BREAKING NEWS
ਅਕਾਲੀ ਆਗੂ ਜੱਥੇਦਾਰ ਤੋਤਾ ਸਿੰਘ ਦਾ ਦੇਹਾਂਤਮੁੱਖ ਮੰਤਰੀ 15 ਅਗਸਤ ਨੂੰ ‘ਮੁਹੱਲਾ ਕਲੀਨਿਕ’ ਦੀ ਕਰਨਗੇ ਸ਼ੁਰੂਆਤਰੇਲਵੇ ਭਰਤੀ ਘਪਲਾ : ਸੀਬੀਆਈ ਵੱਲੋਂ ਲਾਲੂ ਯਾਦਵ ਦੇ 16 ਟਿਕਾਣਿਆਂ ’ਤੇ ਛਾਪੇਮਾਰੀਮਹਾਰਾਸ਼ਟਰ : ਟੈਂਕਰ ਤੇ ਟਰੱਕ ਵਿਚਾਲੇ ਟੱਕਰ ਤੋਂ ਬਾਅਦ ਲੱਗੀ ਅੱਗ, 9 ਜਣੇ ਜਿਊਂਦੇ ਸੜੇਪੰਜਾਬ ’ਚ ਅਗਲੇ ਦਿਨਾਂ ’ਚ ਬਾਰਿਸ਼ ਦੀ ਸੰਭਾਵਨਾਮਾਨਸੂਨ ਦੇ ਅਗਲੇ ਹਫ਼ਤੇ ਕੇਰਲ ਪਹੁੰਚਣ ਦੀ ਸੰਭਾਵਨਾਸੜਕ ਹਾਦਸੇ ’ਚ ਸਪੀਕਰ ਗਿਆਨ ਚੰਦ ਗੁਪਤਾ ਵਾਲ-ਵਾਲ ਬਚੇ, ਗੱਡੀ ਨੁਕਸਾਨੀਬਹਿਬਲ ਕਲਾਂ, ਬਰਗਾੜੀ ਗੋਲੀ ਕਾਂਡ ਤੇ ਬੇਅਦਬੀਆਂ ਨੂੰ ਲੈ ਕੇ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਦਾ ਮੁੜ ਛਲਕਿਆ ਦਰਦਏਸ਼ੀਆ ਕੱਪ ਹਾਕੀ ਲਈ ਭਾਰਤੀ ਪੁਰਸ਼ ਟੀਮ ਜਕਾਰਤਾ ਰਵਾਨਾਆਮਰਪਾਲੀ ਲਈਅਰ ਵੈਲੀ ਖ਼ਿਲਾਫ਼ 230 ਕਰੋੜ ਦੀ ਬੈਂਕ ਧੋਖਾਧੜੀ ਦਾ ਕੇਸ ਦਰਜ

ਲੇਖ

ਬੱਚਿਆਂ ਨੂੰ ਮਿੱਟੀ ’ਚ ਖੇਡਣ ਦਿਓ!

May 14, 2022 11:52 AM

ਮੁਕੇਸ਼ ਵਰਮਾ

ਅਜੋਕੇ ਸਮੇਂ ਵਿੱਚ ਜਿੱਥੇ ਅਸੀਂ ਆਪਣੀਆਂ ਪੁਰਾਤਨ ਪਰੰਪਰਾਵਾਂ,ਰੀਤੀ-ਰਿਵਾਜਾਂ ਅਤੇ ਇਤਿਹਾਸਕ ਪਿਛੋਕੜ ਤੋਂ ਪਿੱਛੇ ਹਟ ਕੇ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਾਂ, ਉੱਥੇ ਹੀ ਅਸੀਂ ਆਪਣੇ ਬੱਚਿਆਂ ਨੂੰ ਪੱਛਮੀ ਸੱਭਿਅਤਾ ਵੱਲ ਮੋੜ ਕੇ ਜਮੀਨੀ ਪੱਧਰ ਤੋਂ ਵੀ ਦੂਰ ਲਿਜਾ ਰਹੇ ਹਾਂ, ਜੋ ਕਿ ਸਾਡੇ ਬੱਚਿਆਂ ਦੀ ਸਿਹਤ ਲਈ ਬਹੁਤ ਘਾਤਕ ਅਤੇ ਉਨ੍ਹਾਂ ਦੇ ਭਵਿੱਖ ਨਾਲ ਖਿਲਵਾੜ ਹੈ । ਅੱਜ ਤੋਂ ਕਰੀਬ 25 ਤੋਂ 30 ਸਾਲ ਪਹਿਲਾਂ ਛੋਟੇ-ਛੋਟੇ ਬੱਚੇ ਮਿੱਟੀ ਵਿੱਚ ਖੇਡਦੇ ਸਨ ਅਤੇ ਉਹ ਆਪਣੇ-ਆਪ ਵਿੱਚ ਫਿੱਟ ਅਤੇ ਸਿਹਤਮੰਦ ਰਹਿੰਦੇ ਸਨ ਪਰ ਅੱਜ ਦੇ ਯੁੱਗ ਵਿੱਚ ਬੱਚਿਆਂ ਨੂੰ ਬਾਹਰ ਮਿੱਟੀ ਵਿੱਚ ਖੇਡਣ ਤੋਂ ਰੋਕ ਕੇ ਬੰਦ ਕਮਰਿਆਂ ਵਿੱਚ ਮੋਬਾਈਲ ਅਤੇ ਟੀ.ਵੀ. ਦੇ ਸਹਾਰੇ ਛੱਡ ਦਿੱਤਾ ਜਾਂਦਾ ਹੈ, ਜੋ ਕਿ ਸਾਡੇ ਬੱਚਿਆਂ ਨੂੰ ਬਾਹਰੋਂ ਤਾਂ ਸੁੰਦਰ ਰੱਖਦੇ ਹਨ, ਪਰ ਅੰਦਰੂਨੀ ਤੌਰ ‘ਤੇ ਉਨ੍ਹਾਂ ਦੀ ਇਮਿਊਨਿਟੀ ਨੂੰ ਕਮਜੋਰ ਕਰ ਦਿੰਦੇ ਹਨ, ਜਿਸ ਨਾਲ ਉਨ੍ਹਾਂ ਵਿਚ ਕੀਟਾਣੂਆਂ ਨਾਲ ਲੜਨ ਦੀ ਸਕਤੀ ਨਹੀਂ ਰਹਿੰਦੀ, ਜੋ ਅੱਜ ਤੋਂ 25-30 ਸਾਲ ਪਹਿਲਾਂ ਹੁੰਦੀ ਸੀ। ਜੇਕਰ ਅਸੀਂ ਮਿੱਟੀ ਦੇ ਮਹੱਤਵ ਦੀ ਗੱਲ ਕਰੀਏ ਤਾਂ ਇਹ ਕੇਵਲ ਮਨੁੱਖੀ ਸਰੀਰ ਲਈ ਹੀ ਜਰੂਰੀ ਨਹੀਂ ਹੈ ਸਗੋਂ ਇਹ ਰੁੱਖਾਂ ਅਤੇ ਪੌਦਿਆਂ ਲਈ ਵੀ ਓਨੀ ਹੀ ਮਹੱਤਵਪੂਰਨ ਹੈ।ਸਭ ਤੋਂ ਮਹੱਤਵਪੂਰਨ ਕੁਦਰਤੀ ਸਰੋਤਾਂ ਵਿੱਚੋਂ ਇੱਕ ਮਿੱਟੀ ਹੈ। ਹਵਾ ਅਤੇ ਪਾਣੀ ਵਾਂਗ ਧਰਤੀ ‘ਤੇ ਜੀਵਨ ਲਈ ਮਿੱਟੀ ਵੀ ਜਰੂਰੀ ਹੈ। ਇਸ ਤੋਂ ਬਿਨਾਂ, ਪੌਦੇ ਨਹੀਂ ਵਧ ਸਕਦੇ ਸਨ ਅਤੇ ਪੌਦੇ ਖਾਣ ਵਾਲੇ ਜਾਨਵਰ ਨਹੀਂ ਰਹਿ ਸਕਦੇ ਸਨ। ਸਭਿਅਤਾਵਾਂ ਆਪਣੇ ਭੋਜਨ ਨੂੰ ਉਗਾਉਣ ਲਈ ਆਪਣੀ ਮਿੱਟੀ ਦੀ ਗੁਣਵੱਤਾ ‘ਤੇ ਨਿਰਭਰ ਕਰਦੀਆਂ ਹਨ ਅਤੇ ਇੱਕ ਜੀਵਤ ਫਿਲਟਰ ਵਜੋਂ ਕੰਮ ਕਰਦੀਆਂ ਹਨ ਜੋ ਉਹਨਾਂ ਦੁਆਰਾ ਪੈਦਾ ਕੀਤੇ ਗਏ ਰਹਿੰਦ-ਖੂੰਹਦ ਨੂੰ ਸੁੱਧ ਕਰਦੀਆਂ ਹਨ। ਮਿੱਟੀ ਨੂੰ ‘ਧਰਤੀ ਦੀ ਚਮੜੀ‘ ਵਜੋਂ ਵੀ ਜਾਣਿਆ ਜਾਂਦਾ ਹੈ। ਇਸ ਦੇ ਨਾਲ ਹੀ ਇਹ ਸਰੀਰ ਨੂੰ ਕਈ ਬੀਮਾਰੀਆਂ ਤੋਂ ਦੂਰ ਰੱਖਣ ‘ਚ ਵੀ ਮਦਦ ਕਰਦਾ ਹੈ। ਪੁਰਾਣੇ ਜਮਾਨੇ ਵਿੱਚ, ਸੱਟ ਲੱਗਣ ਤੋਂ ਬਾਅਦ, ਇੱਕ ਵਿਸੇਸ ਮਿੱਟੀ, ਅਕਸਰ ਖੇਤ ਦੀ ਸੁੱਧ ਕਾਲੀ ਮਿੱਟੀ ਦੀ ਇੱਕ ਪੇਸਟ, ਸੱਟ ਨੂੰ ਠੀਕ ਕਰਨ ਲਈ ਵਰਤੀ ਜਾਂਦੀ ਸੀ। ਮੁਲਤਾਨੀ ਮਿੱਟੀ ਦਾ ‘ਫੇਸ ਪੈਕ‘ ਮਿੱਟੀ ‘ਚ ਪਾਏ ਜਾਣ ਵਾਲੇ ਪੌਸਟਿਕ ਤੱਤਾਂ ਕਾਰਨ ਵੀ ਬਹੁਤ ਫਾਇਦੇਮੰਦ ਹੁੰਦਾ ਹੈ।ਮਿੱਟੀ ਵਿੱਚ ਕਈ ਤਰ੍ਹਾਂ ਦੇ ਸਿਹਤ-ਪੱਖੀ ਬੈਕਟੀਰੀਆ ਪਾਏ ਜਾਂਦੇ ਹਨ, ਜੋ ਬੱਚਿਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਬਹੁਤ ਜਰੂਰੀ ਹਨ। ਬੱਚਾ ਭਾਵੇਂ ਗਰੀਬ ਹੋਵੇ ਜਾਂ ਅਮੀਰ, ਮਿੱਟੀ ਵਿੱਚ ਖੇਡਣਾ ਹਰ ਬੱਚੇ ਦੀ ਪਹਿਲੀ ਪਸੰਦ ਹੈ। ਇਹ ਵੱਖਰੀ ਗੱਲ ਹੈ ਕਿ ਕਈ ਮਾਪੇ ਆਪਣੇ ਬੱਚਿਆਂ ਨੂੰ ਮਿੱਟੀ ਵਿੱਚ ਖੇਡਣ ਨਹੀਂ ਦਿੰਦੇ। ਉਨ੍ਹਾਂ ਨੂੰ ਡਰ ਹੈ ਕਿ ਇਨਫੈਕਸਨ ਬੱਚਿਆਂ ਵਿੱਚ ਫੈਲ ਸਕਦੀ ਹੈ।
ਮਿੱਟੀ ਵਿੱਚ ਖਣਿਜਾਂ, ਪਾਣੀ, ਹਵਾ, ਜੈਵਿਕ ਪਦਾਰਥ ਅਤੇ ਅਣਗਿਣਤ ਜੀਵਾਂ ਦਾ ਇੱਕ ਗੁੰਝਲਦਾਰ ਮਿਸਰਣ ਹੁੰਦਾ ਹੈ।ਇਸ ਤੋਂ ਇਲਾਵਾ, ਮਿੱਟੀ ਵਿੱਚ ਖੇਡਣ ਨਾਲ ਚਮੜੀ ਦੇ ਰੋਮ ਸ਼ੇਧ ਖੁੱਲ੍ਹ ਜਾਂਦੇ ਹਨ, ਜਿਸ ਨਾਲ ਪੂਰੇ ਸਰੀਰ ਵਿੱਚ ਖੂਨ ਦਾ ਸੰਚਾਰ ਵਧੀਆ ਹੁੰਦਾ ਹੈ। ਪਾਰਕਾਂ ਵਿੱਚ ਖੇਡਣ ਦੀ ਗੱਲ ਇਹ ਹੈ ਕਿ ਮਿੱਟੀ ਵਿੱਚ ਪਾਏ ਜਾਣ ਵਾਲੇ ਤੱਤ ਬੱਚਿਆਂ ਦੀ ਚਮੜੀ ਲਈ ਬਹੁਤ ਫਾਇਦੇਮੰਦ ਹੁੰਦੇ ਹਨ।ਕੋਰੋਨਾ ਦੇ ਦੌਰ ਵਿੱਚ ਇਮਿਊਨਿਟੀ ਦੀ ਸਭ ਤੋਂ ਵੱਧ ਚਰਚਾ ਹੁੰਦੀ ਸੀ ਜੋ ਕਿ ਮਿੱਟੀ ਵਿੱਚ ਖੇਡਣ ਵਾਲੇ ਬੱਚਿਆਂ ਦੇ ਵਿੱਚ ਦੂਜੇ ਬੱਚਿਆਂ ਨਾਲੋਂ ਕਿਤੇ ਜ਼ਿਆਦਾ ਮਸ਼ਹੂਰ ਪਾਈ ਗਈ ।
ਅਜਿਹੇ ‘ਚ ਜੇਕਰ ਬੱਚੇ ਮਿੱਟੀ ਦੇ ਸੰਪਰਕ ‘ਚ ਆ ਕੇ ਖੇਡਦੇ-ਖੇਡਦੇ ਰਹਿਣਗੇ ਤਾਂ ਉਨ੍ਹਾਂ ਦੀ ਬੀਮਾਰੀਆਂ ਨਾਲ ਲੜਨ ਦੀ ਸਕਤੀ ਵਧੇਗੀ। ਇਸ ਦੇ ਨਾਲ ਹੀ ਉਨ੍ਹਾਂ ਨੂੰ ਮਾਨਸਿਕ ਤਾਕਤ ਵੀ ਮਿਲਦੀ ਹੈ।ਵੈਸੇ ਵੀ ਭਾਰਤ ਦੇ ਪਿੰਡਾਂ ਵਿੱਚ ਪੁਰਾਣੇ ਸਮਿਆਂ ਤੋਂ ਬਜੁਰਗ ਅਕਸਰ ਕਿਹਾ ਕਰਦੇ ਸਨ ਕਿ ਮਨੁੱਖੀ ਸਰੀਰ ਮਿੱਟੀ ਦਾ ਬਣਿਆ ਹੋਇਆ ਹੈ ਅਤੇ ਇਹ ਇੱਕ ਦਿਨ ਮਿੱਟੀ ਵਿੱਚ ਮਿਲ ਜਾਵੇਗਾ। ਭਾਵੇਂ ਅਸੀਂ ਵਿਕਾਸ ਵੱਲ ਵਧ ਰਹੇ ਹਾਂ ਪਰ ਸਾਨੂੰ ਆਪਣੇ ਪੁਰਖਿਆਂ ਤੋਂ ਮਿਲੇ ਵਿਰਸੇ ਅਤੇ ਵਿਰਾਸਤ ਨੂੰ ਕਦੇ ਵੀ ਨਹੀਂ ਭੁੱਲਣਾ ਚਾਹੀਦਾ ਕਿਉਂਕਿ ਅੱਜ ਵੀ ਦੇਖਿਆ ਜਾਂਦਾ ਹੈ ਕਿ ਜੋ ਬੱਚੇ ਝੁੱਗੀਆਂ-ਝੌਂਪੜੀਆਂ ਵਿੱਚ ਰਹਿੰਦੇ ਹਨ, ਸਾਰਾ ਦਿਨ ਮਿੱਟੀ ਵਿੱਚ ਖੇਡਦੇ ਹਨ, ਉਹ ਆਮ ਤੌਰ ‘ਤੇ ਬਿਮਾਰੀਆਂ ਦਾ ਸ਼ਿਕਾਰ ਘੱਟ ਹੁੰਦੇ ਹਨ, ਜਦੋਂ ਕਿ ਅਸੀਂ ਜਿੰਨਾ ਆਪਣੇ ਬੱਚਿਆਂ ਨੂੰ ਕਮਰਿਆਂ ਦੇ ਅੰਦਰ ਬੰਦ ਕਰਕੇ ਅਤੇ ਇਲੈਕਟ੍ਰਾਨਿਕ ਯੰਤਰਾਂ ਦੇ ਹੱਥਾਂ ਵਿੱਚ ਫੜ ਕੇ ਸੁਰੱਖਿਅਤ ਰੱਖਣ ਦੀ ਕੋਸ਼ਿਸ਼ ਕਰੋ, ਜਿੰਨਾ ਜ਼ਿਆਦਾ ਉਹ ਅੰਦਰੂਨੀ ਤੌਰ ‘ਤੇ ਕਮਜੋਰ ਹੁੰਦੇ ਹਨ, ਉਹ ਮਾਮੂਲੀ ਸਰਦੀ , ਗਰਮੀ ਜਾਂ ਇਨਫੈਕਸਨ ਕਾਰਨ ਬਿਮਾਰ ਹੋ ਜਾਂਦੇ ਹਨ। ਇਸ ਲਈ ਸਾਡੇ ਲਈ ਕੁਦਰਤ ਵੱਲੋਂ ਦਿੱਤੇ ਸਾਧਨਾਂ ਦੀ ਵਰਤੋਂ ਕਰਨਾ ਬਹੁਤ ਜਰੂਰੀ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ