- ਅਗਰਵਾਲ ਸਮਾਜ ਸਭਾ ਦੇ ਪ੍ਰਧਾਨ ਸਤਪਾਲ ਜਿੰਦਲ ਨੇ ਦਿੱਤਾ 31000
ਜੈਤੋ, 18 ਅਪ੍ਰੈਲ (ਰੇਸ਼ਮ ਵੜਤੀਆ) : ਜੈਤੋ ਜੇ ਸੀ ਸੀ ਕਲੱਬ ਦੇ ਮੈਂਬਰਾਂ ਦੀ ਇੱਕ ਅਹਿਮ ਮੀਟਿੰਗ ਕਲੱਬ ਦੇ ਸੀਨੀਅਰ ਖਿਲਾੜੀ ਕੋਮਲ ਸ਼ਰਮਾ ਦੀ ਅਗਵਾਈ ਹੇਠ ਹੋਈ ਜਿਸ ਵਿਚ ਦੂਜਾ ਕਾਸਕੋ ਨਾਈਟ ਟੂਰਨਾਮੈਂਟ ਦੀ ਤਰੀਕ ਫਾਈਨਲ ਕੀਤੀ ਗਈ l ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕੋਮਲ ਸ਼ਰਮਾ ਸੀਨੀਅਰ ਖਿਲਾੜੀ ਨੇ ਦੱਸਿਆ ਕਿ ਇਹ ਟੂਰਨਾਮੈਂਟ 1-6-2022 ਤੋਂ ਜੈਤੋ ਦੇ ਰਾਮ ਲੀਲਾ ਗਰਾਉਂਡ 'ਚ ਕਰਵਾਇਆ ਜਾ ਰਿਹਾ ਹੈ l ਇਸ ਟੂਰਨਾਮੈਂਟ 'ਚ 10 ਟੀਮਾਂ ਖੇਡਣਗੀਆਂ ਤੇ ਹਰ ਇੱਕ ਟੂਰਨਾਮੈਂਟ ਦਾ ਇੱਕ ਸਪੌਂਸਰ ਹੋਵੇਗਾ ਤੇ ਹਰ ਇੱਕ ਟੀਮ ਨੂੰ ਆਈ ਪੀ ਐੱਲ ਦੀ ਤਰਾਂ ਕਿੱਟਾਂ ਦਿੱਤੀਆਂ ਜਾਣਗੀਆਂ ਜੋ ਜੇ ਸੀ ਸੀ ਕਲੱਬ ਵੱਲੋਂ ਹੋਣਗੀਆਂ। ਨਾਲ ਹੀ ਜੋ ਜੋ ਟੀਮ ਦਾ ਸਪੌਂਸਰ ਹੋਵੇਗਾ ਉਸ ਨਾਮ ਕਿੱਟ ਤੇ ਲਿਖਿਆ ਹੋਵੇਗਾ। ਇਸ ਟੂਰਨਾਮੈਂਟ 'ਚ ਹਰ ਮੈਚ 'ਚ ਮੈਂਨ ਆਫ ਦਾ ਮੈਚ, ਬੈਸਟ ਬੋਲਰ ਤੇ ਬੈਸਟ ਬੈਟਸਮੈਨ ਦਿੱਤਾ ਜਾਊਗਾ। ਇਸ ਟੂਰਨਾਮੈਂਟ ਦੀ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਅਸ਼ੋਕ ਮਿੱਤਲ (ਮਿੰਟੂ), ਵਾਇਸ ਪ੍ਰਧਾਨ ਅਮਨ ਬਰਾੜ, ਚੇਅਰਮੈਨ ਰਾਜ ਬੱਬਰ, ਸੋਨੂ ਸ਼ਰਮਾ (ਕੋ ਚੇਅਰਮੈਨ) ਲਵਿਸ਼ ਜਿੰਦਲ (ਡਾਇਰੈਕਟਰ) ਸਤੀਸ਼ ਹੈਪੀ (ਕਰਤਾ ਧਰਤਾ) ਕੈਸ਼ੀਅਰ ਸ਼ੇਨਕੀ ਗਰਗ (ਨਿੰਨਾ) ਵਾਇਸ ਕਸਸ਼ੀਰ ਖੇਮ ਰਾਜ ਬਾਦਲ (ਮਰਜਾਨਾ ਬਾਦਲ) ਪ੍ਰਿੰਸ ਸੈਨ ਸੈਕਟਰੀ, ਨਿਯੁਕਤ ਕੀਤੇ ਗਏ। ਇਸ ਟੂਰਨਾਮੈਂਟ ਵਿੱਚ ਵਿਸ਼ੇਸ਼ ਸਹਿਯੋਗੀ ਸੱਤਪਾਲ ਜਿੰਦਲ ਜੀ ਦਾ (ਚੇਅਰਮੈਨ ਸ਼੍ਰੀ ਗੋਮੁੱਖ ਸਹਾਰਾ ਲੰਗਰ ਕਮੇਟੀ ਜੈਤੋ, ਪ੍ਰਧਾਨ ਅਗਰਵਾਲ ਸਮਾਜ ਸਭਾ) ਜਿਨ੍ਹਾਂ ਨੇ ਕਲੱਬ ਨੂੰ 31000 ਰੁਪਏ ਦੀ ਰਾਸ਼ੀ ਨਾਲ ਹੌਸਲਾ ਹਫਜਾਈ ਕੀਤੀ। ਇਸ ਮੌਕੇ ਤੇ ਸਤਪਾਲ ਜਿੰਦਲ ਨੇ ਕਿਹਾ ਕਿ ਬੱਚਿਆਂ ਦੀ ਹੌਸਲਾ ਅਫਜਾਈ ਕਰਨ ਨਾਲ ਮਨ ਨੂੰ ਬਹੁਤ ਸਕੂਨ ਮਿਲਿਆ ਹੈ ਜੇਕਰ ਕਲੱਬ ਨੂੰ ਕਿਸੇ ਵੀ ਚੀਜ਼ ਦੀ ਜ਼ਰੂਰਤ ਹੋਵੇ ਉਹ ਬੇਝਿਜਕ ਹੋ ਕੇ ਮੰਗ ਲੈਣ l ਇਸ ਮੌਕੇ ਤੇ ਇਹਨਾਂ ਨਾਲ ਸਾਰੇ ਮੈਂਬਰ ਵੀ ਹਾਜ਼ਰ ਸਨ l