- ਮਰੀਜ਼ਾਂ ਨੂੰ ਘਰ ਤੋਂ ਲੈ ਕੇ ਆਉਣੇ ਪੈਂਦੇ ਹਨ ਕੂਲਰ ਤੇ ਪੱਖੇ
ਅਨਿਲ ਵਰਮਾ
ਬਠਿੰਡਾ/11 ਮਈ : ਪੰਜਾਬ ਦੇ ਸਿਹਤ ਮੰਤਰੀ ਵਿਜੇ ਸਿੰਗਲਾ ਦੇ ਗਵਾਂਢੀ ਜ਼ਿਲ੍ਹਾ ਬਠਿੰਡਾ ਦੇ ਸਰਕਾਰੀ ਹਸਪਤਾਲ ਦੇ ਹਾਲ ਮਾੜਾ ਹੀ ਨਜ਼ਰ ਆ ਰਹੇ ਹਨ । ਹਾਲਾਤ ਇਹ ਹਨ ਕਿ ਮਰੀਜ਼ਾਂ ਨੂੰ ਗਰਮੀ ਦੇ ਮੌਸਮ ਵਿੱਚ ਹਵਾ ਦਾ ਵੀ ਇੰਤਜ਼ਾਮ ਨਜ਼ਰ ਨਹੀਂ ਆ ਰਿਹਾ। ਬਠਿੰਡਾ ਵਿੱਚ ਪਿਛਲੇ ਦਿਨਾਂ ਤੋਂ ਪੈ ਰਹੀ ਕੜਾਕੇ ਦੀ ਗਰਮੀ ਨਾਲ ਜਿੱਥੇ ਹਰ ਕੋਈ ਪ੍ਰੇਸ਼ਾਨ ਹੈ, ਅੱਜ ਦੇ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਪਾਰਾ 43 ਡਿਗਰੀ ਤੋਂ ਪਾਰ ਹੋ ਗਿਆ ਹੈ, ਉਥੇ ਸਰਕਾਰੀ ਹਸਪਤਾਲ ਦੇ ਜੱਚਾ ਬੱਚਾ ਵਾਰਡ ਦੇ ਮਜੂਦਾ ਹਾਲਾਤ ਵੱਧਦੀ ਗਰਮੀ ਕਾਰਨ ਖਰਾਬ ਨਜ਼ਰ ਆ ਰਹੇ ਹਨ, ਨਾ ਤਾਂ ਇੱਥੇ ਕੋਈ ਪੱਖਾ ਤੇ ਨਾਂ ਹੀ ਕੂਲਰ ਦਾ ਇੰਤਜ਼ਾਮ ਹੈ, ਇਸੀ ਤਾਂ ਦੂਰ ਦੀ ਗੱਲ ਹੈ । ਸਿਵਲ ਹਸਪਤਾਲ ਦੇ ਹਾਲਾਤ ਇਹ ਹਨ ਕਿ ਲੋਕਾਂ ਨੂੰ ਘਰ ਤੋਂ ਟੇਬਲ ਫੈਨ ਪੱਖੀ ਲਿਆ ਕੇ ਮਰੀਜ਼ਾਂ ਕੋਲ ਲਾਉਣੇ ਪੈ ਰਹੇ ਹਨ। ਬਠਿੰਡਾ ਦੇ ਜੱਚਾ ਬੱਚਾ ਵਾਰਡ ਵਿਖੇ ਸਿਹਤ ਵਿਭਾਗ ਦੇ ਮਾੜੇ ਹਾਲਾਤ ਬਿਆਨ ਕਰਦੇ ਮਰੀਜ ਅਤੇ ਉਹਨਾ ਦੇ ਪਰਿਵਾਰਕ ਮੈਂਬਰ ਜਸਬੀਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਬੁਰਾ ਹਾਲ ਹੈ ਸਾਡੇ ਇਹਨਾਂ ਵਾਰਡ ਦਾ ਗਰਮੀ ਕਾਰਣ ਨਹੀਂ ਕੋਈ ਹੱਲ ਏਥੋਂ ਦੇ ਸਿਹਤ ਪ੍ਰਸ਼ਾਸਨ ਦਾ ਬੱਚੇ ਵਾਸਤੇ ਖੁਦ ਸਾਨੂੰ ਆਪਣੇ ਘਰੋਂ ਪੱਖੇ ਲੈਕੇ ਆਉਣੇ ਪੇ ਰਹੇ ਹਨ। ਉਨ੍ਹਾਂ ਕਿਹਾ ਕਿ ਜਿਸਦੇ ਚੱਲਦੇ ਗੱਲ ਕਰੀਏ ਵੱਧ ਰਹੀ ਗਰਮੀ ਕਾਰਨ ਬੱਚਿਆਂ ਨੂੰ ਬਹੁਤ ਜ਼ਿਆਦਾ ਬਿਮਾਰੀ ਦਾ ਸਾਹਮਣਾ ਕਰਨਾ ਪੈੇ ਰਿਹਾ ਹੈ। ਹਸਪਤਾਲ ਵਿਚ ਹਾਲਾਤ ਇਹ ਹਨ ਕਿ ਪਹਿਲਾਂ ਤੋਂ ਹੀ ਬਿਮਾਰ ਆਏ ਮਰੀਜ਼ ਅਤੇ ਬੱਚਿਆਂ ਨੂੰ ਜ਼ਿਆਦਾ ਗਰਮੀ ਦੇ ਕਾਰਨ ਹੋਰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ , ਬਹੁਤ ਵਾਰ ਏਥੋਂ ਦੇ ਅਧਿਕਾਰੀਆਂ ਨੂੰ ਕਿਹਾ ਪਰ ਕੋਈ ਸੁਣ ਸੁਣਵਾਈ ਨਹੀਂ , ਸਾਡੀ ਮੰਗ ਕੁਝ ਗਰਮੀ ਕਾਰਨ ਹੱਲ ਕੀਤਾ ਜਾਵੇ। ਦੂਜੇ ਪਾਸੇ ਜੱਚਾ ਬੱਚਾ ਵਾਰਡ ਦੇ ਸੀਨੀਅਰ ਮੈਡੀਕਲ ਅਫ਼ਸਰ ਸਤੀਸ਼ ਗੁਪਤਾ ਨੇ ਕਿਹਾ ਜਲਦ ਇਹਨਾਂ ਸਮੱਸਿਆ ਦਾ ਹੱਲ ਕੀਤਾ ਜਾਵੇਗਾ ਕੁੁਝ ਦਿਨ ਪਹਿਲਾ ਹੀ ਆਪਣਾ ਕਾਰਜਕਾਲ ਸਭਾਲਿਆ ਹੈ।