BREAKING NEWS
ਅਕਾਲੀ ਆਗੂ ਜੱਥੇਦਾਰ ਤੋਤਾ ਸਿੰਘ ਦਾ ਦੇਹਾਂਤਮੁੱਖ ਮੰਤਰੀ 15 ਅਗਸਤ ਨੂੰ ‘ਮੁਹੱਲਾ ਕਲੀਨਿਕ’ ਦੀ ਕਰਨਗੇ ਸ਼ੁਰੂਆਤਰੇਲਵੇ ਭਰਤੀ ਘਪਲਾ : ਸੀਬੀਆਈ ਵੱਲੋਂ ਲਾਲੂ ਯਾਦਵ ਦੇ 16 ਟਿਕਾਣਿਆਂ ’ਤੇ ਛਾਪੇਮਾਰੀਮਹਾਰਾਸ਼ਟਰ : ਟੈਂਕਰ ਤੇ ਟਰੱਕ ਵਿਚਾਲੇ ਟੱਕਰ ਤੋਂ ਬਾਅਦ ਲੱਗੀ ਅੱਗ, 9 ਜਣੇ ਜਿਊਂਦੇ ਸੜੇਪੰਜਾਬ ’ਚ ਅਗਲੇ ਦਿਨਾਂ ’ਚ ਬਾਰਿਸ਼ ਦੀ ਸੰਭਾਵਨਾਮਾਨਸੂਨ ਦੇ ਅਗਲੇ ਹਫ਼ਤੇ ਕੇਰਲ ਪਹੁੰਚਣ ਦੀ ਸੰਭਾਵਨਾਸੜਕ ਹਾਦਸੇ ’ਚ ਸਪੀਕਰ ਗਿਆਨ ਚੰਦ ਗੁਪਤਾ ਵਾਲ-ਵਾਲ ਬਚੇ, ਗੱਡੀ ਨੁਕਸਾਨੀਬਹਿਬਲ ਕਲਾਂ, ਬਰਗਾੜੀ ਗੋਲੀ ਕਾਂਡ ਤੇ ਬੇਅਦਬੀਆਂ ਨੂੰ ਲੈ ਕੇ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਦਾ ਮੁੜ ਛਲਕਿਆ ਦਰਦਏਸ਼ੀਆ ਕੱਪ ਹਾਕੀ ਲਈ ਭਾਰਤੀ ਪੁਰਸ਼ ਟੀਮ ਜਕਾਰਤਾ ਰਵਾਨਾਆਮਰਪਾਲੀ ਲਈਅਰ ਵੈਲੀ ਖ਼ਿਲਾਫ਼ 230 ਕਰੋੜ ਦੀ ਬੈਂਕ ਧੋਖਾਧੜੀ ਦਾ ਕੇਸ ਦਰਜ

ਲੇਖ

ਧੀਆਂ ਨੂੰ ਬਰਾਬਰ ਦੇ ਹੱਕ ਦੇਣ ਲਈ ਨਾ ਮਾਪੇ ਤਿਆਰ ਹਨ ਨਾ ਸਮਾਜ

May 10, 2022 12:01 PM

ਪ੍ਰਭਜੋਤ ਕੌਰ ਢਿੱਲੋਂ

ਧੀਆਂ ਦੇ ਹੱਕ ਵਿੱਚ ਬਰਾਬਰਤਾ ਦਾ ਕਾਨੂੰਨ ਬਣਿਆ। ਪਰ ਉਸ ਕਾਨੂੰਨ ਨੂੰ ਸਾਡਾ ਸਮਾਜ ਅਤੇ ਖਾਸ ਕਰਕੇ ਮਾਪੇ ਅਤੇ ਭਰਾ ਹੀ ਨਹੀਂ ਮੰਨਦੇ।ਹਕੀਕਤ ਇਹ ਹੈ ਕਿ ਮਾਪੇ ਅਤੇ ਭਰਾ ਧੀਆਂ ਦੇ ਹੱਕ ਸਿਰਫ ਸੁਹਰੇ ਪਰਿਵਾਰ ਤੋਂ ਮਿਲਣ ਦੀ ਹੀ ਗੱਲ ਕਰਦੇ ਹਨ। ਜਾਇਦਾਦ ਵਿੱਚੋਂ ਤਾਂ ਕੀ ਦੇਣਾ ਵਿਆਹ ਵਿਚ ਦੇਣ ਦਾ ਵੀ ਦਹੇਜ ਦਾ ਰੌਲਾ ਪਾ ਲੈਂਦੇ ਹਨ। ਭਰਾਵਾਂ ਨੂੰ ਵੀ ਭੈਣ ਦੇ ਸੁਹਰੇ ਲੁਟੇਰੇ ਲੱਗਦੇ ਹਨ। ਪਰ ਜਦੋਂ ਆਪ ਭੈਣਾਂ ਨੂੰ ਲੁੱਟਦੇ ਹਨ, ਉਦੋਂ ਨਾ ਭੈਣਾਂ ਦਾ ਦੁੱਖ ਮਹਿਸੂਸ ਹੁੰਦਾ ਹੈ ਅਤੇ ਨਾ ਕਿਸੇ ਕਾਨੂੰਨ ਨੂੰ ਮੰਨਦੇ ਹਨ। ਲੜਕੀਆਂ ਵੀ ਵਧੇਰੇ ਕਰਕੇ ਮਾਪਿਆਂ ਨਾਲ ਸਹਿਮਤ ਹੁੰਦੀ ਹੈ।
ਅਸਲ ਵਿੱਚ ਸਾਡੇ ਸਮਾਜ ਦੀ ਵਧੇਰੇ ਕਰਕੇ ਸੋਚ ਗਲੀਂ ਬਾਤੀ ਤਾਂ ਬਹੁਤ ਉੱਚੀ ਹੈ,ਪਰ ਹਕੀਕਤ ਵਿੱਚ ਬਹੁਤ ਤਕੀਆਨੂਸੀ ਹੈ। ਦੂਸਰੇ ਪਾਸੇ ਬਹੁਤੀ ਵਾਰ ਅਸੀਂ ਚੁੱਪ ਵੀ ਹੋ ਜਾਂਦੇ ਹਾਂ ਕਿ ਅਸੀਂ ਕਿਉਂ ਬੋਲੀਏ ਅਤੇ ਬੁਰੇ ਕਿਉਂ ਬਣੀਏ। ਕਈ ਵਾਰ ਚੁੱਪ ਰਹਿਣ ਲਈ ਮਜ਼ਬੂਰ ਕੀਤਾ ਜਾਂਦਾ ਹੈ। ਕਈ ਵਾਰ ਕੁੱਝ ਅਜਿਹਾ ਵਾਪਰਦਾ ਹੈ ਜੋ ਸੋਚਣ ਲਈ ਮਜ਼ਬੂਰ ਕਰਦਾ ਹੈ। ਧੀਆਂ ਦੀ ਬਰਾਬਰੀ ਦੀ ਗੱਲ ਕਰਨ ਵਾਲੇ ਮੌਕੇ ਤੇ ਉਸ ਤੋਂ ਕੋਹਾਂ ਦੂਰ ਹੁੰਦੇ ਹਨ।
ਮੈਂ ਇਹ ਲੇਖ ਵੀ ਪਹਿਲੇ ਲੇਖਾਂ ਦੀ ਵਾਂਗ ਜਮੀਨੀ ਹਕੀਕਤ ਹੈ ਅਤੇ ਹਰ ਕਿਸੇ ਨੇ ਇਸਨੂੰ ਭੁਗਤਿਆ ਅਤੇ ਵੇਖਿਆ ਹੀ ਹੋਵੇਗਾ। ਧੀਆਂ ਨੂੰ ਵਧੇਰੇ ਕਰਕੇ ਪਿੰਡ ਦੀਆਂ ਪੰਚਾਇਤਾਂ, ਗੁਰੂਦੁਆਰਾ ਸਾਹਿਬ ਦੇ ਪ੍ਰਧਾਨ ਅਤੇ ਮੈਂਬਰ ਵੀ ਧੀਆਂ ਨੂੰ ਪੁੱਤਾਂ ਦੇ ਬਰਾਬਰ ਮੰਨਣ ਨੂੰ ਤਿਆਰ ਨਹੀਂ ਹੁੰਦੇ। ਹਾਂ, ਵਧੇਰੇ ਕਰਕੇ ਧੀਆਂ ਦਾ ਅਤੇ ਉਨਾਂ ਦੇ ਹੱਕ ਵਿੱਚ ਗੱਲ ਕਰਨ ਵਾਲਿਆਂ ਦਾ ਵਿਰੋਧ ਹੀ ਕੀਤਾ ਜਾਂਦਾ ਹੈ। ਮੈੰ ਬਹੁਤ ਵਾਰ ਸੋਚਦੀ ਹਾਂ ਕਿ ਪੁੱਤਾਂ ਨੂੰ ਜ਼ਮੀਨ ਜਾਇਦਾਦ ਦੇਣ ਲੱਗਿਆਂ ਮਾਪਿਆਂ ਨੂੰ ਵਧੇਰੇ ਕਰਕੇ ਤਕਲੀਫ ਨਹੀਂ ਹੁੰਦੀ।
ਧੀਆਂ ਨਾਲ ਆਪਣੇ ਦੁੱਖ ਸਾਂਝੇ ਕਰਦੇ ਹਨ।ਭਰਾਵਾਂ ਨੂੰ ਵੀ ਭੈਣਾਂ ਉਦੋਂ ਤੱਕ ਹੀ ਚੰਗੀਆਂ ਲਗਦੀਆਂ ਹਨ ਜਦੋਂ ਤੱਕ ਉਹ ਉਨਾਂ ਕੋਲੋਂ ਕੁੱਝ ਮੰਗਦੀਆਂ ਨਹੀਂ। ਜਿਸ ਦਿਨ ਮਦਦ ਮੰਗ ਲਈ ਜਾਂ ਆਪਣਾ ਬਣਦਾ ਜਾਇਦਾਦ ਦਾ ਹਿੱਸਾ ਲੈਣ ਦੀ ਗੱਲ ਕਰ ਦਿੱਤੀ, ਉਸ ਦਿਨ ਤੋਂ ਭੈਣ ਲਾਲਚੀ ਦਾ ਪ੍ਰਚਾਰ ਹੋਣ ਲੱਗ ਜਾਂਦਾ ਹੈ। ਜਿਹੜੇ ਭਰਾ ਭੈਣਾਂ ਦਾ ਹਿੱਸਾ ਲੈਂਦੇ ਹਨ, ਉਨਾਂ ਨੂੰ ਸਾਡਾ ਸਮਾਜ ਲਾਲਚੀ ਦਾ ਖਿਤਾਬ ਨਹੀਂ ਦਿੰਦਾ। ਇਹ ਹੈ ਸਾਡੇ ਮਾਪਿਆਂ ਅਤੇ ਸਮਾਜ ਦੀ ਧੀਆਂ ਤੇ ਭੈਣਾਂ ਪ੍ਰਤੀ ਸੋਚ।ਹੈਰਾਨੀਜਨਕ ਗੱਲ ਇਹ ਹੈ ਕਿ ਇਹ ਸੁਹਰੇ ਪਰਿਵਾਰ ਤੋਂ ਬਰਾਬਰੀ ਅਤੇ ਹੱਕਾਂ ਦੀ ਗੱਲ ਕਰਦੇ ਹਨ। ਦਹੇਜ ਅਤੇ ਸੁਹਰੇ ਪਰਿਵਾਰ ਨੂੰ ਫਸਾਉਣ ਲਈ ਦਹੇਜ ਵਿਰੁੱਧ ਬਣੇ ਕਾਨੂੰਨ ਦਾ ਔਰਤਾਂ ਨੂੰ ਪਤਾ ਹੈ ਤੇ ਧੜੱਲੇ ਨਾਲ ਦੁਰਵਰਤੋਂ ਵੀ ਹੋ ਰਹੀ ਹੈ। ਪਰ ਮਾਪਿਆਂ ਦੀ ਜਾਇਦਾਦ ਵਿੱਚ ਆਪਣੇ ਹੱਕ ਦੇ ਬਣੇ ਕਾਨੂੰਨ ਦੀ ਵਰਤੋਂ ਨਹੀਂ ਕਰਦੀਆਂ।ਸ਼ਾਇਦ ਇਸੇ ਕਰਕੇ ਕਹਿੰਦੇ ਨੇ,“ਪੁੱਤ ਵੰਡਾਉਣ ਜ਼ਮੀਨਾਂ, ਧੀਆਂ ਦੁੱਖ ਵੰਡਾਉੰਦੀਆਂ ਨੇ। “ਇਹ ਕਿਸੇ ਇਕ ਘਰ ਦੀ ਕਹਾਣੀ ਨਹੀਂ ਹੈ।
ਪਿੱਛਲੇ ਦਿਨੀਂ ਮੇਰੇ ਬੀਜੀ ਅਕਾਲ ਚਲਾਣਾ ਕਰ ਗਏ। ਜਿੰਨੀ ਵਾਰ ਅਰਦਾਸ ਹੋਈ, ਦੋਵੇਂ ਪੁੱਤਰਾਂ ਦਾ ਨਾਮ ਲਿਆ ਗਿਆ। ਮੈਨੂੰ ਬੜੀ ਹੈਰਾਨੀ ਅਤੇ ਦੁੱਖ ਹੋਇਆ।ਮੇਰੇ ਦਿਮਾਗ ਵਿੱਚ ਵਾਰ ਵਾਰ ਸਵਾਲ ਉਠ ਰਿਹਾ ਸੀ ਕਿ ਮਾਂ ਸਿਰਫ਼ ਪੁੱਤਾਂ ਦੀ ਮਰੀ ਹੈ, ਕੀ ਧੀ ਦੀ ਮਾਂ ਨਹੀਂ ਮਰੀ। ਕੀ ਮਾਪੇ ਪੁੱਤਾਂ ਦੇ ਹੁੰਦੇ ਹਨ,ਧੀਆਂ ਮਾਪਿਆਂ ਦਾ ਬੱਚਾ ਨਹੀਂ। ਮੈਨੂੰ ਬੜੀ ਹੈਰਾਨੀ ਹੋਈ ਕਿ ਸਮਾਜ ਅਤੇ ਪਰਿਵਾਰ ਆਪਣੀਆਂ ਧੀਆਂ ਨਾਲ ਹੀ ਇਨਸਾਫ ਨਹੀਂ ਕਰਦੇ। ਜੇਕਰ ਅਜਿਹੀ ਸੋਚ ਸਮਾਜ ਅਤੇ ਪਰਿਵਾਰਾਂ ਦੀ ਹੈ ਤਾਂ ਇੰਨਾਂ ਨੂੰ ਮੁੰਡਿਆਂ ਦੇ ਪਰਿਵਾਰਾਂ ਤੋਂ ਇਨਸਾਫ ਮੰਗਣ ਜਾਂ ਗਲਤ ਕਹਿਣ ਦਾ ਕੋਈ ਹੱਕ ਨਹੀਂ ਹੈ।
ਲੜਕੀਆਂ ਦੀ ਵੀ ਸੋਚ ਵਧੇਰੇ ਕਰਕੇ ਬਦਲੀ ਨਹੀਂ ਅਤੇ ਜਿੰਨਾਂ ਦੀ ਬਦਲੀ ਹੈ,ਉਨਾਂ ਨੂੰ ਦਬਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਜਾਂਦੀ। ਮੇਰੇ ਬੀਜੀ ਦੀ ਸੇਵਾ ਮੇਰੀ ਛੋਟੀ ਭਾਬੀ ਨੇ ਕੀਤੀ।ਬਹੁਤ ਵਧੀਆ ਤਰੀਕੇ ਨਾਲ ਸੰਭਾਲਿਆ। ਪੂਰੇ ਪਿੰਡ ਦੇ ਲੋਕ ਕਹਿ ਵੀ ਰਹੇ ਸੀ। ਮੈਂ ਸੋਚਿਆ ਹੋਇਆ ਸੀ ਕਿ ਮੈਂ ਆਪਣੀ ਭਾਬੀ ਨੂੰ ਉਸਦੀ ਕੀਤੀ ਸੇਵਾ ਕਰਕੇ ਸਨਮਾਨਿਤ ਕਰਾਂਗੀ। ਮੈਂ ਸਮਾਜ ਨੂੰ ਸੇਧ ਦੇਣਾ ਚਾਹੁੰਦੀ ਸੀ।ਇਕ ਸੁਨੇਹਾ ਦੇਣਾ ਮੇਰਾ ਮਕਸਦ ਸੀ।
ਪਰ ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ, ਜਦੋਂ ਇਹ ਕਿਹਾ ਗਿਆ ਕਿ ਗੁਰੂਦੁਆਰਾ ਸਾਹਿਬ ਦੀ ਕਮੇਟੀ ਇਤਰਾਜ਼ ਕਰ ਰਹੀ ਹੈ। ਔਰਤਾਂ ਨੂੰ ਇਵੇਂ ਸਨਮਾਨਿਤ ਨਹੀਂ ਕਰਨਾ। ਇਵੇਂ ਦੀ ਸੋਚ ਵਾਲੇ ਜੇਕਰ ਸਮਾਜ ਦੇ ਮੋਹਰੀ ਹਨ ਤਾਂ ਕਿਸੇ ਵੀ ਸੁਧਾਰ ਦੀ ਗੁੰਜਾਇਸ਼ ਨਹੀਂ ਹੈ। ਇਸ ਘਟੀਆ ਸੋਚ ਵਾਲਿਆਂ ਵਿਚ ਕੁੱਝ ਲੋਕ ਅਗਾਂਹ ਵਧੂ ਸੋਚ ਦੇ ਵੀ ਸਨ। ਉਨਾਂ ਨੇ ਮੇਰੇ ਵਿਚਾਰ ਨੂੰ ਸਹੀ ਸਮਝਦੇ ਹੋਏ, ਜਸਬੀਰ ਭੁੱਲਰ (ਮੋਰੀ ਭਾਬੀ) ਨੂੰ ਸਨਮਾਨਿਤ ਕਰਨ ਦੀ ਹਮਾਇਤ ਕੀਤੀ ਅਤੇ ਇਲਾਕੇ ਦੇ ਵਿਧਾਇਕ ਕੋਲੋ ਇਹ ਰਸਮ ਕਰਵਾਈ।
ਬਜੁਰਗ ਮਾਪਿਆਂ ਦੀ ਹੋ ਰਹੀ ਦੁਰਦਸ਼ਾ ਨੂੰ ਵੇਖਦੇ ਹੋਏ, ਪੰਚਾਇਤਾਂ, ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਅਤੇ ਧਾਰਮਿਕ ਆਗੂਆਂ ਨੂੰ ਬਹੁਤ ਸਾਰੇ ਕਦਮ ਚੁੱਕਣੇ ਚਾਹੀਦੇ ਹਨ।ਜੇਕਰ ਕੋਈ ਚੰਗਾ ਕੰਮ ਨੂੰਹ ਧੀ ਕਰਦੀ ਹੈ ਤਾਂ ਉਸ ਨੂੰ ਮਾਣ ਸਨਮਾਨ ਦਿਉ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ