BREAKING NEWS
ਪਟਿਆਲਾ : ਕੇਂਦਰੀ ਜੇਲ੍ਹ ’ਚੋਂ 19 ਫੋਨ ਬਰਾਮਦਸੜਕ ਹਾਦਸੇ ’ਚ ਪਿਓ-ਪੁੱਤ ਦੀ ਮੌਤ, ਮਾਂ-ਧੀ ਜ਼ਖ਼ਮੀਪੰਜਾਬ ਭਰ ਤੋਂ ਸੰਗਰੂਰ ਪੁੱਜੇ ਹਜ਼ਾਰਾਂ ਅਧਿਆਪਕਾਂ ਵੱਲੋਂ ਸਰਕਾਰ ਖ਼ਿਲਾਫ਼ ਸੂਬਾ ਪੱਧਰੀ ਰੈਲੀਰਾਘਵ ਚੱਢਾ ਵੱਲੋਂ ਪੰਜਾਬ ਦੇ ਮੁੱਦਿਆਂ ’ਤੇ ਸੁਝਾਅ ਦੇਣ ਲਈ ਮੋਬਾਇਲ ਨੰ. ਜਾਰੀਭਾਜਪਾ ਦੇਸ਼ ਭਗਤਾਂ ਦੇ ਇਤਿਹਾਸ ਨੂੰ ਖ਼ਤਮ ਕਰਨਾ ਚਾਹੁੰਦੀ : ਕਾਮਰੇਡ ਸੇਖੋਂਜੇਲ੍ਹ ’ਚ ਬੰਦ ਹਵਾਲਾਤੀ ਪੁਲਿਸ ਮੁਲਾਜ਼ਮਾਂ ਨੂੰ ਚਕਮਾ ਦੇ ਕੇ ਫਰਾਰ, ਤਿੰਨ ਥਾਣੇਦਾਰਾਂ ਵਿਰੁੱਧ ਕੇਸ ਦਰਜਸਪਾਈਸਜੈੱਟ ਦੇ ਮੁਸਾਫ਼ਰ 45 ਮਿੰਟ ਤੱਕ ਬੱਸ ਦੀ ਉਡੀਕ ਕਰਨ ਪਿੱਛੋਂ ਰਨਵੇਅ ’ਤੇ ਪੈਦਲ ਤੁਰੇ, ਜਾਂਚ ਸ਼ੁਰੂਮੱਧ ਪ੍ਰਦੇਸ਼ : ਆਸਮਾਨੀ ਬਿਜਲੀ ਡਿੱਗਣ ਕਾਰਨ 9 ਮੌਤਾਂ, 3 ਝੁਲਸੇਸਿੱਧੂ ਮੂਸੇਵਾਲਾ ਕਤਲ ’ਚ ਵਰਤੇ ਹਥਿਆਰ ਪੁਲਿਸ ਵੱਲੋਂ ਬਰਾਮਦਰਾਸ਼ਟਰ ਮੰਡਲ ਖੇਡਾਂ : ਭਾਰਤ ਦੀ ਝੋਲੀ ’ਚ ਹੁਣ ਤੱਕ 16 ਸੋਨੇ, 12 ਚਾਂਦੀ ਤੇ 17 ਕਾਂਸੀ ਦੇ ਤਗਮੇ

ਚੰਡੀਗੜ੍ਹ

ਕਾਮਨ ਕਾਡਰ ਮੁਲਾਜ਼ਮ ਯੂਨੀਅਨ ਵੱਲੋਂ ਪ੍ਰਸੋਨਲ ਵਿਭਾਗ ਨੂੰ ਮੰਗ-ਪੱਤਰ

April 30, 2022 12:54 PM

ਗੁਰਦੀਪ ਸਿੰਘ
ਚੰਡੀਗੜ੍ਹ/29 ਅਪ੍ਰੈਲ : ਯੂਟੀ ਸਕਤਰੇਤ ਵਿਖੇ ਚੰਡੀਗੜ੍ਹ ਕਾਮਨ ਕਾਡਰ ਮੁਲਾਜ਼ਮ ਯੂਨੀਅਨ ਦੇ ਪ੍ਰਧਾਨ ਸ੍ਰੀ ਰਾਜਬੀਰ ਸਿੰਘ ਅਤੇ ਜਨਰਲ ਸਕੱਤਰ ਸੁਭਮ ਰਾਵਤ ਨੇ ਚੰਡੀਗੜ੍ਹ ਪ੍ਰਸ਼ਾਸਨ ਦੇ ਮੁਲਾਜ਼ਮਾਂ ਦੀ ਸੇਵਾ ਨੂੰ ਕੇਂਦਰੀ ਸਿਵਿਲ ਸੇਵਾਵਾਂ ਨਾਲ ਜੋੜਨ ਦੀ ਘੋਸਣਾ ਤੋਂ ਬਾਦ ਬਣੀ ਕਮੇਟੀ ਦੇ ਚੇਅਰਮੈਨ ਸ੍ਰੀ ਨਿਤਿਨ ਕੁਮਾਰ, ਆਈ ਏ ਐਸ ਅਤੇ ਨੀਤਿਕਾ ਪਵਾਰ, ਆਈ ਏ ਐਸ ਸਕੱਤਰ ਪਰਸੋਨਲ ਵਿਭਾਗ ਨੂੰ ਆਪਣਾ ਮੰਗ ਪੱਤਰ ਸੌਂਪਿਆ ਜਿਸ ਵਿੱਚ ਮਨਿਸਟਰੀਅਲ ਕਾਡਰ ਦੀ ਕਲਰਕ ਦੀ ਅਸਾਮੀ ਨੂੰ ਕੇਂਦਰੀ ਸੇਵਾ ਨਿਯਮਾਂ ਵਿੱਚ ਯੂ.ਡੀ.ਸੀ. ਦੀ ਅਸਾਮੀ ਦੇ ਬਰਾਬਰ ਰੱਖਣ ਲਈ ਮੰਗ ਕੀਤੀ ਗਈ ਹੈ, ਕਿਉਕਿ ਪੰਜਾਬ ਰਾਜ ਵਿੱਚ ਕਲਰਕ ਦੀ ਭਰਤੀ ਲਈ ਸਨਾਤਕ ਯੋਗਤਾ ਹੋਣਾ ਲਾਜਮੀ ਹੈ ਇਸੇ ਤਰ੍ਹਾਂ ਕੇਂਦਰੀ ਨਿਯਮਾਂ ਵਿੱਚ ਯੂ. ਡੀ. ਸੀ. ਦੀ ਭਰਤੀ ਲਈ ਵੀ ਸਨਾਤਕ ਯੋਗਤਾ ਰੱਖੀ ਗਈ ਹੈ, ਸੂਤਰਾਂ ਅਨੁਸਾਰ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਗਠਿਤ ਸਬ ਕਮੇਟੀ ਕਲਰਕ ਦੀ ਅਸਾਮੀ ਨੂੰ ਐਲ. ਡੀ. ਸੀ. ਦੇ ਬਰਾਬਰ ਰੱਖਣ ਦੀ ਸਿਫਾਰਸ ਕਰ ਰਹੀ ਹੈ ਜੋ ਕਿ ਬਹੁਤ ਗਲਤ ਹੈ ਕਿਉਂਕਿ ਐਲ. ਡੀ. ਸੀ. ਦੀ ਯੋਗਤਾ ਸਿਰਫ ਬਾਰ੍ਹਵੀਂ ਜਮਾਤ ਹੈ ਅਤੇ ਓਹਨਾਂ ਤੋਂ ਸਿਰਫ ਟਾਈਪਿੰਗ ਅਤੇ ਡਾਇਰੀ ਡਿਸਪੈਚ ਦਾ ਹੀ ਕੰਮ ਲਿਆ ਜਾਂਦਾ ਹੈ, ਹੁਣ ਤੱਕ ਚੰਡੀਗੜ੍ਹ ਪ੍ਰਸ਼ਾਸਨ ਵਿੱਚ ਗਰੁੱਪ ਡੀ ਦੀ ਅਸਾਮੀ ਲਈ ਬਾਰ੍ਹਵੀਂ ਜਮਾਤ ਦੀ ਯੋਗਤਾ ਰੱਖੀ ਜਾਂਦੀ ਸੀ, ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਮੌਜੂਦਾ ਕਲਰਕ ਸਨਾਤਕ ਹਨ ਜੋਂ ਕਿ ਟਾਈਪਿੰਗ, ਡਾਇਰੀ ਡਿਸਪੈਚ ਤੋਂ ਅਲਾਵਾ ਬਹੁਤ ਮਹਤਵਪੂਰਨ ਸੀਟਾਂ ਤੇ ਕੰਮ ਕਰ ਰਹੇ ਨੇ । ਮੁਲਾਜ਼ਮ ਯੂਨੀਅਨ ਉੱਚ ਅਧਿਕਾਰੀਆਂ ਤੋਂ ਇਹ ਮੰਗ ਕਰਦੀ ਹੈ ਕਲਰਕ ਦੀ ਪੋਸਟ ਨੂੰ ਧੱਕੇ ਨਾਲ ਐਲ.ਡੀ.ਸੀ. ਦੇ ਸਕੇਲ 'ਚ ਪਾ ਕੇ ਮੁਲਾਜ਼ਮਾਂ ਨਾਲ ਕਿਸੇ ਕਿਸਮ ਦਾ ਵਿਤਕਰਾ ਨਾ ਕੀਤਾ ਜਾਵੇ ਅਤੇ ਪੇ ਮਰਜਿੰਗ ਲਈ ਚੰਡੀਗੜ੍ਹ ਪ੍ਰਸ਼ਾਸਨ ਉੱਚ ਪੱਧਰੀ ਰਿਟਾਇਰਡ ਅਧਿਕਾਰੀਆਂ ਦੀ ਕਮੇਟੀ ਦਾ ਗਠਨ ਕਰੇ ਤਾਂ ਜੋ ਉਹ ਪੂਰਾ ਸਮਾਂ ਦੇ ਕੇ ਹਰ ਪਹਿਲੂ ਨਾਲ ਹਰੇਕ ਕੈਟਾਗਰੀ ਦੀ ਪੋਸਟਾਂ ਦੇ ਸਕੇਲ ਫਿਕਸ ਕਰ ਸਕਣ, ਮੌਜੂਦਾ ਸਬ ਕਮੇਟੀ ਦੇ ਮੈਂਬਰ ਸਾਹਿਬਾਨ ਪਹਿਲਾਂ ਹੀ ਵਿਭਾਗੀ ਕਮਾਂ ਚ ਰੁਝੇ ਹੋਣ ਕਰਕੇ ਇਸ ਕੰਮ ਨੂੰ ਸਿਰਫ ਕਾਹਲ ਦੇ ਅਧਾਰ ਤੇ ਕਰ ਰਹੇ ਨੇ । ਮਾਣਯੋਗ ਗ੍ਰਹਿ ਸਕਤਰ ਜੀ ਵੱਲੋਂ ਮੁਲਾਜ਼ਮ ਜਥੇਬੰਦੀ ਨੂੰ ਇਹ ਪੂਰਾ ਭਰੋਸਾ ਦਿੱਤਾ ਗਿਆ ਹੈ ਕਿ ਯੂਨੀਅਨ ਦੀ ਮੰਗ ਨੂੰ ਵਿਚਾਰਿਆ ਜਾਵੇਗਾ। ਇਹ ਪ੍ਰੈਸ ਨੋਟ ਜਨਰਲ ਸਕੱਤਰ, ਚੰਡੀਗੜ੍ਹ ਕਾਮਨ ਕਾਡਰ ਯੂਨੀਅਨ ਵੱਲੋਂ ਜਾਰੀ ਕੀਤਾ ਗਿਆ ਹੈ ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਚੰਡੀਗੜ੍ਹ ਖ਼ਬਰਾਂ

ਕੇਂਦਰ ਸਰਕਾਰ ਮਹਿੰਗਾਈ ਵਧਾ ਕੇ ਜਨਤਾ ਦਾ ਗੱਲਾ ਘੁਟਣਾ ਬੰਦ ਕਰੇ : ਅਜੇ ਮੰਗੂਪੁਰ

ਚੰਡੀਗੜ੍ਹ ’ਚ ਵੀ ਜ਼ਬਰਦਸਤ ਪ੍ਰਦਰਸ਼ਨ, ਪੁਲਿਸ ਨੇ ਚਲਾਈਆਂ ਜਲ ਤੋਪਾਂ

ਦਲੇਰ ਮਹਿੰਦੀ ਨੂੰ ਹਾਈ ਕੋਰਟ ਤੋਂ ਨਹੀਂ ਮਿਲੀਂ ਰਾਹਤ

ਡੱਡੂਮਾਜਰਾ ’ਚ ਗੈਰ-ਅਧਿਕਾਰਤ ਤੇ ਨਾਜਾਇਜ਼ ਕਬਜ਼ਾਧਾਰਕਾਂ ਤੋਂ ਖਾਲੀ ਕਰਵਾਈ ਗਈ ਜ਼ਮੀਨ

ਪਰਵਾਸੀ ਸ਼ਾਇਰ ਜਸਪਾਲ ਸਿੰਘ ਦੇਸੂਵੀ ਦੀ ਪੁਸਤਕ ਲੋਕ ਅਰਪਣ

ਚੰਡੀਗੜ੍ਹ : ਪਾਣੀ ਦਾ ਪੱਧਰ ਵਧਣ ਕਾਰਨ ਸੁਖਨਾ ਝੀਲ ਦਾ ਫਲੱਡ ਗੇਟ ਖੋਲ੍ਹਿਆ, ਕਈ ਇਲਾਕੇ ਹੋਏ ਜਲ-ਥਲ

ਵਿਸ਼ਵ ਜਨਸੰਖਿਆ ਦਿਵਸ ’ਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ

ਸੀਟੂ ਦੀ ਸੂਬਾਈ ਵਰਕਿੰਗ ਕਮੇਟੀ ਦੀ 10 ਨੂੰ ਹੋਣ ਵਾਲੀ ਮੀਟਿੰਗ ਮੁਲਤਵੀ

ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦੀ 14ਵੀਂ ਬਰਸੀ 3 ਅਗਸਤ ਨੂੰ ਮਨਾਈ ਜਾਵੇਗੀ : ਸੇਖੋਂ

ਪੰਜਾਬ, ਹਰਿਆਣਾ ਤੇ ਹਿਮਾਚਲ ’ਚ ਪਹੁੰਚਿਆ ਮਾਨਸੂਨ