ਅਨਿਲ ਕੁਮਾਰ
ਜੰਡਿਆਲਾ ਗੁਰੂ/8 ਮਈ : ਅੱਜ ਸੰਤ ਬਾਬਾ ਤੇਜਾ ਸਿੰਘ ਜੀ ਯਾਦ ਵਿੱਚ ਚੌਥਾ ਕ੍ਰਿਕਟ ਟੂਰਨਾਮੈਂਟ ਜੋਤੀਸਰ ਕ੍ਰਿਕਟ ਕਲੱਬ ਵੱਲੋਂ ਦੂਸਹਿਰਾ ਗਰਾਊਂਡ ਵਿਖੇ ਕਰਵਾਇਆ ਗਿਆ। ਇਸ ਟੂਰਨਾਮੈਂਟ ‘ਚ ਮਾਨਾਂਵਾਲਾ ਕ੍ਰਿਕਟ ਕਲੱਬ ਨੇ ਅੰਮ੍ਰਿਤਸਰ ਇਲੈਵਨ ਕ੍ਰਿਕਟ ਕਲੱਬ ਨੂੰ ਹਰਾਕੇ ਜਿਤ ਹਾਸਲ ਕੀਤੀ। ਮਾਨਾਵਾਲਾ ਟੀਮ ਟੋਨੀ ਅਤੇ ਅੰਮ੍ਰਿਤ ਨੇ ਸ਼ਾਨਦਾਰ ਬੈਟਿੰਗ ਕਰਕੇ ਜਿੱਤ ਹਾਸਲ ਕਰਨ ਵਿਚ ਅਹਿਮ ਯੋਗਦਾਨ ਪਾਇਆ । ਜੇਤੂ ਟੀਮ ਨੂੰ 11000 ਰੁਪਏ‘ ਦੀ ਰਾਸੀ ਇਨਾਮ ਦਿੱਤਾ ਗਿਆ ਅਤੇ ਹਾਰੀ ਹੋਈ ਟੀਮ ਨੂੰ 5100 ਰੁਪਏ ਦਾ ਇਨਾਮ ਦਿੱਤਾ ਗਿਆ । ਇਸ ਦੌਰਾਨ ਮੁਖ ਮਹਿਮਾਨਾਂ ਵਲੋਂ ਵੀ ਵੱਖਰੇ ਤੋਰ ਤੇ ਗੁਪਤ ਇਨਾਮ ਦਿੱਤੇ ਗਏ ।
ਇਸ ਟੂਰਨਾਮੈਂਟ ਵਿੱਚ ਉਚੇਚੇ ਤੌਰ ਤੇ ਮੁੱਖ ਮਹਿਮਾਨ ਵਜੋਂ ਤਪ ਅਸਥਾਨ ਸੰਤ ਬਾਬਾ ਗੁਰਬਖਸ਼ ਸਿੰਘ ਜੀ ਗੁਰਦੁਆਰਾ ਜੋਤੀਸਰ ਦੇ ਮੁੱਖ ਸੇਵਾਦਾਰ ਬਾਬਾ ਸੁੱਖਾ ਸਿੰਘ ਜੀ ਨੇ ਨੌਜਵਾਨਾਂ ਨੂੰ ਅਸੀਸਾਂ ਦਿੱਤੀਆਂ ਅਤੇ ਇਸ ਟੂਰਨਾਮੈਂਟ ਵਿਚ ਵਿਸੇਸ ਤੌਰ ਤੇ ਮੈਡਮ ਮਨਦੀਪ ਕੌਰ ਸਿੱਧੂ ਜੀਓ ਸਿਬਾਕਾਰ ਟਾਗਰਾਂ, ਹਰਦੇਵ ਸਿੰਘ, ਰਾਜ ਸ਼ਰਮਾ , ਹਰਦੀਪ ਸਿੰਘ, ਹਰਸ਼ ਸ਼ਰਮਾ, ਵਰਿੰਦਰ ਸਿੰਘ ਮਲਹੋਤਰਾ ਪ੍ਰਧਾਨ ਬਰਤਨ ਮੰਡੀ ਜੰਡਿਆਲਾ ਗੁਰੂ, ਮੰਨੂ ਖਹਿਰਾ, ਸਤਪਾਲ ਸਿੰਘ ਪ੍ਰਧਾਨ ਆਮ ਆਦਮੀ ਪਾਰਟੀ ਅਤੇ ਇਸ ਟੂਰਨਾਮੈਂਟ ਵਿੱਚ ਮੈਚ ਮਾਨਾਂਵਾਲਾ ’ਤੇ ਅੰਮ੍ਰਿਤਸਰ ਕਿੰਗਜ਼ ਦੁਰਮਿਆਨ ਹੋਇਆ ਇਸ ਟੂਰਨਾਮੈਂਟ ਵਿੱਚ ਕੁੱਲ 24 ਟੀਮਾਂ ਨੇ ਹਿੱਸਾ ਲਿਆ ਸੀ।