ਅਸਵਨੀ
ਗੁਰਦਾਸਪੁਰ/8 ਮਈ : ਅੱਜ ਸਹਿਕਾਰੀ ਖੰਡ ਮਿੱਲ ਪਨਿਆੜ ਵਿਖੇ ਓਬਰੋਲ ਹਸਪਤਾਲ ਦੇ ਮਾਹਿਰ ਡਾਕਟਰਾਂ ਵਲੋਂ ਮੁਫਤ ਮੈਡੀਕਲ ਚੈੱਕਅੱਪ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਸ੍ਰੀ ਸਮਸ਼ੇਰ ਸਿੰਘ, ਹਲਕਾ ਇੰਚਾਰਜ ਆਮ ਆਦਮੀ ਪਾਰਟੀ ਦੀਨਾਨਗਰ ਵਲੋਂ ਕੀਤਾ ਗਿਆ। ਇਸ ਮੌਕੇ ਆਪ ਪਾਰਟੀ ਦੇ ਸੀਨੀਅਰ ਆਗੂ ਸਮਸ਼ੇਰ ਸਿੰਘ ਨੇ ਓਬਰੋਲ ਹਸਪਤਾਲ ਵਲੋਂ ਲਗਾਏ ਗਏ ਮੁਫਤ ਮੈਡੀਕਲ ਜਾਂਚ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਓਬਰੋਲ ਹਸਪਤਾਲ ਵਲੋਂ ਹਮੇਸ਼ਾਂ ਵੱਧ ਚੜ੍ਹ ਕੇ ਮਾਨਵਤਾ ਦੀ ਭਲਾਈ ਲਈ ਕਾਰਜ ਕੀਤੇ ਜਾਂਦੇ ਹਨ। ਮੈਡੀਕਲ ਕੈਂਪ ਵਿਚ ਮਿੱਲ ਕਰਮਚਾਰੀਆਂ, ਕਾਲੋਨੀ ਨਿਵਾਸੀ ਅਤੇ ਆਸ ਪਾਸ ਦੇ ਪਿੰਡਾਂ ਦੇ ਲੋਕਾਂ ਵਲੋਂ ਮੈਡੀਕਲ ਚੈੱਕਅੱਪ ਕਰਵਾਇਆ ਗਿਆ। ਇਸ ਮੌਕੇ ਮੈਡੀਕਲ ਕੈਂਪ ਵਿਚ ਮੁਫਤ ਟੈਸਟ ਕੀਤੇ ਗਏ ਅਤੇ ਦਵਾਈਆਂ ਵੀ ਵੰਡੀਆਂ ਗਈਆਂ। ਇਸ ਮੌਕੇ ਜਨਰਲ ਮੈਨੇਜਰ ਪਵਨ ਕੁਮਾਰ ਭੱਲਾ, ਐਸ.ਆਰ ਗੌਤਮ ਚੀਫ ਕੈਮਿਸਟ, ਸੰਦੀਪ ਸਿੰਘ ਇੰਜੀਨਅਰ, ਚਰਨਜੀਤ ਸਿੰਘ ਸੁਪਰਡੈਂਟ, ਰਛਪਾਲ ਸਿੰਘ ਸਕਿਉਰਟੀ ਅਫਸਰ ਅਤੇ ਮਿੱਲ ਦੇ ਕਰਮਚਾਰੀ ਮੋਜੂਦ ਸਨ।