ਸ੍ਰੀ ਫ਼ਤਹਿਗੜ੍ਹ ਸਾਹਿਬ/ 10 ਮਈ (ਰਵਿੰਦਰ ਸਿੰਘ ਢੀਂਡਸਾ) : ਉੱਭਰਦੀ ਪੰਜਾਬੀ ਗਾਇਕਾ ਆਂਚਲ ਕੌਰ ਵੱਲੋਂ ਜਾਰੀ ਕੀਤੇ ਗਏ ਭਜਨ ਦੇ ਸਿੰਗਲ ਟਰੈਕ ਨੂੰ ਯੂ ਟਿਊਬ 'ਤੇ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ। ਗੱਲਬਾਤ ਕਰਦਿਆਂ ਪੰਜਾਬੀ ਗਾਇਕਾ ਆਂਚਲ ਕੌਰ ਨੇ ਦੱਸਿਆ ਕਿ ਇਹ ਭਜਨ ਭਗਵਾਨ ਭੋਲੇ ਨਾਥ ਦੀ ਉਸਤਤ 'ਚ ਪੇਸ਼ ਕੀਤੇ ਗਏ ਹਨ। ਉਨਾਂ ਦੱਸਿਆ ਕਿ ਸ਼ੌਂਕੀ ਬੀਟਸ ਦੇ ਪ੍ਰੋਡਿਊਸਰ ਗੁਲਸ਼ੇਰ ਗਿੱਲ ਵੱਲੋਂ ਪੇਸ਼ ਕੀਤੇ ਗਏ ਟਰੈਕ ਦਾ ਮਿਊਜ਼ਿਕ ਕਿੰਗ ਬੀਟਸ ਵੱਲੋਂ ਸ਼ਿੰਗਾਰਿਆ ਗਿਆ ਹੈ ਤੇ ਲੇਖਣੀ ਗੀਤਕਾਰ ਮਿੱਠਾ ਸਪੇਨ ਦੀ ਹੈ ਤੇ ਕੰਪੋਜ਼ਿੰਗ ਗੁਰਜੰਟ ਜੰਟੀ ਵੱਲੋਂ ਕੀਤੀ ਗਈ ਹੈ। ਆਂਚਲ ਕੌਰ ਨੇ ਦੱਸਿਆ ਕਿ ਅ੍ਰੰਮਿਤ ਸੰਧੂ, ਓਂਕਾਰ ਹੇਅਰ, ਗੁਰਵਿੰਦਰ ਸਿੰਘ, ਨਿੰਮਾ ਬਰਾੜ, ਸੁਖਦੀਪ ਗਿੱਲ ਅਤੇ ਵਰਿੰਦਰ ਗਿੱਲ ਦੀ ਟੀਮ ਵੱਲੋਂ ਪੂਰੀ ਮਿਹਨਤ ਕਰਕੇ ਉਸਨੂੰ ਸਰੋਤਿਆਂ ਦੇ ਰੂਬਰੂ ਕੀਤਾ ਗਿਆ ਹੈ।