ਲਹਿਰ

ਬੱਚਿਆਂ ਨੂੰ ਠੰਢ ਤੇ ਕੋਰੋਨਾ ਤੋਂ ਬਚਾਅ ਸੰਬੰਧੀ ਜਾਗਰੂਕ ਕੀਤਾ

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ 13 ਉਮੀਦਵਾਰਾਂ ਦੀ ਤੀਜੀ ਸੂਚੀ ਕੀਤੀ ਜਾਰੀ