ਪੰਜਾਬ

ਡਿਪੂ ਹੋਲਡਰ 16 ਮਈ ਦੇ ਧਰਨੇ ’ਚ ਵੱਡੀ ਗਿਣਤੀ ’ਚ ਪਹੁੰਚਣਗੇ : ਪ੍ਰਧਾਨ ਦਵਿੰਦਰ ਸਿੰਘ

May 13, 2022 01:28 PM

ਅਮਰੀਕ ਸਿੰਘ ਛਾਬੜਾ
ਧਰਮਕੋਟ/12 ਮਈ : ਡਿਪੂ ਹੋਲਡਰਾਂ ਦੀਆਂ ਜਾਇਜ਼ ਮੰਗਾਂ ਸਬੰਧੀ 16 ਮਈ ਨੂੰ ਚੰਡੀਗੜ੍ਹ ਵਿਖੇ ਪੰਜਾਬ ਪੱਧਰ ਤੇ ਧਰਨੇ ਲਗਾਏ ਜਾ ਰਹੇ ਹਨ ਇਸ ਧਰਨੇ ਵਿਚ ਪੰਜਾਬ ਦੇ ਵੱਖ ਵੱਖ ਪਿੰਡਾਂ ਅਤੇ ਸ਼ਹਿਰਾਂ ਤੋਂ ਵੱਡੀ ਗਿਣਤੀ ਵਿੱਚ ਜਿੱਥੇ ਪੰਜਾਬ ਦੇ ਡਿਪੂ ਹੋਲਡਰ ਪਹੁੰਚ ਰਹੇ ਹਨ। ਉਥੇ ਹੀ ਇਸ ਸੰਬੰਧੀ ਅੱਜ ਧਰਮਕੋਟ ਵਿਖੇ ਸਮੂਹ ਡਿਪੂ ਹੋਲਡਰਾਂ ਦੀ ਦਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਅਹਿਮ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਕਿ ਧਰਮਕੋਟ ਤੋਂ ਵੱਡੀ ਗਿਣਤੀ ਵਿਚ ਚੰਡੀਗੜ੍ਹ ਧਰਨੇ ਵਿਚ ਆਪਣੀਆਂ ਹੱਕੀ ਮੰਗਾਂ ਮਨਵਾਉਣ ਸਬੰਧੀ ਡਿਪੂ ਹੋਲਡਰ ਪਹੁੰਚਣਗੇ। ਇਸ ਮੌਕੇ ਉਨ੍ਹਾਂ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਕਿ ਪੀ ਐੱਮ ਯੋਜਨਾ ਵਾਲੀ ਕਣਕ ਦਾ ਕਮਿਸ਼ਨ ਜਲਦੀ ਤੋਂ ਜਲਦੀ ਡਿਪੂ ਹੋਲਡਰਾਂ ਦੇ ਖਾਤਿਆਂ ਵਿਚ ਪਾਇਆ ਜਾਵੇ ਅਤੇ ਡਿਪੂ ਹੋਲਡਰਾਂ ਨੂੰ ਦਿੱਲੀ ਦੀ ਤਰ੍ਹਾਂ 200 ਰੁਪਏ ਪ੍ਰਤੀ ਕੁਇੰਟਲ ਕਮੀਸ਼ਨ ਦਿੱਤਾ ਜਾਵੇ। ਇਸ ਮੌਕੇ ਜਗਜੀਤ ਸਿੰਘ ਸ਼ੇਰਪੁਰ ਮੀਤ ਪ੍ਰਧਾਨ ਸਿਕੰਦਰ ਸਿੰਘ ਬਾਕਰਵਾਲਾ ਸਕੱਤਰ ਰਾਜਿੰਦਰ ਸਿੰਘ ਕੈਲਾ ਮਨਜੀਤ ਸਿੰਘ ਅਮੀਵਾਲਾ ਜੋਗਿੰਦਰ ਸਿੰਘ ਠੂਠਗੜ੍ਹ ਸੰਜੀਵ ਗੁਪਤਾ ਧਰਮਕੋਟ ਅਬਦਲ ਬਾਜੇਕੇ ਹਰਬੇਲ ਸਿੰਘ ਭੋਇੰਪੁਰ ਅਮਨਦੀਪ ਸਿੰਘ ਧਰਮਕੋਟ ਪ੍ਰਭਦੀਪ ਧਰਮਕੋਟ ਵਿੱਕੀ ਬਜਾਜ ਕੈਲਾ ਲਵਪ੍ਰੀਤ ਧਰਮਕੋਟ ਰਾਜ ਫਤਿਹਗੜ੍ਹ ਕੋਰੋਟਾਣਾ ਸਰਬਜੀਤ ਸਿੰਘ ਭੋਲਾ ਫਤਹਿਗੜ੍ਹ ਕੋਰੋਟਾਣਾ ਨਵੀਨ ਫਤਿਹਗਡ੍ਹ ਕੋਰੋਟਾਣਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਡੀਪੂ ਹੋਲਡਰ ਹਾਜ਼ਰ ਸਨ।

 
 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ