ਡੇਰਾਬੱਸੀ, 9 ਮਈ (ਰਾਜੀਵ ਗਾਂਧੀ, ਗੁਰਜੀਤ ਸਿੰਘ ਈਸਾਪੁਰ) : ਸ਼ਹੀਦ ਭਗਤ ਸਿੰਘ ਕਲੱਬ ਅਮਲਾਲਾ ਵੱਲੋਂ ਪਹਿਲਾ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ, ਜਿਸ ਵਿਚ ਵੱਖ ਵੱਖ ਪਿੰਡਾਂ ਦੇ ਕਲੱਬਾਂ ਦੀਆਂ 16 ਟੀਮਾਂ ਨੇ ਭਾਗ ਲਿਆ। ਟੂਰਨਾਮੈਂਟ ਵਿੱਚ ਜੇਤੂ ਟੀਮਾਂ ਨੂੰ ਇਨਾਮ ਸਰਪੰਚ ਬਲਿਹਾਰ ਸਿੰਘ ਬੱਲੀ ਅਤੇ ਕਲੱਬ ਪ੍ਰਧਾਨ ਸਤਨਾਮ ਸਿੰਘ ਚੌਧਰੀ ਵਲੋਂ ਵੰਡੇ ਗਏ। ਉਨ੍ਹਾਂ ਦੱਸਿਆ ਕਿ ਟੂਰਨਾਮੈਂਟ ਵਿਚ 16 ਟੀਮਾਂ ਨੇ ਭਾਗ ਲਿਆ। ਇਸ ਵਿੱਚ 8 ਟੀਮਾਂ ਪੰਜਾਬ ਅਤੇ 8 ਹਰਿਆਣਾ ਦੇ ਕਲੱਬਾਂ ਨਾਲ ਸੰਬੰਧ ਰੱਖਦੀਆਂ ਸਨ। ਪਿੰਡ ਸੁੰਡਰਾਂ ਦੀ ਜੇਤੂ ਟੀਮ ਨੂੰ 21000 ਰੁਪਏ ਦਾ ਇਨਾਮ ਦਿੱਤਾ ਗਿਆ। ਜਦੋਂ ਕਿ ਦੂਜੇ ਨੰਬਰ ਤੇ ਆਉਣ ਵਾਲੀ ਪਿੰਡ ਭੂੜ ਹਰਿਆਣਾ ਦੀ ਟੀਮ ਨੂੰ 11000 ਰੁਪਏ ਦਾ ਇਨਾਮ ਦਿੱਤਾ ਗਿਆ।