Friday, October 30, 2020 ePaper Magazine
BREAKING NEWS
ਨਗਰ ਕੌਂਸਲ ਦੇ ਬੇਧਿਆਨ ਹੋਣ ਨਾਲ ਬਾਘਾ ਪੁਰਾਣਾ 'ਚ ਵੱਡੇ ਪੱਧਰ ਤੇ ਦਸਤਕ ਦੇ ਸਕਦਾ ਡੇਂਗੂੰਕੋਰੋਨਾ ਦੇ ਮਾਮਲਿਆਂ 'ਚ ਆਈ ਤੇਜ਼ੀ, 24 ਘੰਟਿਆਂ 'ਚ ਮਿਲੇ 49,881 ਨਵੇਂ ਮਰੀਜ਼ ਕੰਬ ਰਹੇ ਸਨ ਕੁਰੈਸ਼ੀ, ਕਿਹਾ ਸੀ : 'ਅਭਿਨੰਦਨ ਨੂੰ ਜਾਣ ਦਿਓ, ਨਹੀਂ ਤਾਂ ਭਾਰਤ ਕਰ ਦੇਵੇਗਾ ਹਮਲਾ'ਸਜ਼ਾ ਪੂਰੀ ਕਰ ਚੁੱਕੇ ਭਾਰਤੀ ਕੈਦੀਆਂ ਨੂੰ ਵਤਨ ਵਾਪਸ ਭੇਜੇ ਸਰਕਾਰ : ਇਸਲਾਮਾਬਾਦ ਹਾਈਕੋਰਟਪਰਵਾਸੀ ਭਾਰਤੀ ਹੁਣ ਆਪਣੇ ਪਾਸਪੋਰਟ 'ਚ ਦੇ ਸਕਣਗੇ ਯੂਏਈ ਦਾ ਸਥਾਨਕ ਪਤਾਆਈਪੀਐਲ ਦੇ ਜ਼ਾਬਤੇ ਦੀ ਉਲੰਘਣਾ ਕਰਨ ਲਈ ਮੈਚ ਰੈਫਰੀ ਨੇ ਮੋਰਿਸ ਅਤੇ ਹਾਰਦਿਕ ਪਾਂਡਿਆ ਨੂੰ ਪਾਈ ਝਾੜਮੁੰਬਈ ਇੰਡੀਅਨਜ਼ ਨੇ ਆਰਸੀਬੀ ਨੂੰ ਪੰਜੇ ਵਿਕਟਾਂ ਨਾਲ ਦਿੱਤੀ ਮਾਤ27 ਵੇਂ ਦਿਨ ਵੀ ਨਹੀਂ ਵਧੀਆਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ, ਜਾਣੋ ਆਪਣੇ ਸ਼ਹਿਰ ਦੀ ਕੀਮਤਪ੍ਰੀ-ਓਪਨਿੰਗ ਸੈਸ਼ਨ 'ਚ ਗਿਰਾਵਟ ਨਾਲ ਖੁੱਲ੍ਹੇ ਘਰੇਲੂ ਸ਼ੇਅਰ ਬਾਜ਼ਾਰ ਦਾਦੀ ਨਾਲ ਸੁੱਤੀ ਪਈ 13 ਸਾਲਾ ਲੜਕੀ ਕਾਰ ਸਵਾਰਾਂ ਵੱਲੋਂ ਅਗਵਾ

ਪੰਜਾਬ

71 ਵਾਂ ਸੂਬਾ ਪੱਧਰੀ ਵਣਮਹੋਤਸਵ ਮੁੱਲਾਂਪੁਰ ਜੰਗਲ ਵਿੱਚ ਮਨਾਇਆ

September 30, 2020 06:48 PM
400 ਵੇਂ ਪ੍ਰਕਾਸ਼ ਪੁਰਬ ਮੌਕੇ ਹਰੇਕ ਪਿੰਡ 400 ਬੂਟੇ ਲਗਾਉਣ ਦੀ ਮੁਹਿੰਮ ਸ਼ੁਰੂ
 
ਗ੍ਰੀਨ ਕਵਰ ਵਿੱਚ ਪਿਛਲੇ 2 ਸਾਲਾਂ ਵਿੱਚ 11 ਵਰਗ ਕਿਲੋਮੀਟਰ ਦਾ ਵਾਧਾ : ਧਰਮਸੋਤ
 
ਮੁਹਾਲੀ,30 ਸਤੰਬਰ (ਏਜੰਸੀ) : 71ਵਾਂ ਸੂਬਾ ਪੱਧਰੀ ਵਣਮਹੋਤਸਵ ਮਨਾਉਣ ਸਬੰਧੀ ਅੱਜ ਮੁੱਲਾਂਪੁਰ ਜੰਗਲ ਵਿੱਚ ਬੂਟੇ ਲਗਾਏ ਗਏ। ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਇਸ ਸਮਾਗਮ ਦੀ ਪ੍ਰਧਾਨਗੀ ਕੀਤੀ। ਇਸ ਮੌਕੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹਰੇਕ ਪਿੰਡ ਵਿੱਚ 400 ਬੂਟੇ ਲਗਾਉਣ ਦੀ ਮੁਹਿੰਮ ਵੀ ਸ਼ੁਰੂ ਕੀਤੀ ਗਈ।
 ਇਸ ਮੌਕੇ ਸੰਬੋਧਨ ਕਰਦਿਆਂ ਜੰਗਲਾਤ ਮੰਤਰੀ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਉਤਸਵ ਨੂੰ ਮਨਾਉਣ ਲਈ ਹਰ ਪਿੰਡ ਵਿੱਚ 400 ਬੂਟੇ ਲਗਾਏ ਜਾਣਗੇ। ਗਰੀਨਿੰਗ ਪੰਜਾਬ ਮਿਸ਼ਨ ਤਹਿਤ ਇਹ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਇਸ ਮੁਹਿੰਮ ਤਹਿਤ ਪੰਜਾਬ ਰਾਜ ਦੇ ਕੁੱਲ 12986 ਪਿੰਡਾਂ ਵਿੱਚ ਲਗਭਗ 52 ਲੱਖ ਬੂਟੇ ਲਗਾਏ ਜਾ ਰਹੇ ਹਨ। ਮੁੱਲਾਂਪੁਰ ਜੰਗਲਾਤ ਖੇਤਰ ਵਿੱਚ ‘ਨਗਰ ਵਣ’ ਸਥਾਪਤ ਕਰਨ ਦੇ ਕੰਮ ਦੀ ਸ਼ੁਰੂਆਤ ਕਰਦਿਆਂ ਉਨ੍ਹਾਂ ਦੱਸਿਆ ਕਿ ਇਸ ਨੂੰ 37 ਏਕੜ ਰਕਬੇ ਵਿੱਚ ਵਿਕਸਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੰਗਲਾਤ ਵਿਭਾਗ ਨੂੰ ਗਮਾਡਾ ਨੇ ਮੁੱਲਾਂਪੁਰ-ਸਿਸਵਾਂ ਸੜਕ ਦੇ ਨਿਰਮਾਣ ਲਈ ਵਿਭਾਗ ਵੱਲੋਂ ਦਿੱਤੀ ਜ਼ਮੀਨ ਦੇ ਬਦਲੇ ਉਕਤ ਜ਼ਮੀਨ ਦਿੱਤੀ ਗਈ ਸੀ।
 ਇਸ ਜ਼ਮੀਨ ਦਾ ਜ਼ਿਆਦਾਤਰ ਹਿੱਸਾ ਬੰਜਰ ਸੀ ਪਰ ਵਿਭਾਗ ਦੇ ਅਣਥੱਕ ਯਤਨਾਂ ਸਦਕਾ ਕਈ ਕਿਸਮਾਂ ਦੇ ਪੌਦੇ ਲਗਾਉਣ ਦੀ ਕੋਸ਼ਿਸ਼ ਅਤੇ ਜਾਂਚ ਕੀਤੀ ਗਈ ਅਤੇ ਅੰਤ ਵਿੱਚ ਇਸ ਖੇਤਰ ਨੂੰ ‘ਨਗਰ ਵਣ’ ਵਜੋਂ ਵਿਕਸਤ ਕੀਤਾ ਜਾ ਰਿਹਾ ਹੈ। ਇਸ ਦੇ ਚਾਰ-ਚੁਫ਼ੇਰੇ ਕੰਡਿਆਲੀ ਤਾਰ ਲਗਾਈ ਜਾਵੇਗੀ ਅਤੇ ਜੰਗਲ ਵਿੱਚ ਲੰਘਣ ਲਈ ਰਸਤੇ ਬਣਾਏ ਜਾਣਗੇ ਤਾਂ ਜੋ ਲੋਕ ਇਸ ਖੇਤਰ ਦਾ ਦੌਰਾ ਕਰ ਸਕਣ ਅਤੇ ਜੰਗਲ ਦੀ ਸੁੰਦਰਤਾ ਦਾ ਅਨੰਦ ਮਾਣ ਸਕਣ। ਉਨ੍ਹਾਂ ਕਿਹਾ ਕਿ ਇਹ ਖੇਤਰ ਲੋਕਾਂ ਨੂੰ ਤਾਜ਼ੀ ਅਤੇ ਸ਼ੁੱਧ ਹਵਾ ਮੁਹੱਈਆ ਕਰਵਾਉਣ ਵਿੱਚ ਸਹਾਈ ਸਿੱਧ ਹੋਵੇਗਾ। 
ਜੰਗਲਾਤ ਮੰਤਰੀ ਨੇ ਦੱਸਿਆ ਕਿ ਮੁੱਲਾਂਪੁਰ ਦੇ ਜੰਗਲਾਂ ਵਿੱਚ 2.5 ਏਕੜ ਰਕਬੇ ਵਿੱਚ ਇੱਕ ਚੰਦਨ ਦੀ ਲੱਕੜੀ ਦਾ ਕਲੱਸਟਰ ਵੀ ਸਥਾਪਤ ਕੀਤਾ ਗਿਆ ਹੈ। ਉਹਨਾਂ ਅੱਗੇ ਦੱਸਿਆ ਕਿ ਚੰਦਨ ਦੇ ਰੁੱਖਾਂ ਵਾਧੇ ਲਈ ਇਹ ਤਜ਼ਰਬਾ ਕਾਫ਼ੀ ਸਫ਼ਲ ਰਿਹਾ ਹੈ। ਦਰਅਸਲ, ਇਹ ਨਵਾਂ ਕਲੱਸਟਰ ਦੇਸ਼ ਵਿਆਪੀ ਦਿਲਚਸਪੀ ਨੂੰ ਵਧਾ ਰਿਹਾ ਹੈ ਅਤੇ ਵੁੱਡ ਇੰਸਟੀਚਿਊਟ ਬੇਂਗਲੁਰੂ ਦੇ ਬਨਸਪਤੀ ਵਿਗਿਆਨੀਆਂ ਨੇ ਵੀ ਇਸ ਸਾਈਟ ਦਾ ਦੌਰਾ ਕੀਤਾ। ਉਨ੍ਹਾਂ ਅੱਗੇ ਦੱਸਿਆ ਕਿ ਜੰਗਲਾਤ ਵਿਭਾਗ ਦੀ ਜ਼ਮੀਨ ਨੂੰ ਕਬਜ਼ੇ ਤੋਂ ਮੁਕਤ ਕਰਨ ਦਾ ਕੰਮ ਮਿਸ਼ਨ ਦੇ ਤੌਰ 'ਤੇ ਕੀਤਾ ਗਿਆ ਹੈ ਜਿਸ ਤਹਿਤ ਪਠਾਨਕੋਟ ਦੇ 12000 ਏਕੜ ਰਕਬੇ ਸਮੇਤ 20,000 ਏਕੜ ਰਕਬੇ ਤੋਂ ਕਬਜ਼ੇ ਹਟਾਏ ਗਏ ਹਨ। ਇਸ ਸਬੰਧੀ ਕਾਨੂੰਨੀ ਦਖ਼ਲ ਜਾਰੀ ਹੈ ਅਤੇ ਜਲਦ ਹੀ ਜ਼ਮੀਨ ਦਾ ਹੋਰ ਵੱਡਾ ਹਿੱਸਾ ਮੁੜ ਜੰਗਲਾਤ ਵਿਭਾਗ ਅਧੀਨ ਆ ਜਾਵੇਗਾ। ਮੰਤਰੀ ਨੇ ਦੱਸਿਆ ਕਿ ਭਾਰਤ ਦੇ ਜੰਗਲਾਤ ਸਰਵੇਖਣ ਦੁਆਰਾ ਕੀਤੇ ਗਏ ਸੈਟੇਲਾਈਟ ਮੁਲਾਂਕਣ ਅਨੁਸਾਰ ਪੰਜਾਬ ਵਿੱਚ ਗ੍ਰੀਨ ਕਵਰ 900 ਵਰਗ ਕਿਲੋਮੀਟਰ ਤੋਂ ਵਧ ਕੇ 1800 ਵਰਗ ਕਿਲੋਮੀਟਰ ਹੋ ਗਿਆ ਹੈ ਅਤੇ ਪਿਛਲੇ ਦੋ ਸਾਲਾਂ ਵਿੱਚ 11 ਵਰਗ ਕਿਲੋਮੀਟਰ ਦਾ ਵਾਧਾ ਹੋਇਆ ਹੈ । ਉਨ੍ਹਾਂ ਕਿਹਾ ਕਿ ਜੰਗਲ ਅਧੀਨ ਰਕਬੇ ਨੂੰ ਦੁਗਣਾ ਕਰਨਾ ਇਕ ਵੱਡਾ ਕਾਰਜ ਹੈ ਅਤੇ ਇਸ ਵਿਚ ਹੋਰ ਵਾਧਾ ਕਰਨ ਲਈ ਸਾਨੂੰ ਯੋਜਨਾਬੱਧ ਢੰਗ ਨਾਲ ਪੌਦੇ ਲਗਾਉਣ ਦੀ ਜ਼ਰੂਰਤ ਹੈ। ਇਹ ਵੀ ਦੱਸਿਆ ਗਿਆ ਕਿ ਜੰਗਲਾਤ ਵਿਭਾਗ ਨੇ ਸਾਲ 2020-21 ਦੌਰਾਨ ਵੱਖ-ਵੱਖ ਯੋਜਨਾਵਾਂ ਰਾਹੀਂ ਲਗਭਗ 5237 ਹੈਕਟੇਅਰ ਰਕਬੇ ਵਿੱਚ ਬੂਟੇ ਲਗਾਉਣ ਟੀਚਾ ਮਿੱਥਿਆ ਹੈ। ਵਿਭਾਗ ਵੱਲੋਂ ਐਗਰੋ ਫੋਰਸਟੀ ਸਕੀਮ ਤਹਿਤ ਕਿਸਾਨਾਂ ਨੂੰ ਉਨ੍ਹਾਂ ਦੀਆਂ ਜ਼ਮੀਨਾਂ ਵਿਚ 24 ਲੱਖ ਬੂਟੇ ਲਗਾਉਣ ਲਈ ਸਹਾਇਤਾ ਦਿੱਤੀ ਜਾ ਰਹੀ ਹੈ। ਆਈ-ਹਰਿਆਲੀ ਐਪ 2018-19 ਵਿਚ ਲਾਂਚ ਕੀਤੀ ਗਈ ਸੀ ਜੋ ਕਿ ਕਾਫ਼ੀ ਸਫ਼ਲ ਰਹੀ। ਹੁਣ ਤੱਕ ਇਸ ਐਪ ਨੂੰ 2,94,250 ਵਿਅਕਤੀਆਂ ਵਲੋਂ ਡਾਊਨਲੋਡ ਕੀਤਾ ਗਿਆ ਹੈ ਅਤੇ ਆਈ-ਹਰਿਆਲੀ ਐਪ ਰਾਹੀਂ 306568 ਬੂਟੇ ਦਿੱਤੇ ਜਾ ਚੁੱਕੇ ਹਨ।
 ਇਸ ਮੌਕੇ ਏ.ਸੀ.ਐੱਸ. (ਜੰਗਲਾਤ ਅਤੇ ਜੰਗਲੀ ਜੀਵਣ ਸੰਭਾਲ) ਰਵਨੀਤ ਕੌਰ, ਪ੍ਰਮੁੱਖ ਚੀਫ ਕੰਜ਼ਰਵੇਟਰ ਵਣ ਜਤਿੰਦਰ ਸ਼ਰਮਾ, ਸੌਰਭ ਗੁਪਤਾ, ਪਰਵੀਨ ਕੁਮਾਰ ਅਤੇ ਜੰਗਲਾਤ ਵਿਭਾਗ ਦੇ ਹੋਰ ਅਧਿਕਾਰੀ ਹਾਜ਼ਰ ਸਨ।
 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਪੰਜਾਬ ਖ਼ਬਰਾਂ

ਪੰਜਾਬ 'ਚ ਅੱਜ ਕੋਰੋਨਾ ਕਾਰਨ 10 ਮੌਤਾਂ 'ਤੇ 468 ਨਵੇਂ ਮਾਮਲੇ

ਜ਼ਿਲ੍ਹਾ ਲੁਧਿਆਣਾ ਨੇ ਇਕ ਹੀ ਦਿਨ 'ਚ 83 ਹਜ਼ਾਰ ਮੀਟਰਕ ਟਨ ਝੋਨਾ ਖਰੀਦਣ ਅਤੇ ਲਿਫਟਿੰਗ ਦਾ ਬਣਾਇਆ ਰਿਕਾਰਡ

ਵਿਜੀਲੈਂਸ ਜਾਗਰੂਕਤਾ ਹਫ਼ਤਾ- ਸ਼ਿਕਾਇਤਾਂ ਦਰਜ ਕਰਨ ਲਈ ਪੀਜੀਆਰਐਸ ਪੋਰਟਲ ਦੀ ਵਰਤੋਂ ਕਰਨ ਲੋਕ-ਡੀਸੀ

ਤਿਉਹਾਰਾਂ ਦੇ ਮੱਦੇਨਜ਼ਰ ਫੂਡ ਵਿੰਗ ਨੇ ਬਨਾਵਟੀ ਰੰਗਾਂ ਵਿਰੁੱਧ ਮੁਹਿੰਮ ਚਲਾਈ

ਟਰੱਕ ਦੀ ਚਪੇਟ 'ਚ 25 ਸਾਲਾ ਲੜਕੀ ਦੀ ਮੌਤ

ਆਈ ਲੈਟਸ 'ਚ ਬੈਂਡ ਘੱਟ ਆਉਣ 'ਤੇ ਲੜਕੀ ਨੇ ਕੀਤੀ ਖੁਦਕੁਸ਼ੀ

ਦੁਕਾਨ ਮਾਲਿਕ ਨੂੰ ਤੇਜ਼ਧਾਰ ਹਥਿਆਰ ਨਾਲ ਜ਼ਖਮੀਂ ਕਰਕੇ ਲੁੱਟਿਆ

ਗਮਾਡਾ ਨੂੰ ਦੋਸ਼ੀ ਬਿਲਡਰਾਂ ਖ਼ਿਲਾਫ਼ ਮਿਸਾਲੀ ਕਾਰਵਾਈ ਕਰਨੀ ਚਾਹੀਦੀ ਹੈ-ਤਿਵਾੜੀ

ਪਟਾਕੇ ਵੇਚਣ ਦੇ ਆਰਜ਼ੀ ਲਾਇਸੰਸ ਲਈ 4 ਨਵੰਬਰ ਤੱਕ ਸੇਵਾ ਕੇਂਦਰ ਵਿਖੇ ਜਮਾਂ ਹੋਣਗੀਆਂ ਦਰਖ਼ਾਸਤਾਂ

ਨਵਾਂਸ਼ਹਿਰ 'ਚ ਸ਼ਹਿਦ ਦੀਆਂ ਮੱਖੀਆਂ ਪਾਲਣ ਦੀ ਸਿਖਲਾਈ 2 ਨਵੰਬਰ ਤੋਂ ਸ਼ੁਰੂ