BREAKING NEWS
ਮੁੱਖ ਮੰਤਰੀ ਵੱਲੋਂ ਠੇਕੇ ਦੇ ਆਧਾਰ ’ਤੇ ਕੰਮ ਕਰ ਰਹੇ ਸਾਰੇ ਯੋਗ ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਲਈ 3 ਮੈਂਬਰੀ ਕੈਬਨਿਟ ਕਮੇਟੀ ਦਾ ਗਠਨਸਿੱਧੂ ਮੂਸੇਵਾਲਾ ਕਤਲਕਾਂਡ : ਗੈਂਗਸਟਰ ਜੱਗੂ ਭਗਵਾਨਪੁਰੀਆ 7 ਦਿਨਾਂ ਪੁਲਿਸ ਰਿਮਾਂਡ ’ਤੇਦਿੱਲੀ : ਹਵਾਈ ਅੱਡੇ ’ਤੇ 4 ਲੋਕਾਂ ਕੋਲੋਂ 59 ਲੱਖ ਰੁਪਏ ਦੀ ਵਿਦੇਸ਼ੀ ਕਰੰਸੀ ਬਰਾਮਦਮਣੀਪੁਰ : ਜ਼ਮੀਨ ਖਿਸਕਣ ਕਾਰਨ 72 ਜਵਾਨ ਲਾਪਤਾਰਸੋਈ ਗੈਸ ਦੀਆਂ ਕੀਮਤਾਂ ਨੂੰ ਲੈ ਕੇ ਰਾਹੁਲ ਨੇ ਪੀਐਮ ’ਤੇ ਸਾਧਿਆ ਨਿਸ਼ਾਨਾਲਾਰੈਂਸ ਬਿਸ਼ਨੋਈ-ਰਿੰਦਾ ਗਿਰੋਹ ਦੇ 11 ਕਾਰਕੁਨ ਗ੍ਰਿਫ਼ਤਾਰ : ਏਜੀਟੀਐਫ਼ਪੰਜਾਬ, ਹਰਿਆਣਾ ਤੇ ਹਿਮਾਚਲ ’ਚ ਪਹੁੰਚਿਆ ਮਾਨਸੂਨਪੰਜਾਬ ਵਿਧਾਨ ਸਭਾ ਅਣਮਿੱਥੇ ਸਮੇਂ ਲਈ ਮੁਲਤਵੀ, ‘ਅਗਨੀਪਥ’ ਸਕੀਮ ਤੇ ਪੰਜਾਬ ’ਵਰਸਿਟੀ ਨੂੰ ਕੇਂਦਰੀ ਯੂਨੀਵਰਸਿਟੀ ਬਣਾਉਣ ਖ਼ਿਲਾਫ਼ ਮਤੇ ਪਾਸਪੰਜਾਬ ਵਿਧਾਨ ਸਭਾ ਦੇ ਨਵੇਂ ਡਿਪਟੀ ਸਪੀਕਰ ਚੁਣੇ ਗਏ ਜੈ ਕ੍ਰਿਸ਼ਨ ਸਿੰਘ ਰੌੜੀਪੀ.ਐਸ.ਪੀ.ਸੀ.ਐਲ. ਵੱਲੋਂ ਇੱਕ ਦਿਨ ’ਚ ਹੁਣ ਤੱਕ ਦੀ ਸਭ ਤੋਂ ਵੱਧ 3265 ਲੱਖ ਯੂਨਿਟ ਬਿਜਲੀ ਸਪਲਾਈ

ਸਿਹਤ

ਕੋਰੋਨਾ ਕਾਰਨ ਭਾਰਤ ’ਚ 47 ਲੱਖ ਲੋਕਾਂ ਦੀ ਗਈ ਜਾਨ : ਡਬਲਯੂਐਚਓ

May 06, 2022 11:19 AM

- ਸਰਕਾਰ ਨੇ ਅੰਕੜਿਆਂ ’ਤੇ ਚੁੱਕੇ ਸਵਾਲ

ਏਜੰਸੀਆਂ
ਨਵੀਂ ਦਿੱਲੀ/5 ਮਈ : ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਨੇ ਕਿਹਾ ਹੈ ਕਿ ਭਾਰਤ ’ਚ ਕੋਰੋਨਾ ਕਾਰਨ 47 ਲੱਖ ਲੋਕਾਂ ਦੀ ਮੌਤ ਹੋਈ ਹੈ। ਇਹ ਗਿਣਤੀ ਸਰਕਾਰੀ ਅੰਕੜਿਆਂ ਨਾਲੋਂ ਕਰੀਬ 10 ਗੁਣਾ ਵੱਧ ਹੈ। ਹਾਲਾਂਕਿ ਭਾਰਤ ਸਰਕਾਰ ਨੇ ਡਬਲਯੂਐਚਓ ਦੇ ਦਾਅਵੇ ’ਤੇ ਸਵਾਲ ਚੁੱਕੇ ਹਨ। ਡਬਲਯੂਐਚਓ ਦਾ ਅੰਦਾਜ਼ਾ ਹੈ ਕਿ ਕੋਰੋਨਾ ਮਹਾਮਾਰੀ ਕਾਰਨ ਦੁਨੀਆ ’ਚ ਹੁਣ ਤੱਕ ਕਰੀਬ 15 ਮਿਲੀਅਨ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹ ਅੰਕੜਾ 2 ਸਾਲਾਂ ਵਿੱਚ ਕੋਵਿਡ ਕਾਰਨ ਹੋਈਆਂ ਮੌਤਾਂ ਨਾਲੋਂ 13 ਫੀਸਦੀ ਵੱਧ ਹੈ। ਡਬਲਯਐਚਓ ਦਾ ਮੰਨਣਾ ਹੈ ਕਿ ਕਈ ਦੇਸ਼ਾਂ ਨੇ ਕੋਵਿਡ ਨਾਲ ਮਰਨ ਵਾਲਿਆਂ ਦੀ ਗਿਣਤੀ ਨੂੰ ਘੱਟ ਸਮਝਿਆ ਹੈ। ਸੰਸਥਾ ਮੁਤਾਬਕ ਸਿਰਫ 54 ਲੱਖ ਮੌਤਾਂ ਨੂੰ ਹੀ ਅਧਿਕਾਰਤ ਕੀਤਾ ਗਿਆ ਹੈ।
ਡਬਲਯੂਐਚਓ ਦੁਆਰਾ ਭਾਰਤ ’ਚ ਮ੍ਰਿਤਕਾਂ ਦੀ ਜੋ ਗਿਣਤੀ ਦੱਸੀ ਗਈ ਹੈ, ਉਹ ਦੁਨੀਆ ਭਰ ’ਚ ਹੋਈਆਂ ਮੌਤਾਂ ਦੀ ਗਿਣਤੀ ਦਾ ਇਕ ਤਿਹਾਈ ਹੈ, ਪਰ ਭਾਰਤ ਸਰਕਾਰ ਨੇ ਡਬਲਯੂਐਚਓ ਦੇ ਮੁਲਾਂਕਣ ਦੇ ਤਰੀਕਿਆਂ ’ਤੇ ਸਵਾਲ ਖੜ੍ਹੇ ਕੀਤੇ ਹਨ। ਉਸ ਨੇ ਵਰਤੇ ਗਏ ਮਾਡਲ ਦੀ ਵੈਧਤਾ ’ਤੇ ਵੀ ਸਵਾਲ ਚੁੱਕੇ ਹਨ। ਭਾਰਤ ਨੇ ਡਬਲਯੂਐਚਓ ਨੂੰ ਇਹ ਵੀ ਸੂਚਿਤ ਕੀਤਾ ਸੀ ਕਿ ਭਾਰਤ ਦੇ ਰਜਿਸਟਰਾਰ ਜਨਰਲ (ਆਰਜੀਆਈ) ਦੁਆਰਾ ਸਿਵਲ ਰਜਿਸਟ੍ਰੇਸਨ ਸਿਸਟਮ (ਸੀਆਰਐਸ) ਦੁਆਰਾ ਪ੍ਰਕਾਸ਼ਿਤ ਪ੍ਰਮਾਣਿਕ ਅੰਕੜਿਆਂ ਦੀ ਉਪਲਬਧਤਾ ਦੇ ਮੱਦੇਨਜ਼ਰ ਭਾਰਤ ਲਈ ਵਾਧੂ ਮੌਤਾਂ ਦੀ ਗਿਣਤੀ ਨੂੰ ਪੇਸ਼ ਕਰਨ ਲਈ ਗਣਿਤ ਦੇ ਮਾਡਲਾਂ ਦੀ ਵਰਤੋਂ ਨਹੀਂ ਕੀਤੀ ਜਾਣੀ ਚਾਹੀਦੀ। ਭਾਰਤ ਵਿੱਚ ਜਨਮ ਅਤੇ ਮੌਤਾਂ ਦੀ ਰਜਿਸਟ੍ਰੇਸ਼ਨ ਬਹੁਤ ਮਜ਼ਬੂਤ ਹੈ ਅਤੇ ਇਹ ਦਹਾਕਿਆਂ ਪੁਰਾਣੇ ਕਾਨੂੰਨੀ ਢਾਂਚੇ ਜਿਵੇਂ ਕਿ “ਜਨਮ ਅਤੇ ਮੌਤ ਰਜਿਸਟ੍ਰੇਸ਼ਨ ਐਕਟ, 1969’’ ਦੁਆਰਾ ਨਿਯੰਤਰਿਤ ਹੈ। ਸਿਵਲ ਰਜਿਸਟ੍ਰੇਸਨ ਡਾਟਾ ਦੇ ਨਾਲ-ਨਾਲ ਆਰਜੀਆਈ ਦੁਆਰਾ ਸਾਲਾਨਾ ਜਾਰੀ ਕੀਤੇ ਗਏ ਨਮੂਨਾ ਰਜਿਸਟ੍ਰੇਸਨ ਡਾਟਾ ਦੀ ਵਰਤੋਂ ਘਰੇਲੂ ਅਤੇ ਵਿਸਵ ਪੱਧਰ ’ਤੇ ਵੱਡੀ ਗਿਣਤੀ ਵਿੱਚ ਖੋਜਕਰਤਾਵਾਂ, ਨੀਤੀ ਨਿਰਮਾਤਾਵਾਂ ਅਤੇ ਵਿਗਿਆਨੀਆਂ ਦੁਆਰਾ ਕੀਤੀ ਜਾਂਦੀ ਹੈ।
ਆਰਜੀਆਈ ਇਕ ਸਦੀ ਪੁਰਾਣੀ ਕਾਨੂੰਨੀ ਸੰਸਥਾ ਹੈ ਅਤੇ ਇਸ ਨੂੰ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਰਜਿਸਟਰਾਰਾਂ ਅਤੇ ਦੇਸ਼ ਭਰ ਵਿੱਚ ਲਗਭਗ 3 ਲੱਖ ਰਜਿਸਟਰਾਰਾਂ/ਸਬ-ਰਜਿਸਟਰਾਰਾਂ ਦੁਆਰਾ ਸਹਾਇਤਾ ਪ੍ਰਾਪਤ ਹੈ। ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸਾਂ ਦੁਆਰਾ ਪੇਸ਼ ਕੀਤੀਆਂ ਰਿਪੋਰਟਾਂ ਦੇ ਆਧਾਰ ’ਤੇ ਰਾਸ਼ਟਰੀ ਰਿਪੋਰਟਾਂ - ਸਿਵਲ ਰਜਿਸਟ੍ਰੇਸਨ ਸਿਸਟਮ (ਸੀਆਰਐਸ) ’ਤੇ ਆਧਾਰਿਤ ਭਾਰਤ ਦੇ ਮਹੱਤਵਪੂਰਨ ਅੰਕੜੇ ਦੁਆਰਾ ਸਾਲਾਨਾ ਪ੍ਰਕਾਸ਼ਿਤ ਕੀਤੇ ਜਾਂਦੇ ਹਨ। ਸਾਲ 2019 ਲਈ ਅਜਿਹੀ ਆਖਰੀ ਰਾਸਟਰੀ ਰਿਪੋਰਟ ਜੂਨ 2021 ਵਿੱਚ ਪ੍ਰਕਾਸ਼ਿਤ ਕੀਤੀ ਗਈ ਸੀ ਅਤੇ ਸਾਲ 2020 ਲਈ 3 ਮਈ 2022 ਨੂੰ ਪ੍ਰਕਾਸ਼ਿਤ ਕੀਤੀ ਗਈ ਸੀ। ਇਹ ਰਿਪੋਰਟਾਂ ਜਨਤਕ ਖੇਤਰ ਵਿੱਚ ਹਨ। ਭਾਰਤ ਦਾ ਪੱਕਾ ਵਿਸ਼ਵਾਸ ਹੈ ਕਿ ਮੈਂਬਰ ਰਾਜ ਦੇ ਕਾਨੂੰਨੀ ਢਾਂਚੇ ਦੁਆਰਾ ਤਿਆਰ ਕੀਤੇ ਗਏ ਅਜਿਹੇ ਮਜ਼ਬੂਤ ਅਤੇ ਸਟੀਕ ਡਾਟਾ ਦਾ ਆਦਰ ਕੀਤਾ ਜਾਣਾ ਚਾਹੀਦਾ ਹੈ, ਸਵੀਕਾਰ ਕੀਤਾ ਜਾਣਾ ਚਾਹੀਦਾ ਹੈ ਅਤੇ ਡਬਲਯੂਐਚਓ ਦੁਆਰਾ ਵਰਤਿਆ ਜਾਣਾ ਚਾਹੀਦਾ ਹੈ, ਨਾ ਕਿ ਅੰਕੜਿਆਂ ਦੇ ਗੈਰ-ਅਧਿਕਾਰਤ ਸਰੋਤਾਂ ਦੇ ਅਧਾਰ ’ਤੇ ਸਹੀ ਗਣਿਤਕ ਅਨੁਮਾਨਾਂ ਤੋਂ ਘੱਟ ’ਤੇ ਭਰੋਸਾ ਕਰਨ ਦੀ ਬਜਾਏ।
ਭਾਰਤ ਸਰਕਾਰ ਦੁਆਰਾ ਜਾਰੀ ਇਕ ਬਿਆਨ ‘ਚ ਕਿਹਾ ਗਿਆ ਹੈ, “ਇਸ ਪ੍ਰਕਿਰਿਆ, ਕਾਰਜਪ੍ਰਣਾਲੀ ਅਤੇ ਨਤੀਜਿਆਂ ’ਤੇ ਭਾਰਤ ਦੇ ਇਤਰਾਜ ਦੇ ਬਾਵਜੂਦ ਡਬਲਯੂਐਚਓ ਨੇ ਵਾਧੂ ਮੌਤ ਦਰ ਦਾ ਅਨੁਮਾਨ ਜਾਰੀ ਕੀਤਾ ਹੈ।’’ ਭਾਰਤ ਨੇ ਭਾਰਤ ਲਈ ਵਾਧੂ ਮੌਤ ਦਰ ਦੇ ਅਨੁਮਾਨਾਂ ਦੀ ਗਣਨਾ ਕਰਨ ਲਈ ਡਬਲਯੂਐਚਓ ਦੁਆਰਾ ਵਰਤੇ ਗਏ ਮਾਡਲਾਂ ਵਿੱਚੋਂ ਇਕ ਵਿੱਚ ਗਲੋਬਲ ਹੈਲਥ ਐਸਟੀਮੇਟਸ (ਜੀਐਚਈ) 2019 ਦੀ ਵਰਤੋਂ ’ਤੇ ਇਤਰਾਜ ਕੀਤਾ। ਜੀਐਚਈ ਆਪਣੇ-ਆਪ ਵਿੱਚ ਇਕ ਅਨੁਮਾਨ ਹੈ। ਇਸ ਲਈ ਇਕ ਮਾਡਲਿੰਗ ਪਹੁੰਚ ਜੋ ਕਿਸੇ ਹੋਰ ਅੰਦਾਜ਼ੇ ਦੇ ਆਧਾਰ ’ਤੇ ਮੌਤ ਦਰ ਦੇ ਅੰਦਾਜ਼ੇ ਪ੍ਰਦਾਨ ਕਰਦੀ ਹੈ, ਜਦੋਂ ਕਿ ਦੇਸ਼ ਦੇ ਅੰਦਰ ਉਪਲਬਧ ਅਸਲ ਅੰਕੜਿਆਂ ਨੂੰ ਪੂਰੀ ਤਰ੍ਹਾਂ ਅਣਡਿੱਠ ਕਰਦੇ ਹੋਏ ਅਕਾਦਮਿਕ ਕਠੋਰਤਾ ਦੀ ਘਾਟ ਨੂੰ ਪ੍ਰਦਰਸ਼ਿਤ ਕਰਦਾ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਸਿਹਤ ਖ਼ਬਰਾਂ