ਪੀ.ਪੀ. ਵਰਮਾ
ਪੰਚਕੂਲਾ, 4 ਮਈ : 18 ਤੋਂ 59 ਉਮਰ ਦੇ ਲੋਕਾਂ ਨੂੰ ਬੂਸਟਰ ਡੋਜ਼ ਹਰ ਸੈਂਟਰ ਤੇ ਲਗਾਈ ਜਾਵੇਗੀ। ਕੋਵਿਡ ਵੈਕਸੀਨ ਇੰਚਾਰਜ ਡਾਕਟਰ ਮੀਨੂੰ ਨੇ ਦੱਸਿਆ ਕਿ ਇਸ ਉਮਰ ਦੇ ਸਾਰੇ ਲੋਕ ਸੈਂਟਰਾਂ ਵਿੱਚ ਜਾ ਕੇ ਬੂਸਟਰ ਡੋਜ਼ ਲਗਾ ਸਕਦੇ ਹਨ। ਇਸ ਫੈਸਲਾ ਸਿਹਤ ਵਿਭਾਗ ਨੇ ਕੋਰੋਨਾ ਦੇ ਵੱਧਦੇ ਹੋਏ ਕੇਸਾਂ ਨੂੰ ਵੇਖਦੇ ਹੋਏ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਵੈਕਸੀਨ ਸਵੇਰੇ 8 ਤੋਂ ਲੱਗਣੀ ਸ਼ੁਰੂ ਹੋਵੇਗੀ ਅਤੇ ਦੁਪਹਿਰ 2 ਵਜੇ ਤੱਕ ਹੀ ਲੱਗੇਗੀ। ਪੰਚਕੂਲਾ ਵਿੱਚ ਕੋਰੋਨਾ ਦੇ ਕੇਸ ਦਿਨੋ ਦਿਨ ਵੱਧ ਰਹੇ ਹਨ। ਹੁਣ ਤੱਕ 10 ਤੋਂ ਵੱਧ ਕੇ ਹਸਪਤਾਲ ਵਿੱਚ ਆ ਰਹੇ ਹਨ।