ਵਿੱਕੀ ਭਬਾਤ
ਜ਼ੀਰਕਪੁਰ/8 ਮਈ : ਕੌਂਸਲਰ ਨੇਹਾ ਸ਼ਰਮਾ ਵੱਲੋਂ ਅੱਜ ਜ਼ੀਰਕਪੁਰ ਦੇ ਬਲਟਾਣਾ ਵਿਖੇ ਮਦਰ ਡੇਅ ਮੌਕੇ ਮੁਫਤ ਮੈਡੀਕਲ ਚੈੱਕਅੱਪ ਕੈਂਪ ਲਗਵਾਇਆ ਗਿਆ, ਜਿਸ ਵਿਚ ਆਉਣ ਵਾਲੇ ਮਰੀਜ਼ਾਂ ਦਾ ਮੁਫ਼ਤ ਚੈੱਕਅੱਪ ਕੀਤਾ ਗਿਆ ਜਿਸ ਵਿਚ ਬਲੱਡ ਪ੍ਰੈਸ਼ਰ, ਸ਼ੂਗਰ,ਅੱਖਾਂ ਦੀਆਂ ਬਿਮਾਰੀਆਂ ਅਤੇ ਨੱਕ ਦੀਆਂ ਬਿਮਾਰੀਆਂ ਆਦਿ ਸ਼ਾਮਲ ਸੀ।
ਅੱਜ ਸਵੇਰੇ ਆਈ ਸਪੈਸ਼ਲਿਸਟ ਡਾਕਟਰਾਂ ਦੀ ਟੀਮ ਵੱਲੋਂ ਚੈੱਕਅਪ ਕੀਤਾ ਗਿਆ ਅਤੇ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ।
ਕੌਂਸਲਰ ਨੇਹਾ ਸ਼ਰਮਾ ਨੇ ਇਸ ਮੌਕੇ ਕਿਹਾ ਕਿ ਉਹ ਆਪਣੇ ਵਾਰਡ ਵਾਸੀਆਂ ਵੱਲੋਂ ਲਗਾਈ ਉਨ੍ਹਾਂ ਦੀ ਡਿਊਟੀ ਲਈ ਹਰ ਸਮੇਂ ਤਿਆਰ ਹਨ ਅਤੇ ਵਾਰਡ ਦੀ ਤਰੱਕੀ ਲਈ ਹਰ ਤਿਆਗ ਕਰਨ ਲਈ ਤਿਆਰ ਹਨ। ਉਨ੍ਹਾਂ ਨੇ ਕਿਹਾ ਕਿ ਉਹ ਚੋਣਾਂ ਵਿੱਚ ਕੀਤੇ ਗਏ ਆਪਣੇ ਵਾਅਦਿਆਂ ਤੇ ਪੂਰਾ ਉਤਰਨ ਲਈ ਪੂਰੀ ਕੋਸ਼ਿਸ਼ ਕਰ ਰਹੇ ਹਨ। ਜਿਸ ਤਹਿਤ ਸਭ ਤੋਂ ਪਹਿਲਾਂ ਉਨ੍ਹਾਂ ਨੇ ਆਪਣੇ ਵਾਰਡ ਵਿਚ ਸੀਸੀਟੀਵੀ ਕੈਮਰੇ ਲਗਾ ਕੇ ਸ਼ੁਰੂਆਤ ਕੀਤੀ ਸੀ।
ਉਨ੍ਹਾਂ ਕਿਹਾ ਕਿ ਉਹ ਅੱਗੇ ਵੀ ਇਸੇ ਤਰ੍ਹਾਂ ਵਾਰਡ ਵਾਸੀਆਂ ਦੀ ਸੇਵਾ ਲਈ ਹਰ ਸਮੇਂ ਹਾਜ਼ਰ ਹਨ।
ਇਸ ਮੌਕੇ ਉਨ੍ਹਾਂ ਨਾਲ ਬੀਬੀ ਸਰਬਜੀਤ ਕੌਰ, ਹਰਜੀਤ ਸਿੰਘ ਮਿੰਟਾ ਕੌਂਸਲਰ, ਪ੍ਰਤਾਪ ਸਿੰਘ ਰਾਣਾ, ਭਵਾਨੀ ਜਵੈਲਰਸ ਕਮਲ, ਪੁਨੀਤ ਅਗਰਵਾਲ, ਰਾਜਬੀਰ ਰਾਣਾ, ਸ਼ਰਨਜੀਤ, ਨਰੇਸ਼ ਪਾਂਡੇ, ਨਰਿੰਦਰ ਨੇਗੀ, ਵਰਿੰਦਰ ਕਾਂਤਾ, ਪ੍ਰੇਮ ਸ਼ੁਕਲਾ, ਅੰਗਰੇਜ਼ ਅਤੇ ਸਵਾਮੀ ਚਰਨ ਹਾਜ਼ਰ ਸਨ।