BREAKING NEWS
ਮੁੱਖ ਮੰਤਰੀ ਵੱਲੋਂ ਠੇਕੇ ਦੇ ਆਧਾਰ ’ਤੇ ਕੰਮ ਕਰ ਰਹੇ ਸਾਰੇ ਯੋਗ ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਲਈ 3 ਮੈਂਬਰੀ ਕੈਬਨਿਟ ਕਮੇਟੀ ਦਾ ਗਠਨਸਿੱਧੂ ਮੂਸੇਵਾਲਾ ਕਤਲਕਾਂਡ : ਗੈਂਗਸਟਰ ਜੱਗੂ ਭਗਵਾਨਪੁਰੀਆ 7 ਦਿਨਾਂ ਪੁਲਿਸ ਰਿਮਾਂਡ ’ਤੇਦਿੱਲੀ : ਹਵਾਈ ਅੱਡੇ ’ਤੇ 4 ਲੋਕਾਂ ਕੋਲੋਂ 59 ਲੱਖ ਰੁਪਏ ਦੀ ਵਿਦੇਸ਼ੀ ਕਰੰਸੀ ਬਰਾਮਦਮਣੀਪੁਰ : ਜ਼ਮੀਨ ਖਿਸਕਣ ਕਾਰਨ 72 ਜਵਾਨ ਲਾਪਤਾਰਸੋਈ ਗੈਸ ਦੀਆਂ ਕੀਮਤਾਂ ਨੂੰ ਲੈ ਕੇ ਰਾਹੁਲ ਨੇ ਪੀਐਮ ’ਤੇ ਸਾਧਿਆ ਨਿਸ਼ਾਨਾਲਾਰੈਂਸ ਬਿਸ਼ਨੋਈ-ਰਿੰਦਾ ਗਿਰੋਹ ਦੇ 11 ਕਾਰਕੁਨ ਗ੍ਰਿਫ਼ਤਾਰ : ਏਜੀਟੀਐਫ਼ਪੰਜਾਬ, ਹਰਿਆਣਾ ਤੇ ਹਿਮਾਚਲ ’ਚ ਪਹੁੰਚਿਆ ਮਾਨਸੂਨਪੰਜਾਬ ਵਿਧਾਨ ਸਭਾ ਅਣਮਿੱਥੇ ਸਮੇਂ ਲਈ ਮੁਲਤਵੀ, ‘ਅਗਨੀਪਥ’ ਸਕੀਮ ਤੇ ਪੰਜਾਬ ’ਵਰਸਿਟੀ ਨੂੰ ਕੇਂਦਰੀ ਯੂਨੀਵਰਸਿਟੀ ਬਣਾਉਣ ਖ਼ਿਲਾਫ਼ ਮਤੇ ਪਾਸਪੰਜਾਬ ਵਿਧਾਨ ਸਭਾ ਦੇ ਨਵੇਂ ਡਿਪਟੀ ਸਪੀਕਰ ਚੁਣੇ ਗਏ ਜੈ ਕ੍ਰਿਸ਼ਨ ਸਿੰਘ ਰੌੜੀਪੀ.ਐਸ.ਪੀ.ਸੀ.ਐਲ. ਵੱਲੋਂ ਇੱਕ ਦਿਨ ’ਚ ਹੁਣ ਤੱਕ ਦੀ ਸਭ ਤੋਂ ਵੱਧ 3265 ਲੱਖ ਯੂਨਿਟ ਬਿਜਲੀ ਸਪਲਾਈ

ਪੰਜਾਬ

ਮਾਸਟਰਜ਼ ਗੇਮਜ਼ ਫੈਡਰੇਸ਼ਨ, ਪੰਜਾਬ ਦੀ ਚੋਣ ਹੋਈ, ਸ਼ੈਲੇ ਸੰਧੂ ਬਣੇ ਪੰਜਾਬ ਪ੍ਰਧਾਨ

May 02, 2022 05:36 PM

ਫਿਰੋਜ਼ਪੁਰ, 2 ਮਈ (ਜਸਪਾਲ ਸਿੰਘ) : ਖੇਡਾਂ ਜੀਵਨ ਦਾ ਅਨਿੱਖੜਵਾਂ ਅੰਗ ਹਨ, ਖੇਡਣ ਵਾਲਾ ਇਨਸਾਨ ਕਦੇ ਬੁੱਢਾ ਨਹੀਂ ਹੁੰਦਾ, ਸਗੋਂ ਤੰਦਰੁਸਤ ਅਤੇ ਬਿਮਾਰੀਆਂ ਤੋਂ ਰਹਿਤ ਰਹਿੰਦਾ ਹੈ। ਏਸੇ ਮਕਸਦ ਨਾਲ ਸ਼ਹੀਦ ਭਗਤ ਸਿੰਘ ਸਟੇਡੀਅਮ, ਫਿਰੋਜ਼ਪੁਰ ਸ਼ਹਿਰ ਵਿਖੇ 'ਮਾਸਟਰਜ਼ ਗੇਮਜ਼ ਫੈਡਰੇਸ਼ਨ ਪੰਜਾਬ' ਦੀ ਨਵੀਂ ਬਾਡੀ ਦੀ ਚੋਣ ਕੀਤੀ ਗਈ। ਜਿਸ ਵਿਚ ਵੱਖ ਵੱਖ ਜ਼ਿਲ੍ਹਿਆਂ ਦੇ ਖੇਡ ਪ੍ਰੇਮੀਆਂ ਨੇ ਹਿੱਸਾ ਲਿਆ।
ਮਾਸਟਰਜ਼ ਗੇਮਜ਼ ਫੈਡਰੇਸ਼ਨ ਇੰਡੀਆ ਨਾਲ ਸਬੰਧਤ ਇਸ ਪੰਜਾਬ ਦੀ ਬਾਡੀ ਸਰਬਸੰਮਤੀ ਨਾਲ ਚੁਣੀ ਗਈ। ਨੈਸ਼ਨਲ ਅਤੇ ਸਟੇਟ ਐਵਾਰਡੀ ਗੁਰਨਾਮ ਸਿੱਧੂ ਅਤੇ ਅੰਤਰਰਾਸ਼ਟਰੀ ਖਿਡਾਰੀ ਈਸ਼ਵਰ ਸ਼ਰਮਾ ਨੇ ਕਮੇਟੀ ਵਾਸਤੇ ਨਾਮ ਪੇਸ਼ ਕੀਤੇ ਜਿਸ ਨੂੰ ਹਾਊਸ ਵੱਲੋ ਪ੍ਰਵਾਨਗੀ ਦੇ ਦਿੱਤੀ ਗਈ।
ਚੁਣੀ ਗਈ ਬਾਡੀ 'ਚ ਗੁਰਪ੍ਰਵੇਜ਼ ਸਿੰਘ ਸੰਧੂ ਸ਼ੈਲੇ ਨੂੰ ਪੰਜਾਬ ਪ੍ਰਧਾਨ, ਜਸਵਿੰਦਰ ਸੰਧੂ (ਫਰੀਦਕੋਟ) ਅਤੇ ਬੀ ਪੀ ਓ ਭੁਪਿੰਦਰ ਜੋਸਨ ਉਪ ਪ੍ਰਧਾਨ, ਅਮਰੀਕ ਸੰਧੂ (ਮੋਗਾ) ਜਨਰਲ ਸਕੱਤਰ, ਏਸ਼ੀਅਨ ਅਥਲੀਟ ਪ੍ਰਗਟ ਸਿੰਘ ਜੋਆਇੰਟ ਸਕੱਤਰ, ਡਾਕਟਰ ਪ੍ਰਿੰਸੀਪਲ ਸੁਰਜੀਤ ਸਿੰਘ ਸਿੱਧੂ ਮੁੱਖ ਸਲਾਹਕਾਰ, ਐਥਲੀਟ ਗੁਰਨਾਮ ਸਿੰਘ ਸਲਾਹਕਾਰ, ਦਲੀਪ ਸਿੰਘ ਸੰਧੂ ਕੈਸ਼ੀਅਰ, ਕੁਲਵੰਤ ਸਿੰਘ ਜੋਆਇੰਟ ਕੈਸ਼ੀਅਰ, ਗੋਲਡ ਮੈਡਲਿਸਟ ਈਸ਼ਵਰ ਦਾਸ ਕੋਆਰਡੀਨੇਟਰ, ਅਮਰੀਕ ਸਿੱਧੂ ਜੋਆਇੰਟ ਕੋਆਰਡੀਨੇਟਰ, ਅੰਗਰੇਜ ਸਿੰਘ ਮਮਦੋਟ ਸਪੋਕਸਮੈਨ, ਜਸਪਾਲ ਜੋਸਨ ਮੀਡੀਆ ਇੰਚਾਰਜ, ਰਾਕੇਸ਼ ਕਪੂਰ ਦਫ਼ਤਰ ਸਕੱਤਰ ਨੂੰ ਚੁਣਿਆ ਗਿਆ।
ਇਸ ਮੌਕੇ ਵੱਖ ਖੇਡ ਵਾਸਤੇ ਪੰਜਾਬ ਦੇ ਕੋਆਰਡੀਨੇਟਰ ਵੀ ਸਥਾਪਤ ਕੀਤੇ ਗਏ, ਜਿੰਨ੍ਹਾ ਵਿੱਚ ਸੁਧੀਰ ਸ਼ਰਮਾ ਨੂੰ ਬੈਡਮਿੰਟਨ, ਚਰਨਜੀਤ ਸਿੰਘ ਨੂੰ ਕੁਸ਼ਤੀ, ਜਸਪ੍ਰੀਤ ਬਾਬਾ ਤੇ ਗੁਰਬਚਨ ਭੁੱਲਰ ਨੂੰ ਹਾਕੀ, ਰੋਹਿਤ ਸ਼ਰਮਾ ਨੂੰ ਟੇਬਲ ਟੈਨਿਸ, ਹਰਪ੍ਰੀਤ ਭੁੱਲਰ ਨੂੰ ਤੈਰਾਕੀ, ਸਰਬਜੀਤ ਸਿੰਘ ਤੇ ਮੈਡਮ ਅਵਤਾਰ ਕੌਰ ਨੂੰ ਕਬੱਡੀ, ਸੋਹਣ ਸਿੰਘ ਸੋਢੀ ਨੂੰ ਸਾਈਕਲਿੰਗ, ਗੁਰਮੀਤ ਕੌਰ, ਜਸਬੀਰ ਕੌਰ, ਮਮਤਾ ਸ਼ਰਮਾ, ਅਮਰਜੀਤ ਕੌਰ, ਗੁਰਨਾਮ ਸਿੰਘ ਤੇ ਦਵਿੰਦਰ ਸੰਘਾ ਨੂੰ ਐਥਲੈਟਿਕਸ, ਜਗਮੀਤ ਸਿੰਘ ਨੂੰ ਹੈਂਡਬਾਲ, ਅਮਨਦੀਪ ਅਜ਼ਾਦ ਸਿੰਘ (ਫਰੀਦਕੋਟ) ਨੂੰ ਫੁੱਟਬਾਲ, ਇੰਸਪੈਕਟਰ ਹਰਬਰਿੰਦਰ ਸਿੰਘ ਨੂੰ ਸ਼ੂਟਿੰਗ, ਭੁਪਿੰਦਰ ਸਿੰਘ ਨੂੰ ਆਰਚਰੀ, ਗਣੇਸ਼ ਦਾਸ ਸ਼ਕਤੀ ਸਿੰਘ ਤੇ ਜਗਸੀਰ ਸਿੰਘ ਪੁਰੀ ( ਮੁਕਤਸਰ) ਨੂੰ ਬਾਸਕਿਟਬਾਲ ਦਾ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ। ਪ੍ਰਧਾਨ ਸ਼ੈਲੇ ਸੰਧੂ ਅਤੇ ਜਨਰਲ ਸਕੱਤਰ ਅਮਰੀਕ ਸੰਧੂ ਨੇ ਦੱਸਿਆ ਕਿ ਇਸ ਵਾਰ ਕੇਰਲਾ ਵਿਖੇ ਹੋ ਰਹੀਆਂ ਨੈਸ਼ਨਲ ਖੇਡਾਂ ਵਿਚ ਪੰਜਾਬ ਦੇ ਖਿਡਾਰੀ ਵੱਧ ਚੜ੍ਹ ਕੇ ਹਿੱਸਾ ਲੈਣਗੇ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਪੰਜਾਬ ਖ਼ਬਰਾਂ

ਦੇਸ਼ ਭਗਤ ਯੂਨੀਵਰਸਿਟੀ ਅਤੇ ਐਸਡੀਐਨ ਟਰੱਸਟ, ਬੈਂਗਲੁਰੂ ਨੇ ਐਮ.ਓ.ਯੂ. ਤੇ ਹਸਤਾਖਰ ਕੀਤੇ

ਐਸਡੀਐਮ ਜੈਤੋ ਤੋਂ ਛੱਪੜ ਦੀ ਸਫਾਈ ਤੇ ਚਾਰ-ਦਿਵਾਰੀ ਕਰਨ ਦੀ ਕੀਤੀ ਮੰਗ

ਗੈਂਗਸਟਰ ਦਿਲਪ੍ਰੀਤ ਬਾਬੇ ਦੀ ਮਾਂ ਵੱਲੋਂ ਬਠਿੰਡਾ ਜੇਲ੍ਹ ਦੇ ਅਧਿਕਾਰੀਆਂ ’ਤੇ ਪੁੱਤਰ ਨਾਲ ਵਿਤਕਰਾ ਕਰਨ ਦੇ ਦੋਸ਼

ਤੇਜ਼ ਰਫ਼ਤਾਰ ਬੱਸ ਨੇ ਪੈਦਲ ਜਾ ਰਹੇ ਸ਼ਰਧਾਲੂ ਦਰੜੇ, ਇੱਕ ਦੀ ਮੌਤ, 2 ਜ਼ਖ਼ਮੀ

ਮੀਂਹ ਨੇ ਵਿਗਾੜੀ ਮੋਰਿੰਡਾ ਸ਼ਹਿਰ ਦੀ ਹਾਲਤ

ਕਿਸਾਨੀ ਜੁੱਸੇ ਕਾਰਨ ਜਗਨੰਦਨ ਸਿੰਘ ਦੀ 33 ਕਨਾਲ ਜ਼ਮੀਨ ’ਤੇ ਨਹੀਂ ਹੋ ਸਕੀ ਕਬਜ਼ਾ ਕਾਰਵਾਈ

ਦਿੱਲੀ-ਕੱਟੜਾ ਐਕਸਪ੍ਰੈੱਸ ਵੇਅ ਲਈ ਇਲਾਕੇ ਦੇ ਕਿਸਾਨਾਂ ਨੇ ਜ਼ਮੀਨਾਂ ਦੇਣ ਤੋਂ ਕੀਤਾ ਇਨਕਾਰ

‘ਇਕ ਸੁਨੇਹਾ’ ਗੀਤ ਦੇ ਪੋਸਟਰ ਦੀ ਹੋਈ ਘੁੰਢ ਚੁਕਾਈ

ਮੀਂਹ ਪੈਂਦੇ ਸਾਰ ਹੀ ਟੋਭੇ ਦਾ ਰੂਪ ਧਾਰ ਲੈਂਦਾ ਹੈ ਸਰਹਿੰਦ ਮੰਡੀ ਦਾ ਮੇਨ ਬਾਜ਼ਾਰ

ਗ੍ਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਦੀ ਉਲੰਘਣਾ ਕਰਕੇ ਪੂਰਿਆ ਜਾ ਰਿਹੈ ਮਲਕਸਰ ਛੱਪੜ