BREAKING NEWS
ਪਟਿਆਲਾ : ਕੇਂਦਰੀ ਜੇਲ੍ਹ ’ਚੋਂ 19 ਫੋਨ ਬਰਾਮਦਸੜਕ ਹਾਦਸੇ ’ਚ ਪਿਓ-ਪੁੱਤ ਦੀ ਮੌਤ, ਮਾਂ-ਧੀ ਜ਼ਖ਼ਮੀਪੰਜਾਬ ਭਰ ਤੋਂ ਸੰਗਰੂਰ ਪੁੱਜੇ ਹਜ਼ਾਰਾਂ ਅਧਿਆਪਕਾਂ ਵੱਲੋਂ ਸਰਕਾਰ ਖ਼ਿਲਾਫ਼ ਸੂਬਾ ਪੱਧਰੀ ਰੈਲੀਰਾਘਵ ਚੱਢਾ ਵੱਲੋਂ ਪੰਜਾਬ ਦੇ ਮੁੱਦਿਆਂ ’ਤੇ ਸੁਝਾਅ ਦੇਣ ਲਈ ਮੋਬਾਇਲ ਨੰ. ਜਾਰੀਭਾਜਪਾ ਦੇਸ਼ ਭਗਤਾਂ ਦੇ ਇਤਿਹਾਸ ਨੂੰ ਖ਼ਤਮ ਕਰਨਾ ਚਾਹੁੰਦੀ : ਕਾਮਰੇਡ ਸੇਖੋਂਜੇਲ੍ਹ ’ਚ ਬੰਦ ਹਵਾਲਾਤੀ ਪੁਲਿਸ ਮੁਲਾਜ਼ਮਾਂ ਨੂੰ ਚਕਮਾ ਦੇ ਕੇ ਫਰਾਰ, ਤਿੰਨ ਥਾਣੇਦਾਰਾਂ ਵਿਰੁੱਧ ਕੇਸ ਦਰਜਸਪਾਈਸਜੈੱਟ ਦੇ ਮੁਸਾਫ਼ਰ 45 ਮਿੰਟ ਤੱਕ ਬੱਸ ਦੀ ਉਡੀਕ ਕਰਨ ਪਿੱਛੋਂ ਰਨਵੇਅ ’ਤੇ ਪੈਦਲ ਤੁਰੇ, ਜਾਂਚ ਸ਼ੁਰੂਮੱਧ ਪ੍ਰਦੇਸ਼ : ਆਸਮਾਨੀ ਬਿਜਲੀ ਡਿੱਗਣ ਕਾਰਨ 9 ਮੌਤਾਂ, 3 ਝੁਲਸੇਸਿੱਧੂ ਮੂਸੇਵਾਲਾ ਕਤਲ ’ਚ ਵਰਤੇ ਹਥਿਆਰ ਪੁਲਿਸ ਵੱਲੋਂ ਬਰਾਮਦਰਾਸ਼ਟਰ ਮੰਡਲ ਖੇਡਾਂ : ਭਾਰਤ ਦੀ ਝੋਲੀ ’ਚ ਹੁਣ ਤੱਕ 16 ਸੋਨੇ, 12 ਚਾਂਦੀ ਤੇ 17 ਕਾਂਸੀ ਦੇ ਤਗਮੇ

ਪੰਜਾਬ

ਮਈ ਦਿਵਸ ਦਾ ਪੈਗਾਮ-ਜਾਰੀ ਰੱਖਣਾ ਹੈ ਸੰਗਰਾਮ : ਸੀਟੂ

April 27, 2022 12:56 PM

ਦਸਨਸ
ਚੰਡੀਗੜ੍ਹ, 26 ਅਪ੍ਰੈਲ : ਅੱਜ ਇੱਥੇ ਸੀਟੂ ਆਗੂਆਂ - ਕਾਮਰੇਡ ਊਸ਼ਾ ਰਾਣੀ ਕੁੱਲ ਹਿੰਦ ਸਕੱਤਰ, ਸੂਬਾਈ ਪ੍ਰਧਾਨ ਮਹਾਂ ਸਿੰਘ ਰੌੜੀ, ਸੂਬਾਈ ਜਨਰਲ ਸਕੱਤਰ ਚੰਦਰ ਸ਼ੇਖਰ ਅਤੇ ਵਿੱਤ ਸਕੱਤਰ ਸੁੱਚਾ ਸਿੰਘ ਅਜਨਾਲਾ ਨੇ ਇਸ ਵਰ੍ਹੇ ਦਾ ਮਈ ਦਿਵਸ ਦਾ ਮੈਨੀਫੈਸਟੋ ਆਮ ਕਿਰਤੀਆਂ ਲਈ ਜਾਰੀ ਕੀਤਾ ਹੈ। ਜਾਰੀ ਮੈਨੀਫੈਸਟੋ ਵਿੱਚ ਮਈ ਦਿਵਸ਼ ਦੇ ਸ਼ਹੀਦਾਂ ਨੂੰ ਇਨਕਲਾਬੀ ਸ਼ਰਧਾਂਜਲੀਆਂ ਦੇਣ ਦੇ ਨਾਲੋਂ ਨਾਲ ਪਿਛਲੇ 135 ਸਾਲਾਂ ਦੀਆਂ ਵਿਸ਼ਵ ਭਰ ਦੀਆਂ ਕੁਰਬਾਨੀਆਂ ਨਾਲ ਪ੍ਰਾਪਤ ਕੀਤੇ ਹੱਕਾਂ ਅਤੇ ਸੁਵਿਧਾਵਾਂ ਦੀ ਰਾਖੀ ਲਈ ਕਿਰਤੀ ਸ਼੍ਰੇਣੀ ਦੇ ਮਹਾਂ-ਸੰਗਰਾਮ ਨੂੰ ਹੋਰ ਵੀ ਪ੍ਰਚੰਡ ਕਰਨ ਅਤੇ ਕਿਰਤ ਕਾਨੂੰਨ ਖਤਮ ਕਰਕੇ ਮੋਦੀ ਸਰਕਾਰ ਵਲੋਂ ਥੋਪੇ ਜਾ ਰਹੇ ਚਾਰ ਲੇਬਰ ਕੋਡ ਰੱਦ ਕਰਵਾਉਣ ਲਈ ਸਮੁੱਚੀ ਟਰੇਡ ਯੂਨੀਅਨ ਲਹਿਰ ਨੂੰ ਇੱਕ ਜੁੱਟ ਕਰਕੇ ਵਿਸ਼ਾਲ ਤੇ ਤਿੱਖਾ ਘੋਲ ਲੜਨ ਲਈ ਪ੍ਰਣ ਕੀਤੇ ਜਾਣਗੇ। ਸੀਟੂ ਦੇ ਮੈਨੀਫੈਸਟੋ ਵਿੱਚ ਠੇਕਾ ਮਜਦੂਰ ਪ੍ਰਣਾਲੀ ਨੂੰ ਖਤਮ ਕਰਕੇ ਰੈਗੂਲਰ ਮੁਲਾਜ਼ਮ ਬਣਾਉਣ, ਬਰਾਬਰ ਕੰਮ ਬਦਲੇ ਬਰਾਬਰ ਤਨਖਾਹ/ਉੱਜਰਤ ਪ੍ਰਾਪਤ ਕਰਨ, ਸਾਰੇ ਸਕੀਮ ਵਰਕਰਾਂ ਲਈ ਰੈਗੂਲਰ ਮੁਲਾਜ਼ਮਾਂ ਦਾ ਦਰਜਾ ਅਤੇ ਪੇ-ਸਕੇਲ ਪ੍ਰਾਪਤ ਕਰਕੇ, ਕੰਮ ਦੇ 8 ਘੰਟੇ ਤੱਕ ਸੀਮਤ ਰੱਖਣੇ, ਜਨਤਕ ਖੇਤਰ ਦੀ ਰਾਖੀ, ਹਰ ਸੀਨੀਅਰ ਸੀਟੀਜਨ ਲਈ ਘੱਟੋ ਘੱਟ 6000/- ਰੁਪਏ ਮਹੀਨਾ ਦੀ ਪੈਨਸ਼ਨ ਅਤੇ ਮੁਫਤ ਇਲਾਜ ਦੀ ਸੁਵਿਧਾ ਪ੍ਰਾਪਤ ਕਰਨੀ ਆਦਿ ਲਈ ਘੋਲ ਨੂੰ ਹੋਰ ਵੀ ਵਿਸ਼ਾਲ ਅਤੇ ਪ੍ਰਚੰਡ ਕੀਤਾ ਜਾਵੇਗਾ। ਮਨਰੇਗਾ ਮਜ਼ਦੂਰਾਂ, ਆਸ਼ਾ ਤੇ ਮਿਡ-ਡੇ-ਮੀਲ ਵਰਕਰਾਂ ਅਤੇ ਆਂਗਨਵਾੜੀ ਦੇ ਕਰੋੜਾਂ ਕਰਮਚਾਰੀਆਂ ਲਈ ਵਧੇਰੇ ਬਜਟ ਅਲਾਟਮੈਂਟ ਦੇ ਮੁੱਦਿਆਂ ਉੱਤੇ ਕਿਰਤੀਆਂ ਦੀ ਰੋਸ਼ ਲਹਿਰ ਨੂੰ ਧਾਰਾਬੰਦ ਕਰਨ ਲਈ ਸੀਟੂ ਏਕਤਾ ਅਤੇ ਸੰਘਰਸ਼ ਦੇ ਆਪਣੇ ਨੀਤੀ ਵਾਕ ਉੱਤੇ ਅਮਲ ਯਕੀਨੀ ਕਰਨ ਲਈ ਅੱਗੇ ਵਧੇਗੀ। ਇਸੇ ਤਰ੍ਹਾਂ ਵਿਸ਼ਾਲ ਮਜ਼ਦੂਰ ਕਿਸਾਨ ਏਕਤਾ ਉੱਤੇ ਅਧਾਰਤ ਸਾਂਝੇ ਘੋਲ ਨੂੰ ਨਵੇਂ ਸਿਖਰਾਂ ਤੱਕ ਅੱਗੇ ਲੈ ਜਾਣ ਲਈ ਅਤੇ ਸਿੱਧੇ ਐਕਸ਼ਨ ਤੱਕ ਵਿਕਸਤ ਕਰਨ ਲਈ ਕੋਈ ਕਸਰ ਬਾਕੀ ਨਹੀਂ ਰਹਿਣ ਦੇਵੇਗੀ। ਮਈ ਦਿਵਸ ਦਾ ਪੈਗਾਮ-ਜਾਰੀ ਰੱਖਣਾ ਹੈ ਸੰਗਰਾਮ ਸਾਡਾ ਨੀਤੀ ਵਾਕ ਹੋਵੇਗਾ। ਸੀਟੂ ਆਗੂਆਂ ਨੇ ਕਿਹਾ ਕਿ ਵੱਡੇ ਕਾਰਪੋਰੇਟ ਘਰਾਣਿਆਂ ਦੀ ਤਿਜੋਰੀਆਂ ਭਰਨ ਪਰੰਤੂ ਕਿਰਤੀ ਜਮਾਤ ਨੂੰ ਭੁੱਖੇ ਮਾਰਨ ਦੀ ਮੋਦੀ ਦੀ ਨੀਤੀਆਂ ਦਾ ਹੀ ਸਿੱਟਾ ਹੈ ਕਿ ਭੁੱਖਮਰੀ, ਗਰੀਬੀ, ਬੇਰੁਜ਼ਗਾਰੀ ਅਤੇ ਮਹਿੰਗਾਈ ਵਰਗੀ ਮਹਾਂਮਾਰੀਆਂ ਭਾਰਤ ਨੂੰ ਭੱਠੀ ਵਿੱਚ ਪਾ ਕੇ ਤੜਫਾ ਰਹੀਆਂ ਹਨ। ਮੋਦੀ ਅਤੇ ਉਸ ਦੀ ਸਰਕਾਰ ਅਤੇ ਸੰਘੀ ਜਥੇਬੰਦੀਆਂ ਵਲੋਂ ਲੋਕਾਂ ਨੂੰ ਆਪਸ ਵਿੱਚ ਲੜਾਉਣ, ਭਾਈਚਾਰਕ ਕਤਲੋ ਗਾਰਤ ਕਰਨ ਲਈ ਉਕਸਾਉਣ ਦੇ ਸ਼ਰੇਆਮ ਕਾਰੇ ਕਰ ਰਹੀਆਂ ਹਨ। ਇਸ ਨਫਰਤਾਂ ਫੈਲਾਉਣ ਵਾਲੇ ਪ੍ਰਾਪੇਗੰਡਾ ਦਾ ਮੁਕਾਬਲਾ ਕਰਨ ਲਈ ਕਿਰਤੀ ਜਮਾਤ ਦੀ ਗੋਲਬੰਦੀ ਦੇ ਕਾਰਜ ਨੂੰ ਹੋਰ ਵੀ ਸਾਰਥਕ ਢੰਗ ਨਾਲ ਅੱਗੇ ਵਧਾਉਣ ਦੇ ਐਲਾਨ ਕੀਤੇ ਜਾਣਗੇ। ਸੀਟੂ ਦੇ ਆਗੂਆਂ ਨੇ ਪੰਜਾਬ ਅਤੇ ਚੰਡੀਗੜ੍ਹ ਦੀ ਕਿਰਤੀ ਵਸੋਂ ਨੂੰ ਅਪੀਲ ਕੀਤੀ ਹੈ ਕਿ ਉਹ ਮਈ ਦਿਵਸ਼ ਦੇ ਮੈਨੀਫੈਸਟੋ ਨੂੰ ਲੋਕਾਂ ਵਿੱਚ ਵੰਡਣ, ਪ੍ਰਚਾਰਨ ਅਤੇ ਪਹਿਲੀ ਮਈ ਨੂੰ ਵਿਸ਼ਾਲ ਰੈਲੀਆਂ ਅਤੇ ਪ੍ਰਦਰਸ਼ਨ ਆਯੋਜਿਤ ਕਰਨ ਅਤੇ ਸੀਟੂ ਤੋਂ ਇਲਾਵਾ ਬਾਕੀ ਟਰੇਡ ਯੂਨੀਅਨ ਕੇਂਦਰਾਂ ਨੂੰ ਵੀ ਸਾਂਝੀ ਸੰਗਰਾਮੀ ਲਹਿਰ ਦੀ ਮਜ਼ਬੂਤੀ ਲਈ ਨਾਲ ਲਿਆਉਣ ਲਈ ਹਰ ਸੰਭਵ ਉਪਰਲੇ ਕਰਨ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਪੰਜਾਬ ਖ਼ਬਰਾਂ

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਸਬੰਧੀ ਮੀਟਿੰਗ ਹੋਈ

ਫੋਨ ਰਾਹੀਂ ਹੋਈ ਦੋਸਤੀ ਮਗਰੋਂ ਵਿਆਹ ਦਾ ਝਾਂਸਾ ਦੇ ਕੇ ਮੁਟਿਆਰ ਨੂੰ ਬਣਾਇਆ ਹਵਸ ਦਾ ਸ਼ਿਕਾਰ, ਕੇਸ ਦਰਜ

15 ਅਗਸਤ ਨੂੰ ਘਰਾਂ ’ਤੇ ਕੌਮੀ ਝੰਡਾ ਲਹਿਰਾ ਕੇ ਸੰਵਿਧਾਨ ਦੀ ਰਾਖੀ ਦਾ ਪ੍ਰਣ ਲਵਾਂਗੇ : ਕਾਮਰੇਡ ਅਜਨਾਲਾ

ਪਟਿਆਲਾ : ਕੇਂਦਰੀ ਜੇਲ੍ਹ ’ਚੋਂ 19 ਫੋਨ ਬਰਾਮਦ

ਸੜਕ ਹਾਦਸੇ ’ਚ ਪਿਓ-ਪੁੱਤ ਦੀ ਮੌਤ, ਮਾਂ-ਧੀ ਜ਼ਖ਼ਮੀ

ਪੰਜਾਬ ਭਰ ਤੋਂ ਸੰਗਰੂਰ ਪੁੱਜੇ ਹਜ਼ਾਰਾਂ ਅਧਿਆਪਕਾਂ ਵੱਲੋਂ ਸਰਕਾਰ ਖ਼ਿਲਾਫ਼ ਸੂਬਾ ਪੱਧਰੀ ਰੈਲੀ

ਰਾਘਵ ਚੱਢਾ ਵੱਲੋਂ ਪੰਜਾਬ ਦੇ ਮੁੱਦਿਆਂ ’ਤੇ ਸੁਝਾਅ ਦੇਣ ਲਈ ਮੋਬਾਇਲ ਨੰ. ਜਾਰੀ

ਭਾਜਪਾ ਦੇਸ਼ ਭਗਤਾਂ ਦੇ ਇਤਿਹਾਸ ਨੂੰ ਖ਼ਤਮ ਕਰਨਾ ਚਾਹੁੰਦੀ : ਕਾਮਰੇਡ ਸੇਖੋਂ

ਜੇਲ੍ਹ ’ਚ ਬੰਦ ਹਵਾਲਾਤੀ ਪੁਲਿਸ ਮੁਲਾਜ਼ਮਾਂ ਨੂੰ ਚਕਮਾ ਦੇ ਕੇ ਫਰਾਰ, ਤਿੰਨ ਥਾਣੇਦਾਰਾਂ ਵਿਰੁੱਧ ਕੇਸ ਦਰਜ

ਸਿੱਧੂ ਮੂਸੇਵਾਲਾ ਕਤਲ ’ਚ ਵਰਤੇ ਹਥਿਆਰ ਪੁਲਿਸ ਵੱਲੋਂ ਬਰਾਮਦ