ਏਜੰਸੀਆਂ
ਯੇਰੂਸਲਮ/11 ਮਈ : ਫ਼ਲਸਤੀਨੀ ਸਿਹਤ ਮੰਤਰਾਲੇ ਨੇ ਕਿਹਾ ਕਿ ਪੱਛਮੀ ਕਿਨਾਰੇ ਵਿਚ ਇਜ਼ਰਾਇਲੀ ਫੌਜ ਦੀ ਗੋਲੀਬਾਰੀ ਵਿਚ ਜ਼ਖ਼ਮੀ ਹੋਣ ਤੋਂ ਬਾਅਦ ਬੁੱਧਵਾਰ ਤੜਕੇ ਅਲ-ਜਜ਼ੀਰਾ ਦੀ ਪੱਤਰਕਾਰ ਸ਼ਿਰੀਨ ਅਬੂ ਅਕਲੇਹ ਦੀ ਮੌਤ ਹੋ ਗਈ। ਮੰਤਰਾਲੇ ਨੇ ਕਿਹਾ ਕਿ ਸ਼ਿਰੀਨ ਅਬੂ ਅਕਲੇਹ ਦੇ ਚਿਹਰੇ ’ਤੇ ਗੋਲੀ ਮਾਰੀ ਗਈ ਸੀ ਅਤੇ ਇਸ ਤੋਂ ਥੋੜ੍ਹੀ ਦੇਰ ਬਾਅਦ ਹੀ ਉਸ ਦੀ ਮੌਤ ਹੋ ਗਈ। ਇਸ ਦੌਰਾਨ ਅਲ-ਜਜ਼ੀਰਾ ਨੇ ਕਿਹਾ ਹੈ ਕਿ ਉਸ ਦੀ ਪੱਤਰਕਾਰ ਨੂੰ ਇਜ਼ਰਾਈਲ ਨੇ ਜਾਣਬੁੱਝ ਕੇ ਗੋਲੀ ਮਾਰੀ ਹੈ। ਯੇਰੂਸਲਮ ਦੇ ਅਲ-ਕੁਦਸ ਅਖ਼ਬਾਰ ਲਈ ਕੰਮ ਕਰਨ ਵਾਲਾ ਇਕ ਹੋਰ ਫ਼ਲਸਤੀਨੀ ਪੱਤਰਕਾਰ ਵੀ ਗੋਲੀਬਾਰੀ ਵਿਚ ਜ਼ਖ਼ਮੀ ਹੋ ਗਿਆ, ਪਰ ਉਸ ਦੀ ਹਾਲਤ ਸਥਿਰ ਹੈ।