- 101 ਲੋਕਾਂ ਨੇ ਖੂਨਦਾਨ ਕੀਤਾ
ਪੀ.ਪੀ. ਵਰਮਾ
ਪੰਚਕੂਲਾ/8 ਮਈ : ਮਿਸ਼ਨ ਵੈਲਫੇਅਰ ਜਨ ਹਿੱਤ ਸੁਸਾਇਟੀ ਵੱਲੋਂ ਪੰਚਕੂਲਾ ਦੇ ਸਿਵਲ ਹਸਪਤਾਲ ਬਲਾਕ-ਏ ਵਿੱਚ ਖੂਨਦਾਨ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ 101 ਲੋਕਾਂ ਨੇ ਖੂਨਦਾਨ ਕੀਤਾ। ਇਸ ਖੂਨਦਾਨ ਕੈਂਪ ਨੂੰ ਪੰਚਕੂਲਾ ਦੇ ਸੈਕਟਰ-6 ਦੇ ਸਰਕਾਰੀ ਹਸਪਤਾਲ ਦੇ ਬਲੱਡ ਬੈਂਕ ਵੱਲੋਂ ਸਹਿਯੋਗ ਦਿੱਤਾ ਦਿੱਤਾ। ਮੁੱਖ ਮਹਿਮਾਨ ਡਾ. ਅਸ਼ਵਿਨ ਜੌਹਰ ਵੱਲੋਂ ਖੂਨਦਾਨ ਕੈਂਪ ਦਾ ਉਦਘਾਟਨ ਕੀਤਾ ਗਿਆ।
ਮਿਸ਼ਨ ਵੈਲਫੇਅਰ ਜਨ ਹਿੱਤ ਸੁਸਾਇਟੀ ਪੰਚਕੂਲਾ ਦੇ ਚੇਅਰਮੈਨ ਰਾਜੀਵ ਗੁਪਤਾ ਅਤੇ ਵਾਈਸ ਪ੍ਰਧਾਨ ਅਜੈ ਸੈਣੀ ਨੇ ਦੱਸਿਆ ਕਿ ਖੂਨਦਾਨ ਕੈਂਪ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸੈਕਟਰ-21 ਦੇ ਕੌਂਸਲਰ ਸੁਨੀਤ ਸਿੰਗਲਾ ਸ਼ਾਮਲ ਹੋਏ। ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਰਾਜੀਵ ਗੁਪਤਾ ਨੇ ਦੱਸਿਆ ਕਿ ਇਸ ਸੰਸਥਾ ਦੇ ਜਨਰਲ ਸੈਕਟਰੀ ਬ੍ਰਿਜੇਸ਼ ਕੁਮਾਰ, ਪ੍ਰਧਾਨ ਯਸ਼ਪਾਲ ਗਰਗ ਅਤੇ ਵਾਈਸ ਪ੍ਰਧਾਨ ਅਜੈ ਸੈਣੀ ਵੱਲੋਂ ਖੂਨਦਾਨ ਕੈਂਪ ਵਿੱਚ ਸ਼ਾਮਲ ਲੋਕਾਂ ਨੂੰ ਸਰਟੀਫਿਕੇਟ ਵੰਡੇ ਗਏ। ਪ੍ਰਬੰਧਕਾਂ ਨੇ ਦੱਸਿਆ ਉਹਨਾਂ ਦੀ ਸੰਸਥਾ ਵੱਲੋਂ ਹਰ ਸਾਲ ਖੂਨਦਾਨ ਕੈਂਪ ਮਦਰਡੇਅ ਉੱਤੇ ਲਗਾਇਆ ਜਾਵੇਗਾ। ਪੰਚਕੂਲਾ ਦੇ ਜਨਰਲ ਹਸਪਤਾਲ ਸੈਕਟਰ-6 ਦੀ ਬਲੱਡ ਬੈਂਕ ਦੀ ਟੀਮ ਨੂੰ ਸੰਸਥਾਂ ਵੱਲੋਂ ਸਨਮਾਨਿਤ ਕੀਤਾ ਗਿਆ।