BREAKING NEWS
ਮੁੱਖ ਮੰਤਰੀ ਵੱਲੋਂ ਠੇਕੇ ਦੇ ਆਧਾਰ ’ਤੇ ਕੰਮ ਕਰ ਰਹੇ ਸਾਰੇ ਯੋਗ ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਲਈ 3 ਮੈਂਬਰੀ ਕੈਬਨਿਟ ਕਮੇਟੀ ਦਾ ਗਠਨਸਿੱਧੂ ਮੂਸੇਵਾਲਾ ਕਤਲਕਾਂਡ : ਗੈਂਗਸਟਰ ਜੱਗੂ ਭਗਵਾਨਪੁਰੀਆ 7 ਦਿਨਾਂ ਪੁਲਿਸ ਰਿਮਾਂਡ ’ਤੇਦਿੱਲੀ : ਹਵਾਈ ਅੱਡੇ ’ਤੇ 4 ਲੋਕਾਂ ਕੋਲੋਂ 59 ਲੱਖ ਰੁਪਏ ਦੀ ਵਿਦੇਸ਼ੀ ਕਰੰਸੀ ਬਰਾਮਦਮਣੀਪੁਰ : ਜ਼ਮੀਨ ਖਿਸਕਣ ਕਾਰਨ 72 ਜਵਾਨ ਲਾਪਤਾਰਸੋਈ ਗੈਸ ਦੀਆਂ ਕੀਮਤਾਂ ਨੂੰ ਲੈ ਕੇ ਰਾਹੁਲ ਨੇ ਪੀਐਮ ’ਤੇ ਸਾਧਿਆ ਨਿਸ਼ਾਨਾਲਾਰੈਂਸ ਬਿਸ਼ਨੋਈ-ਰਿੰਦਾ ਗਿਰੋਹ ਦੇ 11 ਕਾਰਕੁਨ ਗ੍ਰਿਫ਼ਤਾਰ : ਏਜੀਟੀਐਫ਼ਪੰਜਾਬ, ਹਰਿਆਣਾ ਤੇ ਹਿਮਾਚਲ ’ਚ ਪਹੁੰਚਿਆ ਮਾਨਸੂਨਪੰਜਾਬ ਵਿਧਾਨ ਸਭਾ ਅਣਮਿੱਥੇ ਸਮੇਂ ਲਈ ਮੁਲਤਵੀ, ‘ਅਗਨੀਪਥ’ ਸਕੀਮ ਤੇ ਪੰਜਾਬ ’ਵਰਸਿਟੀ ਨੂੰ ਕੇਂਦਰੀ ਯੂਨੀਵਰਸਿਟੀ ਬਣਾਉਣ ਖ਼ਿਲਾਫ਼ ਮਤੇ ਪਾਸਪੰਜਾਬ ਵਿਧਾਨ ਸਭਾ ਦੇ ਨਵੇਂ ਡਿਪਟੀ ਸਪੀਕਰ ਚੁਣੇ ਗਏ ਜੈ ਕ੍ਰਿਸ਼ਨ ਸਿੰਘ ਰੌੜੀਪੀ.ਐਸ.ਪੀ.ਸੀ.ਐਲ. ਵੱਲੋਂ ਇੱਕ ਦਿਨ ’ਚ ਹੁਣ ਤੱਕ ਦੀ ਸਭ ਤੋਂ ਵੱਧ 3265 ਲੱਖ ਯੂਨਿਟ ਬਿਜਲੀ ਸਪਲਾਈ

ਹਰਿਆਣਾ

ਪਾਈ ਦੀ ਟੀਮ ਜੇਤੂ, ਪ੍ਰਬੰਧਕਾਂ ਵੱਲੋਂ 51 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਨਾਲ ਸਨਮਾਨ : ਗੁਰਵੰਤ ਸੰਧੂ

April 12, 2022 12:12 PM

ਗੁਰਨਾਮ ਸਿੰਘ ਰਾਮਗੜ੍ਹੀਆ
ਅਸੰਧ/11 ਅਪਰੈਲ : ਉਪਮੰਡਲ ਅਸੰਧ ਦੇ ਪਿੰਡ ਸੇਖੁਪੁਰਾ ਵਿੱਚ ਖਾਲਸਾ ਯੂਥ ਗਰੁਪ ਨੇ ਕ੍ਰਿਕਟ ਟੂਰਨਾਮੈਂਟ ਦੇ ਫਾਈਨਲ ਮੈਚ ਵਿੱਚ ਪਿੰਡ ਪਾਈ ਦੀ ਟੀਮ ਨੇ 3 ਰਨ ਨਾਲ ਮੈਚ ਜਿੱਤਿਆ। ਜੇਤੂ ਟੀਮ ਨੂੰ ਪ੍ਰਬੰਧਕਾਂ ਵਲੋਂ 51000 ਰੁਪਏ ਦੀ ਨਕਦ ਰਾਸ਼ੀ ਅਤੇ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ। ਉਥੇ ਹੀ ਦੂਜੀ ਉਪ ਜੇਤੂ ਟੀਮ ਨੂੰ 21000 ਰੁਪਏ ਦੀ ਨਕਦ ਰਾਸ਼ੀ ਅਤੇ ਟਰਾਫੀ ਨਾਲ ਸਨਮਾਨਤ ਕੀਤਾ ਗਿਆ। ਇਸ ਦੌਰਾਨ ਵਧੀਆ ਪ੍ਰਦਰਸ਼ਨ ਕਰਨ ਵਾਲੇ ਖਿਡਾਰੀ ਨੂੰ ਮੈਨ ਆਫ ਦ ਮੈਚ ਨੂੰ ਇੱਕ ਕੂਲਰ ਅਤੇ ਟਰਾਫੀ ਭੇਟ ਕੀਤੀ ਗਈ। ਨਾਲ ਹੀ ਬੈਸਟ ਬੋਲਰ ਨੂੰ ਬੂਟ ਅਤੇ ਟਰਾਫੀ ਅਤੇ ਬੈਸਟ ਬੈਟਸਮੈਨ ਨੂੰ ਬੇਟ ਅਤੇ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ। ਪਿਛਲੇ ਲੰਬੇ ਸਮੇਂ ਤੋਂ ਟੂਰਨਾਮੈਂਟ ਖਾਲਸਾ ਯੂਥ ਗਰੁੱਪ ਸੇਖੁਪੁਰਾ ਅਤੇ ਗੁਰੂ ਗੋਬਿੰਦ ਸਿੰਘ ਲੋਕ ਸੇਵਾ ਸੋਸਾਇਟੀ ਸੇਖੁਪੁਰਾ ਅਸੰਧ ਵਲੋਂ ਜਥੇਦਾਰ ਬਾਬਾ ਦਿਲਬਾਗ ਸਿੰਘ ਦੀ ਅਗੁਵਾਈ ਵਿੱਚ ਕਰਵਾਏ ਜਾਂਦੇ ਹਨ। ਜਿਸ ’ਚ ਖੇਤਰ ਸਹਿਤ ਕਈ ਜ਼ਿਲ੍ਹਿਆਂ ਤੋਂ ਖਿਡਾਰੀਆਂ ਨੇ ਹਿੱਸਾ ਲਿਆ। ਟੂਰਨਾਮੈਂਟ ਦਾ ਸ਼ੁਭ ਆਰੰਭ ਬਾਬਾ ਜਸਪਾਲ ਸਿੰਘ ਬਿੱਟੂ ਸੇਵਾਦਾਰ ਕਾਰ ਸੇਵਾ ਗੁਰਦੁਆਰਾ ਸੇਖੁਪੁਰਾ ਅਤੇ ਕਿਸਾਨ ਨੇਤਾ ਗੁਰਵੰਤ ਸਿੰਘ ਸੰਧੂ ਸੇਖੁਪੁਰਾ ਨੇ ਕੀਤਾ ਸੀ ਅਤੇ ਸਮਾਪਤ ਸੰਤ ਬਾਬਾ ਗੁਰਵਿੰਦਰ ਸਿੰਘ ਮਾਂਡੀ ਪੇਹਵਾ ਵਾਲੇ ਅਤੇ ਬਾਬਾ ਤਰਸੇਮ ਦਾਸ ਦਨੋਲੀ (ਮਾਂਡੀ) ਵਾਲੇ ਸੰਤਾਂ ਵਲੋਂ ਸਿੱਖ ਕੌਮ ਦੇ ਸਹੀਦਾਂ ਦੀ ਯਾਦ ਵਿੱਚ ਕਰਵਾਇਆ ਗਿਆ ।
ਇਸ ਮੌਕੇ ਉੱਤੇ ਸਮਾਜਸੇਵੀ ਗੁਰਵੰਤ ਸਿੰਘ ਸੰਧੂ ਸੇਖੁਪੁਰਾ, ਸਰਪੰਚ ਪ੍ਰਗਟ ਸਿੰਘ ਵਿਰਕ, ਮਾਨ ਦਲ ਨੇਤਾ ਹਰਜੀਤ ਸਿੰਘ ਇੱਛਨਪੁਰ, ਦਲਬੀਰ ਸਿੰਘ ਵਿਰਕ ਆਦਿ ਨੇ ਜੇਤੂ ਅਤੇ ਉਪ ਜੇਤੂ ਟੀਮਾਂ ਨੂੰ ਟਰਾਫੀਆਂ ਵੰਡੀਆਂ। ਇਸ ਮੌਕੇ ’ਤੇ ਸਾਹਬ ਸਿੰਘ, ਵਿਪਿਨ ਸਿੰਘ, ਅਜਮੇਰ ਸਿੰਘ, ਹਰਪ੍ਰੀਤ ਸਿੰਘ ਆਦਿ ਹਾਜ਼ਰ ਸਨ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਹਰਿਆਣਾ ਖ਼ਬਰਾਂ