ਜੋਗਿੰਦਰ ਸਿੰਘ ਭੋਲਾ
ਮਮਦੋਟ/9 ਮਈ : ਕਮਿਊਨਿਟੀ ਹੈਲਥ ਸੈਂਟਰ ਮਮਦੋਟ ਵਿੱਖੇ ਪ੍ਰਧਾਨ ਮੰਤਰੀ ਸੁਰੱਖਿਅਤ ਮਾਤਰੀਤਵ ਅਭਿਆਨ ਤਹਿਤ ਗਰਭਵਤੀ ਮਹਿਲਾਵਾਂ ਨੂੰ ਸੁਰੱਖਿਅਤ ਜਣੇਪੇ ਤੇ ਤੰਦਰੁਸਤ ਰਹਿਣ ਦੇ ਨੁਕਤੇ ਸਾਂਝੇ ਕਰਦਿਆਂ ਡਾ ਦਵਿੰਦਰਪਾਲ ਸਿੰਘ ਐਸ ਐਮ ਓ ਮਮਦੋਟ ਨੇ ਕਿਹਾ ਕਿ ਗਰਭਵਤੀ ਔਰਤ ਨੂੰ ਬੱਚੇ ਦੀ ਤੰਦਰੁਸਤੀ ਲਈ ਜਿਥੇ ਆਪਣੀ ਸਿਹਤ ਵੱਲ ਉਚੇਚਾ ਧਿਆਨ ਦੇਣਾ ਚਾਹੀਦਾ ਹੈ, ਉਥੇ ਬੱਚੇ ਦੇ ਜਨਮ ਤੋਂ ਛੇ ਮਹੀਨੇ ਤੱਕ ਅਪਣੇ ਦੁੱਧ ਨਾਲ ਪਾਲਣਕ ਰਨਾ ਚਾਹੀਦਾ ਹੈ, ਜੋ ਬੱਚੇ ਲਈ ਅੰਮ੍ਰਿਤ ਵਾਂਗ ਸਾਬਤ ਹੁੰਦਾ ਹੈ ਮਹਿਲਾਵਾਂ ਲਈ ਸਿਹਤ ਵਿਭਾਗ ਵਲੋ ਜੇ ਐਸ ਐਸ ਕੇ, ਜੇ ਐਸ ਵਾਈ ਸਮੇਤ ਕਈ ਸਿਹਤ ਪੱਖੀ ਸਕੀਮਾਂ ਚਲਾਈਆਂ ਗਈਆਂ ਹਨ ਜਿਸ ਤਹਿਤ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਇਲਾਜ ਤੇ ਜਣੇਪੇ ਦੀਆ ਕਈ ਸਹੂਲਤ ਪ੍ਰਦਾਨ ਕੀਤੀਆ ਜਾਦੀਆ ਹਨ । ਡਾ ਪ੍ਰਾਕਰਿਤੀ ਅਤੇ ਅਕੁਸ ਭੰਡਾਰੀ ਬੀਈਈ ਨੇ ਕਿਹਾ ਕਿ ਸਿਵਲ ਹਸਪਤਾਲਾਂ ਵਿਚ ਗਰਭਵਤੀ ਔਰਤ ਨੂੰ ਜਿੱਥੇ ਸੂਬਾ ਸਰਕਾਰ ਵੱਲੋਂ 108 ਨੰਬਰ ਐਬੂਲੈਂਸ ਰਾਹੀਂ ਲਿਆਉਣ ਤੇ ਲਿਜਾਣ ਦੀ ਸੁਵਿਧਾ ਹੈ, ਉਥੇ ਡਲੀਵਰੀ ਕੇਸ ਵੀ ਮੁਫਤ ਵਿਚ ਕਰਨ ਦੇ ਨਾਲ-ਨਾਲ ਰਹਿਣ-ਸਹਿਣ ਦਾ ਵੀ ਪ੍ਰਬੰਧ ਕੀਤਾ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲਾਂ ਵਿਚ ਡਲੀਵਰੀ ਕਰਵਾਉਣ ਵਾਲੀ ਔਰਤ ਦਾ ਮਾਹਿਰ ਡਾਕਟਰਾਂ ਤੋਂ ਇਲਾਜ ਕਰਵਾ ਕੇ ਮੁਫਤ ਦਵਾਈਆਂ ਤੇ ਖਾਣਾ ਮੁਹੱਈਆ ਕਰਵਾਇਆ ਜਾਂਦਾ ਹੈ ਤਾਂ ਜੋ ਪਰਿਵਾਰ ਨੂੰ ਕਿਸੇ ਕਿਸਮ ਦੀ ਪ੍ਰੇਸਾਨੀ ਪੇਸ ਨਾ ਹੋਵੇ। ਇਸ ਮੌਕੇ ਡਾ ਪ੍ਰਾਕਰਿਤੀ, ਡਾ ਹੀਨਾ, ਅੰਕੁਸ ਭੰਡਾਰੀ ਬੀਈਈ, ਮੈਡਮ ਜਗਰੂਪ, ਮੈਡਮ ਗੁਰਵਿੰਦਰ, ਅਮਰਜੀਤ ਐਮ ਪੀ ਐਚ ਡਬਲਯੂ ਗਰਭਵਤੀ ਔਰਤਾਂ, ਆਸ਼ਾ ਵਰਕਰ ਸਮੇਤ ਹੋਰ ਸਟਾਫ ਮੈਂਬਰ ਹਾਜ਼ਰ ਸਨ।