ਏਜੰਸੀਆਂ
ਮੁੰਬਈ/27 ਅਪ੍ਰੈਲ : ਅਦਾਕਾਰਾ ਦੀਪਿਕਾ ਪਾਦੁਕੋਣ 2022 ਕਾਨ ਫ਼ਿਲਮ ਫੈਸਟੀਵਲ ਵਿੱਚ ਜਿਊਰੀ ਮੈਂਬਰਾਂ ’ਚ ਭਾਰਤ ਦੀ ਨੁਮਾਇੰਦਗੀ ਕਰੇਗੀ। ਫ੍ਰੈਂਚ ਅਭਿਨੇਤਾ ਵਿਨਸੈਂਟ ਲਿੰਡਨ 17 ਤੋਂ 28 ਮਈ ਤੱਕ ਚੱਲਣ ਵਾਲੇ 75ਵੇਂ ਕਾਨ ਫਿਲਮ ਮੇਲੇ ’ਚ ਜਿਊਰੀ ਦੀ ਅਗਵਾਈ ਕਰਨਗੇ। ਇਹ ਐਲਾਨ ਕਾਨ ਫ਼ਿਲਮ ਫੈਸਟੀਵਲ ਦੇ ਅਧਿਕਾਰਤ ਟਵਿੱਟਰ ਅਕਾਉਂਟ ਤੋਂ ਮੰਗਲਵਾਰ ਦੇਰ ਸ਼ਾਮ ਕੀਤਾ ਗਿਆ। ਪਾਦੁਕੋਣ ਅੱਠ ਮੈਂਬਰੀ ਜਿਊਰੀ ਦਾ ਹਿੱਸਾ ਹੋਵੇਗੀ, ਜੋ 28 ਮਈ ਨੂੰ ਸਮਾਪਤੀ ਸਮਾਰੋਹ ਦੌਰਾਨ ਪਾਲਮੇ ਡੀ ਓਰ ਦੇ ਨਾਲ ਮੁਕਾਬਲਾ ਕਰਨ ਵਾਲੀਆਂ 21 ਫਿਲਮਾਂ ਵਿੱਚੋਂ ਇੱਕ ਨੂੰ ਪੁਰਸਕਾਰ ਦੇਵੇਗੀ। ਇਸ ਫੈਸਟੀਵਲ ਦੀ ਅਧਿਕਾਰਤ ਵੈਬਸਾਈਟ ’ਤੇ ਪੋਸਟ ਕੀਤੇ ਇਕ ਬਿਆਨ ਵਿਚ, ਲਿੰਡਨ ਨੇ ਕਿਹਾ ਕਿ ਜਿਊਰੀ ‘ਭਵਿੱਖ ਦੀਆਂ ਫਿਲਮਾਂ ਲਈ ਸਭ ਤੋਂ ਵਧੀਆ ਕੋਸ਼ਿਸ਼ ਕਰੇਗੀ।’ 36 ਸਾਲਾ ਪਾਦੂਕੋਣ ਦੋ ਸਾਲ ਪਹਿਲਾਂ ਜੀਓ ਮੁੰਬਈ ਫਿਲਮ ਫੈਸਟੀਵਲ ਦੀ ਚੇਅਰਪਰਸਨ ਸੀ। ਪਾਦੂਕੋਣ ਕੋਲ ਪ੍ਰੋਜੈਕਟਾਂ ਦੀ ਇੱਕ ਵਿਅਸਤ ਸੂਚੀ ਹੈ, ਜਿਸ ਵਿੱਚ ਸਾਹਰੁਖ਼ ਖਾਨ ਦੀ ਅਗਵਾਈ ਵਾਲੀ ‘ਪਠਾਨ’, ਰਿਤਿਕ ਰੋਸ਼ਨ ਨਾਲ ‘ਫਾਈਟਰ’, ਪ੍ਰਭਾਸ ਨਾਲ ਇੱਕ ਅਣ-ਟਾਇਟਲ ਫਿਲਮ ਅਤੇ ਹਾਲੀਵੁੱਡ ਫਿਲਮ ‘ਦਿ ਇੰਟਰਨ’ ਦਾ ਹਿੰਦੀ ਰੀਮੇਕ ਸ਼ਾਮਲ ਹੈ।