ਰਾਜ ਭਟੋਆ
ਬੰਗਾ/28 ਐਪ੍ਰਲ : ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਕਾਮਰੇਡ ਰਾਮ ਸਿੰਘ ਨੂਰਪੁਰੀ ਤੇ ਜਨਰਲ ਸਕੱਤਰ ਲਾਲ ਸਿੰਘ ਧਨੌਲਾ ਨੇ ਸਾਂਝੇ ਬਿਆਨ ਰਾਹੀ ਦੱਸਿਆ ਕਿ 9-10 ਮਈ ਨੂੰ ਚੀਮਾ ਭਵਨ ਚੰਡੀਗੜ੍ਹ ਵਿਖੇ ਹੋਣ ਵਾਲਾ ਯੂਨੀਅਨ ਦਾ ਸੂਬਾਈ ਸਕੂਲ ਮੁਲਤਵੀ ਹੋ ਗਿਆ ਹੈ। ਅਗਲੀ ਤਰੀਕ ਦਸ ਦਿੱਤੀ ਜਾਵੇਗੀ। ਸਕੂਲ ਵਿੱਚ ਸਾਮਲ ਹੋਣ ਵਾਲੇ ਸਾਥੀ ਨੋਟ ਕਰਨ। ਸਾਥੀ ਨੂਰਪੁਰੀ ਤੇ ਧਨੌਲਾ ਨੇ ਕਿਹਾ ਕਿ ਚਿਪ ਵਾਲੇ ਬਿਜਲੀ ਮੀਟਰਾਂ ਦੇ ਖਿਲਾਫ ਮਈ ਦਿਵਸ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ। ਪਹਿਲੀ ਮਈ ਦੀ ਛੁੱਟੀ ਹੋਣ ਕਰਕੇ ਦੋ ਤਰੀਕ ਨੂੰ ਐਸ ਡੀ ਓਜ ਸੰਬੰਧਿਤ ਬਿਜਲੀ ਮਹਿਕਮੇ ਨੂੰ ਮੰਗ ਪੱਤਰ ਦਿੱਤੇ ਜਾਣਗੇ। ਪੰਜਾਬ ਦੀ ਮਾਨ ਸਰਕਾਰ ਇੱਕ ਅਜਿਹੀ ਸਰਕਾਰ ਹੈ ਜਿਸਨੇ ਆਉਂਦਿਆਂ ਹੀ ਮਜਦੂਰ ਵਿਰੋਧੀ ਕੰਮ ਕਰਨੇ ਸੁਰੂ ਕਰ ਦਿੱਤੇ । ਜਿਸਨੇ ਮਜਦੂਰਾਂ ਵਲੋਂ ਬਣਾਈ ਜੁਗਾੜੂ ਰੇਹੜੀ ਪਹਿਲਾਂ ਤਾਂ ਬੰਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਪਰ ਬਾਅਦ ਵਿੱਚ ਵਿਰੋਧ ਹੋਣ ਤੇ ਲੋਕਾਂ ਦੇ ਦਬਾਅ ਕਾਰਨ ਫੈਸਲਾ ਬਦਲ ਲਿਆ। ਇਸੇ ਤਰ੍ਹਾਂ ਬਿਜਲੀ ਦੀਆਂ 600 ਯੂਨਿਟਾਂ ਪਹਿਲਾਂ ਸਾਰਿਆਂ ਲਈ ਮੁਆਫ ਕਰਨ ਦੇ ਹੁਕਮ ਸਨ।ਪਰ ਬਾਅਦ ਵਿੱਚ ਇਨਕਮ ਟੈਕਸ ਨਾ ਭਰਨ ਵਾਲਿਆਂ ਦੇ ਹੀ ਮੁਆਫ ਹੋਣੇ ਹਨ ਬਾਕੀਆਂ ਦੇ ਨਹੀਂ। ਇਸ ਤੋਂ ਸਿੱਧ ਹੁੰਦਾ ਹੈ ਮਾਨ ਸਰਕਾਰ ਅੰਦਰ ਕੁਝ ਲੋਕ ਗੈਰ ਤਜਰਬੇ ਕਾਰ ਹਨ ਜੋਂ ਬਿਨਾਂ ਕੁਝ ਸੋਚਿਆਂ ਫੈਸਲਾ ਕਰਦੇ ਹਨ ਅਤੇ ਬਾਅਦ ਵਿੱਚ ਮੁਕਰ ਜਾਂਦੇ ਹਨ।ਦੋਹਾਂ ਸਾਥੀਆਂ ਨੇ ਲੋਕਾਂ ਨੂੰ ਕਿਹਾ ਕਿ ਮਾਨ ਸਰਕਾਰ ਦੀਆਂ ਗਲਤ ਨੀਤੀਆਂ ਦੇ ਖਿਲਾਫ ਸੰਘਰਸ ਲਈ ਤਿਆਰ ਰਹਿਣ ।