ਦਸਨਸ
ਚੰਡੀਗੜ੍ਹ/ 25 ਅਪ੍ਰੈਲ : ਪੰਜਾਬ ਗੌਰਮਿੰਟ ਇੰਪਲਾਈਜ਼ ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨ ਸੈਕਟਰ 39-ਸੀ, ਚੰਡੀਗੜ੍ਹ ਵੱਲੋਂ ਦਲਜੀਤ ਸਿੰਘ ਕਨੇਰ ਨੂੰ ਸਰਬ ਸੰਮਤੀ ਨਾਲ ਮੁੜ ਤੋਂ ਐਸੋਸੀਏਸ਼ਨ ਦਾ ਪ੍ਰਧਾਨ ਚੁਣ ਲਿਆ ਗਿਆ। ਗੁਰਦੁਆਰਾ ਸਾਹਿਬ ਨਾਨਕ ਸਾਗਰ ਵਿਖੇ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਕੀਰਤਨ ਕਰਵਾਇਆ ਗਿਆ। ਇਸ ਮੌਕੇ ਵਿਨੀਤ ਵਰਮਾ ਪ੍ਰਧਾਨ ਵਪਾਰ ਮੰਡਲ, ਹਰਸੁਖਇੰਦਰ ਸਿੰਘ ਬੱਬੀ ਬਾਦਲ ‘ਆਪ‘ ਆਗੂ, ਇਲਾਕਾ ਕੌਂਸਲਰ ਗੁਰਬਕਸ਼ ਰਾਵਤ, ਲਖਵੀਰ ਸਿੰਘ ਬਿੱਲੂ ਕਜਹੇੜੀ ਐਮਸੀ, ਕਾਕਾ ਸਿੰਘ ਹਾਊਸਫੈਡ ਪ੍ਰਧਾਨ, ਅਮਰਜੀਤ ਸਿੰਘ ਸੁਪਰਡੈਂਟ (ਐਸੀਐਸਪੀ), ਗੁਰਨਾਮ ਸਿੰਘ ਮਾਨ ਜੁਆਇੰਟ ਸਕੱਤਰ ਪੰਜਾਬ ਵਪਾਰ ਮੰਡਲ, ਵਰਿੰਦਰ ਸਿੰਘ ਮੀਤ ਪ੍ਰਧਾਨ ਵਪਾਰ ਮੰਡਲ ਤੇ ਬਾਕੀ ਸੈਕਟਰਾਂ ਦੀਆਂ ਜਥੇਬੰਦੀਆਂ ਦੇ ਪ੍ਰਧਾਨ ਤੇ ਜਨਰਲ ਸਕੱਤਰ ਮੌਜੂਦ ਸਨ। ਇਸ ਦੌਰਾਨ ਸੈਕਟਰ 39-ਸੀ ਦੀ ਐਸੋਸੀਏਸ਼ਨ ਦੇ ਕਈ ਨਵੇਂ ਮੈਂਬਰ ਵੀ ਬਣਾਏ ਗਏ। ਅਖੀਰ ਵਿੱਚ ਦਲਜੀਤ ਸਿੰਘ ਕਨੇਰ ਨੇ ਪਹੁੰਚੇ ਸਾਰੇ ਸੱਜਣਾਂ ਦਾ ਸਿਰਪਾਓ ਦੇ ਕੇ ਸਨਮਾਨ ਕਰਦਿਆਂ ਧੰਨਵਾਦ ਕੀਤਾ।