ਹਰਮੇਲ ਸਹੂੰਗੜਾ
ਸੜੋਆ, ਪੋਜੇਵਾਲ/12 ਮਈ : ਸਿਵਲ ਸਰਜਨ ਸ਼ਹੀਦ ਭਗਤ ਸਿੰਘ ਨਗਰ ਡਾ. ਦਵਿੰਦਰ ਢਾਡਾ ਦੇ ਨਿਰਦੇਸ਼ਾਂ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫਸਰ ਸੜੋਆ ਡਾ. ਗੁਰਿੰਦਰਜੀਤ ਸਿੰਘ ਦੀ ਅਗਵਾਈ ਹੇਠ ਸਬ ਸੈਂਟਰ ਮਾਲੇਵਾਲ ਵਿਖੇ ਮਮਤਾ ਦਿਵਸ ਮਨਾਇਆ ਗਿਆ। ਇਸ ਦੌਰਾਨ 0 ਤੋਂ 5 ਸਾਲ ਤੱਕ ਦੇ ਬੱਚਿਆਂ ਅਤੇ ਗਰਭਵਤੀ ਮਾਵਾਂ ਦਾ ਸੰਪੂਰਨ ਟੀਕਾਕਰਨ ਕੀਤਾ ਗਿਆ ਅਤੇ ਨਾਲ ਹੀ ਸਿਹਤ ਵਿਭਾਗ ਦੇ ਕਰਮਚਾਰੀ ਕ੍ਰਾਂਤੀ ਪਾਲ ਸਿੰਘ ਦੁਆਰਾ ਆਏ ਹੋਏ ਲਾਭਪਾਤਰੀਆਂ ਨੂੰ ਮਲੇਰੀਆ, ਡੇਂਗੂ ਸਬੰਧੀ ਸਿਹਤ ਸਿੱਖਿਆ ਦਿੱਤੀ ਗਈ ਤੇ ਆਪਣੇ ਆਲੇ ਦੁਆਲੇ ਸਾਫ ਸਫਾਈ ਰੱਖਣ, ਕੂਲਰਾ, ਘਰਾ ਵਿੱਚ ਰੱਖੇ ਗਮਲਿਆਂ, ਪੁਰਾਣੇ ਟਾਇਰਾਂ ਆਦਿ ਵਿੱਚ ਪਾਣੀ ਨਾ ਜਮ੍ਹਾਂ ਹੋਣ ਦਿਓ, ਫਰਿੱਜ ਦੀਆਂ ਟਰੇਆਂ ਨੂੰ ਚੰਗੀ ਤਰ੍ਹਾਂ ਸਾਫ ਸੂਥਰਾ ਰੱਖਣ ਦੀ ਪ੍ਰੇਰਨਾ ਦਿੰਦਿਆਂ ਆਖਿਆ ਕਿ ਅਸੀਂ ਇਹਨਾਂ ਸਾਵਧਾਨੀਆਂ ਵਰਤ ਕੇ ਮਲੇਰੀਆ ਵਰਗੈ ਬੁਖਾਰ ਤੋਂ ਬਚਾਅ ਕਰ ਸਕਦੇ ਹਾਂ, ਰਾਤ ਨੂੰ ਸੋਣ ਸਮੇਂ ਆਪਣੇ ਸਰੀਰ ਨੂੰ ਚੰਗੀ ਤਰ੍ਹਾਂ ਕਵਰ ਕਰਕੇ ਰੱਖਣਾ ਚਾਹੀਦਾ ਹੈ ਅਤੇ ਸੋਣ ਸਮੇਂ ਮੱਛਰਦਾਨੀ ਆਦਿ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਮੌਕੇ ਜਸਵਿੰਦਰ ਕੌਰ ਏਐਨਐਮ, ਕਵਿਤਾ ਸੀਐਨਓ, ਜਸਵਿੰਦਰ ਕੌਰ, ਮਨਜੀਤ ਆਸ਼ਾ ਵਰਕਰ ਅਤੇ ਰਮਨ, ਕਿਰਨਾ ਆਂਗਣਵਾੜੀ ਵਰਕਰਾਂ ਸਮੇਤ ਹੋਰ ਵੀ ਮੌਜੂਦ ਸਨ।