ਜਗਤਾਰ ਸਿੰਘ ਜੱਬੋਵਾਲ
ਮੱਲਪੁਰ ਅੜਕਾਂ /8 ਮਈ : ਸਿੱਖ ਨੈਸ਼ਨਲ ਕਾਲਜ ਬੰਗਾ ਅਤੇ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਟੀਚਿੰਗ ਤੇ ਨਾਨ-ਟੀਚਿੰਗ ਸਟਾਫ਼ ਦਰਮਿਆਨ ਕ੍ਰਿਕਟ ਦਾ ਇੱਕ ਦੋਸਤਾਨਾ ਮੈਚ ਸ. ਬਲਬੀਰ ਸਿੰਘ ਖੇਡ ਸਟੇਡੀਅਮ ਵਿਖੇ ਖੇਡਿਆ ਗਿਆ, ਜਿਸ ਵਿੱਚ ਸਿੱਖ ਨੈਸ਼ਨਲ ਕਾਲਜ ਬੰਗਾ ਦੀ ਟੀਮ 4 ਵਿਕਟਾਂ ਨਾਲ ਜੇਤੂ ਰਹੀ। ਪ੍ਰਿੰਸੀਪਲ ਡਾ . ਗੁਰਪਿੰਦਰ ਸਿੰਘ ਸਮਰਾ (ਕਪਤਾਨ) ਨੇ ਪਹਿਲਾਂ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ ਅਤੇ ਪ੍ਰਿੰਸੀਪਲ ਡਾ. ਤਰਸੇਮ ਸਿੰਘ ਭਿੰਡਰ (ਕਪਤਾਨ) ਨੇ ਆਪਣੀ ਟੀਮ ਨੂੰ ਫੀਲਡਿੰਗ ਲਈ ਮੈਦਾਨ ‘ਚ ਉਤਾਰਿਆ। ਸਾਨਦਾਰ ਗੇਂਦਬਾਜ਼ੀ ਅਤੇ ਫੀਲਡਿੰਗ ਅੱਗੇ ਲਾਇਲਪੁਰ ਖ਼ਾਲਸਾ ਕਾਲਜ ਦੀ ਟੀਮ 19.4 ਓਵਰਾਂ ‘ਚ ਆਲ ਆਊਟ ਹੋ ਕੇ ਸਿਰਫ਼ 93 ਦੌੜਾਂ ਹੀ ਬਣਾ ਸਕੀ। ਜਵਾਬ ‘ਚ ਬੱਲੇਬਾਜ਼ੀ ਕਰਨ ਉੱਤਰੀ ਸਿੱਖ ਨੈਸ਼ਨਲ ਕਾਲਜ ਦੀ ਟੀਮ ਨੇ 18.5 ਓਵਰਾਂ ਚ ਹੀ 6 ਵਿਕਟਾਂ ਗਵਾ ਕੇ ਇਹ ਮੈਚ ਆਪਣੇ ਨਾਂ ਕਰ ਲਿਆ। ਇਸ ਮੌਕੇ ਪ੍ਰਿੰ. ਡਾ. ਤਰਸੇਮ ਸਿੰਘ ਭਿੰਡਰ ਨੇ ਖਾਲਸਾ ਕਾਲਜ ਦੇ ਇਸ ਖਾਸ ਉਪਰਾਲੇ ਦੀ ਸਲਾਘਾ ਕੀਤੀ ਤੇ ਕਿਹਾ ਕਿ ਇਹੋ ਜਿਹੇ ਯਤਨ ਦੋਸਤਾਨਾ ਸੰਬੰਧਾਂ ਨੂੰ ਹੋਰ ਮਜਬੂਤ ਬਣਾਉਂਦੇ ਹਨ। ਪ੍ਰਿੰ. ਗੁਰਪਿੰਦਰ ਸਿੰਘ ਸਮਰਾ ਨੇ ਜੇਤੂ ਟੀਮ ਨੂੰ ਵਧਾਈ ਦਿੰਦਿਆਂ ਆਖਿਆ ਦੋਵਾਂ ਕਾਲਜਾਂ ਦੀ ਚੰਗੀ ਖੇਡ ਭਾਵਨਾ ਕਰਕੇ ਇੱਕ ਬੇਹੱਦ ਰੋਮਾਂਚਕ ਮੈਚ ਦਰਸਕਾਂ ਨੂੰ ਵੇਖਣ ਲਈ ਮਿਲਿਆ ਹੈ ਤੇ ਭਵਿੱਖ ਵਿੱਚ ਹੋਰ ਵੀ ਇਹੋ ਜਿਹੇ ਆਯੋਜਨਾਂ ਲਈ ਕੋਸ਼ਿਸ਼ ਜਾਰੀ ਰਹੇਗੀ। ਇਸ ਮੌਕੇ ਖਿਡਾਰੀਆਂ ਲਈ ਰਿਫਰੈਸਮੈਂਟ ਦਾ ਖਾਸ ਪ੍ਰਬੰਧ ਕੀਤਾ ਗਿਆ। ਸਕੋਰ ਬੋਰਡ ‘ਤੇ ਸ੍ਰੀ ਮਨੋਜ ਕੁਮਾਰ ਤੇ ਅੰਪਾਇਰਿੰਗ ‘ਤੇ ਪ੍ਰੋ.ਆਬਿਦ ਵੱਕਾਰ ਤੇ ਪ੍ਰੋ. ਮਨੀਸ਼ ਗੋਇਲ ਨੇ ਡਿਊਟੀ ਨਿਭਾਈ। ਇਸ ਮੌਕੇ ਪ੍ਰੋ.ਮੁਨੀਸ਼ ਸੰਧੀਰ, ਪ੍ਰੋ.ਗੁਰਵਿੰਦਰ ਸਿੰਘ,ਪ੍ਰੋ.ਜੋਤੀ ਪ੍ਰਕਾਸ਼, ਪ੍ਰੋ.ਚਰਨਜੀਤ ਕੁਮਾਰ,ਮਨਮੰਤ ਸਿੰਘ ਲਾਇਬ੍ਰੇਰੀਅਨ, ਪ੍ਰੋ.ਗੁਰਪ੍ਰੀਤ ਸਿੰਘ, ਪ੍ਰੋ.ਕਿਸੋਰ ਕੁਮਾਰ,ਪ੍ਰੋ.ਉਂਕਾਰ ਸਿੰਘ, ਸ੍ਰੀ ਦਲਜੀਤ ਕਟਾਰੀਆ, ਅਮਨਦੀਪ ਸਿੰਘ,ਸ.ਹਰਮਿੰਦਰ ਸਿੰਘ ਸੱਗੂ, ਅਮਨ ਕੰਡਾ ਖਿਡਾਰੀਆਂ ਵਜੋਂ ਹਾਜ਼ਰ ਸਨ।