ਸਤਿਨਾਮ ਬੜੈਚ
ਮੁੱਲਾਂਪੁਰ ਦਾਖਾ /11 ਅਪ੍ਰੈਲ : ਖੇਡਾਂ ਰਾਹੀਂ ਨਵੀਂ ਸੇਧ ਅਤੇ ਊਰਜਾ ਦੇਣ ਲਈ ਸੰਘਰਸ਼ਸ਼ੀਲ ਨੇਤਰਹੀਣਾਂ ਦੀ ਵਾਹਿਦ ਸੰਸਥਾ ਕ੍ਰਿਕਟ ਐਸੋਸ਼ੀਏਸ਼ਨ ਫਾਰ ਬਲਾਈਂਡ ਪੰਜਾਬ ਵੱਲੋਂ 14 ਅਪਰੈਲ ਤੋਂ ਲੈਕੇ 16 ਅਰਪੈਲ ਤੱਕ ਦਾਖਾ ਹਾਈਟੈਕ ਪਾਰਕ ਵਿਖੇ ਕ੍ਰਿਕਟ ਲੀਗ ਕਰਵਾਈ ਜਾ ਰਹੀ ਹੈ। ਜਾਣਕਾਰੀ ਦਿੰਦਿਆਂ ਪ੍ਰਧਾਨ ਕਪਿਲ ਦੇਵ, ਸੀਨੀਅਰ ਆਗੂ ਗੁਰਵੀਰ ਸਿੰਘ ਡੇਹਲੋਂ ਅਤੇ ਸਰਪ੍ਰਸਤ ਜੇ.ਪੀ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਨੇਤਰਹੀਣ ਕ੍ਰਿਕਟ ਦੇ ਇਤਿਹਾਸ ’ਚ ਪਹਿਲੀ ਵਾਰ ਕੇਵਲ ਪੰਜਾਬ ਦੀਆਂ ਟੀਮਾਂ ਦੇ ਦਰਸ਼ਨੀ ਮੈਚ ਦਰਸਕਾਂ ਨੂੰ ਦੇਖਣ ਨੂੰ ਮਿਲਣਗੇ।
ਇਸ ਤਿੰਨ ਦਿਨਾਂ ਲੀਗ ਮੁਕਾਬਲਿਆਂ ਦੌਰਾਨ 15 ਅਪਰੈਲ ਸ਼ਾਮ ਨੂੰ ਨੇਤਰਹੀਣਾਂ ਦਾ ਮਿਊਜ਼ੀਕਲ ਗਰੁੱਪ ਆਪਣੀ ਸੰਗੀਤ ਕਲਾਂ ਦੇ ਜੌਹਰ ਦਿਖਾਵੇਗਾ। ਉਨਾਂ ਖੇਡਾਂ ’ਚ ਮਾਨਸਿਕ ਕਮਜ਼ੋਰੀ ਕਾਰਨ ਭਾਗ ਲੈਣ ਤੋਂ ਅਸਮਰੱਥ ਨੌਜਵਾਨਾਂ ਅਤੇ ਮਾਪਿਆਂ ਨੂੰ ਪਰਿਵਾਰਾਂ ਸਮੇਤ ਪੁੱਜੇ ਕੇ ਨੇਤਰਹੀਣ ਖਿਡਾਰੀਆਂ ਤੋਂ ਸੇਧ ਲੈਣ ਦੀ ਅਪੀਲ ਕੀਤੀ। ਇਸ ਮੌਕੇ ਨੇਤਰਹੀਣ ਕੋਚ ਲੋਕਲ ਖਿਡਾਰੀਆਂ ਨੂੰ ਕ੍ਰਿਕਟ ਅਤੇ ਫੁੱਟਬਾਲ ਖੇਡਣ ਦੇ ਗੁਰ ਵੀ ਸਿਖਾਉਣਗੇ ।