BREAKING NEWS
ਮੁੱਖ ਮੰਤਰੀ ਵੱਲੋਂ ਠੇਕੇ ਦੇ ਆਧਾਰ ’ਤੇ ਕੰਮ ਕਰ ਰਹੇ ਸਾਰੇ ਯੋਗ ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਲਈ 3 ਮੈਂਬਰੀ ਕੈਬਨਿਟ ਕਮੇਟੀ ਦਾ ਗਠਨਸਿੱਧੂ ਮੂਸੇਵਾਲਾ ਕਤਲਕਾਂਡ : ਗੈਂਗਸਟਰ ਜੱਗੂ ਭਗਵਾਨਪੁਰੀਆ 7 ਦਿਨਾਂ ਪੁਲਿਸ ਰਿਮਾਂਡ ’ਤੇਦਿੱਲੀ : ਹਵਾਈ ਅੱਡੇ ’ਤੇ 4 ਲੋਕਾਂ ਕੋਲੋਂ 59 ਲੱਖ ਰੁਪਏ ਦੀ ਵਿਦੇਸ਼ੀ ਕਰੰਸੀ ਬਰਾਮਦਮਣੀਪੁਰ : ਜ਼ਮੀਨ ਖਿਸਕਣ ਕਾਰਨ 72 ਜਵਾਨ ਲਾਪਤਾਰਸੋਈ ਗੈਸ ਦੀਆਂ ਕੀਮਤਾਂ ਨੂੰ ਲੈ ਕੇ ਰਾਹੁਲ ਨੇ ਪੀਐਮ ’ਤੇ ਸਾਧਿਆ ਨਿਸ਼ਾਨਾਲਾਰੈਂਸ ਬਿਸ਼ਨੋਈ-ਰਿੰਦਾ ਗਿਰੋਹ ਦੇ 11 ਕਾਰਕੁਨ ਗ੍ਰਿਫ਼ਤਾਰ : ਏਜੀਟੀਐਫ਼ਪੰਜਾਬ, ਹਰਿਆਣਾ ਤੇ ਹਿਮਾਚਲ ’ਚ ਪਹੁੰਚਿਆ ਮਾਨਸੂਨਪੰਜਾਬ ਵਿਧਾਨ ਸਭਾ ਅਣਮਿੱਥੇ ਸਮੇਂ ਲਈ ਮੁਲਤਵੀ, ‘ਅਗਨੀਪਥ’ ਸਕੀਮ ਤੇ ਪੰਜਾਬ ’ਵਰਸਿਟੀ ਨੂੰ ਕੇਂਦਰੀ ਯੂਨੀਵਰਸਿਟੀ ਬਣਾਉਣ ਖ਼ਿਲਾਫ਼ ਮਤੇ ਪਾਸਪੰਜਾਬ ਵਿਧਾਨ ਸਭਾ ਦੇ ਨਵੇਂ ਡਿਪਟੀ ਸਪੀਕਰ ਚੁਣੇ ਗਏ ਜੈ ਕ੍ਰਿਸ਼ਨ ਸਿੰਘ ਰੌੜੀਪੀ.ਐਸ.ਪੀ.ਸੀ.ਐਲ. ਵੱਲੋਂ ਇੱਕ ਦਿਨ ’ਚ ਹੁਣ ਤੱਕ ਦੀ ਸਭ ਤੋਂ ਵੱਧ 3265 ਲੱਖ ਯੂਨਿਟ ਬਿਜਲੀ ਸਪਲਾਈ

ਪੰਜਾਬ

ਰੂਪਨਗਰ ਨੂੰ ਵਾਟਰ ਸਪੋਰਟਸ ਦੇ ਕੇਂਦਰ ਵਜੋਂ ਸਥਾਪਿਤ ਕੀਤਾ ਜਾਵੇਗਾ : ਮੀਤ ਹੇਅਰ

April 16, 2022 12:00 PM

- ਜ਼ਿਲ੍ਹਾ ਰੂਪਨਗਰ ’ਚ ਵਾਟਰ ਸਪੋਰਟਸ ਦਾ ਸੁਨਹਿਰੀ ਭਵਿੱਖ : ਐਡਵੋਕੇਟ ਦਿਨੇਸ਼ ਚੱਢਾ

ਰਾਜਨ ਵੋਹਰਾ, ਬਿਕਰਮਜੀਤ ਸਿੰਘ
ਰੂਪਨਗਰ/15 ਅਪ੍ਰੈਲ : ਖੇਡ ਮੰਤਰੀ ਸ੍ਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਜ਼ਿਲ੍ਹਾ ਖੇਡ ਵਿਭਾਗ ਦੀ ਰੋਇੰਗ ਅਕੈਡਮੀ ਦਾ ਦੌਰਾ ਕੀਤਾ ਅਤੇ ਖਿਡਾਰੀਆਂ ਲਈ ਕੀਤੇ ਗਏ ਪ੍ਰਬੰਧਾਂ ਦਾ ਜਾਇਜਾ ਲਿਆ। ਇਸ ਮੌਕੇ ਵਿਧਾਇਕ ਰੂਪਨਗਰ ਐਡਵੋਕੇਟ ਦਿਨੇਸ ਚੱਢਾ ਅਤੇ ਡਾਇਰੈਕਟਰ ਖੇਡ ਵਿਭਾਗ ਪਰਮਿੰਦਰ ਪਾਲ ਸਿੰਘ ਸੰਧੂ ਵੀ ਮੌਜੂਦ ਸਨ।
ਖੇਡ ਮੰਤਰੀ ਨੇ ਰੋਇੰਗ ਅਕੈਡਮੀ ਵਿਖੇ ਖਿਡਾਰੀਆਂ ਅਤੇ ਕੋਚ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਤੋਂ ਖੇਡ ਸਬੰਧੀ ਆ ਰਹੀਆਂ ਸਮੱਸਿਆ ਬਾਰੇ ਸੁਣਿਆ। ਉਨ੍ਹਾਂ ਇਸ ਮੌਕੇ ਭਰੋਸਾ ਦਵਾਉਂਦੇ ਹੋਏ ਕਿਹਾ ਕਿ ਵਾਟਰ ਸਪੋਰਟਸ ਵਿਚ ਪੰਜਾਬੀਆਂ ਦੀ ਗਿਣਤੀ ਵਧਾਉਣ ਲਈ ਜ਼ਿਲਾ ਰੂਪਨਗਰ ਨੂੰ ਵਾਟਰ ਸਪੋਰਟਸ ਦੇ ਕੇਂਦਰ ਵਜੋਂ ਸਥਾਪਿਤ ਕੀਤਾ ਜਾਵੇਗਾ। ਵਿਧਾਇਕ ਐਡਵੋਕੇਟ ਦਿਨੇਸ ਚੱਢਾ ਨੇ ਕਿਹਾ ਕਿ ਜ਼ਿਲ੍ਹਾ ਰੂਪਨਗਰ ਵਿੱਚ ਵਾਟਰ ਸਪੋਰਟਸ ਦਾ ਸੁਨਹਿਰੀ ਭਵਿੱਖ ਹੈ ਜਿਸ ਲਈ ਇਸ ਜਰੂਰੀ ਹੈ ਕਿ ਖਿਡਾਰੀਆਂ ਨੂੰ ਅੰਤਰਰਾਸਟਰੀ ਪੱਧਰ ਉੱਤੇ ਤਿਆਰ ਕਰਨ ਲਈ ਬਣਦੀਆਂ ਸਹੂਲਤਾਂ ਮੁਹਈਆ ਕਰਵਾਇਆ ਜਾਣ।ਉਨ੍ਹਾਂ ਕਿਹਾ ਕਿ ਇਸ ਅਕੈਡਮੀ ਦੇ ਖਿਡਾਰੀਆਂ ਵਿੱਚ ਰਾਸਟਰੀ ਪੱਧਰ ਦੇ ਮੈਡਲ ਜੇਤੂ ਖਿਡਾਰੀ ਸਨ ਅਤੇ ਆਉਣ ਵਾਲੇ ਸਮੇਂ ਵਿੱਚ ਦੋਵਾਂ ਸੈਂਟਰਾਂ ਲਈ ਲੋੜੀਂਦੀ ਪ੍ਰਬੰਧਾਂ ਨੂੰ ਪੂਰਾ ਕਰਨ ਲਈ ਯਕੀਨੀ ਤੌਰ ਉੱਤੇ ਕਦਮ ਚੁੱਕੇ ਜਾਣਗੇ।ਇਸ ਮੌਕੇ ਉੱਤੇ ਡਾਇਰੈਕਟਰ ਸਪੋਰਟਸ ਪੰਜਾਬ ਨੇ ਵੀ ਖਿਡਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਂ ਨੂੰ ਜਮੀਨੀ ਪੱਧਰ ਤੋਂ ਜਾਣਿਆ।ਇਸ ਮੌਕੇ ਉੱਤੇ ਜ਼ਿਲ੍ਹਾ ਖੇਡ ਅਫਸਰ ਸ੍ਰੀ ਰੁਪੇਸ ਕੁਮਾਰ ਬੇਗੜਾ, ਸ੍ਰੀ ਜਗਜੀਵਨ ਸਿੰਘ ਕੋਚਿੰਗ ਕੋਚ, ਸੁਖਦੇਵ ਸਿੰਘ ਫੁੱਟਬਾਲ ਕੋਚ, ਜੀ.ਐਸ.ਚੀਮਾ ਅਤੇ ਸਹਿਰ ਦੇ ਪਤਵੰਤੇ ਸੱਜਣ ਸ਼ਾਮਲ ਸਨ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਪੰਜਾਬ ਖ਼ਬਰਾਂ

ਦੇਸ਼ ਭਗਤ ਯੂਨੀਵਰਸਿਟੀ ਅਤੇ ਐਸਡੀਐਨ ਟਰੱਸਟ, ਬੈਂਗਲੁਰੂ ਨੇ ਐਮ.ਓ.ਯੂ. ਤੇ ਹਸਤਾਖਰ ਕੀਤੇ

ਐਸਡੀਐਮ ਜੈਤੋ ਤੋਂ ਛੱਪੜ ਦੀ ਸਫਾਈ ਤੇ ਚਾਰ-ਦਿਵਾਰੀ ਕਰਨ ਦੀ ਕੀਤੀ ਮੰਗ

ਗੈਂਗਸਟਰ ਦਿਲਪ੍ਰੀਤ ਬਾਬੇ ਦੀ ਮਾਂ ਵੱਲੋਂ ਬਠਿੰਡਾ ਜੇਲ੍ਹ ਦੇ ਅਧਿਕਾਰੀਆਂ ’ਤੇ ਪੁੱਤਰ ਨਾਲ ਵਿਤਕਰਾ ਕਰਨ ਦੇ ਦੋਸ਼

ਤੇਜ਼ ਰਫ਼ਤਾਰ ਬੱਸ ਨੇ ਪੈਦਲ ਜਾ ਰਹੇ ਸ਼ਰਧਾਲੂ ਦਰੜੇ, ਇੱਕ ਦੀ ਮੌਤ, 2 ਜ਼ਖ਼ਮੀ

ਮੀਂਹ ਨੇ ਵਿਗਾੜੀ ਮੋਰਿੰਡਾ ਸ਼ਹਿਰ ਦੀ ਹਾਲਤ

ਕਿਸਾਨੀ ਜੁੱਸੇ ਕਾਰਨ ਜਗਨੰਦਨ ਸਿੰਘ ਦੀ 33 ਕਨਾਲ ਜ਼ਮੀਨ ’ਤੇ ਨਹੀਂ ਹੋ ਸਕੀ ਕਬਜ਼ਾ ਕਾਰਵਾਈ

ਦਿੱਲੀ-ਕੱਟੜਾ ਐਕਸਪ੍ਰੈੱਸ ਵੇਅ ਲਈ ਇਲਾਕੇ ਦੇ ਕਿਸਾਨਾਂ ਨੇ ਜ਼ਮੀਨਾਂ ਦੇਣ ਤੋਂ ਕੀਤਾ ਇਨਕਾਰ

‘ਇਕ ਸੁਨੇਹਾ’ ਗੀਤ ਦੇ ਪੋਸਟਰ ਦੀ ਹੋਈ ਘੁੰਢ ਚੁਕਾਈ

ਮੀਂਹ ਪੈਂਦੇ ਸਾਰ ਹੀ ਟੋਭੇ ਦਾ ਰੂਪ ਧਾਰ ਲੈਂਦਾ ਹੈ ਸਰਹਿੰਦ ਮੰਡੀ ਦਾ ਮੇਨ ਬਾਜ਼ਾਰ

ਗ੍ਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਦੀ ਉਲੰਘਣਾ ਕਰਕੇ ਪੂਰਿਆ ਜਾ ਰਿਹੈ ਮਲਕਸਰ ਛੱਪੜ