BREAKING NEWS
ਮੁੱਖ ਮੰਤਰੀ ਵੱਲੋਂ ਠੇਕੇ ਦੇ ਆਧਾਰ ’ਤੇ ਕੰਮ ਕਰ ਰਹੇ ਸਾਰੇ ਯੋਗ ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਲਈ 3 ਮੈਂਬਰੀ ਕੈਬਨਿਟ ਕਮੇਟੀ ਦਾ ਗਠਨਸਿੱਧੂ ਮੂਸੇਵਾਲਾ ਕਤਲਕਾਂਡ : ਗੈਂਗਸਟਰ ਜੱਗੂ ਭਗਵਾਨਪੁਰੀਆ 7 ਦਿਨਾਂ ਪੁਲਿਸ ਰਿਮਾਂਡ ’ਤੇਦਿੱਲੀ : ਹਵਾਈ ਅੱਡੇ ’ਤੇ 4 ਲੋਕਾਂ ਕੋਲੋਂ 59 ਲੱਖ ਰੁਪਏ ਦੀ ਵਿਦੇਸ਼ੀ ਕਰੰਸੀ ਬਰਾਮਦਮਣੀਪੁਰ : ਜ਼ਮੀਨ ਖਿਸਕਣ ਕਾਰਨ 72 ਜਵਾਨ ਲਾਪਤਾਰਸੋਈ ਗੈਸ ਦੀਆਂ ਕੀਮਤਾਂ ਨੂੰ ਲੈ ਕੇ ਰਾਹੁਲ ਨੇ ਪੀਐਮ ’ਤੇ ਸਾਧਿਆ ਨਿਸ਼ਾਨਾਲਾਰੈਂਸ ਬਿਸ਼ਨੋਈ-ਰਿੰਦਾ ਗਿਰੋਹ ਦੇ 11 ਕਾਰਕੁਨ ਗ੍ਰਿਫ਼ਤਾਰ : ਏਜੀਟੀਐਫ਼ਪੰਜਾਬ, ਹਰਿਆਣਾ ਤੇ ਹਿਮਾਚਲ ’ਚ ਪਹੁੰਚਿਆ ਮਾਨਸੂਨਪੰਜਾਬ ਵਿਧਾਨ ਸਭਾ ਅਣਮਿੱਥੇ ਸਮੇਂ ਲਈ ਮੁਲਤਵੀ, ‘ਅਗਨੀਪਥ’ ਸਕੀਮ ਤੇ ਪੰਜਾਬ ’ਵਰਸਿਟੀ ਨੂੰ ਕੇਂਦਰੀ ਯੂਨੀਵਰਸਿਟੀ ਬਣਾਉਣ ਖ਼ਿਲਾਫ਼ ਮਤੇ ਪਾਸਪੰਜਾਬ ਵਿਧਾਨ ਸਭਾ ਦੇ ਨਵੇਂ ਡਿਪਟੀ ਸਪੀਕਰ ਚੁਣੇ ਗਏ ਜੈ ਕ੍ਰਿਸ਼ਨ ਸਿੰਘ ਰੌੜੀਪੀ.ਐਸ.ਪੀ.ਸੀ.ਐਲ. ਵੱਲੋਂ ਇੱਕ ਦਿਨ ’ਚ ਹੁਣ ਤੱਕ ਦੀ ਸਭ ਤੋਂ ਵੱਧ 3265 ਲੱਖ ਯੂਨਿਟ ਬਿਜਲੀ ਸਪਲਾਈ

ਪੰਜਾਬ

ਬਰਨਾਲਾ ਦੀ ਕ੍ਰਿਕਟ ਟੀਮ ਨੇ ਪਹਿਲੀ ਵਾਰ ਪਟਿਆਲਾ ਦੀ ਟੀਮ ਨੂੰ ਹਰਾ ਕੇ ਰਚਿਆ ਇਤਿਹਾਸ

April 16, 2022 01:31 PM

- ਪਦਮਸ਼੍ਰੀ ਡਾ. ਰਜਿੰਦਰ ਗੁਪਤਾ ਦੇ ਯਤਨਾਂ ਸਦਕਾ ਬਰਨਾਲਾ ਦੀ ਟੀਮ ਕਰ ਰਹੀ ਹੈ ਸ਼ਾਨਦਾਰ ਪ੍ਰਦਰਸ਼ਨ
- ਪਟਿਆਲਾ ਦੀ ਟੀਮ ਸਿਰਫ 99 ਦੌੜਾਂ ’ਤੇ ਹੋਈ ਆਊਟ

ਸੁਰਿੰਦਰ ਗੋਇਲ
ਬਰਨਾਲਾ, 15 ਅਪ੍ਰੈਲ : ਬਰਨਾਲਾ ਦੀ ਅੰਡਰ-23 ਕ੍ਰਿਕਟ ਟੀਮ ਨੇ ਪਟਿਆਲਾ ਦੀ ਕ੍ਰਿਕਟ ਟੀਮ ਨੂੰ ਹਰਾ ਕੇ ਇਤਿਹਾਸ ਰਚ ਦਿੱਤਾ ਹੈ। ਪਹਿਲੀ ਵਾਰ ਬਰਨਾਲਾ ਦੀ ਟੀਮ ਨੇ ਪਟਿਆਲਾ ਦੀ ਟੀਮ ਨੂੰ ਹਰਾਇਆ ਹੈ। ਦੋ ਦਿਨ੍ਹਾਂ ਕ੍ਰਿਕਟ ਮੈਚ ਵਿਚ ਪਟਿਆਲਾ ਦੀ ਟੀਮ ਨੇ ਪਹਿਲਾਂ ਟਾਸ ਜਿੱਤਕੇ ਬੱਲੇਬਾਜੀ ਕਰਨ ਦਾ ਫੈਸਲਾ ਕੀਤਾ ਸੀ। ਪਰ ਪਟਿਆਲਾ ਦੀ ਟੀਮ ਤਿੰਨ ਤਿਹਾਈ ਦਾ ਅੰਕੜਾ ਵੀ ਪਾਰ ਨਹੀਂ ਕਰ ਸਕੀ। ਉਹ ਸਿਰਫ 99 ਦੌੜਾਂ ’ਤੇ ਹੀ ਆਊਟ ਹੋ ਗਈ। ਪਟਿਆਲਾ ਦੀ ਟੀਮ ਵੱਲੋਂ ਪਾਰੀ ਦੀ ਸ਼ੁਰੂਆਤ ਫਤਿਹਦੀਪ ਸਿੰਘ ਅਤੇ ਦਪਿੰਦਰ ਸਿੰਘ ਨੇ ਕੀਤੀ। ਉਹ ਸਿਰਫ 2-2 ਦੌੜਾਂ ਹੀ ਬਣਾ ਸਕੇ। ਪਾਰੀ ਨੂੰ ਕੁਝ ਹੱਦ ਤੱਕ ਜਤਿਨ ਯਾਦਵ ਨੇ ਸੰਭਾਲਿਆ। ਉਨ੍ਹਾਂ ਨੇ 46 ਦੌੜਾਂ ਦੀ ਪਾਰੀ ਖੇਡੀ। ਬਰਨਾਲਾ ਵੱਲੋਂ ਗੇਂਦਬਾਜ ਸਾਹਿਲ ਖਾਨ ਨੇ 41 ਦੌੜਾਂ ਦੇ ਕੇ 5 ਵਿਕਟਾਂ ਹਾਸਿਲ ਕੀਤੀਆਂ। ਗੇਂਦਬਾਜ ਅਰਸ਼ਦੀਪ ਸਿੰਘ ਨੇ 24 ਦੌੜਾਂ ਦੇ ਕੇ 4 ਵਿਕਟਾਂ ਅਤੇ ਗੇਂਦਬਾਜ ਵਿਵੇਕ ਕੁਮਾਰ ਨੇ 1 ਵਿਕਟ ਹਾਸਲ ਕੀਤੀ। ਜਵਾਬ ਵਿਚ ਬਰਨਾਲਾ ਦੀ ਟੀਮ ਨੇ 263 ਦੌੜਾਂ ਬਣਾਈਆਂ। ਜਿਸ ਵਿਚ ਬੱਲੇਬਾਜ ਪ੍ਰਭਜੋਤ ਸਿੰਘ ਨੇ 95 ਗੇਂਦਾਂ ਵਿਚ 62 ਦੌੜਾਂ, ਜੈਦੀਪ ਸਿੰਘ ਨੇ 110 ਗੇਂਦਾਂ ਵਿਚ 71 ਦੌੜਾਂ ਅਤੇ ਬੱਲੇਬਾਜ ਯਸ਼ ਜੰਗਾਰਾ ਨੇ 118 ਗੇਂਦਾਂ ਵਿਚ 65 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਪਟਿਆਲਾ ਵੱਲੋਂ ਗੇਂਦਬਾਜ ਹਰਜਸ ਟੰਡਨ ਨੇ 3 ਵਿਕਟਾਂ, ਦਮਨਪ੍ਰੀਤ ਸਿੰਘ ਨੇ 3 ਵਿਕਟਾਂ ਹਾਸਿਲ ਕੀਤੀਆਂ। ਪਟਿਆਲਾ ਦੀ ਟੀਮ ਨੇ ਦੂਸਰੀ ਪਾਰੀ ਵਿਚ 183 ਦੌੜਾਂ ਬਣਾਈਆਂ। ਪਹਿਲੀ ਪਾਰੀ ਦੀ ਬੜਤ ਦੇ ਆਧਾਰ ’ਤੇ ਬਰਨਾਲਾ ਦੀ ਟੀਮ ਨੂੰ ਜੇਤੂ ਘੋੋਸ਼ਿਤ ਕੀਤਾ ਗਿਆ। ਉਸ ਨੂੰ 3 ਅੰਕ ਮਿਲੇ। ਜਦੋਂ ਕਿ ਪਟਿਆਲਾ ਦੀ ਟੀਮ ਨੂੰ ਸਿਰਫ 1 ਅੰਕ ਨਾਲ ਹੀ ਸਬਰ ਕਰਨਾ ਪਿਆ। ਬਰਨਾਲਾ ਦੀ ਟੀਮ ਦੀ ਜਿੱਤ ’ਤੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਪਦਮਸ਼੍ਰੀ ਡਾ. ਰਜਿੰਦਰ ਗੁਪਤਾ ਨੇ ਪਹਿਲੀ ਵਾਰ ਪਟਿਆਲਾ ਦੀ ਟੀਮ ’ਤੇ ਜਿੱਤ ਹਾਸਿਲ ਕਰਨ ’ਤੇ ਬਰਨਾਲਾ ਦੀ ਟੀਮ ਨੂੰ ਵਧਾਈ ਦਿੱਤੀ। ਬਰਨਾਲਾ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਵਿਵੇਕ ਸਿੰਧਵਾਨੀ ਅਤੇ ਜਨਰਲ ਸਕੱਤਰ ਰੁਪਿੰਦਰ ਗੁਪਤਾ ਨੇ ਕਿਹਾ ਕਿ ਬਰਨਾਲਾ ਦੀ ਕ੍ਰਿਕਟ ਟੀਮ ਦੀ ਜਿੱਤ ਦੀ ਵਧਾਈ ਦੇ ਪਾਤਰ ਪਦਮਸ਼੍ਰੀ ਡਾ. ਰਜਿੰਦਰ ਗੁਪਤਾ ਹਨ। ਜਿੰਨ੍ਹਾਂ ਦੇ ਯਤਨਾਂ ਨਾਲ ਬਰਨਾਲਾ ਕ੍ਰਿਕਟ ਟੀਮ ਨੂੰ ਅੰਤਰਰਾਸ਼ਟਰੀ ਪੱਧਰ ਦੇ ਕੋਚ ਕੋਚਿੰਗ ਦੇ ਰਹੇ ਹਨ। ਜਿਸ ਦੇ ਸਾਰਥਿਕ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਪਦਮਸ਼੍ਰੀ ਡਾ. ਰਜਿੰਦਰ ਗੁਪਤਾ ਕਰੋੜਾਂ ਰਪਏ ਖਰਚ ਕੇ ਬਰਨਾਲਾ ਦੇ ਕ੍ਰਿਕਟ ਖਿਡਾਰੀਆਂ ਨੂੰ ਵਧੀਆ ਇਨਫਰਾਸਟਰਕਚਰ ਅਤੇ ਵਧੀਆ ਕੋਚਿੰਗ ਮੁਹੱਈਆ ਕਰਵਾ ਰਹੇ ਹਨ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਪੰਜਾਬ ਖ਼ਬਰਾਂ

ਦੇਸ਼ ਭਗਤ ਯੂਨੀਵਰਸਿਟੀ ਅਤੇ ਐਸਡੀਐਨ ਟਰੱਸਟ, ਬੈਂਗਲੁਰੂ ਨੇ ਐਮ.ਓ.ਯੂ. ਤੇ ਹਸਤਾਖਰ ਕੀਤੇ

ਐਸਡੀਐਮ ਜੈਤੋ ਤੋਂ ਛੱਪੜ ਦੀ ਸਫਾਈ ਤੇ ਚਾਰ-ਦਿਵਾਰੀ ਕਰਨ ਦੀ ਕੀਤੀ ਮੰਗ

ਗੈਂਗਸਟਰ ਦਿਲਪ੍ਰੀਤ ਬਾਬੇ ਦੀ ਮਾਂ ਵੱਲੋਂ ਬਠਿੰਡਾ ਜੇਲ੍ਹ ਦੇ ਅਧਿਕਾਰੀਆਂ ’ਤੇ ਪੁੱਤਰ ਨਾਲ ਵਿਤਕਰਾ ਕਰਨ ਦੇ ਦੋਸ਼

ਤੇਜ਼ ਰਫ਼ਤਾਰ ਬੱਸ ਨੇ ਪੈਦਲ ਜਾ ਰਹੇ ਸ਼ਰਧਾਲੂ ਦਰੜੇ, ਇੱਕ ਦੀ ਮੌਤ, 2 ਜ਼ਖ਼ਮੀ

ਮੀਂਹ ਨੇ ਵਿਗਾੜੀ ਮੋਰਿੰਡਾ ਸ਼ਹਿਰ ਦੀ ਹਾਲਤ

ਕਿਸਾਨੀ ਜੁੱਸੇ ਕਾਰਨ ਜਗਨੰਦਨ ਸਿੰਘ ਦੀ 33 ਕਨਾਲ ਜ਼ਮੀਨ ’ਤੇ ਨਹੀਂ ਹੋ ਸਕੀ ਕਬਜ਼ਾ ਕਾਰਵਾਈ

ਦਿੱਲੀ-ਕੱਟੜਾ ਐਕਸਪ੍ਰੈੱਸ ਵੇਅ ਲਈ ਇਲਾਕੇ ਦੇ ਕਿਸਾਨਾਂ ਨੇ ਜ਼ਮੀਨਾਂ ਦੇਣ ਤੋਂ ਕੀਤਾ ਇਨਕਾਰ

‘ਇਕ ਸੁਨੇਹਾ’ ਗੀਤ ਦੇ ਪੋਸਟਰ ਦੀ ਹੋਈ ਘੁੰਢ ਚੁਕਾਈ

ਮੀਂਹ ਪੈਂਦੇ ਸਾਰ ਹੀ ਟੋਭੇ ਦਾ ਰੂਪ ਧਾਰ ਲੈਂਦਾ ਹੈ ਸਰਹਿੰਦ ਮੰਡੀ ਦਾ ਮੇਨ ਬਾਜ਼ਾਰ

ਗ੍ਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਦੀ ਉਲੰਘਣਾ ਕਰਕੇ ਪੂਰਿਆ ਜਾ ਰਿਹੈ ਮਲਕਸਰ ਛੱਪੜ