BREAKING NEWS
ਮੁੱਖ ਮੰਤਰੀ ਵੱਲੋਂ ਠੇਕੇ ਦੇ ਆਧਾਰ ’ਤੇ ਕੰਮ ਕਰ ਰਹੇ ਸਾਰੇ ਯੋਗ ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਲਈ 3 ਮੈਂਬਰੀ ਕੈਬਨਿਟ ਕਮੇਟੀ ਦਾ ਗਠਨਸਿੱਧੂ ਮੂਸੇਵਾਲਾ ਕਤਲਕਾਂਡ : ਗੈਂਗਸਟਰ ਜੱਗੂ ਭਗਵਾਨਪੁਰੀਆ 7 ਦਿਨਾਂ ਪੁਲਿਸ ਰਿਮਾਂਡ ’ਤੇਦਿੱਲੀ : ਹਵਾਈ ਅੱਡੇ ’ਤੇ 4 ਲੋਕਾਂ ਕੋਲੋਂ 59 ਲੱਖ ਰੁਪਏ ਦੀ ਵਿਦੇਸ਼ੀ ਕਰੰਸੀ ਬਰਾਮਦਮਣੀਪੁਰ : ਜ਼ਮੀਨ ਖਿਸਕਣ ਕਾਰਨ 72 ਜਵਾਨ ਲਾਪਤਾਰਸੋਈ ਗੈਸ ਦੀਆਂ ਕੀਮਤਾਂ ਨੂੰ ਲੈ ਕੇ ਰਾਹੁਲ ਨੇ ਪੀਐਮ ’ਤੇ ਸਾਧਿਆ ਨਿਸ਼ਾਨਾਲਾਰੈਂਸ ਬਿਸ਼ਨੋਈ-ਰਿੰਦਾ ਗਿਰੋਹ ਦੇ 11 ਕਾਰਕੁਨ ਗ੍ਰਿਫ਼ਤਾਰ : ਏਜੀਟੀਐਫ਼ਪੰਜਾਬ, ਹਰਿਆਣਾ ਤੇ ਹਿਮਾਚਲ ’ਚ ਪਹੁੰਚਿਆ ਮਾਨਸੂਨਪੰਜਾਬ ਵਿਧਾਨ ਸਭਾ ਅਣਮਿੱਥੇ ਸਮੇਂ ਲਈ ਮੁਲਤਵੀ, ‘ਅਗਨੀਪਥ’ ਸਕੀਮ ਤੇ ਪੰਜਾਬ ’ਵਰਸਿਟੀ ਨੂੰ ਕੇਂਦਰੀ ਯੂਨੀਵਰਸਿਟੀ ਬਣਾਉਣ ਖ਼ਿਲਾਫ਼ ਮਤੇ ਪਾਸਪੰਜਾਬ ਵਿਧਾਨ ਸਭਾ ਦੇ ਨਵੇਂ ਡਿਪਟੀ ਸਪੀਕਰ ਚੁਣੇ ਗਏ ਜੈ ਕ੍ਰਿਸ਼ਨ ਸਿੰਘ ਰੌੜੀਪੀ.ਐਸ.ਪੀ.ਸੀ.ਐਲ. ਵੱਲੋਂ ਇੱਕ ਦਿਨ ’ਚ ਹੁਣ ਤੱਕ ਦੀ ਸਭ ਤੋਂ ਵੱਧ 3265 ਲੱਖ ਯੂਨਿਟ ਬਿਜਲੀ ਸਪਲਾਈ

ਹਰਿਆਣਾ

ਖੇਡ ਇੰਡੀਆ ਦੀ ਮੇਜ਼ਬਾਨੀ ਕਰੇਗਾ ਹਰਿਆਣਾ

May 06, 2022 12:14 PM

- 4 ਤੋਂ 13 ਜੂਨ ਤੱਕ ਪੰਚਕੂਲਾ ’ਚ ਹੋਣਗੀਆਂ ਖੇਡਾਂ

ਦਲਬੀਰ ਸਿੱਧੂ
ਕਰਨਾਲ/5 ਮਈ : ਮੁੱਖ ਮੰਤਰੀ ਦੇ ਇਲਾਵਾ ਪ੍ਰਧਾਨ ਸਕੱਤਰ ਅਤੇ ਸੂਚਨਾ, ਜਨ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਮਹਾਂਨਿਰਦੇਸ਼ਕ ਅਮਿਤ ਅੱਗਰਵਾਲ ਨੇ ਵੀਡੀਓ ਕਨਫਰਾਂਸਿੰਗ ਦੇ ਮਾਧਿਅਮ ਗੱਲਬਾਤ ਕਰਦੇ ਹੋਏ ਕਿਹਾ ਕਿ ਹਰਿਆਣਾ ਦਾ ਸਮਾਜ ਖੇਡਾਂ ਨਾਲ ਜੁੜਿਆ ਹੋਇਆ ਹੈ, ਜਿਸ ਦੀ ਬਦੌਲਤ ਇੱਥੋਂ ਦੇ ਖਿਡਾਰੀਆਂ ਨੇ ਅੰਤਰਰਾਸ਼ਟਰੀ ਖੇਡਾਂ ਵਿੱਚ 50 ਫ਼ੀਸਦੀ ਤੋਂ ਜਿਆਦਾ ਮੈਡਲ ਹਾਸਲ ਕਰਕੇ ਸੂਬੇ ਦਾ ਨਾਮ ਰੋਸ਼ਨ ਕੀਤਾ। ਇਸ ਉਪਲਬਧੀ ਨੂੰ ਵੇਖਦੇ ਹੋਏ ਹਰਿਆਣਾ ਨੂੰ ਪਹਿਲੀ ਵਾਰ ਖੇਡਾਂ ਇੰਡੀਆ ਦੀ ਮੇਜ਼ਬਾਨੀ ਕਰਨ ਦਾ ਮੌਕਾ ਮਿਲਿਆ ਹੈ, ਜੋ ਕਿ ਪੰਚਕੂਲਾ ਵਿੱਚ 4 ਜੂਨ ਤੋਂ ਲੈ ਕੇ 13 ਜੂਨ ਤੱਕ ਆਯੋਜਿਤ ਹੋਵੇਗੀ। ਖੇਡਾਂ ਇੰਡੀਆ ਦੇ ਤਹਿਤ ਪੰਚਕੂਲਾ ਤੋਂ ਇਲਾਵਾ ਅੰਬਾਲਾ, ਗੁਰੂਗਰਾਮ ਅਤੇ ਕੁਰੂਕਸ਼ੇਤਰ ਵਿੱਚ ਖੇਡ ਗਤੀਵਿਧੀਆਂ ਦਾ ਪ੍ਰਬੰਧ ਹੋਵੇਗਾ। ਵੀਸੀ ਵਿੱਚ ਖੇਡ ਵਿਭਾਗ ਦੇ ਨਿਰਦੇਸ਼ਕ ਪੰਕਜ ਨੈਨ ਅਤੇ ਸੂਚਨਾ, ਜਨ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਇਲਾਵਾ ਮਹਾਨਿਰਦੇਸ਼ਕ ਡਾ. ਕੁਲਦੀਪ ਸੈਨੀ ਵੀ ਮੌਜੂਦ ਸਨ।
ਵੀਸੀ ਵਿੱਚ ਖੇਡ ਵਿਭਾਗ ਦੇ ਨਿਰਦੇਸ਼ਕ ਪੰਕਜ ਨੈਨ ਨੇ ਦੱਸਿਆ ਕਿ ਖੇਡ ਇੰਡੀਆ ਮਿੰਨੀ ਉਲੰਪਿਕ ਗੇਮ ਹੈ, ਇਸ ਵਿੱਚ ਸੂਬਾ ਭਰ ਦੇ ਕਰੀਬ 8 ਹਜ਼ਾਰ ਖਿਡਾਰੀ ਭਾਗ ਲੈਣਗੇ ਅਤੇ 25 ਪ੍ਰਕਾਰ ਦੀ ਖੇਡ ਗਤੀਵਿਧੀਆਂ ਆਯੋਜਿਤ ਕੀਤੀ ਜਾਵੇਗੀ।
ਇਸ ਮੌਕੇ ’ਤੇ ਪੁਲਿਸ ਅਧਿਕਾਰੀ ਗੰਗਾਰਾਮ ਪੁਨੀਆ, ਕਰਨਾਲ ਦੇ ਐਸਡੀਐਮ ਸੁਮਿਤ ਸਿਹਾਗ, ਜ਼ਿਲ੍ਹਾ ਖੇਡ ਅਧਿਕਾਰੀ ਅਸ਼ੋਕ ਦੁਆ ਅਤੇ ਸੀਨੀਅਰ ਕੋਚ ਸਤਿਅਵੀਰ ਸਿੰਘ ਮੌਜੂਦ ਸਨ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਹਰਿਆਣਾ ਖ਼ਬਰਾਂ