ਏਜੰਸੀਆਂ
ਨਵੀਂ ਦਿੱਲੀ/1 ਫਰਵਰੀ : ਦੇਸ਼ ਵਿੱਚ ਕੋਰੋਨਾ ਵਾਇਰਸ (ਕੋਵਿਡ-19) ਦੀ ਭਿਆਨਕ ਮਹਾਮਾਰੀ ਦੀ ਲਪੇਟ ਵਿੱਚ ਆਉਣ ਤੋਂ ਫਿਲਮੀ ਸਿਤਾਰੇ ਵੀ ਬਚ ਨਹੀਂ ਸਕੇ। ਕੋਵਿਡ ਦੀ ਮਾਰ ਝੱਲ ਰਹੇ ਬਾਲੀਵੁੱਡ ਨੂੰ ਪਹਿਲਾਂ ਹੀ ਕਈ ਨੁਕਸਾਨ ਹੋ ਚੁੱਕੇ ਹਨ ਅਤੇ ਹੁਣ ਇੱਕ ਨਵੀਂ ਖਬਰ ਆਈ ਹੈ ਕਿ ਦਿੱਗਜ਼ ਅਦਾਕਾਰਾ ਸ਼ਬਾਨਾ ਆਜ਼ਮੀ ਦੀ ਰਿਪੋਰਟ ਵੀ ਕੋਰੋਨਾ ਪਾਜ਼ੇਟਿਵ ਆਈ ਹੈ।
ਸ਼ਬਾਨਾ ਆਜ਼ਮੀ ਨੇ ਖ਼ੁਦ ਆਪਣੇ ਇੰਸਟਾਗ੍ਰਾਮ ਹੈਂਡਲ ਰਾਹੀਂ ਇਹ ਜਾਣਕਾਰੀ ਦਿੱਤੀ ਹੈ। ਆਪਣੀ ਇੱਕ ਤਸਵੀਰ ਸ਼ੇਅਰ ਕਰਦੇ ਹੋਏ, ਅਦਾਕਾਰਾ ਨੇ ਲਿਖਿਆ, “ਅੱਜ ਮੈਂ ਕੋਰੋਨਾ ਪਾਜ਼ੇਟਿਵ ਪਾਈ ਗਈ ਹਾਂ ਤੇ ਮੈਂ ਖ਼ੁਦ ਨੂੰ ਇਕਾਂਤਵਾਸ ਕਰ ਲਿਆ ਹੈ, ਮੇਰੇ ਨਾਲ ਸੰਪਰਕ ਵਿੱਚ ਰਹਿਣ ਵਾਲੇ ਆਪਣਾ ਟੈਸਟ ਜ਼ਰੂਰ ਕਰਵਾਉਣ। ਉਧਰ ਸ਼ਬਾਨਾ ਆਜ਼ਮੀ ਨੂੰ ਕੋਰੋਨਾ ਹੋਣ ਦੀ ਖ਼ਬਰ ਫੈਲਣ ਬਾਅਦ ਪ੍ਰਸਿੱਧ ਫ਼ਿਲਮ ਨਿਰਦੇਸ਼ਕ ਬੌਨੀ ਕਪੂਰ ਨੇ ਸ਼ਬਾਨਾ ਆਜ਼ਮੀ ਨੂੰ ਕਿਹਾ ਕਿ ਉਹ ਜਾਵੇਦ ਅਖਤਰ ਤੋਂ ਦੂਰ ਰਹਿਣ। ਉਨ੍ਹਾਂ ਸਾਰਿਆਂ ਨੂੰ ਬੇਨਤੀ ਕੀਤੀ ਜੋ ਮੇਰੇ ਨਾਲ ਨਜ਼ਦੀਕੀ ਸੰਪਰਕ ਵਿੱਚ ਸਨ, ਕਿਰਪਾ ਕਰਕੇ ਟੈਸਟ ਕਰਵਾਓ।’’
ਸ਼ਬਾਨਾ ਦੀ ਪੋਸਟ ‘ਤੇ ਉਸ ਦੇ ਪ੍ਰਸੰਸਕਾਂ ਤੋਂ ਇਲਾਵਾ ਕਈ ਮਸਹੂਰ ਹਸਤੀਆਂ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਅਤੇ ਸਬਾਨਾ ਦੇ ਨਾਲ-ਨਾਲ ਜਾਵੇਦ ਅਖਤਰ ਬਾਰੇ ਚਿੰਤਾ ਜਾਹਰ ਕੀਤੀ।