BREAKING NEWS
ਪਟਿਆਲਾ : ਕੇਂਦਰੀ ਜੇਲ੍ਹ ’ਚੋਂ 19 ਫੋਨ ਬਰਾਮਦਸੜਕ ਹਾਦਸੇ ’ਚ ਪਿਓ-ਪੁੱਤ ਦੀ ਮੌਤ, ਮਾਂ-ਧੀ ਜ਼ਖ਼ਮੀਪੰਜਾਬ ਭਰ ਤੋਂ ਸੰਗਰੂਰ ਪੁੱਜੇ ਹਜ਼ਾਰਾਂ ਅਧਿਆਪਕਾਂ ਵੱਲੋਂ ਸਰਕਾਰ ਖ਼ਿਲਾਫ਼ ਸੂਬਾ ਪੱਧਰੀ ਰੈਲੀਰਾਘਵ ਚੱਢਾ ਵੱਲੋਂ ਪੰਜਾਬ ਦੇ ਮੁੱਦਿਆਂ ’ਤੇ ਸੁਝਾਅ ਦੇਣ ਲਈ ਮੋਬਾਇਲ ਨੰ. ਜਾਰੀਭਾਜਪਾ ਦੇਸ਼ ਭਗਤਾਂ ਦੇ ਇਤਿਹਾਸ ਨੂੰ ਖ਼ਤਮ ਕਰਨਾ ਚਾਹੁੰਦੀ : ਕਾਮਰੇਡ ਸੇਖੋਂਜੇਲ੍ਹ ’ਚ ਬੰਦ ਹਵਾਲਾਤੀ ਪੁਲਿਸ ਮੁਲਾਜ਼ਮਾਂ ਨੂੰ ਚਕਮਾ ਦੇ ਕੇ ਫਰਾਰ, ਤਿੰਨ ਥਾਣੇਦਾਰਾਂ ਵਿਰੁੱਧ ਕੇਸ ਦਰਜਸਪਾਈਸਜੈੱਟ ਦੇ ਮੁਸਾਫ਼ਰ 45 ਮਿੰਟ ਤੱਕ ਬੱਸ ਦੀ ਉਡੀਕ ਕਰਨ ਪਿੱਛੋਂ ਰਨਵੇਅ ’ਤੇ ਪੈਦਲ ਤੁਰੇ, ਜਾਂਚ ਸ਼ੁਰੂਮੱਧ ਪ੍ਰਦੇਸ਼ : ਆਸਮਾਨੀ ਬਿਜਲੀ ਡਿੱਗਣ ਕਾਰਨ 9 ਮੌਤਾਂ, 3 ਝੁਲਸੇਸਿੱਧੂ ਮੂਸੇਵਾਲਾ ਕਤਲ ’ਚ ਵਰਤੇ ਹਥਿਆਰ ਪੁਲਿਸ ਵੱਲੋਂ ਬਰਾਮਦਰਾਸ਼ਟਰ ਮੰਡਲ ਖੇਡਾਂ : ਭਾਰਤ ਦੀ ਝੋਲੀ ’ਚ ਹੁਣ ਤੱਕ 16 ਸੋਨੇ, 12 ਚਾਂਦੀ ਤੇ 17 ਕਾਂਸੀ ਦੇ ਤਗਮੇ

ਚੰਡੀਗੜ੍ਹ

ਸੀਟੂ ਦੀ ਕੁੱਲ ਹਿੰਦ ਮੀਟਿੰਗ ਚੰਡੀਗੜ੍ਹ ’ਚ

April 12, 2022 11:21 AM

- ਮਜ਼ਦੂਰ ਤੇ ਲੋਕ ਵਿਰੋਧੀ ਮੋਦੀ ਸਰਕਾਰ ਵਿਰੁੱਧ ਸਾਂਝਾ ਘੋਲ ਉਸਾਰਨ ਦਾ ਇਤਿਹਾਸਕ ਕਾਰਜ

ਦਸਨਸ
ਚੰਡੀਗੜ੍ਹ, 11 ਅਪਰੈਲ : ਸੀਟੂ ਦੀ ਕੁੱਲ ਹਿੰਦ ਵਰਕਿੰਗ ਕਮੇਟੀ ਦੀ ਮੀਟਿੰਗ ਚੰਡੀਗੜ੍ਹ ਵਿਖੇ ਮਿਤੀ 22 ਤੋਂ 24 ਅਪਰੈਲ 2022 ਦੀ ਤੈਅ ਹੋਈ ਹੈ। ਮੀਟਿੰਗ ਦੀ ਕਾਮਯਾਬੀ ਲਈ ਸਾਰੀਆਂ ਸੀਟੂ ਇਕਾਈਆਂ ਅਤੇ ਭਰਾਤਰੀ ਕਰਮਚਾਰੀ ਯੂਨੀਅਨਾਂ ਵਲੋਂ ਜੋਰ-ਸ਼ੋਰ ਨਾਲ ਤਿਆਰੀ ਅਤੇ ਫੰਡ ਉਗਰਾਹੀ ਦੇ ਕੰਮ ਦੀਆਂ ਰਿਪੋਰਟਾਂ ਮਿਲ ਰਹੀਆਂ ਹਨ। ਸੀਟੂ ਅਤੇ ਸੀਟੂ ਸਮਰਥਕਾਂ ਵਿੱਚ ਭਰਪੂਰ ਜੋਸ਼ ਅਤੇ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ।
ਇਹ ਜਾਣਕਾਰੀ ਅੱਜ ਇਥੇ ਸੀਟੂ ਦੇ ਪ੍ਰਮੁੱਖ ਆਗੂਆਂ, ਸਵਾਗਤੀ ਕਮੇਟੀ ਦੀ ਚੇਅਰਪਰਸਨ ਕਾਮਰੇਡ ਊਸ਼ਾ ਰਾਣੀ, ਸੀਟੂ ਦੀੇ ਸੂਬਾਈ ਪ੍ਰਧਾਨ ਕਾਮਰੇਡ ਮਹਾਂ ਸਿੰਘ ਰੌੜੀ, ਜਨਰਲ ਸਕੱਤਰ ਕਾਮਰੇਡ ਚੰਦਰ ਸ਼ੇਖਰ ਅਤੇ ਵਿੱਤ ਸਕੱਤਰ ਕਾਮਰੇਡ ਸੁੱਚਾ ਸਿੰਘ ਅਜਨਾਲਾ ਨੇ ਪਰੈਸ ਨੂੰ ਜਾਰੀ ਬਿਆਨ ਰਾਹੀਂ ਦਿੱਤੀ। ਸੀਟੂ ਦੀ ਆਲ ਇੰਡੀਆ ਵਰਕਿੰਗ ਕਮੇਟੀ ਮੀਟਿੰਗ ਲਈ ਦੇਸ਼ ਦੇ 29 ਰਾਜਾਂ ਅਤੇ ਯੂਨੀਅਨ ਟੈਰੀਟਰੀਜ਼ ਵਿਚੋਂ ਚੁਣੇ ਹੋਏ 150 ਮੈਂਬਰ ਅਤੇ 35 ਅਹੁਦੇਦਾਰਾਂ ਚੋਂ ਇਲਾਵਾ ਦੇਸ਼ ਦੀਆਂ ਕਿੱਤੇਵਾਰ ਆਲ ਇੰਡੀਆ ਫੈਡਰੇਸ਼ਨਾਂ ਦੇ ਦਰਸ਼ਕ ਆਗੂ ਵੀ ਭਾਗ ਲੈਣਗੇ। ਇਨ੍ਹਾਂ ਤੋਂ ਇਲਾਵਾ ਟਰਾਂਸਪੋਰਟ, ਖਾਣਾ, ਪ੍ਰੈਸ ਅਤੇ ਰਿਹਾਇਸ ਦਾ ਪ੍ਰਬੰਧ 30 ਤੋਂ ਵੱਧ ਵਾਲੰਟੀਅਰ ਵੀ ਇੰਤਜਾਮ ਅਤੇ ਪ੍ਰਬੰਧਕੀ ਕੰਮਾਂ ਨੂੰ ਸਿਰੇ ਚਾੜਨ ਲਈ ਭਾਗ ਲੈਣਗੇ। ਸੀਟੂ ਦੇ ਸੂਬਾਈ ਸਕੱਤਰ ਕਾਮਰੇਡ ਚੰਦਰ ਸ਼ੇਖਰ ਅਨੁਸਾਰ ਇਹ ਮੀਟਿੰਗ ਚੰਡੀਗੜ੍ਹ ਦੇ ਸੈਕਟਰ-29, ਮਸ਼ਹੂਰ ਦੇਸ਼ ਭਗਤ ਬਾਬਾ ਸੋਹਣ ਸਿੰਘ ਭਕਨਾ ਭਵਨ ਵਿੱਚ ਆਯੋਜਿਤ ਕੀਤੀ ਜਾ ਰਹੀ ਹੈ ਜਦ ਕਿ ਆਗੂਆਂ ਦੇ ਠਹਿਰਣ ਦਾ ਇੰਤਜਾਮ ਚੰਡੀਗੜ੍ਹ ਦੀਆਂ ਵੱਖੋ-ਵੱਖ ਥਾਵਾਂ ਉੱਤੇ ਕੀਤਾ ਗਿਆ ਹੈ। ਉਨ੍ਹਾਂ ਮੁਤਾਬਿਕ ਇਸ ਮੀਟਿੰਗ ਵਿੱਚ ਸੀਟੂ ਦੇ ਅਹੁਦੇਦਾਰਾਂ ਜਾਂ ਵਰਕਿੰਗ ਕਮੇਟੀ ਮੈਂਬਰਾਂ ਵਜੋਂ ਪੱਛਮੀ ਬੰਗਾਲ, ਤ੍ਰਿਪੁਰਾ ਅਤੇ ਕੇਰਲਾ ਦੇ ਕਈ ਸਾਬਕਾ ਮੰਤਰੀ, ਸਾਬਕਾ ਮੈਂਬਰ ਪਾਰਲੀਮੈਂਟ ਅਤੇ ਕੇਰਲਾ ਸਰਕਾਰ ਦੇ ਮੌਜੂਦਾ ਮੰਤਰੀ ਅਤੇ ਵਿਧਾਇਕ ਵੀ ਸ਼ਾਮਿਲ ਹੋਣਗੇ।
ਕਾਮਰੇਡ ਚੰਦਰ ਸ਼ੇਖਰ ਨੇ ਮੀਟਿੰਗ ਦੇ ਏਜੰਡੇ ਦੇ ਪ੍ਰਮੁੱਖ ਬਿੰਦੂਆਂ ਦੀ ਜਾਣਕਾਰੀ ਦਿੰਦੇ ਹੋਏ ਲਿਖਿਆ ਹੈ ਕਿ ਪਿਛਲੇ ਸਮੇਂ ਵਿੱਚ ਦੇਸ਼ ਦੀਆਂ ਟਰੇਡ ਯੂਨੀਅਨਾਂ ਵਲੋਂ ਪਬਲਿਕ ਸੈਕਟਰ ਦੀ ਰਾਖੀ ਲਈ ਅਤੇ ਕਿਰਤੀ ਜਮਾਤ ਦੇ ਦਹਾਕਿਆਂ ਦੇ ਕਰੜੇ ਸੰਘਰਸ਼ਾਂ ਅਤੇ ਕੁਰਬਾਨੀਆਂ ਨਾਲ ਜਿੱਤੇ ਹੱਕਾਂ ਦੀ ਖਾਤਰ ਲੜੇ ਗਏ ਸੰਘਰਸ਼ਾਂ, 28-29 ਮਾਰਚ ਦੀ ਦੇਸ਼ ਪੱਧਰੀ ਇਤਿਹਾਸਕ ਹੜਤਾਲ ਦਾ ਲੇਖਾ ਜੋਖਾ ਕੀਤਾ ਜਾਵੇਗਾ। ਸੀਟੂ ਅਤੇ ਹੋਰਨਾਂ ਕੇਂਦਰੀ ਟਰੇਡ ਯੂਨੀਅਨਾਂ ਵਲੋਂ ਇਕ ਸਾਲ ਤੋਂ ਵਧੇਰੇ ਲੰਮੇ ਕਿਸਾਨ ਸੰਘਰਸ਼ ਦੀ ਕਾਮਯਾਬੀ ਲਈ ਪਾਏ ਵਡਮੁੱਲੇ ਯੋਗਦਾਨ ਕਾਰਣ ਬਣੀ ਮਜ਼ਦੂਰ-ਕਿਸਾਨ ਏਕਤਾ ਨੂੰ ਹੋਰ ਵੀ ਮਜ਼ਬੂਤ ਕਰਨ ਦੇ ਤੌਰ ਤਰੀਕਿਆਂ ਬਾਰੇ ਵਿਸਥਾਰ ਨਾਲ ਚਰਚਾ ਕਰਕੇ ਅੱਗੇ ਲਈ ਇਸ ਨੂੰ ਵਧੇਰੇ ਮਜ਼ਬੂਤ ਕਰਨ ਦੇ ਫੈਸਲੇ ਕੀਤੇ ਜਾਣਗੇ।
ਸੀਟੂ ਆਗੂ ਨੇ ਕਿਹਾ ਕਿ ਮਜ਼ਦੂਰ ਵਿਰੋਧੀ ਪਾਸ ਕੀਤੇ 4 ਲੇਬਰ ਕੋਡ ਰੱਦ ਕਰਾਉਣ, ਪੁਰਾਣੀ ਪੈਨਸ਼ਨ ਬਹਾਲ ਕਰਾਉਣ, ਸਾਰੇ ਸਕੀਮ ਵਰਕਰਾਂ ਅਤੇ ਠੇਕੇਦਾਰੀ ਤੇ ਆਉਟਸੋਰਸ ਕਾਮਿਆਂ ਨੂੰ ਰੈਗੂਲਰ ਵਰਕਰ ਬਣਾਉਣ, ਕੇਂਦਰ ਅਤੇ ਸੂਬਾਈ ਸਰਕਾਰਾਂ ਦੇ ਵਿਭਾਗਾਂ ਵਿੱਚ ਖਾਲੀ ਅਸਾਮੀਆਂ ਦੀ ਰੈਗੂਲਰ ਭਰਤੀ ਕਰਾਉਣ, ਹਰ ਵਰਕਰ ਲਈ ਸਮਾਜਿਕ ਸੁਰੱਖਿਆ ਯਕੀਨੀ ਬਣਾਉਣ ਆਦਿ ਮੁੱਦਿਆਂ ਲਈ ਦੇਸ਼ ਪੱਧਰੀ ਆਜ਼ਾਦ ਅਤੇ ਸਾਂਝੇ ਸੰਘਰਸ਼ਾਂ ਦੀ ਰੂਪ ਰੇਖਾ ਘੜੀ ਜਾਵੇਗੀ। ਭਾਜਪਾ ਦੀਆਂ ਭਰਾ ਮਾਰੂ ਨੀਤੀਆਂ ਦੇ ਪਾਜ਼ ਉਧੇੜਨ ਲਈ ਅਤੇ ਮਜ਼ਦੂਰ-ਕਿਸਾਨ, ਖੇਤ ਮਜ਼ਦੂਰਾਂ, ਬੇਰੁਜ਼ਗਾਰ, ਨੌਜਵਾਨਾਂ, ਇਸਤਰੀਆਂ ਤੇ ਹਰ ਪੱਖੋਂ ਵੰਚਿਤ ਲੋਕਾਂ ਦੇ ਏਕੇ ਅਤੇ ਸਾਂਝੀ ਲੜਾਕੂ ਸ਼ਕਤੀ ਨੂੰ ਬਲਵਾਨ ਬਣਾਉਣ ਲਈ ਠੋਸ ਸਾਂਝੀ ਪਹੁੰਚ ਅਖਤਿਆਰ ਕਰਨ ਅਤੇ ਭਾਜਪਾ ਦੀਆਂ ਪਾੜਨ ਵਾਲੀਆਂ ਸਾਜਸ਼ਾਂ ਨੂੰ ਨੰਗਾ ਕਰਨ ਅਤੇ ਹਰਾਉਣ ਲਈ ਪੈਂਤੜੇ ਤੈਅ ਕੀਤੇ ਜਾਣਗੇ। ਸੀਟੂ ਆਗੂਆਂ ਨੇ ਪੰਜਾਬ ਅਤੇ ਚੰਡੀਗੜ੍ਹ ਦੀ ਕਿਰਤੀ ਜਮਾਤ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮੀਟਿੰਗ ਦੀ ਸਫਲਤਾ ਲਈ ਤਨ-ਮਨ-ਧਨ ਤੋਂ ਸਹਿਯੋਗ ਕਰਨ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਚੰਡੀਗੜ੍ਹ ਖ਼ਬਰਾਂ

ਕੇਂਦਰ ਸਰਕਾਰ ਮਹਿੰਗਾਈ ਵਧਾ ਕੇ ਜਨਤਾ ਦਾ ਗੱਲਾ ਘੁਟਣਾ ਬੰਦ ਕਰੇ : ਅਜੇ ਮੰਗੂਪੁਰ

ਚੰਡੀਗੜ੍ਹ ’ਚ ਵੀ ਜ਼ਬਰਦਸਤ ਪ੍ਰਦਰਸ਼ਨ, ਪੁਲਿਸ ਨੇ ਚਲਾਈਆਂ ਜਲ ਤੋਪਾਂ

ਦਲੇਰ ਮਹਿੰਦੀ ਨੂੰ ਹਾਈ ਕੋਰਟ ਤੋਂ ਨਹੀਂ ਮਿਲੀਂ ਰਾਹਤ

ਡੱਡੂਮਾਜਰਾ ’ਚ ਗੈਰ-ਅਧਿਕਾਰਤ ਤੇ ਨਾਜਾਇਜ਼ ਕਬਜ਼ਾਧਾਰਕਾਂ ਤੋਂ ਖਾਲੀ ਕਰਵਾਈ ਗਈ ਜ਼ਮੀਨ

ਪਰਵਾਸੀ ਸ਼ਾਇਰ ਜਸਪਾਲ ਸਿੰਘ ਦੇਸੂਵੀ ਦੀ ਪੁਸਤਕ ਲੋਕ ਅਰਪਣ

ਚੰਡੀਗੜ੍ਹ : ਪਾਣੀ ਦਾ ਪੱਧਰ ਵਧਣ ਕਾਰਨ ਸੁਖਨਾ ਝੀਲ ਦਾ ਫਲੱਡ ਗੇਟ ਖੋਲ੍ਹਿਆ, ਕਈ ਇਲਾਕੇ ਹੋਏ ਜਲ-ਥਲ

ਵਿਸ਼ਵ ਜਨਸੰਖਿਆ ਦਿਵਸ ’ਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ

ਸੀਟੂ ਦੀ ਸੂਬਾਈ ਵਰਕਿੰਗ ਕਮੇਟੀ ਦੀ 10 ਨੂੰ ਹੋਣ ਵਾਲੀ ਮੀਟਿੰਗ ਮੁਲਤਵੀ

ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦੀ 14ਵੀਂ ਬਰਸੀ 3 ਅਗਸਤ ਨੂੰ ਮਨਾਈ ਜਾਵੇਗੀ : ਸੇਖੋਂ

ਪੰਜਾਬ, ਹਰਿਆਣਾ ਤੇ ਹਿਮਾਚਲ ’ਚ ਪਹੁੰਚਿਆ ਮਾਨਸੂਨ