- ਸਾਬਕਾ ਪ੍ਰਧਾਨ ਮੰਤਰੀ ਰਾਜਪਕਸ਼ੇ ਤੇ 16 ਹੋਰਾਂ ਦੇ ਦੇਸ਼ ਛੱਡਣ ’ਤੇ ਲੱਗੀ ਪਾਬੰਦੀ
ਏਜੰਸੀਆਂ
ਕੋਲੰਬੋ/12 ਮਈ : ਸਾਬਕਾ ਪ੍ਰਧਾਨ ਮੰਤਰੀ ਰਾਨਿਲ ਵਿਕ੍ਰਮਾਸਿੰਘੇ ਇਕ ਵਾਰ ਮੁੜ ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਬਣ ਗਏ ਹਨ। ਉਹ 5ਵੀਂ ਵਾਰ ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਬਣੇ ਹਨ। ਅਕਤੂਬਰ 2018 ’ਚ ਉਨ੍ਹਾਂ ਨੂੰ ਤਤਕਾਲੀ ਰਾਸ਼ਟਰਪਤੀ ਮੈਤ੍ਰੀਪਾਲਾ ਸਿਰੀਸੇਨਾ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਸੀ, ਹਾਲਾਂਕਿ ਦੋ ਮਹੀਨਿਆਂ ਬਾਅਦ ਸਿਰੀਸੇਨਾ ਵੱਲੋਂ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਵਜੋਂ ਬਹਾਲ ਕਰ ਦਿੱਤਾ ਗਿਆ ਸੀ। ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਯੂਨਾਈਟਿਡ ਨੈਸ਼ਨਲ ਪਾਰਟੀ ਨੇ 2020 ’ਚ ਪਿਛਲੀਆਂ ਸੰਸਦੀ ਚੋਣਾਂ ’ਚ ਸਿਰਫ ਇਕ ਸੀਟ ਜਿੱਤੀ ਸੀ। ਦੱਸਣਾ ਬਣਦਾ ਹੈ ਕਿ 73 ਸਾਲਾ ਯੂਐਨਪੀ ਨੇਤਾ ਨੇ ਬੁੱਧਵਾਰ ਰਾਸਟਰਪਤੀ ਗੋਟਬਾਯਾ ਰਾਜਪਕਸ਼ੇ ਨਾਲ ਗੱਲ ਕੀਤੀ ਸੀ। ਉਥੇ ਹੀ ਸ਼੍ਰੀਲੰਕਾ ਦੀ ਇਕ ਅਦਾਲਤ ਨੇ ਵੀਰਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ, ਉਨ੍ਹਾਂ ਦੇ ਬੇਟੇ ਨਮਲ ਰਾਜਪਕਸ਼ੇ ਤੇ 15 ਹੋਰ ਲੋਕਾਂ ਦੇ ਦੇਸ਼ ਛੱਡਣ ’ਤੇ ਰੋਕ ਲਗਾ ਦਿੱਤੀ। ਇਸੇ ਦੌਰਾਨ ਸ੍ਰੀਲੰਕਾ ਦੀ ਇੱਕ ਅਦਾਲਤ ਨੇ ਵੀਰਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸੇ, ਉਨ੍ਹਾਂ ਦੇ ਪੁੱਤਰ ਨਮਲ ਰਾਜਪਕਸਸ਼ ਅਤੇ 15 ਹੋਰਾਂ ਦੇ ਦੇਸ਼ ਛੱਡਣ ’ਤੇ ਰੋਕ ਲਗਾ ਦਿੱਤੀ ਹੈ। ਅਦਾਲਤ ਨੇ ਇਹ ਰੋਕ ਪਿਛਲੇ ਹਫਤੇ ਕੋਲੰਬੋ ’ਚ ਸਰਕਾਰ ਵਿਰੋਧੀ ਪ੍ਰਦਰਸ਼ਨਕਾਰੀਆਂ ’ਤੇ ਹੋਏ ਹਮਲੇ ਦੀ ਚੱਲ ਰਹੀ ਜਾਂਚ ਦੇ ਮੱਦੇਨਜ਼ਰ ਲਗਾਈ ਹੈ। ਮੀਡੀਆ ਰਿਪੋਰਟਾਂ ਅਨੁਸਾਰ ਫੋਰਟ ਮੈਜਿਸਟ੍ਰੇਟ ਦੀ ਅਦਾਲਤ ਨੇ ਉਨ੍ਹਾਂ ਦੇ ਵਿਦੇਸ਼ ਜਾਣ ’ਤੇ ਰੋਕ, ਸੋਮਵਾਰ ਨੂੰ ਗੋਟਾਗੋਗਾਮਾ ਅਤੇ ਮਿਨਾਗੋਗਾਮਾ ਪ੍ਰਦਰਸਨ ਸਥਾਨ ’ਤੇ ਹੋਏ ਹਮਲੇ ਦੀ ਜਾਂਚ ਦੇ ਮੱਦੇਨਜ਼ਰ ਲਗਾਈ ਹੈ।
ਖਬਰ ਮੁਤਾਬਕ ਜਿਨ੍ਹਾਂ ਲੋਕਾਂ ’ਤੇ ਦੇਸ਼ ਛੱਡਣ ’ਤੇ ਰੋਕ ਲਗਾਈ ਗਈ ਹੈ, ਉਨ੍ਹਾਂ ’ਚ ਐਮਪੀ. ਜਾਨਸਨ ਫਰਨਾਂਡੋ, ਪਵਿੱਤਰਾ ਵੰਨੀਰਚੀ, ਸੰਜੀਵਾ ਇਦੀਰਿਮਾਨੇ, ਕੰਚਨਾ ਜੈਰਤਨੇ, ਰੋਹਿਤਾ ਅਬੇਗੁਨਾਵਰਧਨਾ, ਸੀਬੀ ਰਤਨਾਇਕੇ, ਸੰਪਤ ਅਤੁਕੋਰਾਲਾ, ਰੇਣੂਕਾ ਪਰੇਰਾ, ਸਨਥ ਨਿਸ਼ਾਂਤ, ਸੀਨੀਅਰ ਡੀਆਈਜੀ ਦੇਸਬੰਧੂ ਟੇਨੇਕੂਨ ਸ਼ਾਮਲ ਹਨ।
ਇਸ ਤੋਂ ਪਹਿਲਾਂ ਅਟਾਰਨੀ ਜਨਰਲ ਨੇ ਇਨ੍ਹਾਂ 17 ਲੋਕਾਂ ਦੀ ਵਿਦੇਸ਼ ਯਾਤਰਾ ’ਤੇ ਰੋਕ ਲਗਾਉਣ ਦੀ ਬੇਨਤੀ ਕੀਤੀ ਸੀ। ਉਨ੍ਹਾਂ ਨੇ ਅਦਾਲਤ ਦੇ ਸਾਹਮਣੇ ਦਲੀਲ ਦਿੱਤੀ ਸੀ ਕਿ ਗੋਟਾਗੋਗਾਮਾ ਅਤੇ ਮਿਨਾਗੋਗਾਮਾ ਪ੍ਰਦਰਸ਼ਨ ਸਥਾਨ ’ਤੇ ਹੋਏ ਹਮਲੇ ਦੀ ਜਾਂਚ ਦੇ ਸਬੰਧ ਵਿੱਚ ਇਨ੍ਹਾਂ ਦੀ ਸ੍ਰੀਲੰਕਾ ਵਿੱਚ ਮੌਜੂਦਗੀ ਜ਼ਰੂਰੀ ਸੀ।
ਉਨ੍ਹਾਂ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਇਨ੍ਹਾਂ ਲੋਕਾਂ ਨੇ ਹਮਲੇ ਦੀ ਸਾਜ਼ਿਸ਼ ਰਚੀ ਸੀ। ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਮਹਿੰਦਾ ਰਾਜਪਕਸ਼ੇ ਦੇ ਸਮਰਥਕਾਂ ਵੱਲੋਂ ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਕਰ ਰਹੇ ਸਰਕਾਰ ਵਿਰੋਧੀ ਪ੍ਰਦਰਸ਼ਨਕਾਰੀਆਂ ’ਤੇ ਕੀਤੇ ਗਏ ਹਮਲੇ ਤੋਂ ਬਾਅਦ ਦੇਸ਼ ਭਰ ’ਚ ਹਿੰਸਾ ਭੜਕ ਗਈ ਸੀ।