ਪਰਮਜੀਤ ਸਿੰਘ ਧੀਮਾਨ
ਖੰਨਾ/12 ਅਪ੍ਰੈਲ : ਇਥੋਂ ਦੇ ਨੇੜਲੇ ਪਿੰਡ ਰਤਨਹੇੜੀ ਵਿਖੇ ਸਮੂਹ ਗ੍ਰਾਮ ਪੰਚਾਇਤ ਅਤੇ ਪ੍ਰਵਾਸੀ ਵੀਰਾਂ ਦੇ ਸਹਿਯੋਗ ਨਾਲ ਪਹਿਲਾ ਵਿਸ਼ਾਲ ਕੁਸ਼ਤੀ ਦੰਗਲ ਕਰਵਾਇਆ ਗਿਆ, ਜਿਸ ਵਿਚ 150 ਦੇ ਕਰੀਬ ਨਾਮੀਂ ਪਹਿਲਵਾਨਾਂ ਨੇ ਹਿੱਸਾ ਲਿਆ। ਇਸ ਦੌਰਾਨ ਤਿੰਨ ਝੰਡੀ ਦੀਆਂ ਕੁਸ਼ਤੀਆਂ ਕਰਵਾਈਆਂ ਗਈਆਂ, ਜਿਨ੍ਹਾਂ ਵਿਚ ਪਹਿਲੀ ਕੁਸ਼ਤੀ ਰੂਬਲਜੀਤ ਖੰਨਾ ਨੇ ਗੁਰਮੀਤ ਦਿੱਲੀ ਨੂੰ ਚਿੱਤ ਕਰਕੇ ਪਹਿਲਾ ਇਨਾਮ ਮੋਟਰ ਸਾਈਕਲ ਹਾਸਲ ਕੀਤਾ। ਦੂਜੀ ਕੁਸ਼ਤੀ ਵਿਚ ਪ੍ਰਦੀਪ ਜ਼ੀਰਕਪੁਰ ਨੇ ਅਜੈ ਕੈਂਥਲ ਨੂੰ ਚਿੱਤ ਕਰਕੇ ਮੋਟਰ ਸਾਈਕਲ ਜਿੱਤਿਆ। ਤੀਜੀ ਵਿਚ ਗੁਰਸੇਵਕ ਘੁੱਦੂ ਬਾਬਾ ਫਲਾਹੀ ਆਪਣੇ ਵਿਰੋਧੀ ਸਮਸ਼ੇਰ ਦੀਨਾ ਨਗਰ ਤੋਂ ਪੁਆਇੰਟਾਂ ਦੇ ਅਧਾਰ ’ਤੇ ਜਿੱਤ ਗਿਆ। ਦੋਵੇਂ ਪਹਿਲਵਾਨਾਂ ਨੂੰ 41 ਹਜ਼ਾਰ ਰੁਪਏ ਇਨਾਮ ਵਜੋਂ ਦਿੱਤੇ ਗਏ। ਇਸ ਤੋਂ ਇਲਾਵਾ ਹੋਰ ਮੁਕਾਬਲਿਆਂ ਵਿਚ ਨਵਪ੍ਰੀਤ ਖੰਨਾ ਨੇ ਵੱਡਾ ਜੱਸਾ ਬਾਹੜੂਵਾਲ, ਰਵੀ ਰੌਣੀ ਨੇ ਸੁੱਖ ਮੰਡ ਚੌਂਤਾ, ਨਰਿੰਦਰ ਖੰਨਾ ਨੇ ਸੋਨੂੰ ਦਿੱਲੀ, ਸਤਨਾਮ ਮਾਛੀਵਾੜਾ ਨੇ ਸੈਂਟੀ ਲੰਗੜੀਆਂ, ਪੰਡਿਤ ਮਾਛੀਵਾੜਾ ਨੇ ਸੁਪਿੰਦਰ ਫਿਰੋਜ਼ਪੁਰ, ਅਰਸ਼ ਖੰਨਾ ਨੇ ਰਵੀ ਬਲਾੜੀ, ਬਿੱਟੂ ਬਾਬਾ ਫਲਾਹੀ ਨੇ ਜੋਨੀ ਆਲਮਗੀਰ, ਯੋਗਰਾਜ ਜ਼ੀਕਰਪੁਰ ਨੇ ਛੋਟਾ ਹਰਮਨ, ਨੂਰ ਆਲਮਵੀਰ ਨੇ ਬਿੰਦਰ ਰੌਣੀ, ਲਾਲ ਮੰਡ ਚੌਂਤਾ ਨੇ ਬਿੰਦਰ ਅੰਸਾਲੀ ਨੂੰ ਕ੍ਰਮਵਾਰ ਚਿੱਤ ਕੀਤਾ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਐਸ.ਪੀ ਮੁਕੇਸ਼ ਕੁਮਾਰ, ਗੁਰਮੁੱਖ ਸਿੰਘ ਚਾਹਲ, ਜਗਤਾਰ ਸਿੰਘ ਗਿੱਲ, ਲਖਵੀਰ ਸਿੰਘ ਗਿੱਲ ਅਤੇ ਗੁਰਦੇਵ ਸਿੰਘ ਨੇ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕਰਦਿਆਂ ਨੌਜਵਾਨਾਂ ਨੂੰ ਨਸ਼ੇ ਤਿਆਗ ਕੇ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਬੌਬੀ ਗਿੱਲ, ਜਗਤਾਰ ਸਿੰਘ, ਅਮਨਿੰਦਰ ਗਿੱਲ, ਮੋਹਣ ਸਿੰਘ, ਗੁਰਪ੍ਰੀਤ ਸਿਘ, ਹਰਵੀਰ ਸਿੰਘ, ਸੁਖਵਿੰਦਰ ਸਿੰਘ, ਭਗਤ ਸਿੰਘ ਮਾਨ, ਅਮਰਵੀਰ ਸਿੰਘ, ਜਗਤਾਰ ਸਿੰਘ, ਬਹਾਦਰ ਸਿੰਘ, ਸਮਸ਼ੇਰ ਸਿੰਘ, ਮੇਜਰ ਸਿੰਘ, ਜਸਕੀਰਤ ਸਿੰਘ, ਅਮਨਦੀਪ ਸਿੰਘ ਆਦਿ ਹਾਜ਼ਰ ਸਨ।