BREAKING NEWS
ਪਟਿਆਲਾ : ਕੇਂਦਰੀ ਜੇਲ੍ਹ ’ਚੋਂ 19 ਫੋਨ ਬਰਾਮਦਸੜਕ ਹਾਦਸੇ ’ਚ ਪਿਓ-ਪੁੱਤ ਦੀ ਮੌਤ, ਮਾਂ-ਧੀ ਜ਼ਖ਼ਮੀਪੰਜਾਬ ਭਰ ਤੋਂ ਸੰਗਰੂਰ ਪੁੱਜੇ ਹਜ਼ਾਰਾਂ ਅਧਿਆਪਕਾਂ ਵੱਲੋਂ ਸਰਕਾਰ ਖ਼ਿਲਾਫ਼ ਸੂਬਾ ਪੱਧਰੀ ਰੈਲੀਰਾਘਵ ਚੱਢਾ ਵੱਲੋਂ ਪੰਜਾਬ ਦੇ ਮੁੱਦਿਆਂ ’ਤੇ ਸੁਝਾਅ ਦੇਣ ਲਈ ਮੋਬਾਇਲ ਨੰ. ਜਾਰੀਭਾਜਪਾ ਦੇਸ਼ ਭਗਤਾਂ ਦੇ ਇਤਿਹਾਸ ਨੂੰ ਖ਼ਤਮ ਕਰਨਾ ਚਾਹੁੰਦੀ : ਕਾਮਰੇਡ ਸੇਖੋਂਜੇਲ੍ਹ ’ਚ ਬੰਦ ਹਵਾਲਾਤੀ ਪੁਲਿਸ ਮੁਲਾਜ਼ਮਾਂ ਨੂੰ ਚਕਮਾ ਦੇ ਕੇ ਫਰਾਰ, ਤਿੰਨ ਥਾਣੇਦਾਰਾਂ ਵਿਰੁੱਧ ਕੇਸ ਦਰਜਸਪਾਈਸਜੈੱਟ ਦੇ ਮੁਸਾਫ਼ਰ 45 ਮਿੰਟ ਤੱਕ ਬੱਸ ਦੀ ਉਡੀਕ ਕਰਨ ਪਿੱਛੋਂ ਰਨਵੇਅ ’ਤੇ ਪੈਦਲ ਤੁਰੇ, ਜਾਂਚ ਸ਼ੁਰੂਮੱਧ ਪ੍ਰਦੇਸ਼ : ਆਸਮਾਨੀ ਬਿਜਲੀ ਡਿੱਗਣ ਕਾਰਨ 9 ਮੌਤਾਂ, 3 ਝੁਲਸੇਸਿੱਧੂ ਮੂਸੇਵਾਲਾ ਕਤਲ ’ਚ ਵਰਤੇ ਹਥਿਆਰ ਪੁਲਿਸ ਵੱਲੋਂ ਬਰਾਮਦਰਾਸ਼ਟਰ ਮੰਡਲ ਖੇਡਾਂ : ਭਾਰਤ ਦੀ ਝੋਲੀ ’ਚ ਹੁਣ ਤੱਕ 16 ਸੋਨੇ, 12 ਚਾਂਦੀ ਤੇ 17 ਕਾਂਸੀ ਦੇ ਤਗਮੇ

ਚੰਡੀਗੜ੍ਹ

ਰੂਸ-ਯੂਕਰੇਨ ਜੰਗ ਲਈ ਅਮਰੀਕਾ ਜ਼ਿੰਮੇਵਾਰ : ਡਾ. ਸਵਰਾਜ ਸਿੰਘ

April 27, 2022 01:42 PM

- ਖ਼ਤਮ ਹੋਣ ਵੱਲ ਵੱਧ ਰਹੀ ਸੰਸਾਰ ’ਚ ਅਮਰੀਕਾ ਦੀ ਚੌਧਰ

ਮਹੀਪਾਲ ਸਿੰਘ ਵਾਲੀਆ
ਚੰਡੀਗੜ੍ਹ/26 ਅਪ੍ਰੈਲ : 2 ਮਹੀਨੇ ਦੇ ਵੱਧ ਸਮੇਂ ਤੋਂ ਚੱਲ ਰਹੀ ਰੂਸ-ਯੂਕਰੇਨ ਜੰਗ ਬਾਰੇ ਚੰਡੀਗੜ੍ਹ ਸਥਿਤ ਪ੍ਰੈਸ ਕਲੱਬ ’ਚ ਪੱਤਰਕਾਰ ਮਿਲਣੀ ’ਚ ਡਾ. ਸਵਰਾਜ ਸਿੰਘ ਨੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੂਸ-ਯੂਕਰੇਨ ਜੰਗ ਕੋਈ ਅੱਜ ਹੀ ਸ਼ੁਰੂ ਨਹੀਂ ਹੋਈ ਸਗੋਂ ਇਹ 2014 ਤੋਂ ਚੱਲ ਰਹੀ ਹੈ ਜਿਸ ਲਈ ਰੂਸ ਆਪਣੀ ਰੱਖਿਆ ਲਈ ਲੜ ਰਿਹਾ ਹੈ । ਸੋਵੀਅਤ ਯੂਨੀਅਨ ਦੇ ਢਹਿ ਜਾਣ ਤੋਂ ਬਾਅਦ ਅਮਰੀਕੀ ਚੌਧਰ ਹੇਠ ਬਣਿਆ ਇਕ ਧਰੁਵੀ ਸੰਸਾਰ ਮੁੜ ਬਹੁਧਰੁਵੀ ਸੰਸਾਰ ਬਣਨ ਵੱਲ ਜਾ ਰਿਹਾ ਹੈ। ਅੱਜ ਸੋਚਣ ਵਾਲੀ ਗੱਲ ਇਹ ਹੈ ਕਿ ਰੂਸ ਤੇ ਯੂਕਰੇਨ ਦਰਮਿਆਨ ਚੱਲ ਰਹੇ ਯੁੱਧ ਲਈ ਜ਼ਿੰਮੇਵਾਰ ਕੌਣ ਹੈ? ਅਸਲ ਵਿੱਚ ਹੁਣ ਰੂਸ ਲੜਾਈ ਬੰਦ ਕਰਨੀ ਚਾਹੁੰਦਾ ਹੈ ਕਿਉਂਕਿ ਆਪਣਾ ਮਨੋਰਥ ਪੂਰਾ ਕਰ ਚੁੱਕਾ ਹੈ ਤੇ ਰੂਸ 9 ਮਈ ਨੂੰ ਮਨਾਏ ਜਾਂਦੇ ਵਿਕਟਰੀ ਦਿਵਸ ਮੌਕੇ ਯੂਕਰੇਨ ਦੀ ਜਿੱਤ ਨੂੰ ਸ਼ਾਮਲ ਕਰਕੇ ਲੜਾਈ ਖ਼ਤਮ ਕਰਨਾ ਚਾਹੁੰਦਾ ਹੈ। ਪਰ ਅਮਰੀਕਾ ਲੜਾਈ ਨੂੰ ਲੰਮੇ ਸਮੇਂ ਤੱਕ ਜਾਰੀ ਰੱਖਣਾ ਚਾਹੁੰਦਾ ਹੈ ਜਿਸ ਲਈ ਉਹ ਯੂਕਰੇਨ ਦੀ ਹਰ ਤਰ੍ਹਾਂ ਦੀ ਮਦਦ ਕਰ ਰਿਹਾ ਹੈ । ਅਮਰੀਕਾ ਚਾਹੁੰਦਾ ਹੈ ਕਿ ਜਿੰਨੀ ਲੜਾਈ ਲੰਮੀ ਚਲੇਗੀ ਓਨਾ ਹੀ ਰੂਸ ਕਮਜੋਰ ਪਵੇਗਾ ।
ਅਸਲ ਵਿੱਚ ਅਮਰੀਕਾ ਯੂਕਰੇਨ ਨੂੰ ਵਰਤ ਕੇ ਚੀਨ ਨਾਲ ਦੋ-ਹੱਥ ਕਰਨਾ ਚਾਹੁੰਦਾ ਹੈ ਜੋ ਅਸਲ ’ਚ ਅਮਰੀਕੀ ਅਰਥਵਿਵਥਾ ਤੋਂ ਅੱਗੇ ਲੰਘ ਰਿਹਾ ਹੈ। ਅਮਰੀਕਾ ਦੇ ਚੇਅਰਮੈਨ ਆਫ਼ ਦੀ ਜਾਇੰਟ ਚੀਫ਼ਸ ਆਫ਼ ਦ ਸਟਾਫ਼, ਜਨਰਲ ਮਾਰਕ ਮਿਲੇਅ ਨੇ ਇਹ ਸਵੀਕਾਰ ਲਿਆ ਹੈ ਕਿ ਸੰਸਾਰ ਤੋਂ ਅਮਰੀਕਾ ਦੀ ਚੌਧਰ ਸਮਾਪਤ ਹੋ ਚੁੱਕੀ ਹੈ। ਕਿਉਂਕਿ ਚੀਨ ਵਿੱਚ ਫੌਲਾਦ-ਸਟੀਲ ਦਾ ਉਤਪਾਦਨ ਅਮਰੀਕਾ ਤੋਂ ਕਈ ਗੁਣਾਂ ਜ਼ਿਆਦਾ ਹੈ। ਵਿਸ਼ਵ ਵਪਾਰ ਵਿੱਚ ਚੀਨ ਦਾ ਹਿੱਸਾ ਹੁਣ ਸਭ ਤੋਂ ਜ਼ਿਆਦਾ ਹੈ ਅਤੇ ਵਧੀ ਜਾ ਰਿਹਾ ਹੈ। ਅਮਰੀਕਾ ਦਾ ਚੀਨ ਨਾਲ ਵਪਾਰ ਵੱਡੇ ਘਾਟੇ ਵਾਲਾ ਹੈ ਅਰਥਾਤ ਚੀਨ ਅਮਰੀਕਾ ਨੂੰ ਜਿੰਨਾਂ ਮਾਲ ਵੇਚਦਾ ਹੈ ਉਹ ਜਿੰਨਾਂ ਅਮਰੀਕਾ ਚੀਨ ਨੂੰ ਮਾਲ ਵੇਚਦਾ ਹੈ ਨਾਲੋਂ ਕਾਫੀ ਜ਼ਿਆਦਾ ਹੈ ਅਤੇ ਇਹ ਪਾੜਾ ਲਗਾਤਾਰ ਵੱਧਦਾ ਜਾ ਰਿਹਾ ਹੈ, ਚੀਨ ਦੀ ਜੀਡੀਪੀ ਹੁਣ (ਕੁੱਲ ਘਰੇਲੂ ਉਤਪਾਦਨ) ਅਮਰੀਕਾ ਦੇ ਨੇੜੇ ਪਹੁੰਚ ਗਈ ਹੈ ਅਤੇ ਜਲਦੀ ਹੀ ਉਸ ਤੋਂ ਅੱਗੇ ਨਿਕਲਣ ਦੀ ਸੰਭਾਵਨਾ ਹੈ।
ਉਨ੍ਹਾਂ ਆਖਿਆ ਕਿ ਅੱਜ ਅਮਰੀਕਾ ਭਾਰਤ ਸਮੇਤ ਹੋਰ ਦੂਜੇ ਮੁਲ਼ਕਾਂ ’ਤੇ ਦਬਾਅ ਬਣਾ ਰਿਹਾ ਹੈ ਕਿ ਉਹ ਰੂਸ ਨਾਲ ਵਪਾਰਕ ਸੰਬੰਧ ਨਾ ਰੱਖਣ ਜਦੋਂ ਕਿ ਰੂਸ ਡਾਲਰ ਨੂੰ ਟੱਕਰ ਦੇਣ ਲਈ ਆਪਣਾ ਵਪਾਰ ਰੂਬਲ ’ਚ ਕਰਨਾ ਚਾਹੁੰਦਾ ਹੈ ਜਿਸ ਨਾਲ ਇਨ੍ਹਾਂ ਦੇਸ਼ਾਂ ਨੂੰ ਵਸਤਾਂ ਸਸਤੀਆਂ ਮਿਲਣਗੀਆਂ। ਉਨ੍ਹਾਂ ਪੱਛਮੀ ਮੀਡੀਆ ’ਤੇ ਅਫ਼ਸੋਸ ਜ਼ਾਹਿਰ ਕਰਦਿਆਂ ਆਖਿਆ ਕਿ ਰੂਸ ਨੂੰ ਬਦਨਾਮ ਕਰਨ ਪੱਛਮੀ ਮੀਡੀਆ ਦੀ ਰੱਜ ਕੇ ਵਰਤੋਂ ਕੀਤੀ ਜਾ ਰਹੀ ਹੈ ਜੋ ਚਿੰਤਾ ਦਾ ਵਿਸ਼ਾ ਹੈ । ਇਸ ਲਈ ਭਾਰਤੀ ਅਤੇ ਹੋਰ ਮੁਲ਼ਕਾਂ ਦੇ ਮੀਡੀਆ ਨੂੰ ਅੱਗੇ ਹੋ ਕੇ ਅਸਲੀਅਤ ਲੋਕਾਂ ਸਾਹਮਣੇ ਲਿਆਉਣੀ ਚਾਹੀਦੀ ਹੈ। ਭਾਰਤ ਨੂੰ ਅੱਗੇ ਹੋ ਕੇ ਚੱਲ ਰਹੀ ਯੁੱਧ ਨੂੰ ਖ਼ਤਮ ਕਰਵਾਉਣ ਲਈ ਯਤਨ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਅੱਜ ਪ੍ਰਮਾਣੂ ਜੰਗ ਦਾ ਵੀ ਖ਼ਤਰਾ ਬਣ ਰਿਹਾ ਹੈ । ਜੇ ਪ੍ਰਮਾਣੂ ਜੰਗ ਲੱਗਦੀ ਹੈ ਤਾਂ ਇਸ ਗ੍ਰਹਿ ਦੇ ਜੀਵਨ ਨੂੰ ਹੀ ਖ਼ਤਮ ਮਰ ਦੇਵੇਗੀ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਚੰਡੀਗੜ੍ਹ ਖ਼ਬਰਾਂ

ਕੇਂਦਰ ਸਰਕਾਰ ਮਹਿੰਗਾਈ ਵਧਾ ਕੇ ਜਨਤਾ ਦਾ ਗੱਲਾ ਘੁਟਣਾ ਬੰਦ ਕਰੇ : ਅਜੇ ਮੰਗੂਪੁਰ

ਚੰਡੀਗੜ੍ਹ ’ਚ ਵੀ ਜ਼ਬਰਦਸਤ ਪ੍ਰਦਰਸ਼ਨ, ਪੁਲਿਸ ਨੇ ਚਲਾਈਆਂ ਜਲ ਤੋਪਾਂ

ਦਲੇਰ ਮਹਿੰਦੀ ਨੂੰ ਹਾਈ ਕੋਰਟ ਤੋਂ ਨਹੀਂ ਮਿਲੀਂ ਰਾਹਤ

ਡੱਡੂਮਾਜਰਾ ’ਚ ਗੈਰ-ਅਧਿਕਾਰਤ ਤੇ ਨਾਜਾਇਜ਼ ਕਬਜ਼ਾਧਾਰਕਾਂ ਤੋਂ ਖਾਲੀ ਕਰਵਾਈ ਗਈ ਜ਼ਮੀਨ

ਪਰਵਾਸੀ ਸ਼ਾਇਰ ਜਸਪਾਲ ਸਿੰਘ ਦੇਸੂਵੀ ਦੀ ਪੁਸਤਕ ਲੋਕ ਅਰਪਣ

ਚੰਡੀਗੜ੍ਹ : ਪਾਣੀ ਦਾ ਪੱਧਰ ਵਧਣ ਕਾਰਨ ਸੁਖਨਾ ਝੀਲ ਦਾ ਫਲੱਡ ਗੇਟ ਖੋਲ੍ਹਿਆ, ਕਈ ਇਲਾਕੇ ਹੋਏ ਜਲ-ਥਲ

ਵਿਸ਼ਵ ਜਨਸੰਖਿਆ ਦਿਵਸ ’ਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ

ਸੀਟੂ ਦੀ ਸੂਬਾਈ ਵਰਕਿੰਗ ਕਮੇਟੀ ਦੀ 10 ਨੂੰ ਹੋਣ ਵਾਲੀ ਮੀਟਿੰਗ ਮੁਲਤਵੀ

ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦੀ 14ਵੀਂ ਬਰਸੀ 3 ਅਗਸਤ ਨੂੰ ਮਨਾਈ ਜਾਵੇਗੀ : ਸੇਖੋਂ

ਪੰਜਾਬ, ਹਰਿਆਣਾ ਤੇ ਹਿਮਾਚਲ ’ਚ ਪਹੁੰਚਿਆ ਮਾਨਸੂਨ