BREAKING NEWS
ਅਕਾਲੀ ਆਗੂ ਜੱਥੇਦਾਰ ਤੋਤਾ ਸਿੰਘ ਦਾ ਦੇਹਾਂਤਮੁੱਖ ਮੰਤਰੀ 15 ਅਗਸਤ ਨੂੰ ‘ਮੁਹੱਲਾ ਕਲੀਨਿਕ’ ਦੀ ਕਰਨਗੇ ਸ਼ੁਰੂਆਤਰੇਲਵੇ ਭਰਤੀ ਘਪਲਾ : ਸੀਬੀਆਈ ਵੱਲੋਂ ਲਾਲੂ ਯਾਦਵ ਦੇ 16 ਟਿਕਾਣਿਆਂ ’ਤੇ ਛਾਪੇਮਾਰੀਮਹਾਰਾਸ਼ਟਰ : ਟੈਂਕਰ ਤੇ ਟਰੱਕ ਵਿਚਾਲੇ ਟੱਕਰ ਤੋਂ ਬਾਅਦ ਲੱਗੀ ਅੱਗ, 9 ਜਣੇ ਜਿਊਂਦੇ ਸੜੇਪੰਜਾਬ ’ਚ ਅਗਲੇ ਦਿਨਾਂ ’ਚ ਬਾਰਿਸ਼ ਦੀ ਸੰਭਾਵਨਾਮਾਨਸੂਨ ਦੇ ਅਗਲੇ ਹਫ਼ਤੇ ਕੇਰਲ ਪਹੁੰਚਣ ਦੀ ਸੰਭਾਵਨਾਸੜਕ ਹਾਦਸੇ ’ਚ ਸਪੀਕਰ ਗਿਆਨ ਚੰਦ ਗੁਪਤਾ ਵਾਲ-ਵਾਲ ਬਚੇ, ਗੱਡੀ ਨੁਕਸਾਨੀਬਹਿਬਲ ਕਲਾਂ, ਬਰਗਾੜੀ ਗੋਲੀ ਕਾਂਡ ਤੇ ਬੇਅਦਬੀਆਂ ਨੂੰ ਲੈ ਕੇ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਦਾ ਮੁੜ ਛਲਕਿਆ ਦਰਦਏਸ਼ੀਆ ਕੱਪ ਹਾਕੀ ਲਈ ਭਾਰਤੀ ਪੁਰਸ਼ ਟੀਮ ਜਕਾਰਤਾ ਰਵਾਨਾਆਮਰਪਾਲੀ ਲਈਅਰ ਵੈਲੀ ਖ਼ਿਲਾਫ਼ 230 ਕਰੋੜ ਦੀ ਬੈਂਕ ਧੋਖਾਧੜੀ ਦਾ ਕੇਸ ਦਰਜ

ਸੰਪਾਦਕੀ

ਪੱਕੇ ਅਤੇ ਤੀਖਣ ਟਕਰਾਵਾਂ ਵੱਲ ਵਧ ਰਹੀ ਸਿਆਸਤ

January 15, 2022 11:58 AM

ਜਦੋਂ ਤੋਂ ਭਾਰਤੀ ਚੋਣ ਕਮਿਸ਼ਨ ਨੇ ਪੰਜ ਰਾਜਾਂ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਲਈ ਤਾਰੀਕਾਂ ਦਾ ਐਲਾਨ ਕੀਤਾ ਹੈ ਤਦ ਤੋਂ ਇਨ੍ਹਾਂ ਰਾਜਾਂ ਵਿੱਚ ਵੱਖਰੀ ਕਿਸਮ ਦੀਆਂ ਸਿਆਸੀ ਸਰਗਰਮੀਆਂ ਦਾ ਦੌਰ ਚੱਲ ਪਿਆ ਹੈ ਜੋ ਸਿਆਸਤ ਦੇ ਡਿੱਗ ਰਹੇ ਪੱਧਰ ਦੀਆਂ ਲਖਾਇਕ ਹਨ। ਇਹ ਦੌਰ ਲਗਭਗ ਸਾਰੇ ਰਾਜਾਂ ’ਚ ਚੱਲ ਰਿਹਾ ਹੈ ਫਿਰ ਵੀ ਪ੍ਰਤੀਤ ਹੁੰਦਾ ਹੈ ਕਿ ਉੱਤਰ ਪ੍ਰਦੇਸ਼ ਵਿੱਚ ਇਹ ਦੌਰ ਜ਼ਿਆਦਾ ਖੁੱਲ੍ਹ ਕੇ ਸਾਹਮਣੇ ਆ ਰਿਹਾ ਹੈ। ਇਹ ਦਲ-ਬਦਲੀਆਂ ਨਾਲ ਸੰਬੰਧਤ ਹੈ। ਨੇਤਾ ਲੋਕ ਧੜ੍ਹਾਧੜ੍ਹ ਪਾਰਟੀਆਂ ਬਦਲ ਰਹੇ ਹਨ ਅਤੇ ਨਵੀਆਂ ਚਿੰਤਾਵਾਂ ਖੜ੍ਹੀਆਂ ਕਰ ਰਹੇ ਹਨ। ਪੰਜਾਬ ਵਿੱਚ ਵੀ ਦਲ-ਬਦਲੀ ਦਾ ਦੌਰ ਹੈ। ਇੱਥੇ ਭਾਰਤੀ ਜਨਤਾ ਪਾਰਟੀ ਜਿਵੇਂ ਉੱਤਰ ਪ੍ਰਦੇਸ਼ ਦਾ ਘਾਟਾ ਪੂਰਾ ਕਰਨ ਲੱਗੀ ਹੋਈ ਹੈ ਪਰ ਇਹ ਪੂਰਾ ਹੋਣ ਵਾਲਾ ਨਹੀਂ ਹੈ। ਪੰਜਾਬ ਦੀ ਸਥਿਤੀ ਉੱਤਰ ਪ੍ਰਦੇਸ਼ ਨਾਲੋਂ ਬਿਲਕੁੱਲ ਵੱਖਰੀ ਹੈ।
ਉੱਤਰ ਪ੍ਰਦੇਸ਼ ਵਿੱਚ ਨਾ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੀ ਹੈ ਸਗੋਂ ਇੱਥੋਂ ਲੋਕ ਸਭਾ ਲਈ ਹਾਸਲ ਕੀਤੀਆਂ ਸੀਟਾਂ ਨਾਲ ਕੇਂਦਰ ਵਿੱਚ ਸਰਕਾਰ ਬਣਾਉਣ ’ਚ ਵੀ ਮਦਦ ਮਿਲੀ ਹੈ। ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਅਗਵਾਈ ਉੱਤਰ ਪ੍ਰਦੇਸ਼ ਦੀਆਂ ਚੋਣਾਂ ’ਤੇ ਖਾਸ ਤੌਰ ’ਤੇ ਕੇਂਦਰਤ ਹੈ ਕਿਉਂਕਿ ਉਹ ਇਸ ਸੂਬੇ ਵਿੱਚ ਚੋਣਾਂ ਜਿੱਤ ਕੇ ਕੇਂਦਰ ਵਿੱਚ ਆਪਣੀ ਨਵੀਂ ਸਰਕਾਰ ਬਣਦੀ ਦੇਖ ਰਹੀ ਹੈ। ਪਰ ਲੱਗਦਾ ਹੈ ਕਿ ਹਾਲਤ ਬਿਲਕੁਲ ਉਲਟ ਗਈ ਹੈ। ਜਿਸ ਪ੍ਰਕਾਰ ਚੋਣਾਂ ਨਜ਼ਦੀਕ ਆਉਣ ਸਮੇਂ ਭਾਰਤੀ ਜਨਤਾ ਪਾਰਟੀ ਵਿਰੋਧੀ ਪਾਰਟੀਆਂ ਨੂੰ ਉਨ੍ਹਾਂ ਦੇ ਆਗੂਆਂ ਨੂੰ ਆਪਣੇ ਨਾਲ ਰਲਾ ਕੇ ਸ਼ਕਤੀਹੀਣ ਕਰਨ ਦੀ ਚਾਲ ਚੱਲਦੀ ਰਹੀ ਹੈ, ਠੀਕ ਉਸੇ ਤਰ੍ਹਾਂ ਹੀ ਉੱਤਰ ਪ੍ਰਦੇਸ਼ ’ਚ ਭਾਰਤੀ ਜਨਤਾ ਪਾਰਟੀ ਖ਼ੁਦ ਸ਼ਕਤੀਹੀਣ ਹੋ ਰਹੀ ਹੈ। ਹੁਕਮਰਾਨ ਪਾਰਟੀ ਹੋਣ ਦੇ ਬਾਵਜੂਦ ਇਸ ਦੇ ਮੰਤਰੀ ਅਤੇ ਵਿਧਾਇਕ ਲਗਾਤਾਰ ਇਸਨੂੰ ਅਲਵਿਦਾ ਕਹਿ ਰਹੇ ਹਨ ਅਤੇ ਅਫ਼ਵਾਹਾਂ ਦਾ ਬਾਜ਼ਾਰ ਗਰਮ ਹੈ ਕਿ ਹੋਰ ਨੇਤਾ ਵੀ ਇਸ ਪਾਰਟੀ ’ਚੋਂ ਵੱਖ ਹੋਣ ਵਾਲੇ ਹਨ। ਉੱਤਰ ਪ੍ਰਦੇਸ਼ ’ਚ ਭਾਰਤੀ ਜਨਤਾ ਪਾਰਟੀ ਉਸ ਤਰ੍ਹਾਂ ਹੀ ਬਿਖ਼ਰ ਰਹੀ ਹੈ ਜਿਸ ਤਰ੍ਹਾਂ ਭਾਂਤ-ਭਾਂਤ ਦੇ ਨੇਤਾ ਇਕੱਠੇ ਕਰਕੇ ਇਹ ਇੱਕ ਵੱਡੀ ਪਾਰਟੀ ਬਣੀ ਸੀ।
ਚੋਣਾਂ ਵਾਲੇ ਰਾਜਾਂ ਵਿੱਚ ਵੱਡੇ ਪੱਧਰ ’ਤੇ ਹੋ ਰਹੀ ਦਲ-ਬਦਲੀ ਲੋਕਾਂ ਲਈ ਚਿੰਤਾ ਦਾ ਵਿਸ਼ਾ ਹੋਣੀ ਚਾਹੀਦੀ ਹੈ। ਜੋ ਵਿਧਾਇਕ ਲੋਕ ਜਾਂ ਵਿਧਾਇਕ ਬਣਨ ਦੀ ਆਸ ਰੱਖਦੇ ਨੇਤਾ ਆਪਣੀ ਪਾਰਟੀ ਛੱਡ ਕੇ ਦੂਸਰੀ ਪਾਰਟੀ ਵਿੱਚ ਜਾ ਰਹੇ ਹਨ ਉਹ ਨਿੱਜੀ ਸਵਾਰਥਾਂ ਤੋਂ ਹੀ ਪ੍ਰੇਰਿਤ ਹਨ। ਬਹੁਤ ਸਾਰੇ ਉਹ ਹਨ ਜੋ ਸੱਤਾ ਤੋਂ ਦੂਰ ਨਹੀਂ ਰਹਿਣਾ ਚਾਹੁੰਦੇ ਅਤੇ ਬਹੁਤ ਸਾਰਿਆਂ ਨੂੰ ਸੱਤਾ ਮਿਲਣ ਦੀ ਆਸ ਹੈ। ਸੱਤਾ ਨਾਲ ਇਹ ਲੋਕਾਂ ਦੇ ਕੰਮ ਕਰਨ ਲਈ ਨਹੀਂ ਜੁੜੇ ਰਹਿਣਾ ਚਾਹੁੰਦੇ ਸਗੋਂ ਇਹ ਨਿੱਜੀ ਲਾਭਾਂ ਦੇ ਮਾਰੇ ਹੋਏ ਹਨ। ਸੱਤਾ ਦੀ ਇਹ ਖੇਡ ਦਰਸਾਉਂਦੀ ਹੈ ਕਿ ਖਿਡਾਰੀ ਆਮ ਲੋਕਾਂ ਦੀਆਂ ਸਮੱਸਿਆਵਾਂ ਤੋਂ ਬਹੁਤ ਦੂਰ ਹੋ ਰਹੇ ਹਨ ਅਤੇ ਨੀਤੀਆਂ ਤੇ ਅਸੂਲਾਂ ਨੂੰ ਤਿਆਗ ਚੁੱਕੇ ਹਨ।
ਇਨ੍ਹਾਂ ਦਲ-ਬਦਲੀਆਂ ਅਤੇ ਦਲ-ਬਦਲੀਆਂ ਕਰਨ ਵਾਲਿਆਂ ਤੋਂ ਪਤਾ ਚੱਲਦਾ ਹੈ ਕਿ ਅਜਿਹੇ ਹਾਲਾਤ ਬਣ ਰਹੇ ਹਨ ਜਿਸ ’ਚ ਆਮ ਲੋਕ ਅਤੇ ਹੁਕਮਰਾਨ ਪੱਕੀਆਂ ਦੋ ਵਿਰੋਧੀ ਧਿਰਾਂ ਵਿੱਚ ਤਬਦੀਲ ਹੋ ਰਹੇ ਹਨ ਅਤੇ ਜ਼ਾਹਰ ਹੈ ਕਿ ਇਨ੍ਹਾਂ ਵਿੱਚ ਅਗਾਂਹ ਚੱਲ ਕੇ ਪੱਕੇ ਅਤੇ ਤੀਖ਼ਣ ਟਕਰਾਓ ਵੀ ਹੋਣਗੇ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ