- ਅਸਥਾਈ ਤੌਰ ’ਤੇ ਲਾਈ ਪਾਬੰਦੀ
ਏਜੰਸੀਆਂ
ਨਵੀਂ ਦਿੱਲੀ/5 ਮਈ : ਭਾਰਤੀ ਓਲੰਪਿਕ ਅਥਲੀਟ ਕਮਲਪ੍ਰੀਤ ਕੌਰ ’ਤੇ ਪਾਬੰਦੀਸ਼ੁਦਾ ਦਵਾਈਆਂ ਦੀ ਵਰਤੋਂ ਕਰਨ ਕਰਕੇ ਅਸਥਾਈ ਤੌਰ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਦੱਸਣਾ ਬਣਦਾ ਹੈ ਕਿ ਅਥਲੀਟ ਕਮਲਪ੍ਰੀਤ ਕੌਰ ਪਿਛਲੇ ਸਾਲ ਟੋਕੀਓ ਓਲੰਪਿਕਸ 2020 ਵਿੱਚ ਡਿਸਕਸ ਥ੍ਰੋਅਰ ਈਵੈਂਟ ’ਚ 6ਵੇਂ ਸਥਾਨ ’ਤੇ ਰਹੀ ਸੀ। ਉਸ ਦੇ ਟੈਸਟ ਪਾਜ਼ੇਟਿਵ ਆਉਣ ਤੋਂ ਬਾਅਦ ਅਥਲੈਟਿਕਸ ਇੰਟੈਗਰਿਟੀ ਯੂਨਿਟ (ਏਆਈਯੂ) ਨੇ ਉਸ ’ਤੇ ਅਸਥਾਈ ਤੌਰ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। 26 ਸਾਲਾ ਡਿਸਕਸ ਥ੍ਰੋਅਰ ਨੂੰ ਅਸਥਾਈ ਪਾਬੰਦੀ ਦੇ ਅਧੀਨ ਰੱਖਿਆ ਗਿਆ ਹੈ ਤੇ ਡੋਪਿੰਗ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।