BREAKING NEWS
ਅਕਾਲੀ ਆਗੂ ਜੱਥੇਦਾਰ ਤੋਤਾ ਸਿੰਘ ਦਾ ਦੇਹਾਂਤਮੁੱਖ ਮੰਤਰੀ 15 ਅਗਸਤ ਨੂੰ ‘ਮੁਹੱਲਾ ਕਲੀਨਿਕ’ ਦੀ ਕਰਨਗੇ ਸ਼ੁਰੂਆਤਰੇਲਵੇ ਭਰਤੀ ਘਪਲਾ : ਸੀਬੀਆਈ ਵੱਲੋਂ ਲਾਲੂ ਯਾਦਵ ਦੇ 16 ਟਿਕਾਣਿਆਂ ’ਤੇ ਛਾਪੇਮਾਰੀਮਹਾਰਾਸ਼ਟਰ : ਟੈਂਕਰ ਤੇ ਟਰੱਕ ਵਿਚਾਲੇ ਟੱਕਰ ਤੋਂ ਬਾਅਦ ਲੱਗੀ ਅੱਗ, 9 ਜਣੇ ਜਿਊਂਦੇ ਸੜੇਪੰਜਾਬ ’ਚ ਅਗਲੇ ਦਿਨਾਂ ’ਚ ਬਾਰਿਸ਼ ਦੀ ਸੰਭਾਵਨਾਮਾਨਸੂਨ ਦੇ ਅਗਲੇ ਹਫ਼ਤੇ ਕੇਰਲ ਪਹੁੰਚਣ ਦੀ ਸੰਭਾਵਨਾਸੜਕ ਹਾਦਸੇ ’ਚ ਸਪੀਕਰ ਗਿਆਨ ਚੰਦ ਗੁਪਤਾ ਵਾਲ-ਵਾਲ ਬਚੇ, ਗੱਡੀ ਨੁਕਸਾਨੀਬਹਿਬਲ ਕਲਾਂ, ਬਰਗਾੜੀ ਗੋਲੀ ਕਾਂਡ ਤੇ ਬੇਅਦਬੀਆਂ ਨੂੰ ਲੈ ਕੇ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਦਾ ਮੁੜ ਛਲਕਿਆ ਦਰਦਏਸ਼ੀਆ ਕੱਪ ਹਾਕੀ ਲਈ ਭਾਰਤੀ ਪੁਰਸ਼ ਟੀਮ ਜਕਾਰਤਾ ਰਵਾਨਾਆਮਰਪਾਲੀ ਲਈਅਰ ਵੈਲੀ ਖ਼ਿਲਾਫ਼ 230 ਕਰੋੜ ਦੀ ਬੈਂਕ ਧੋਖਾਧੜੀ ਦਾ ਕੇਸ ਦਰਜ

ਲੇਖ

ਅੱਗ ਸਾੜ ਰਹੀ ਹੈ ਸਾਡਾ ਅਤੇ ਸਾਡੀਆਂ ਨਸਲਾਂ ਦਾ ਭਵਿੱਖ

May 09, 2022 11:38 AM

ਜਸਵਿੰਦਰ ਸਿੰਘ ਬਰਾੜ

ਖੇਤਾਂ ਵਿੱਚ ਪਰਾਲੀ ਨੂੰ ਲਗਾਈ ਜਾਂਦੀ ਅੱਗ ਦਾ ਮੁੱਦਾ ਹਰ ਛੇ ਮਹੀਨਿਆਂ ਬਾਅਦ ਉੱਠਦਾ ਰਹਿੰਦਾ ਹੈ, ਬੁੱਧੀਜੀਵੀਂਆਂ ਅਤੇ ਕਿਸਾਨ ਜਾਂ ਕਿਸਾਨ ਆਗੂਆਂ ਦੇ ਇਸ ਮਸਲੇ ‘ਤੇ ਵਿਚਾਰ ਆਪਣੇ-ਆਪਣੇ ਹੁੰਦੇ ਹਨ, ਹਰ ਕੋਈ ਆਪਣੇ ਪੱਖ ਵਿੱਚ ਦਲੀਲਾਂ ਪੇਸ਼ ਕਰਦਾ ਆਪਣੇ ਦੁਆਰਾ ਕਹੀ ਗੱਲ ਨੂੰ ਸਹੀ ਸਾਬਤ ਕਰਨ ਦਾ ਯਤਨ ਕਰਦਾ ਹੈ। ਪਰ ਕਦੇ ਵੀ ਅਸੀਂ ਇਸ ਮਸਲੇ ਨੂੰ ਲੈ ਕੇ ਐਨੇ ਗੰਭੀਰ ਨਹੀ ਹੋਏ ਕਿ ਇਸਦੇ ਹੱਲ ਦੀ ਤਲਾਸ਼ ਕਰੀਏ। ਹਰ ਵਾਰ ਵਾਢੀ ਤੋਂ ਬਾਅਦ ਮਹੀਨਾ ਭਰ ਇਸ ਉੱਤੇ ਚਰਚਾ ਕਰਦੇ ਹਾਂ, ਪਰ ਫਿਰ ਅਸੀਂ ਇਸ ਨੂੰ ਵਿਸਾਰ ਦਿੰਦੇ ਹਾਂ ਅਤੇ ਚਰਚਾ ਕਰਨ ਲਈ ਅਗਲੀ ਵਾਢੀ ਤੋਂ ਬਾਅਦ ਖੇਤਾਂ ਵਿੱਚ ਅੱਗ ਲੱਗਣ ਦੀ ਉਡੀਕ ਕਰਦੇ ਹਾਂ, ਇਹ ਸਿਲਸਿਲਾ ਕਾਫੀ ਲੰਬੇ ਲਗਾਤਾਰ ਜ਼ਾਰੀ ਹੈ।
ਹੁਣ ਕਣਕ ਦੀ ਵਾਢੀ ਸਮਾਪਤ ਹੋ ਚੁੱਕੀ ਹੈ ਅਤੇ ਤੂੜੀ ਤੰਦ ਦੀ ਸਾਂਭ ਸੰਭਾਲ ਦਾ ਕੰਮ ਵੀ ਲੱਗਭੱਗ ਮੁਕੰਮਲ ਹੋ ਚੁੱਕਿਆ ਹੈ ਅਤੇ ਕਿਸਾਨ ਅਗਲੀ ਫਸਲ ਦੀ ਬਿਜਾਈ ਲਈ ਖੇਤਾਂ ਨੂੰ ਸੁਆਰ ਰਹੇ ਹਨ। ਬੇਸ਼ੱਕ ਤੂੜੀ ਬਣਾ ਲੈਣ ਤੋਂ ਬਾਅਦ ਕਣਕ ਦੇ ਨਾੜ ਦੀ ਰਹਿੰਦ-ਖੂਦ ਐਨੀ ਬਚਦੀ ਹੀ ਨਹੀਂ ਕਿ ਉਸਨੂੰ ਸਾੜਨ ਦੀ ਜਰੂਰਤ ਪਵੇ ਪਰ ਫਿਰ ਵੀ ਕਿਸਾਨਾਂ ਦੁਆਰਾ ਖੇਤਾ ਨੂੰ ਸੁਆਰਨ ਲਈ ਕੀਤੇ ਜਾਂਦੇ ਆਹਰ ਵਿੱਚ ਇੱਕ ਪਰੰਪਰਾ ਖੇਤਾਂ ਵਿੱਚ ਅੱਗ ਲਗਾਉਣ ਦੀ ਹੈ। ਕਿਸਾਨਾਂ ਨੂੰ ਅੱਗ ਨਹੀਂ ਲਗਾਉਣੀ ਚਾਹੀਦੀ ਜਾਂ ਅੱਗ ਲਗਾਉਣਾ ਕਿਸਾਨਾਂ ਦੀ ਮਜ਼ਬੂਰੀ ਹੈ, ਸਾਨੂੰ ਇਸ ਬਹਿਸ ਵਿੱਚ ਪੈਣ ਦੀ ਬਜਾਇ ਕੁੱਝ ਖਾਸ ਨੁਕਤੇ ਵਿਚਾਰ ਲੈਣੇ ਜ਼ਿਆਦਾ ਜਰੂਰੀ ਹਨ।
ਪਹਿਲਾ ਨੁਕਤਾ ਤਾਂ ਇਹ ਹੈ ਕਿ ਜੇ ਕਿਸਾਨ ਖੇਤ ਵਿੱਚ ਅੱਗ ਲਗਾ ਰਹੇ ਹਨ ਤਾਂ ਹਰ ਇੱਕ ਕਿਸਾਨ ਨੂੰ ਚਾਹੀਦਾ ਹੈ ਕਿ ਉਹ ਆਪਣੇ ਖੇਤ ਦੇ ਚਾਰੇ ਪਾਸੇ ਇੱਕ ਗੇੜਾ ਹਲਾਂ ਦਾ ਲਗਾ ਦੇਵੇ ਤਾਂ ਜੋ ਅੱਗ ਖੇਤ ਤੋਂ ਬਾਹਰ ਨਾ ਜਾਵੇ।
ਦੂਜਾ ਨੁਕਤਾ ਕਿਸਾਨ ਅੱਗ ਹਮੇਸ਼ਾ ਆਪਣੀ ਹਾਜ਼ਰੀ ਵਿੱਚ ਲਗਾਉਣ, ਬਹੁਤੀ ਵਾਰ ਦੇਖਣ ਵਿੱਚ ਆਇਆ ਹੈ ਕਿ ਉਹ ਅੱਗ ਲਗਾ ਕੇ ਆਪਣੇ ਘਰਾਂ ਨੂੰ ਤੁਰਦੇ ਬਣਦੇ ਹਨ ਅਤੇ ਅੱਗ ਦੂਰ ਤੱਕ ਫੈਲ ਜਾਂਦੀ ਹੈ ਜਿਸ ਨਾਲ ਕਈ ਵਾਰ ਵੱਡਾ ਜਾਨੀ ਅਤੇ ਮਾਲੀ ਨੁਕਸਾਨ ਹੁੰਦਾ ਹੈ।
ਤੀਜਾ ਨੁਕਤਾ ਇਹ ਹੈ ਕਿ ਖੇਤਾਂ ਵਿਚਲੇ ਖਾਲ਼ਾਂ ਨੂੰ ਪਾਣੀ ਨਾਲ ਭਰਕੇ ਰੱਖਿਆ ਜਾਵੇ ਤਾਂ ਜੋ ਅੱਗ ਨੂੰ ਫੈਲਣ ਤੋਂ ਰੋਕਿਆ ਜਾ ਸਕੇ।
ਚੌਥਾ ਨੁਕਤਾ ਹੈ ਕਿ ਅੱਗ ਰਾਤ ਨੂੰ ਲਗਾ ਲਈ ਜਾਵੇ ਤਾਂ ਜੋ ਰਾਹਗੀਰ ਲੋਕਾਂ ਨੂੰ ਲੰਘਣ ਵਿੱਚ ਕੋਈ ਦਿੱਕਤ ਨਾ ਆਵੇ ਅਤੇ ਕੋਈ ਅਣ-ਸੁਖਾਵੀਂ ਘਟਨਾ ਨਾ ਵਾਪਰੇ।
ਪੰਜਵਾਂ ਨੁਕਤਾ ਰੁੱਖਾਂ ਦੀ ਸੰਭਾਲ ਦਾ ਹੈ ਜੋ ਕਿ ਇਸ ਤਪਦੀ ਗਰਮੀ ਦੇ ਵਿੱਚ ਜਿੱਥੇ ਸਾਨੂੰ ਕੁੱਝ ਸੁੱਖ ਦਾ ਸਾਹ ਦਿੰਦੇ ਹਨ ਉੱਥੇ ਹੀ ਉਹ ਅਨੇਕਾਂ ਪੰਛੀਆਂ ਦਾ ਰਹਿਣ ਬਸੇਰਾ ਵੀ ਹਨ। ਇਹ ਆਮ ਦੇਖਣ ਵਿੱਚ ਆਉਂਦਾ ਹੈ ਕਿ ਕਿਸਾਨਾਂ ਦੀ ਅਣਗਹਿਲੀ ਕਾਰਨ ਖੇਤਾਂ ਦੇ ਨਾਲ ਲੱਗਦੀਆਂ ਸੜਕਾਂ, ਪਹੀਆਂ ਅਤੇ ਰਾਹਾਂ ‘ਤੇ ਖੜ੍ਹੇ ਹਰੇ ਛਾਂਦਾਰ ਰੁੱਖ ਨੂੰ ਅੱਗ ਪਲਾ ਵਿੱਚ ਆਪਣੀ ਲਪੇਟ ਵਿੱਚ ਲੈ ਲੈਂਦੀ ਹੈ। ਜਿਸ ਨਾਲ ਜਿੱਥੇ ਗਰਮੀ ਦਾ ਕਹਿਰ ਵੱਧਦਾ ਹੈ ਉੱਥੇ ਹੀ ਰੁੱਖਾਂ ਉੱਤੇ ਆਲ੍ਹਣਿਆਂ ਵਿੱਚ ਬੈਠੇ ਬੋਟ ਅੱਗਾਂ ਦੀਆਂ ਲਪਟਾਂ ਵਿੱਚ ਸੜ੍ਹ ਕੇ ਸੁਆਹ ਹੋ ਜਾਂਦੇ ਹਨ। ਇਸ ਲਈ ਅੱਗ ਲਗਾਉਣ ਵੇਲੇ ਇਸ ਗੱਲ ਦਾ ਖਾਸ ਖਿਆਲ ਰੱਖਿਆਂ ਜਾਵੇ ਕਿ ਅੱਗ ਇਨ੍ਹਾਂ ਰੁੱਖਾਂ ਨੂੰ ਕੋਈ ਨੁਕਸਾਨ ਨਾ ਪਹੁੰਚਾਵੇ।
ਸਰਕਾਰ ਅਤੇ ਕਿਸਾਨ ਜਥੇਬੰਦੀਆਂ ਨੂੰ ਵੀ ਇਸ ਮੁੱਦੇ ਪ੍ਰਤੀ ਗੰਭੀਰ ਚਿੰਤਨ ਕਰਨਾ ਚਾਹੀਦਾ ਹੈ ਤਾਂ ਜੋ ਅਸੀਂ ਕਿਸਾਨਾਂ ਨੂੰ ਖੇਤਾ ਵਿੱਚ ਅੱਗ ਨਾ ਲਗਾਉਣ ਲਈ ਪ੍ਰੇਰਿਤ ਕਰ ਸਕੀਏ। ਸਰਕਾਰ, ਪ੍ਰਸ਼ਾਸ਼ਨ, ਬੁੱਧੀਜੀਵੀ ਵਰਗ ਅਤੇ ਕੁਦਰਤ ਪ੍ਰੇਮੀਆਂ ਨੂੰ ਚਾਹੀਦਾ ਹੈ ਕਿ ਉਹ ਸਿਰਫ ਵਾਢੀ ਸਮਾਪਤ ਹੋਣ ਤੇ ਖੇਤਾਂ ਵਿੱਚ ਅੱਗ ਲਗਾਉਣ ਤੋਂ ਬਾਅਦ ਹੀ ਹਰਕਤ ਵਿੱਚ ਨਾ ਆਉਣ ਸਗੋਂ ਸਮੇਂ-ਸਮੇਂ ਸਿਰ ਖੇਤਾਂ ਵਿੱਚ ਅੱਗ ਲਗਾਉਣ ਨਾਲ ਹੋਣ ਵਾਲੇ ਨੁਕਸਾਨ ਬਾਰੇ ਦੱਸਣ ਲਈ ਅਤੇ ਪਰਾਲੀ ਜਾਂ ਫਸਲ ਦੀ ਰਹਿੰਦ-ਖੂੰਦ ਦੇ ਢੁੱਕਵੇਂ ਪ੍ਰਬੰਧਾਂ ਲਈ ਪਿੰਡ ਪੱਧਰ ‘ਤੇ ਨੁੱਕੜ ਨਾਟਕ, ਸੈਮੀਨਾਰ ਅਤੇ ਗੋਸ਼ਟੀਆਂ ਕਰਵਾਉਂਦੇ ਰਹਿਣ।
ਕਿਸਾਨਾਂ ਨੂੰ ਵੀ ਇਹ ਤੱਥ ਸਮਝ ਲੈਣਾ ਚਾਹੀਦਾ ਹੈ ਕਿ ਉਹ ਅੱਗ ਵਿੱਚ ਕੇਵਲ ਫਸਲ ਦੀ ਰਹਿੰਦ-ਖੂੰਦ ਨਹੀਂ ਬਲਕਿ ਮਾਂ ਸਮਝੀ ਜਾਣ ਵਾਲੀ ਜ਼ਮੀਨ ਦੇ ਨਾਲ-ਨਾਲ ਆਪਣਾ ਅਤੇ ਆਪਣੀਆਂ ਆਉਣ ਵਾਲੀਆਂ ਨਸਲਾਂ ਦਾ ਭਵਿੱਖ ਵੀ ਸਾੜ ਰਹੇ ਹਨ। ਇਸ ਲਈ ਸਾਨੂੰ ਇਸ ਬਾਰੇ ਠੰਡੇ ਮਨ ਨਾਲ ਸੋਚਣਾ ਪਵੇਗਾ ਕਿ ਖੇਤਾਂ ਵਿੱਚ ਅੱਗ ਲਾਉਣਾ ਵਾਕਿਆ ਹੀ ਸਾਡੀ ਮਜ਼ਬੂਰੀ ਹੈ ਜਾਂ ਅਸੀਂ ਆਦਤ ਤੋਂ ਮਜ਼ਬੂਰ ਹਾਂ, ਕੇ ਜਾਂ ਫਿਰ ਮਹਿਜ਼ ਸਾਡੀ ਧੌਣ ਜੱਟਪੁਣੇ ਦਾ ਕਿੱਲਾ ਹੈ ਕਿ ‘ਅਸੀਂ ਤਾਂ ਅਈਂ ਅੱਗ ਲਾਵਾਂਗੇ’। ਸੋ ਕਿਸਾਨ ਵੀਰਾਂ ਨੂੰ ਇਹ ਅਪੀਲ ਹੈ ਕਿ ਜਿੱਥੋਂ ਤੱਕ ਹੋ ਸਕੇ ਖੇਤਾਂ ਵਿੱਚ ਅੱਗ ਲਗਾਉਣ ਤੋਂ ਗੁਰੇਜ਼ ਕਰੋ। ਇਸ ਵਿੱਚ ਹੀ ਸਾਡਾ ਅਤੇ ਸਾਡੇ ਆਲੇ-ਦੁਆਲੇ ਦਾ ਕਲਿਆਣ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ