ਬਲਵੀਰ ਲਹਿਰਾ
ਮੱਖੂ/1 ਮਈ : ਨੌਜਵਾਨਾਂ ਦੀ ਸਿਹਤ ਨੂੰ ਮੁੱਖ ਰੱਖਦੇ ਹੋਏ ਅਤੇ ਖੇਡਾਂ ਨੂੰ ਪ੍ਰਫੁੱਲਤ ਕਰਨ ਦੇ ਮੰਤਵ ਨਾਲ ਵਿਧਾਨ ਸਭਾ ਹਲਕਾ ਜ਼ੀਰਾ ਦੇ ਬਲਾਕ ਮੱਲਾਂਵਾਲਾ ਦੇ ਪਿੰਡ ਬੂਟੇਵਾਲਾ ਵਿਖੇ ਰਾਇਲ ਕ੍ਰਿਕਟ ਕਲੱਬ ਵੱਲੋ ਦੂਜਾ ਕ੍ਰਿਕਟ ਟੂਰਨਾਮੈਂਟ ਸ਼ੁਰੂ ਕਰਵਾਇਆ ਗਿਆ। ਇਸ ਮੌਕੇ ਗੁਰਮਨਦੀਪ ਸਿੰਘ ਖਹਿਰਾ (ਪੀ ਏ ਵਿਧਾਇਕ ਨਰੇਸ਼ ਕਟਾਰੀਆ ਜੀਰਾ) ਨੇ ਕਿਹਾ ਕਿ ਨੌਜਵਾਨ ਜੋ ਨਸ਼ੇ ਦੀ ਦਲਦਲ ਵਿੱਚ ਧਸਦੇ ਜਾ ਰਹੇ ਹਨ ਇਸ ਮੋਕੇ ਖਹਿਰਾ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਜੀਰਾ ਦੇ ਵਿਧਾਇਕ ਨਰੇਸ ਕਟਾਰੀਆ ਨੌਜਵਾਨੀ ਲਈ ਬੜੀ ਸੁਹਿਰਦ ਸੋਚ ਰੱਖਦੇ ਹਨ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋ ਦੂਰ ਰੱਖਣ ਲਈ ਹਰ ਜਰੂਰੀ ਕਦਮ ਚੁੱਕਣਗੇ। ਕ੍ਰਿਕਟ ਟੂਰਨਾਮੈਂਟ ਦਾ ਪਹਿਲਾਂ ਮੈਚ ਮੱਲਾਂਵਾਲਾ ਅਤੇ ਕੀਮੇਵਾਲਾ ਦੀਆਂ ਕ੍ਰਿਕਟ ਟੀਮਾਂ ਵਿਚਕਾਰ ਖੇਡਿਆ ਗਿਆ। ਜਿਸ ਵਿੱਚ ਮੱਲਾਂਵਾਲਾ ਦੀ ਕ੍ਰਿਕਟ ਟੀਮ ਵੱਲੋ ਪਹਿਲਾਂ ਬੱਲੇਬਾਜੀ ਕਰਦਿਆਂ 7 ਓਵਰ ਵਿੱਚ 79 ਦੌੜਾਂ ਬਣਾਈਆਂ। ਜਿਸ ਦੇ ਜਵਾਬ ਵਿਚ ਕੀਮੇਵਾਲਾ ਦੀ ਕ੍ਰਿਕਟ ਟੀਮ 5.5 ਓਵਰ ਵਿਚ 54 ਦੌੜਾਂ ‘ਤੇ ਆਲ ਆਓਟ ਹੋ ਗਈ। ਇਸ ਟੂਰਨਾਮੈਂਟ ਦਾ ਪ੍ਰਬੰਧ ਰਾਇਲ ਕ੍ਰਿਕਟ ਕਲੱਬ ਦੇ ਅਹੁਦੇਦਾਰ ਸੁਖਚੈਨ ਸਿੰਘ, ਹੁਸਨਦੀਪ ਸਿੰਘ, ਵਰਿਆਮ ਸਿੰਘ, ਮਨਪ੍ਰੀਤ ਸਿੰਘ ਵੱਲੋ ਕੀਤਾ ਜਾ ਰਿਹਾ।