BREAKING NEWS
ਮੁੱਖ ਮੰਤਰੀ ਵੱਲੋਂ ਠੇਕੇ ਦੇ ਆਧਾਰ ’ਤੇ ਕੰਮ ਕਰ ਰਹੇ ਸਾਰੇ ਯੋਗ ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਲਈ 3 ਮੈਂਬਰੀ ਕੈਬਨਿਟ ਕਮੇਟੀ ਦਾ ਗਠਨਸਿੱਧੂ ਮੂਸੇਵਾਲਾ ਕਤਲਕਾਂਡ : ਗੈਂਗਸਟਰ ਜੱਗੂ ਭਗਵਾਨਪੁਰੀਆ 7 ਦਿਨਾਂ ਪੁਲਿਸ ਰਿਮਾਂਡ ’ਤੇਦਿੱਲੀ : ਹਵਾਈ ਅੱਡੇ ’ਤੇ 4 ਲੋਕਾਂ ਕੋਲੋਂ 59 ਲੱਖ ਰੁਪਏ ਦੀ ਵਿਦੇਸ਼ੀ ਕਰੰਸੀ ਬਰਾਮਦਮਣੀਪੁਰ : ਜ਼ਮੀਨ ਖਿਸਕਣ ਕਾਰਨ 72 ਜਵਾਨ ਲਾਪਤਾਰਸੋਈ ਗੈਸ ਦੀਆਂ ਕੀਮਤਾਂ ਨੂੰ ਲੈ ਕੇ ਰਾਹੁਲ ਨੇ ਪੀਐਮ ’ਤੇ ਸਾਧਿਆ ਨਿਸ਼ਾਨਾਲਾਰੈਂਸ ਬਿਸ਼ਨੋਈ-ਰਿੰਦਾ ਗਿਰੋਹ ਦੇ 11 ਕਾਰਕੁਨ ਗ੍ਰਿਫ਼ਤਾਰ : ਏਜੀਟੀਐਫ਼ਪੰਜਾਬ, ਹਰਿਆਣਾ ਤੇ ਹਿਮਾਚਲ ’ਚ ਪਹੁੰਚਿਆ ਮਾਨਸੂਨਪੰਜਾਬ ਵਿਧਾਨ ਸਭਾ ਅਣਮਿੱਥੇ ਸਮੇਂ ਲਈ ਮੁਲਤਵੀ, ‘ਅਗਨੀਪਥ’ ਸਕੀਮ ਤੇ ਪੰਜਾਬ ’ਵਰਸਿਟੀ ਨੂੰ ਕੇਂਦਰੀ ਯੂਨੀਵਰਸਿਟੀ ਬਣਾਉਣ ਖ਼ਿਲਾਫ਼ ਮਤੇ ਪਾਸਪੰਜਾਬ ਵਿਧਾਨ ਸਭਾ ਦੇ ਨਵੇਂ ਡਿਪਟੀ ਸਪੀਕਰ ਚੁਣੇ ਗਏ ਜੈ ਕ੍ਰਿਸ਼ਨ ਸਿੰਘ ਰੌੜੀਪੀ.ਐਸ.ਪੀ.ਸੀ.ਐਲ. ਵੱਲੋਂ ਇੱਕ ਦਿਨ ’ਚ ਹੁਣ ਤੱਕ ਦੀ ਸਭ ਤੋਂ ਵੱਧ 3265 ਲੱਖ ਯੂਨਿਟ ਬਿਜਲੀ ਸਪਲਾਈ

ਸੰਪਾਦਕੀ

180 ਮੁਲ਼ਕਾਂ ’ਚ ਭਾਰਤ ਦਾ ਸਥਾਨ 150ਵਾਂ

May 07, 2022 11:46 AM

ਜਦੋਂ ਸੰਸਾਰ ਦੇ ਵੱਖ-ਵੱਖ ਮੁਲ਼ਕਾਂ ਅੰਦਰਲੇ ਹਾਲਾਤ ਬਾਰੇ ਕੋਈ ਕੌਮਾਂਤਰੀ ਪੱਧਰ ਦਾ ਸਰਵੇਖਣ ਸਾਹਮਣੇ ਆਉਂਦਾ ਹੈ, ਉਹ ਚਾਹੇ ਦੇਸ਼ਾਂ ਅੰਦਰ ਮੌਜੂਦ ਭੁੱਖਮਰੀ ਨਾਲ ਸੰਬੰਧਤ ਹੋਵੇ ਜਾਂ ਅਨਪੜ੍ਹਤਾ ਨਾਲ ਜਾਂ ਦਿੱਤੀਆਂ ਜਾ ਰਹੀਆਂ ਸਿਹਤ ਤੇ ਸਿੱਖਿਆ ਦੀਆਂ ਸਹੂਲਤਾਂ ਬਾਰੇ ਜਾਂ ਬਾਲ ਮਿਰਤੂ ਦਰ ਬਾਰੇ ਹੋਵੇ, ਭਾਰਤ ਨੂੰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈਂਦਾ ਹੈ। ਹਰ ਸਾਲ ਪ੍ਰੈਸ ਦੀ ਸੁਤੰਤਰਤਾ ਬਾਰੇ ਵੀ ਇੱਕ ਰਿਪੋਰਟ ਆਉਂਦੀ ਹੈ ਜਿਸ ਰਾਹੀਂ ਪਤਾ ਚੱਲਦਾ ਹੈ ਕਿ ਕਿਸ ਮੁਲ਼ਕ ਵਿੱਚ ਪ੍ਰੈਸ ਅਰਥਾਤ ਪੱਤਰਕਾਰ ਭਾਈਚਾਰਾ ਅਤੇ ਦੂਸਰੇ ਮੀਡੀਆ ਕਰਮੀ ਕਿਸ ਸੌਖ ਨਾਲ ਆਪਣੇ ਲੋਕਾਂ ਨੂੰ ਖ਼ਬਰਾਂ ਅਤੇ ਸੂਚਨਾਵਾਂ ਮੁਹੱਈਆ ਕਰਵਾ ਪਾਉਂਦੇ ਹਨ। ਇਸ ਵਾਰ ਦੇ ‘ਵਰਲਡ ਪ੍ਰੈਸ ਫਰੀਡਮ ਇੰਡੈਕਸ’ (ਸੂਚਕ-ਅੰਕ) ’ਚ ਭਾਰਤ ਦਾ ਸਥਾਨ ਪਿਛਲੇ ਸਾਲ ਮੁਕਾਬਲੇ ਹੇਠਾਂ ਨੂੰ ਖਿਸਕਿਆ ਹੈ। ਵਿਸ਼ਵ ਪ੍ਰੈਸ ਸੁਤੰਤਰਤਾ ਸੂਚਕ-ਅੰਕ 2022 ਸੰਸਾਰ ਦੇ 180 ਦੇਸ਼ਾਂ ਦੇ ਹਾਲਾਤ ਬਾਰੇ ਜਾਣਕਾਰੀਆਂ ’ਤੇ ਅਧਾਰਿਤ ਹੈ। ਰਿਪੋਰਟਰਸ ਵਿਦਾਊਟ ਬਾਰਡਰ ਨਾਮ ਦੀ ਗ਼ੈਰ-ਸਰਕਾਰੀ, ਗ਼ੈਰ-ਮੁਨਾਫਾਕਾਰੀ ਸੰਸਥਾ ਦੁਆਰਾ ਇਹ ਸੂਚਕ ਅੰਕ ਜਾਰੀ ਕੀਤਾ ਗਿਆ ਹੈ ਜੋ ਕਿ ਪਿਛਲੇ ਮੰਗਲਵਾਰ ਅਖ਼ਬਾਰਾਂ ’ਚ ਪ੍ਰਕਾਸ਼ਿਤ ਹੋਇਆ। ਇਸ ਸੰਸਥਾ ਦਾ ਮੁੱਖ ਨਿਸ਼ਾਨਾ ਸੂਚਨਾ ਪ੍ਰਾਪਤ ਕਰਨ ਅਤੇ ਇਸ ਨੂੰ ਹੋਰਨਾਂ ਨਾਲ ਵੰਡਣ ਦੇ ਅਧਿਕਾਰ ਦੀ ਰੱਖਿਆ ਕਰਨਾ ਹੈ।
ਨਸ਼ਰ ਕੀਤੇ ਗਏ ਪ੍ਰੈਸ ਦੀ ਸੁਤੰਤਰਤਾ ਸੰਬੰਧੀ ਸੂਚਕ-ਅੰਕ ਅਨੁਸਾਰ ਸੰਸਾਰ ਦੇ 180 ਮੁਲ਼ਕਾਂ ਵਿੱਚ ਭਾਰਤ 150ਵੇਂ ਸਥਾਨ ’ਤੇ ਹੈ। ਪਿਛਲੇ ਸਾਲ ਭਾਰਤ ਨੂੰ ਇਸ ਸੂਚਕ-ਅੰਕ ’ਚ 142ਵਾਂ ਸਥਾਨ ਪ੍ਰਾਪਤ ਹੋਇਆ ਸੀ। ਭਾਰਤ ਦੀ ਹਾਲਤ ਹੋਰ ਖ਼ਰਾਬ ਹੋਈ ਨਜ਼ਰ ਆਉਂਦੀ ਹੈ। ਭਾਰਤ ਦੀ ਇਸ ਖ਼ਰਾਬ ਹਾਲਤ ਲਈ ਪੱਤਰਕਾਰਾਂ ਖ਼ਿਲਾਫ਼ ਵਾਪਰੀਆਂ ਹਿੰਸਾ ਦੀਆਂ ਘਟਨਾਵਾਂ ਅਤੇ ਸਿਆਸੀ ਤੌਰ ’ਤੇ ਪੱਖਪਾਤੀ ਮੀਡੀਆ ਜ਼ਿੰਮੇਵਾਰ ਹੈ। ਪੱਖਪਾਤੀ ਅਰਥਾਤ ਸਰਕਾਰ ਦਾ ਪੱਖ ਪੂਰਨ ਵਾਲੇ ਮੀਡੀਏ ਨੇ ਭਾਰਤ ਵਿੱਚ ਮੀਡੀਆ ਦੀ ਸੁਤੰਤਰਤਾ ਲਈ ਸੰਕਟ ਖੜ੍ਹਾ ਕਰ ਦਿੱਤਾ ਹੈ। ਕਿਹਾ ਗਿਆ ਕਿ ਭਾਰਤ ਵਿੱਚ ਮੀਡੀਆ ਨੂੰ ਤਾਨਾਸ਼ਾਹੀ ਯਾਨੀਕਿ ਰਾਸ਼ਟਰਵਾਦੀ ਸਰਕਾਰ ਦੇ ਦਬਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਦੋਂ ਤੋਂ, 2014 ਤੋਂ, ਨਰੇਂਦਰ ਮੋਦੀ ਪ੍ਰਧਾਨ ਮੰਤਰੀ ਬਣੇ ਹਨ, ਦਬਾਅ ਦਾ ਇਹ ਰੁਝਾਨ ਲਗਾਤਾਰ ਵਧਦਾ ਗਿਆ ਹੈ। ਸ਼ੁਰੂ-ਸ਼ੁਰੂ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਪੱਤਰਕਾਰਾਂ ਨੂੰ ਆਪਣੇ ਅਤੇ ਆਪਣੇ ਸਮਰਥਕਾਂ ਦਰਮਿਆਨ ਸੰਬੰਧ ਖ਼ਰਾਬ ਕਰਨ ਵਾਲੇ ਸਮਝਦੇ ਰਹੇ ਹਨ। ਜਿਹੜੇ ਭਾਰਤੀ ਪੱਤਰਕਾਰ ਸਰਕਾਰ ਦੇ ਸਖ਼ਤ ਆਲੋਚਕ ਰਹੇ ਹਨ, ਉਨ੍ਹਾਂ ਨੂੰ ਮੋਦੀ ਦੇ ਸਮਰਥਕਾਂ, ਜੋ ‘ਭਗਤਾਂ’ ਵਜੋਂ ਜਾਣੇ ਜਾਂਦੇ ਹਨ, ਦੁਆਰਾ ਪਰੇਸ਼ਾਨ ਕੀਤਾ ਜਾਂਦਾ ਹੈ। ਭਾਰਤ ਅੰਦਰ ਕਹਿਣੀ ਅਤੇ ਕਰਨੀ ਦਾ ਫ਼ਰਕ ਸਾਫ਼ ਦੇਖਿਆ ਗਿਆ ਹੈ। ਜਿੱਥੇ ਪ੍ਰੈਸ ਦੀ ਆਜ਼ਾਦੀ ਨੂੰ ਸਿਧਾਂਤਕ ਤੌਰ ’ਤੇ ਮੰਨਿਆਂ ਜਾਂਦਾ ਹੈ ਪਰ ਸਰਕਾਰ ਦੇ ਆਲੋਚਕ ਪੱਤਰਕਾਰਾਂ ਨੂੰ ‘ਰਾਸ਼ਟਰ ਵਿਰੋਧੀ’ ਐਲਾਨਿਆਂ ਜਾਂਦਾ ਹੈ ਤੇ ਉਨ੍ਹਾਂ ਖ਼ਿਲਾਫ਼ ਮਾਨਹਾਨੀ, ਹੱਤਕ-ਅਦਾਲਤ ਅਤੇ ਦੇਸ਼ਧਰੋਹ ਦੇ ਮਾਮਲੇ ਦਰਜ ਕਰਵਾਏ ਜਾਂਦੇ ਹਨ। ਭਾਰਤ ’ਚ ਹਰ ਸਾਲ ਔਸਤਨ ਤਿੰਨ ਜਾਂ ਚਾਰ ਪੱਤਰਕਾਰ ਮਾਰੇ ਜਾਂਦੇ ਹਨ। ਇਸ ਸਾਲ ਜਨਵਰੀ ’ਚ ਇੱਕ ਪੱਤਰਕਾਰ ਦੀ ਮਿਰਤੂ ਹੋ ਚੁੱਕੀ ਹੈ ਅਤੇ 13 ਪੱਤਰਕਾਰ ਸਲਾਖਾਂ ਪਿੱਛੇ ਹਨ। ਇਹ ਚੀਜ਼ ਭਾਰਤ ਨੂੰ ਪੱਤਰਕਾਰਾਂ ਲਈ ਸੰਸਾਰ ਦੇ ਸਭ ਤੋਂ ਖ਼ਤਰਨਾਕ ਦੇਸ਼ਾਂ ’ਚੋਂ ਇਕ ਖ਼ਤਰਨਾਕ ਦੇਸ਼ ਬਣਾਉਂਦੀ ਹੈ। ਪੱਤਰਕਾਰਾਂ ਵਿਰੁੱਧ ਪੁਲਿਸ ਦੀ ਹਿੰਸਾ, ਸਿਆਸੀ ਕਾਰਕੁਨਾਂ ਦੇ ਹਮਲੇ, ਮੁਜ਼ਰਮਾਂ ਜਾਂ ਭ੍ਰਿਸ਼ਟ ਸਥਾਨਕ ਅਧਿਕਾਰੀਆਂ ਦੀਆਂ ਜਾਨਲੇਵਾ ਬਦਲੇ ਦੀਆਂ ਕਾਰਵਾਈਆਂ ਹੁੰਦੀਆਂ ਹਨ, ਉਨ੍ਹਾਂ ਨੂੰ ਸਭ ਕਿਸਮ ਦੀਆਂ ਤਕਲੀਫ਼ਾਂ ਸਹਿਣੀਆਂ ਪੈਂਦੀਆਂ ਹਨ। ਸੂਚਕ-ਅੰਕ ਵਿੱਚ ਕੌਮਾਂਤਰੀ ਪੱਧਰ ’ਤੇ ਦੇਸ਼ਾਂ ਦਰਮਿਆਨ ਅਤੇ ਦੇਸ਼ਾਂ ਦੇ ਅੰਦਰ ਮੀਡੀਆ ਦੇ ਧਰੁਵੀਕਰਨ ਰਾਹੀਂ ਦੋਹਰੀ ਵੰਡ ਕੀਤੇ ਜਾਣ ਦੀ ਵੀ ਗੱਲ ਕਤੀ ਗਈ ਹੈ। ਵਰਲਡ ਪ੍ਰੈਸ ਫਰੀਡਮ ਇੰਡੈਕਸ ਨੇ ਇਹ ਵੀ ਕਿਹਾ ਹੈ ਕਿ ਕਸ਼ਮੀਰ ਵਿੱਚ ਸਥਿਤੀ ਹਾਲੇ ਵੀ ‘‘ਚਿੰਤਾਜਨਕ’’ ਬਣੀ ਹੋਈ ਹੈ, ਜਿਥੇ ਪੱਤਰਕਾਰਾਂ ਨੂੰ ਅਕਸਰ ਪੁਲਿਸ ਅਤੇ ਅਰਧ-ਸੈਨਿਕ ਬਲਾਂ ਵੱਲੋਂ ਸਤਾਇਆ ਜਾਂਦਾ ਹੈ। ਪ੍ਰੈਸ ਕਲੱਬ ਆਫ਼ ਇੰਡੀਆ, ਪ੍ਰੈਸ ਐਸੋਸੀਏਸ਼ਨ ਅਤੇ ਭਾਰਤੀ ਮਹਿਲਾ ਪੱਤਰਕਾਰਾਂ ਦੀ ਜਥੇਬੰਦੀ ਨੇ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਮੀਡੀਆ ਵਿਰੁੱਧ ਤਰ੍ਹਾਂ-ਤਰ੍ਹਾਂ ਨਾਲ ਹਮਲੇ ਕੀਤੇ ਜਾ ਰਹੇ ਹਨ। ਭਾਰਤ ਵਿੱਚ ਪ੍ਰੈਸ ਦੀ ਸੁਤੰਤਰਤਾ ਨੂੰ ਲਗਾਤਾਰ ਲੱਗ ਰਿਹਾ ਖ਼ੋਰਾ ਵੱਡੀ ਚਿੰਤਾ ਪੈਦਾ ਕਰਨ ਵਾਲਾ ਹੈ ਕਿਉਂਕਿ ਇਹ ਦੇਸ਼ ’ਚ ਵਧ ਰਹੇ ਤਾਨਾਸ਼ਾਹੀ ਰੁਝਾਨਾਂ ਵੱਲ ਵੀ ਇਸ਼ਾਰਾ ਕਰਦਾ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ