- ਰਾਜ ਸਭਾ ਮੈਂਬਰ ਹਰਭਜਨ ਸਿੰਘ ਦੀ ਭੈਣ ਸੰਦੀਪ ਕੌਰ ਨੇ ਕੀਤਾ ਖ਼ੂਨਦਾਨ
ਡਾ ਗੁਰਵਿੰਦਰ ਅਮਨ
ਰਾਜਪੁਰਾ/8 ਮਈ : ਅੱਜ ਰਾਮਗੜ੍ਹੀਆ ਸਭਾ ਰਾਜਪੁਰਾ ਵੱਲੋਂ ਸਿੱਖ ਜਰਨੈਲ ਅਤੇ ਰਾਮਗੜ੍ਹੀਆ ਮਿਸਲ ਦੇ ਬਾਨੀ ਮਹਾਂਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੀ 299ਵੇਂ ਜਨਮ ਦਿਨ ਨੂੰ ਸਮਰਪਿਤ, ਸਭਾ ਦੇ ਪ੍ਰਧਾਨ ਬਲਬੀਰ ਸਿਘ ਖਾਲਸਾ ਦੀ ਦੇਖ-ਰੇਖ ਵਿਚ 8ਵਾਂ ਖੂਨਦਾਨ ਕੈਂਪ ਲਗਾਇਆ ਗਿਆ।
ਜਿਸ ਵਿਚ ਮਸ਼ਹੂਰ ਕ੍ਰਿਕਟਰ ਅਤੇ ਪੰਜਾਬ ਤੋਂ ਰਾਜਸਭਾ ਦੇ ਮੈਂਬਰ ਹਰਭਜਨ ਸਿੰਘ ਦੀ ਭੈਣ ਸੰਦੀਪ ਕੌਰ ਜੋ ਕਿ ਸਥਾਨਕ ਐਚਡੀਐਫਸੀ ਬੈਂਕ ਦੀ ਸ਼ਾਖ਼ਾ ਮੈਨੇਜਰ ਹੈ ਨੇ ਵਿਸ਼ੇਸ਼ ਤੋਰ ਤੇ ਆਪਣੇ ਪਤੀ ਸਾਹਿਬਜੀਤ ਸਿੰਘ ਨਾਲ ਮਿਲ ਕੇ ਖੂਨਦਾਨ ਕਰ ਮਿਸਾਲ ਕਾਇਮ ਕੀਤੀ l ਕੈਂਪ ਦੋਰਾਨ ਸਥਾਨਕ ਸਿਵਲ ਹਸਪਤਾਲ ਦੇ ਬਲੱਡ ਬੈਂਕ ਦੀ ਇੰਚਾਰਜ ਡਾ ਅੰਜੂ ਖੁਰਾਣਾ ਦੀ ਅਗਵਾਈ 'ਚ ਟੀਮ ਨੇ 52 ਖੂਨਦਾਨੀਆਂ ਤੋਂ ਖੂਨ ਇਕੱਤਰ ਕੀਤਾ। ਸਭਾ ਵੱਲੋਂ ਡਾ ਅੰਜੂ ਖੁਰਾਣਾ, ਡਾ ਪੁਨੀਤ ਗਰਗ, ਸੁਖਵਿੰਦਰ ਸਿੰਘ ਅਤੇ ਹੋਰ ਸਹਿਯੋਗੀ ਸਟਾਫ ਨੂੰ ਸਨਮਾਨ ਚਿਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਕੌਂਸਲਰ ਅਮਨਦੀਪ ਸਿੰਘ ਨਾਗੀ, ਕੌਂਸਲਰ ਰਵਿੰਦਰ ਸਿੰਘ, ਜਥੇਦਾਰ ਧਿਆਨ ਸਿਘ ਸੈਦਖੇੜੀ, ਜਥੇਦਾਰ ਹਰਭਜਨ ਸਿਘ, ਹਰਬੰਸ ਸਿੰਘ ਸ਼ਿੰਗਾਰੀ, ਰਾਜਿੰਦਰ ਸਿੰਘ ਚਾਨੀ, ਦਲਬੀਰ ਸਿੰਘ ਸੱਗੂ, ਬਲਬੀਰ ਸਿੰਘ ਸੱਗੂ, ਅਮਰਜੀਤ ਸਿੰਘ ਲਿੰਕਨ, ਅਮਰਜੀਤ ਸਿੰਘ ਸ਼ਿੰਗਾਰੀ, ਤਜਿੰਦਰ ਸਿੰਘ ਸੱਗੂ, ਬੂਟਾ ਸਿੰਘ ਮਠਾੜੂ, ਭੁਪਿੰਦਰ ਸਿੰਘ ਮਠਾੜੂ, ਅਤੇ ਹੋਰ ਪਤਵੰਤੇ ਸੱਜਣਾਂ ਨੇ ਖੂਨਦਾਨ ਕੈਂਪ ਨੂੰ ਸਫ਼ਲ ਬਣਾਉਣ ਲਈ ਸਾਥ ਦਿੱਤਾ।