ਨਿਰਮਲ ਸਿੰਘ ਨਿੰਮਾ
ਸਰਦੂਲਗੜ੍ਹ/10 ਅਪ੍ਰੈਲ : ਮੰਜ਼ਲਾਂ ’ਤੇ ਪਹੁੰਚਣਾ ਜ਼ਰੂਰ ਇੱਕ ਦਿਨ ਸੁੁਪਨੇ ਹਕੀਕਤਾਂ ਵਿੱਚ ਨਹੀਂ ਬਦਲਦੇ ਪਸੀਨੇ ਡੋਲੇ ਬਿਨ ਮਾਨਸਾ ਜ਼ਿਲ੍ਹੇ ਲਈ ਬਹੁੁਤ ਮਾਣ ਵਾਲੀ ਗੱਲ ਹੈ ਕਿ ਹੈਂਡਬਾਲ ਕੋਚ ਮਨਜੀਤ ਸਿੰਘ ਮੰਨਾ ਫੱਤਾ ਮਾਲੋਕਾ ਨੇ 50ਵੀਂ ਵੂਮੈਨ (ਮਹਿਲਾ) ਹੈਂਡਬਾਲ ਸੀਨੀਅਰ ਨੈਸ਼ਨਲ ਜੋ ਇੰਦੌਰ (ਮੱਧ ਪ੍ਰਦੇਸ਼) ਵਿਖੇ 31/03/2022 ਤੋਂ 04/04/2022 ਤੱਕ ਹੋਈ ਵਿੱਚ ਪੰਜਾਬ ਦੀ ਟੀਮ ਵੱਲੋਂ ਬਤੌਰ ਕੋਚ ਵਜੋਂ ਹਿੱਸਾ ਲਿਆ ਅਤੇ ਇਹਨਾਂ ਦੀ ਰਹਿਨੁੁਮਾਈ ਹੇਠ ਪੰਜਾਬ ਦੀ ਹੈਂਡਬਾਲ ਟੀਮ ਨੇ ਤੀਸਰਾ ਸਥਾਨ ਹਾਸਿਲ ਕੀਤਾ। ਸਮੁੱਚੀ ਟੀਮ ਵਧਾਈ ਦੀ ਪਾਤਰ ਹੈ। ਇਸ ਤੋਂ ਕੁੁਝ ਦਿਨ ਪਹਿਲਾਂ ਸਿਰਸਾ ਹਰਿਆਣਾ ਵਿਖੇ ਹੋ ਰਹੀਆਂ 50 ਵੀਂ ਸੀਨੀਅਰ ਨੈਸ਼ਨਲ ਹੈਂਡਬਾਲ (ਪੁੁਰਸ਼) ਖੇਡਾਂ ਵਿੱਚ ਪੰਜਾਬ ਦੀ ਟੀਮ ਦੇ ਬਤੌਰ ਟੀਮ ਮੈਨੇਜਰ ਹਿੱਸਾ ਲਿਆ। ਮਨਜੀਤ ਸਿੰਘ ਮੰਨਾ ਦੀ ਅਗਵਾਈ ਵਿੱਚ ਖੇਡ ਰਹੀ ਪੰਜਾਬ ਦੀ ਸਮੁੱਚੀ ਟੀਮ ਨੇ ਆਪਣੀ ਸਖ਼ਤ ਮਿਹਨਤ ਸਦਕਾ ਸੀਨੀਅਰ ਨੈਸ਼ਨਲ ਹੈਂਡਬਾਲ ਖੇਡਾਂ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਜਿਸ ਦੀ ਪੰਜਾਬ ਦੀ ਸਮੁੱਚੀ ਟੀਮ ਵਧਾਈ ਦੀ ਪਾਤਰ ਹੈ ਜੀ। ਮਨਜੀਤ ਸਿੰਘ ਮੰਨਾ ਨੇ 11/04/1981 ਪਿਤਾ ਦਲਵੀਰ ਸਿੰਘ ਸਿੱਧੂ ਦੇ ਘਰ ਮਾਤਾ ਕੁੁਲਵੰਤ ਕੌਰ ਦੀ ਕੁੱਖੋਂ ਜਨਮ ਲਿਆ।
ਬਚਪਨ ਵਿੱਚ ਖੇਡਾਂ ਦਾ ਸ਼ੌਕ ਰੱਖਣ ਵਾਲੇ ਮਨਜੀਤ ਸਿੰਘ ਮੰਨਾ ਨੇ 1994/95 ਵਿੱਚ ਸਰਦਾਰ ਹਰਭਜਨ ਸਿੰਘ ਡੀ,ਪੀ ਸਾਹਿਬ ਦੀ ਪਰੇਰਨਾ ਸਦਕਾ ਹੈਂਡਬਾਲ ਦੀ ਖੇਡ ਨੂੰ ਸ਼ੁੁਰੂ ਕੀਤਾ। ਉਸ ਤੋਂ ਬਾਅਦ ਮਨਜੀਤ ਸਿੰਘ ਮੰਨਾ ਨੇ ਰਣਵੀਰ ਕਾਲਜ ਸੰਗਰੂਰ ਵੱਲੋਂ ਖੇਡਦਿਆਂ ਅੰਤਰ ਕਾਲਜ ਮੁੁਕਾਬਲਿਆਂ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ ਅਤੇ ਉਸੇ ਸਾਲ ਆਪਣੀ ਤਕੜੀ ਖੇਡ ਦੇ ਸਦਕਾ ਫੌਜ ਵਿੱਚ ਭਰਤੀ ਹੋ ਗਿਆ। ਹੈਂਡਬਾਲ ਖੇਡ ਕੇ ਗੋਲਡ ਮੈਡਲ ਜਿੱਤ ਕੇ ਫ਼ੌਜ ਦੀ ਹੈਂਡਬਾਲ ਟੀਮ ਦਾ ਹਿੱਸਾ ਬਣਨ ਦਾ ਮਾਣ ਹਾਸਲ ਕੀਤਾ। ਆਖਿਰਕਾਰ ਫੌਜ ਵਿੱਚ ਆਪਣੀਆਂ ਚੰਗੀਆਂ ਸੇਵਾਵਾਂ ਦੇ ਕੇ ਮਨਜੀਤ ਸਿੰਘ ਮੰਨਾ ਨੇ 2013 ਵਿੱਚ ਫੌਜ ਵਿੱਚੋਂ ਰਿਟਾਇਰਮੈਂਟ ਲੈ ਲਈ। ਰਿਟਾਇਰਮੈਂਟ ਤੋਂ ਬਾਅਦ ਆਪਣੇ ਪਿੰਡ ਆਉਂਦਿਆਂ ਹੀ ਆਪਣੇ ਪਿੰਡ ਦੇ ਗਰਾਊਂਡ ਵਿੱਚ ਆਪਣੇ ਪਿੰਡ ਅਤੇ ਇਲਾਕੇ ਦੇ ਬੱਚਿਆਂ ਨੂੰ ਹੈਂਡਬਾਲ ਖੇਡ ਨਾਲ ਜੋੜ ਕੇ ਸਿਖਲਾਈ ਦੇਣਾ ਸ਼ੁੁਰੂ ਕੀਤਾ। 2018 ਵਿੱਚ ਹੀ ਮਨਜੀਤ ਸਿੰਘ ਮੰਨਾ ਨੇ ਲੜਕੇ ਅਤੇ ਲੜਕੀਆਂ ਨੂੰ ਟਰੇਨਿੰਗ ਦਿੱਤੀ ਅਤੇ ਨੈਸ਼ਨਲ ਖੇਡਾਂ ਵਿੱਚੋਂ ਲੜਕਿਆਂ ਨੇ ਪਹਿਲਾ ਅਤੇ ਲੜਕੀਆਂ ਨੇ ਦੂਜਾ ਸਥਾਨ ਪਰਾਪਤ ਕੀਤਾ।
ਉਸ ਤੋਂ ਬਾਅਦ ਮਨਜੀਤ ਸਿੰਘ ਮੰਨਾ ਦੀ ਟਰੇਨਿੰਗ ਸਦਕਾ 2018 ਵਿੱਚ 20 ਲੜਕੀਆਂ ਪੰਜਾਬ ਦੀ ਹੈਂਡਬਾਲ ਟੀਮ ਨੇ ਸਵੱਛ ਭਾਰਤ ਖੇਡਾਂ ਤਹਿਤ ਨੈਸ਼ਨਲ ਹੈਂਡਬਾਲ ਖੇਡਾਂ ਵਿੱਚੋਂ ਪਹਿਲਾ ਸਥਾਨ ਪਰਾਪਤ ਕੀਤਾ।ਇਸ ਸਾਲ ਜਨਵਰੀ 2022 ਵਿੱਚ ਮਨਜੀਤ ਸਿੰਘ ਮੰਨਾ ਦੀ ਟਰੇਨਿੰਗ ਸਦਕਾ ਪੰਜਾਬ ਦੀ ਟੀਮ ਨੇ ਨਾਗਪੁੁਰ ਵਿਖੇ ਹੋਈਆਂ ਨੈਸ਼ਨਲ ਹੈਂਡਬਾਲ ਖੇਡਾਂ ਵਿੱਚ ਹਿੱਸਾ ਲਿਆ ਪਰ ਕਰੋਨਾ ਮਹਾਂਮਾਰੀ ਦੌਰਾਨ ਖੇਡਾਂ ਵਿੱਚ ਆਈ ਖੜੌਤ ਕਰਕੇ ਉਹਨਾਂ ਦੀ ਟੀਮ ਪੁੁਜੀਸ਼ਨ ਹਾਸਲ ਨਹੀਂ ਕਰ ਸਕੀ। ਅੱਜ ਫੇਰ 31/03/2022 ਤੋਂ 04/04/2022 ਤੱਕ ਇੰਦੌਰ ਮੱਧ ਪ੍ਰਦੇਸ਼ ਵਿਖੇ ਵੂਮੈਨ (ਮਹਿਲਾ) ਹੈਂਡਬਾਲ ਸੀਨੀਅਰ ਨੈਸ਼ਨਲ ਖੇਡਾਂ ਵਿੱਚੋਂ ਤੀਸਰਾ ਸਥਾਨ ਹਾਸਿਲ ਕਰਕੇ ਅਤੇ ਕੁੁਝ ਦਿਨ ਪਹਿਲਾਂ 20/03/2022ਤੋਂ24/03/2022 ਤੱਕ ਹੋਣ ਵਾਲੀਆਂ 50ਵੀਂ ਸੀਨੀਅਰ ਨੈਸ਼ਨਲ ਹੈਂਡਬਾਲ ਖੇਡਾਂ ਵਿੱਚ ਮਨਜੀਤ ਸਿੰਘ ਮੰਨਾ ਦੀ ਅਗਵਾਈ ਵਾਲੀ ਟੀਮ ਨੇ ਮੈਡਲ ਜਿੱਤ ਕੇ ਸਮੁੱਚੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਜੀ। ਹੁੁਣ ਤੱਕ ਮਨਜੀਤ ਸਿੰਘ ਮੰਨਾ ਨੇ ਬਿਨਾਂ ਕਿਸੇ ਲਾਲਚ ਤੋਂ ਮਾਨਸਾ ਵੱਲੋਂ ਮਾਨਸਾ ਜ਼ਿਲੇ੍ਹ ਅਤੇ ਪੰਜਾਬ ਵੱਲੋਂ ਵੱਖ-ਵੱਖ ਪੱਧਰ ਉੱਪਰ ਨਿਰਸੁੁਆਰਥ ਸੇਵਾ ਕੀਤੀ ਹੈ, ਕਿਉਂਕਿ ਕੁੁਝ ਕਾਰਨਾਂ ਕਰਕੇ ਮਨਜੀਤ ਸਿੰਘ ਮੰਨਾ ਨੂੰ ਚੰਗੀਆਂ ਸਹੂਲਤਾਂ ਵਾਲਾ ਪੱਕਾ ਗਰਾਊਂਡ ਵੀ ਨਹੀਂ ਮਿਲ ਸਕਿਆ ਜਿਸ ਕਰਕੇ ਬੱਚਿਆਂ ਦੇ ਚੰਗੇ ਭਵਿੱਖ ਨੂੰ ਲੈ ਕੇ ਮਨਜੀਤ ਸਿੰਘ ਮੰਨਾ ਹਮੇਸ਼ਾ ਚਿੰਤਿਤ ਰਹਿੰਦੇ ਹੋਏ ਹਮੇਸ਼ਾ ਜੱਦੋਜਹਿਦ ਕਰ ਰਹੇ ਹਨ ਤਾਂ ਜੋ ਮਾਨਸਾ ਜ਼ਿਲ੍ਹੇ ਨੂੰ ਖੇਡਾਂ ਵਿੱਚ ਮੋਹਰੀ ਬਣਾਇਆ ਜਾ ਸਕੇ। ਸਾਲ 2017/2018 ਵਿੱਚ ਮਾਨਸਾ ਜ਼ਿਲ੍ਹੇ ਦੇ ਡੀਸੀ ਵੱਲੋਂ ਮਨਜੀਤ ਸਿੰਘ ਮੰਨਾ ਨੂੰ ਸਨਮਾਨਿਤ ਕਰਕੇ ਉਹਨਾਂ ਨੂੰ ਖੇਡਾਂ ਵਿੱਚ ਬੱਚਿਆਂ ਦੇ ਚੰਗੇ ਭਵਿੱਖ ਲਈ ਸਰਕਾਰੀ ਕੋਚ ਦੀ ਨੌਕਰੀ ਦਾ ਭਰੋਸਾ ਦਵਾਇਆ ਸੀ। ਸੋ ਸਮੁੱਚੇ ਇਲਾਕੇ ਵੱਲੋਂ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਇਹੋ ਜਿਹੇ ਹੀਰਿਆਂ ਦੀ ਸਖ਼ਤ ਮਿਹਨਤ ਨੂੰ ਅਣਗੌਲਿਆਂ ਨਾ ਕੀਤਾ ਜਾਵੇ ਸਗੋਂ ਉਹਨਾਂ ਨੂੰ ਉਹਨਾਂ ਦਾ ਬਣਦਾ ਮਾਣ ਸਨਮਾਨ ਦਿੱਤਾ ਜਾਵੇ ਤਾਂ ਜੋ ਕਿ ਉਹ ਦੁੱਗਣੀ ਲਗਨ ਨਾਲ ਪੰਜਾਬ ਦੇ ਬੱਚਿਆਂ ਨੂੰ ਚੰਗੇ ਭਵਿੱਖ ਲੈ ਕੇ ਜਾ ਸਕਣ ਜੀ।
ਹੁੁਣ ਤੱਕ ਮਨਜੀਤ ਸਿੰਘ ਮੰਨਾ ਨੂੰ ਸੰਤ ਅਮਰ ਸਿੰਘ ਕਿਰਤੀ ਗੁੁਰਦੁੁਆਰਾ ਪ੍ਰਬੰਧਕ ਕਮੇਟੀ ਫੱਤਾ ਮਾਲੋਕਾ, ਸਮੁੱਚੇ ਨਗਰ ਫੱਤਾ ਮਾਲੋਕਾ,ਸੰਤ ਬਾਬਾ ਅਮਰ ਸਿੰਘ ਕਿਰਤੀ ਸੇਵਾ ਸੁੁਸਾਇਟੀ ਫੱਤਾ ਮਾਲੋਕਾ, ਮਾਲਵਾ ਸਪੋਰਟਸ ਕਲੱਬ ਫੱਤਾ ਮਾਲੋਕਾ ਅਤੇ ਸ਼ਹੀਦ ਬਾਬਾ ਦੀਪ ਸਿੰਘ ਯਾਦਗਾਰ ਯੂਥ ਸਪੋਰਟਸ ਕਲੱਬ ਝੰਡੂਕੇ ਵੱਲੋਂ ਹਰ ਸੰਭਵ ਸਹਿਯੋਗ ਦਿੱਤਾ ਜਾਂਦਾ ਹੈ, ਜਿਨ੍ਹਾਂ ਦਾ ਮਨਜੀਤ ਸਿੰਘ ਮੰਨਾ ਵੱਲੋਂ ਦਿਲੋਂ ਸਤਿਕਾਰ ਕੀਤਾ ਜਾਂਦਾ ਹੈ।