ਪੱਤਰ ਪ੍ਰੇਰਕ
ਚੰਡੀਗੜ੍ਹ, 6 ਮਈ : ਉਦਯੋਗ ਭਵਨ ਸੈਕਟਰ 17 ਚੰਡੀਗੜ੍ਹ ਵਿੱਖੇ ਪੀ.ਐਸ.ਆਈ.ਸੀ.ਸਟਾਫ ਐਸੋਸ਼ੀਏਸ਼ਨ ਨੇ ਗਰਾਉਂਡ ਫਲੋਰ ਤੇ ਮੈਨੇਜਮੈਂਟ ਖਿਲਾਫ ਲਗਾਤਾਰ 9 ਵੇਂ ਦਿਨ ਰੋਸ ਮੁਜਾਹਰਾ ਕੀਤਾ ਗਿਆ। ਨਿਗਮ ਦੇ ਵਿੱਚ ਉੱਚ ਅਹੁੱਦਿਆਂ ਤੇ ਰੱਖੇ ਜਾ ਰਹੇ ਕੰਨਸਲਟੈਂਟ ਅਤੇ ਡੈਪੂਟੇਸ਼ਨ ਦੁਆਰਾ ਲਿਆਂਦੇ ਕਾਰਜਕਾਰੀ ਇੰਜੀਨੀਅਰ (ਬਿਜਲੀ ਤੇ ਸਿਵਲ) ਦਾ ਪੁਰਜੋਰ ਵਿਰੋਧ ਕੀਤਾ ਗਿਆ। ਨਿਗਮ ਦੇ ਮੁਲਾਜਮਾਂ ਨੇ ਇਸ ਲਈ ਅੱਜ ਗਰਾਉਂਡ ਫਲੋਰ ਤੇ ਇੱਕਠੇ ਹੋ ਕੇ ਆਪਣੀ ਇੱਕਜੁਟਤਾ ਦਿਖਾਈ। ਜਥੇਬੰਦੀ ਦੇ ਆਗੂਆਂ ਨੇ ਆਪਣੇ ਭਾਸ਼ਣ ਵਿੱਚ ਨਿਗਮ ਦੇ ਅਫਸਰਸ਼ਾਹੀ ਨੂੰ ਰੱਜ ਕੇ ਕੋਸਿਆ ਅਤੇ ਮੈਨੇਜਮੈਂਟ ਖਿਲਾਫ ਨਿਆਰੇਬਾਜੀ ਕੀਤੀ। ਨਿਗਮ ਦੇ ਮੁਲਾਜਮਾਂ ਦੀਆਂ ਮੁੱਖ ਵਿੱਚ ਕਾਰਪੋਰੇਸ਼ਨ ਦੇ ਮੁਲਾਜਮਾਂ ਨੂੰ ਪੈਨਸ਼ਨ ਦਾ ਪ੍ਰਬੰਧ ਕਰਨਾ, ਸੇਵਾ ਮੁਕਤੀ ਤੋਂ ਬਾਅਦ ਮੈਡੀਕਲ ਦੀ ਸਹੂਲਤ ਅਤੇ ਇਹਨਾਂ ਅਦਾਰਿਆਂ ਵਿੱਚ ਸਿੱਧੀ ਭਰਤੀ ਦੀ ਮੁੱਖ ਮੰਗਾਂ ਬਾਰੇ ਬੁਲਾਰਿਆ ਨੇ ਮੈਨਜਮੈਂਟ ਖਿਲਾਫ ਭੜਾਸ ਕੱਢੀ। ਜਥੇਬੰਦੀ ਦੇ ਜਰਨਲ ਸਕੱਤਰ ਤਾਰਾ ਸਿੰਘ ਨੇ ਕਿਹਾ ਕਿ ਸੋਮਵਾਰ ਨੂੰ ਪੰਜਾਬ ਦੇ ਵੱਖ ਵੱਖ ਬੋਰਡ ਤੇ ਕਾਰਪੋਰੇਸ਼ਨ ਦੇ ਆਗੂਆਂ ਨਾਲ ਮੀਟਿੰਗ ਕਰਕੇ ਇਸ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੀਟਿੰਗ ਵਿੱਚ ਜਥੇਬੰਦੀ ਦੇ ਆਗੂ ਜੁਗਿੰਦਰ ਰਾਣਾ, ਹਰਕੇਸ਼ ਰਾਣਾ, ਬਲਵੰਤ ਸਿੰਘ ਮਾਨਸਾ, ਸਵਰਨ ਸਿੰਘ, ਅਜੇ ਕੁਮਾਰ, ਰਣਦੀਪ ਸਿੰਘ ਸੁਨਾਮ, ਅੰਮ੍ਰਿਤਪਾਲ ਸਿੰਘ ਬਰੇਟਾ ਆਦਿ ਮੌਜੂਦ ਸਨ।